ਕਰਯਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਰਿਆਲਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਚਕਵਾਲ ਜ਼ਿਲ੍ਹੇ ਦਾ ਇੱਕ ਪਿੰਡ ਅਤੇ ਯੂਨੀਅਨ ਕੌਂਸਲ, ਇੱਕ ਪ੍ਰਸ਼ਾਸਕੀ ਉਪਮੰਡਲ ਹੈ। ਇਹ ਚਕਵਾਲ ਤਹਿਸੀਲ ਦਾ ਹਿੱਸਾ ਹੈ। [1] ਇਹ ਪਿੰਡ ਸੁਰਲਾ ਪਹਾੜੀਆਂ ਦੀ ਚੋਟੀ 'ਤੇ ਵਸਿਆ ਹੋਇਆ ਹੈ। [2] ਦੇਸ਼ ਦੇ ਇਸ ਹਿੱਸੇ ਨੂੰ ਧਨੀ ਭਾਵ ਅਮੀਰ ਵਜੋਂ ਜਾਣਿਆ ਜਾਂਦਾ ਹੈ। ਕੁਝ ਕਿਲੋਮੀਟਰ ਦੀ ਦੂਰੀ 'ਤੇ ਖੇਵੜਾ ਲੂਣ ਖਾਣਾਂ, (ਜੋ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਹਨ) [3] ਅਤੇ ਡੰਡੋਟ ਦੀਆਂ ਕੋਲੇ ਦੀਆਂ ਖਾਣਾਂ ਹਨ।

ਟਿਕਾਣਾ[ਸੋਧੋ]

ਕਸਬਾ ਚਕਵਾਲ ਤੋਂ ਕਟਾਸਰਾਜ ਮੰਦਿਰ ਕੰਪਲੈਕਸ ਨੂੰ ਜਾਂਦੀ ਸੜਕ ’ਤੇ ਲਗਭਗ ਦਸ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। [4]

ਇਤਿਹਾਸ[ਸੋਧੋ]

ਕਟਾਸ ਝੀਲ[ਸੋਧੋ]

ਕਟਾਸ ਝੀਲ ਇਸ ਖੇਤਰ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ। ਦੰਤਕਥਾ ਇਸ ਨੂੰ ਮਹਾਂਭਾਰਤ ਨਾਲ ਜੋੜਦੀ ਹੈ। ਇਹ ਉਹੀ ਸਰੋਵਰ ਮੰਨਿਆ ਜਾਂਦਾ ਹੈ, ਜਿੱਥੇ ਪਾਂਡਵ, ਯੁਧਿਸ਼ਠਿਰ ਨੂੰ ਯਕਸ਼ ਨੇ ਪਰਖਿਆ ਸੀ। ਇੱਥੇ 1947 ਤੱਕ ਬਹੁਤ ਵੱਡਾ ਹਿੰਦੂ ਮੇਲਾ ਲੱਗਦਾ ਸੀ [5]

ਹਵਾਲੇ[ਸੋਧੋ]

  1. Tehsils & Unions in the District of Chakwal Archived 2008-01-24 at the Wayback Machine.
  2. Dhakku, Nabeel. "Chakwal's lone Hindu family leads peaceful but secluded life". Dawn. Dawn. Retrieved 4 June 2018.
  3. Kumar, Krishna (2016). Deva Bhumi: The Abode of the Gods in India. Sah BookBaby. ISBN 9780990631491.
  4. Gupta, Hari (1973). History of Sikh Gurus. p. 211.
  5. Gupta, Hari (1973). History of Sikh Gurus. p. 272.