ਸਮੱਗਰੀ 'ਤੇ ਜਾਓ

ਕਲਸ਼ ਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਲਸ਼
ਕਲਸ਼ ਔਰਤਾਂ
ਅਹਿਮ ਅਬਾਦੀ ਵਾਲੇ ਖੇਤਰ
ਚਿਤਰਾਲ ਜ਼ਿਲ੍ਹਾ, ਪਾਕਿਸਤਾਨ
ਭਾਸ਼ਾਵਾਂ
ਕਲਸ਼ ਭਾਸ਼ਾ
ਉਰਦੂ ਅਤੇ ਪਸ਼ਤੋ ਦੂਜੀਆਂ ਭਾਸ਼ਾਵਾਂ
ਧਰਮ
ਕਲਸ਼ ਧਰਮ,[1] ਇਸਲਾਮ
ਸਬੰਧਿਤ ਨਸਲੀ ਗਰੁੱਪ
ਨੂਰਸਤਾਨੀ
ਕਲਸ਼ ਔਰਤਾਂ
ਕਲਸ਼ ਘਾਟੀ ਵਿੱਚ ਮਿਲੀ ਕੁਰਸੀ ਉੱਤੇ ਬੈਠੀ ਇੱਕ ਔਰਤ, ਲੱਕੜੀ ਦੀ ਮੂਰਤੀ

ਕਲਸ਼ ਜਾਂ ਕਲਾਸ਼ ਲੋਕ ਹਿੰਦੂਕੁਸ਼ ਪਰਬਤ ਲੜੀ ਵਿੱਚ ਰਹਿਣ ਵਾਲੀ ਇੱਕ ਜਾਤੀ ਹੈ। ਇਹ ਲੋਕ ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਰਾਜ ਦੇ ਚਿਤਰਾਲ ਜਿਲ੍ਹੇ ਵਿੱਚ ਰਹਿੰਦੇ ਹਨ। ਇਹ ਲੋਕ ਆਪਣੀ ਕਲਸ਼ ਭਾਸ਼ਾ ਬੋਲਦੇ ਹਨ। ਕਲਸ਼ ਲੋਕ ਅਤੇ ਗੁਆਂਢ ਵਿੱਚ ਰਹਿਣ ਵਾਲੇ ਅਫਗਾਨਿਸਤਾਨ ਦੇ ਨੂਰਸਤਾਨੀ ਲੋਕ ਇੱਕ ਹੀ ਜਾਤੀ ਦੀਆਂ ਦੋ ਸ਼ਾਖ਼ਾਵਾਂ ਹਨ। ਨੂਰਸਤਾਨੀ ਲੋਕਾਂ ਨੂੰ ਉਨੀਵੀਂ ਸਦੀ ਦੇ ਅੰਤ ਵਿੱਚ ਅਫਗਾਨਿਸਤਾਨ ਦੇ ਅਮੀਰ ਅਬਦੁਰ ਰਹਿਮਾਨ ਖ਼ਾਨ ਨੇ ਹਰਾ ਕੇ ਮੁਸਲਮਾਨ ਬਣਾਇਆ ਸੀ ਜਦੋਂ ਕਿ ਬਹੁਤ ਸਾਰੇ ਕਲਸ਼ ਲੋਕ ਅਜੇ ਵੀ ਆਪਣੇ ਹਿੰਦੂ ਧਰਮ ਨਾਲ ਮਿਲਦੇ ਜੁਲਦੇ ਪ੍ਰਾਚੀਨ ਧਰਮ ਦੇ ਪੈਰੋਕਾਰ ਹਨ। ਹੁਣ ਇਹਨਾਂ ਦੀ ਜਨਸੰਖਿਆ ਮਹਿਜ਼ 6,000 ਦੇ ਲਗਪਗ ਹੈ ਅਤੇ ਕਲਸ਼ ਲੋਕ ਜਿਆਦਾਤਰ ਬੁਮਬੁਰੇਤ, ਰੁੰਬੂਰ ਅਤੇ ਬਿਰੀਰ ਨਾਮ ਦੀਆਂ ਤਿੰਨ ਘਾਟੀਆਂ ਵਿੱਚ ਰਹਿੰਦੇ ਹਨ ਅਤੇ ਕਲਸ਼ ਭਾਸ਼ਾ ਵਿੱਚ ਇਸ ਖੇਤਰ ਨੂੰ ਕਲਸ਼ ਦੇਸ਼ ਕਿਹਾ ਜਾਂਦਾ ਹੈ।

ਸਭਿਆਚਾਰ

[ਸੋਧੋ]

ਕਲਸ਼ ਲੋਕਾਂ ਦਾ ਸਭਿਆਚਾਰ ਆਪਣੇ ਇਰਦ-ਗਿਰਦ ਦੇ ਲੋਕਾਂ ਨਾਲੋਂ ਬਿਲਕੁਲ ਭਿੰਨ ਹੈ। ਇਹ ਕਈ ਦੇਵੀ-ਦੇਵਤਿਆਂ ਵਿੱਚ ਵਿਸ਼ਵਾਸ ਰੱਖਦੇ ਹਨ। ਕਿਉਂਕਿ ਬਹੁਤ ਸਾਰੇ ਕਲਸ਼ ਲੋਕਾਂ ਦਾ ਰੰਗ ਗੋਰਾ ਹੈ ਅਤੇ ਇਹਨਾਂ ਦੀਆਂ ਅੱਖਾਂ ਅਕਸਰ ਨੀਲੀਆਂ-ਭੂਰੀਆਂ ਹੁੰਦੀਆਂ ਹਨ, ਇਸ ਲਈ ਭਾਰਤ ਵਿੱਚ ਅੰਗਰੇਜ਼ੀ ਰਾਜ ਦੇ ਜ਼ਮਾਨੇ ਵਿੱਚ ਕਈ ਪੱਛਮੀ ਇਤਿਹਾਸਕਾਰਾਂ ਦਾ ਕਹਿਣਾ ਸੀ ਕਿ ਇਹ ਸਿਕੰਦਰ ਦੀਆਂ ਫੌਜਾਂ ਵਿੱਚ ਸ਼ਾਮਿਲ ਯੂਨਾਨੀਆਂ ਦੇ ਵੰਸ਼ਜ ਹਨ, ਲੇਕਿਨ ਆਧੁਨਿਕ ਯੁੱਗ ਵਿੱਚ ਇਸਨੂੰ ਇੱਕ ਝੂਠ ਹੀ ਮੰਨਿਆ ਜਾਂਦਾ ਹੈ।[3] ਉਨ੍ਹਾਂ ਦੇ ਧਰਮ ਨੂੰ ਵੀ ਪਹਿਲਾਂ ਪ੍ਰਾਚੀਨ ਯੂਨਾਨੀ ਧਰਮ ਵਰਗਾ ਮੰਨਿਆ ਜਾਂਦਾ ਸੀ, ਲੇਕਿਨ ਆਧੁਨਿਕ ਅਧਿਅਨ ਤੋਂ ਪਤਾ ਚਲਿਆ ਹੈ ਦੇ ਇਹ ਪ੍ਰਾਚੀਨ ਭਾਰਤੀ ਅਤੇ ਹਿੰਦ - ਈਰਾਨੀ ਧਰਮ ਦੇ ਕਿਤੇ ਜ਼ਿਆਦਾ ਨੇੜੇ ਹਨ।

ਕਲਸ਼ ਭਾਸ਼ਾ

[ਸੋਧੋ]

ਕਲਸ਼ ਭਾਸ਼ਾ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਭਾਗ ਅਤੇ ਅਫਗਾਨਿਸਤਾਨ ਵਿੱਚ ਮਿਲਦੀਆਂ ਦਾਰਦੀ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਹਿੰਦ-ਇਰਾਨੀ ਭਾਸ਼ਾ ਸਮੂਹ ਦੇ ਚਿਤਰਾਲ ਉਪ ਸਮੂਹ ਦੀ ਇੱਕ ਮੈਂਬਰ ਹੈ।[4] ਅੱਜਕੱਲ ਸਿਰਫ ਪੰਜ ਕੁ ਹਜ਼ਾਰ ਲੋਕ ਇਹ ਭਾਸ਼ਾ ਬੋਲਦੇ ਵਰਤਦੇ ਹਨ ਅਤੇ ਯੂਨੈਸਕੋ ਨੇ ਇਸਨੂੰ ਲੋਪ ਹੋਣ ਦੇ ਗੰਭੀਰ ਖਤਰੇ ਦੇ ਖੇਤਰ ਵਿੱਚਲੀਆਂ ਭਾਸ਼ਾਵਾਂ ਵਿੱਚ ਦਰਜ਼ ਕੀਤਾ ਹੋਇਆ ਹੈ।

ਕਲਸ਼ ਲੋਕ ਨਾਚ

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. Pakistan Statistical Year Book. 2012. Pakistan Bureau of Statistics. Karachi: Manager of Publications
  2. 2013 Census Report of CIADP/AVDP/KPDN. (2013). Local Census Organization, Statistics Division, community based initiatives .
  3. http://news.bbc.co.uk/2/shared/spl/hi/picture_gallery/05/south_asia_kalash_spring_festival/html/2.stm
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).