ਸਮੱਗਰੀ 'ਤੇ ਜਾਓ

ਕਮਲਿਨੀ ਮੁਖਰਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਮਲਿਨੀ ਮੁਖਰਜੀ
ਇੰਟਰਵਿਊ ਦੌਰਾਨ ਕਮਲਿਨੀ ਮੁਖਰਜੀ
ਜਨਮ04 ਮਾਰਚ
ਪੇਸ਼ਾਫ਼ਿਲਮ ਅਦਾਕਾਰਾ
ਸਰਗਰਮੀ ਦੇ ਸਾਲ2004–ਵਰਤਮਾਨ

ਕਮਲਿਨੀ ਮੁਖਰਜੀ ਇੱਕ ਭਾਰਤੀ ਅਦਾਕਾਰ ਹੈ। ਇਸਨੇ ਆਪਣੀ ਪ੍ਰਮੁੱਖ ਪਛਾਣ ਤੇਲਗੂ ਫ਼ਿਲਮਾਂ ਵਿੱਚ ਬਣਾਈ ਅਤੇ ਮਲਯਾਲਮ, ਤਾਮਿਲ,  ਹਿੰਦੀ, ਬੰਗਾਲੀ ਅਤੇ ਕੰਨੜ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੁਏਸ਼ਨ ਦੀ ਡਿਗਰੀ ਕਰਣ ਤੋਂ ਬਾਅਦ, ਥੀਏਟਰ ਵਿੱਚ ਪਿਛੋਕੜ ਹੋਣ ਕਰਕੇ ਇਸਨੇ ਮੁੰਬਈ ਤੋਂ ਰੰਗ-ਮੰਚ ਇੱਕ ਵਰਕਸ਼ਾਪ ਪੂਰੀ ਕੀਤੀ। ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਫ਼ਿਰ ਮਿਲੇਂਗੇ (2004), ਫ਼ਿਲਮ ਤੋਂ ਕੀਤੀ ਜਿਸਦਾ ਵਿਸ਼ਾ ਏਡਜ਼ ਚੁਣਿਆ ਗਿਆ। ਹਾਲਾਂਕਿ ਇਸ ਫ਼ਿਲਮ ਵਿੱਚ ਕਈ ਅਦਾਕਾਰ ਹਨ ਪਰ ਕਮਲਿਨੀ ਨੇ ਆਪਣੀ ਅਦਾਕਾਰੀ ਨਾਲ ਆਪਣੀ ਪਛਾਣ ਕਾਇਮ ਕੀਤੀ।

ਮੁੱਢਲਾ ਜੀਵਨ

[ਸੋਧੋ]

ਕਮਲਿਨੀ ਦਾ ਜਨਮ ਅਤੇ ਪਾਲਣ-ਪੋਸ਼ਣ ਕਲਕੱਤਾ, ਭਾਰਤ ਵਿੱਚ ਹੋਇਆ। ਇਸਦੇ ਪਿਤਾ ਜਹਾਜ਼ੀ ਇੰਜੀਨੀਅਰ ਹਨ ਅਤੇ ਮਾਤਾ ਜਿਊਲਰੀ ਡਿਜ਼ਾਇਨਰ ਹੈ।[1] ਇਹ ਆਪਣੇ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ।[2] ਇਸਨੇ ਆਪਣੇ ਬਚਪਨ ਵਿੱਚ ਸਕੂਲ ਅਤੇ ਕਾਲਜ ਵਿੱਚ ਕਈ ਸਟੇਜ ਸ਼ੋਆਂ ਵਿੱਚ ਐਕਟਿੰਗ ਕੀਤੀ। ਇਹ ਹਮੇਸ਼ਾ ਨਾਟਕਾਂ ਵਿੱਚ ਮਰਦ ਪਾਤਰ ਦੀ ਹੀ ਭੂਮਿਕਾ ਅਦਾ ਕਰਦੀ ਸੀ। ਥੀਏਟਰ ਦੇ ਨਾਲ ਨਾਲ, ਇਸਨੇ ਆਪਣੀ ਰੁਚੀ ਪੜ੍ਹਾਈ, ਪੇਂਟਿੰਗ ਅਤੇ ਲਿਖਤਾਂ ਵਿੱਚ ਵੀ ਬਣਾਈ ਰੱਖੀ।[3] ਇਸਨੇ ਕੁਝ ਸਾਲ ਭਾਰਤੀ ਕਲਾਸੀਕਲ ਡਾਂਸ, ਭਰਤਨਾਟਯਮ ਦੀ ਸਿਖਲਾਈ ਲਈ।

ਅੰਗਰੇਜ਼ੀ ਸਾਹਿਤ ਵਿੱਚ ਗ੍ਰੈਜੁਏਸ਼ਨ ਤੋਂ ਬਾਅਦ, ਇਸਨੇ ਦਿੱਲੀ ਵਿੱਖੇ ਹੋਟਲ ਮੈਨੇਜਮੈਂਟ ਵਿੱਚ ਦਾਖ਼ਿਲਾ ਲਿਆ ਪਰ ਕੋਰਸ ਵਿੱਚ ਛੱਡ ਕੇ ਇਸਨੇ ਮੁੰਬਈ ਵਿੱਖੇ ਥੀਏਟਰ ਕੋਰਸ ਸ਼ੁਰੂ ਕੀਤਾ।[4] While in ਮੁੰਬਈ ਵਿੱਚ ਰਹਿਣ ਦੌਰਾਨ, ਇਸਨੇ ਕਈ ਇਸ਼ਤਿਹਾਰਬਾਜ਼ੀ ਵਿੱਚ ਕਈ ਬ੍ਰਾਂਡਾਂ ਲਈ ਬ੍ਰਿਟੇਨਿਆ, ਨੀਲਕਮਲ ਫਰਨੀਚਰ, ਪੈਰਾਸ਼ੂਟ, ਫ਼ੇਅਰ ਐਂਡ ਲਵਲੀ ਅਤੇ ਹੋਰਾਂ ਲਈ ਵੀ ਮਾਡਲਿੰਗ ਕੀਤੀ ਅਤੇ ਹਿੰਦੁਸਤਾਨ ਲੀਵਰ'ਜ਼ ਆਯੂਸ਼ ਲਈ ਇਸਦਾ ਚੇਹਰਾ ਚੁਣਿਆ ਗਿਆ।

ਐਕਟਿੰਗ ਕੈਰੀਅਰ

[ਸੋਧੋ]

ਮੁਖਰਜੀ ਨੂੰ ਪਹਿਲਾ ਮੌਕਾ, ਅਦਾਕਾਰ-ਫ਼ਿਲਮ ਨਿਰਦੇਸ਼ਕ ਰੇਵਾਠੀ ਦੀ ਫ਼ਿਲਮ "ਫ਼ਿਰ ਮਿਲੇਂਗੇ" ਵਿੱਚ ਮਿਲਿਆ। ਐਕਟਿੰਗ ਦੇ ਪੇਸ਼ੇ ਵਿੱਚ ਕਮਲਿਨੀ ਦਾ ਇਸਦੇ ਮਾਤਾ ਪਿਤਾ ਨੇ ਪੂਰਾ ਸਹਿਯੋਗ ਦਿੱਤਾ। ਫ਼ਿਲਮ ਵਿੱਚ, ਇਸਨੇ plays a ਰੇਡੀਓ ਜੋਕੀ  ਦੀ ਅਤੇ ਇਹ ਫ਼ਿਲਮ ਵਿੱਚ ਸ਼ਿਲਪਾ ਸ਼ੈਟੀ ਦੀ ਛੋਟੀ ਭੈਣ ਦੀ ਭੂਮਿਕਾ ਨਿਭਾਈ। ਬੇਸ਼ਕ ਫ਼ਿਲਮ ਵਿੱਚ ਇਸਦੀ ਮੁੱਖ ਭੂਮਿਕਾ ਨਹੀਂ ਸੀ ਪਰ ਫ਼ਿਲਮ ਵਿੱਚ ਇਸਦਾ ਵੱਡਾ ਅਤੇ ਮਹੱਤਵਪੂਰਨ ਰੋਲ ਸੀ।[5]

ਫ਼ਿਲਮੋਗ੍ਰਾਫੀ

[ਸੋਧੋ]
Year Film Role Language Notes
2004 ਫ਼ਿਰ ਮਿਲੇਂਗੇ
ਤਾਨਿਆ ਸਾਹਨੀ ਹਿੰਦੀ
ਆਨੰਦ ਰੂਪਾ
ਤੇਲਗੂ
ਨੰਦੀ ਅਵਰ a ਫ਼ਾਰ ਬੇਸਟ ਐਕਟਰਸ

ਨਾਮਜ਼ਦ:
ਫ਼ਿਲਮਫ਼ੇਅਰ ਅਵਾਰਡ ਫ਼ਾਰ ਬੇਸਟ ਐਕਟਰਸ ਤੇਲਗੂ

2005 ਮੀਨਾਕਸ਼ੀ
ਮੀਨਾਕਸ਼ੀ
ਤੇਲਗੂ
2006 ਸਟਾਇਲ
ਪ੍ਰਿਆ
ਤੇਲਗੂ
ਗੋਦਾਵਰੀ
ਸੀਤਾ ਮਹਾਲਕਸ਼ਮੀ
ਤੇਲਗੂ
ਨਾਮਜ਼ਦ:ਫ਼ਿਲਮ ਫ਼ੇਅਰ ਅਵਾਰਡ ਫ਼ਾਰ ਬੇਸਟ ਐਕਟਰਸ ਤੇਲਗੂ

ਹਵਾਲੇ

[ਸੋਧੋ]
  1. "Kamalinee Mukherjee - Interview". Chitramala.com. Retrieved 2008-06-06.
  2. Jeevi (2006-07-19). "Kamalinee Mukherjee - Idlebrain.com Interview". Idlebrain.com. Retrieved 2008-06-06.
  3. Jeevi (2004-04-10). "Kamalinee Mukherjee - Idlebrain.com Interview". Idlebrain.com. Retrieved 2008-06-06.
  4. Sengupta, Reshmi (2004-08-21). "Star-struck sister act". The Telegraph. Retrieved 2008-06-06. She's 24, but ... Kamalinee Mukherjee.
  5. Iyer, Shilpa (2004-08-27). "Phir milenge: Sensitive attempt". Rediff.com. Retrieved 2008-06-07.

ਬਾਹਰੀ ਕੜੀਆਂ

[ਸੋਧੋ]