ਕਾਬਲੀਵਾਲਾ (1961 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਬਲੀਵਾਲਾ (1961)
ਕਾਬਲੀਵਾਲਾ (1961) ਡੀ ਵੀ ਦੀ ਕਵਰ
ਨਿਰਦੇਸ਼ਕ ਹੇਮਨ ਗੁਪਤਾ
ਨਿਰਮਾਤਾ ਬਿਮਲ ਰਾਏ
ਲੀਲਾ ਦੇਸਾਈ (ਸਹਿਯੋਗੀ)
ਲੇਖਕ ਵਿਸ਼ਰਾਮ ਬੇਡੇਕਰ
ਐੱਸ ਖਲੀਲ
ਰਾਬਿੰਦਰਨਾਥ ਟੈਗੋਰ (ਕਹਾਣੀ)
ਸਿਤਾਰੇ ਬਲਰਾਜ ਸਾਹਨੀ
ਉਸ਼ਾ ਕਿਰਨ
ਸੱਜਣ
ਸੋਨੂ
ਸੰਗੀਤਕਾਰ ਸਲੀਲ ਚੌਧਰੀ
ਸਿਨੇਮਾਕਾਰ ਕਮਲ ਬੋਸ
ਸੰਪਾਦਕ ਮਧੂ ਪ੍ਰਭਾਵਾਲਕਰ
ਰਿਲੀਜ਼ ਮਿਤੀ(ਆਂ) 14 ਦਸੰਬਰ 1961
ਮਿਆਦ 134 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਕਾਬਲੀਵਾਲਾ (काबुलीवाला) ਬੰਗਾਲੀ ਲੇਖਕ ਰਾਬਿੰਦਰਨਾਥ ਟੈਗੋਰ ਦੀ ਕਹਾਣੀ ਕਾਬਲੀਵਾਲਾ ਤੇ ਅਧਾਰਿਤ 1961 ਦੀ ਹਿੰਦੀ ਫ਼ਿਲਮ ਹੈ। ਇਸ ਦੀ ਨਿਰਦੇਸ਼ਨਾ ਸੁਭਾਸ਼ ਚੰਦਰ ਬੋਸ ਦੇ ਨਿਜੀ ਸਕੱਤਰ ਰਹਿ ਚੁੱਕੇ, ਹੇਮਨ ਗੁਪਤਾ ਨੇ ਕੀਤੀ ਸੀ, ਜਿਸਨੇ ਬਲਰਾਜ ਸਾਹਨੀ ਦੀ ਸਟਾਰ ਭੂਮਿਕਾ ਵਾਲੀ ਟਕਸਾਲ (1956), ਅਤੇ ਨੇਤਾ ਜੀ ਨੂੰ ਸ਼ਰਧਾਂਜਲੀ ਵਜੋਂ ਨੇਤਾਜੀ ਸੁਭਾਸ਼ ਚੰਦਰ ਬੋਸ (1966), ਸਮੇਤ ਅਨੇਕ ਹੋਰ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ।

ਫ਼ਿਲਮ ਵਿੱਚ ਬਲਰਾਜ ਸਾਹਨੀ, ਉਸ਼ਾ ਕਿਰਨ, ਸੱਜਣ, ਸੋਨੂ ਅਤੇ ਬੇਬੀ ਫਰੀਦਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ।[1][2]

ਪਿੱਠਭੂਮੀ[ਸੋਧੋ]

ਬੰਗਾਲ ਦੇ ਬਾਹਰ ਟੈਗੋਰ ਦੀ ਇਸ ਕਹਾਣੀ ਦਾ ਸਭ ਤੋਂ ਸਫਲ ਫ਼ਿਲਮੀ ਰੂਪਾਂਤਰਨ ਹੇਮੇਨ ਗੁਪਤਾ ਦਾ ਕਾਬਲੀਵਾਲਾ ਸੀ, ਜਿਸਦਾ ਨਿਰਮਾਤਾ ਬਿਮਲ ਰਾਏ ਸੀ ਅਤੇ ਅਨੁਭਵੀ ਅਭਿਨੇਤਾ ਬਲਰਾਜ ਸਾਹਨੀ ਨੇ ਮੁੱਖ ਪਾਤਰ ਦੀ ਭੂਮਿਕਾ ਨਿਭਾਈ ਸੀ। ਸਧਾਰਨ ਕਹਾਣੀ, ਕਲਕੱਤਾ ਵਿੱਚ ਸੁੱਕੇ-ਮੇਵੇ-ਵੇਚਣ ਵਾਲੇ ਇੱਕ ਅਫ਼ਗਾਨੀ ਆਵਾਸੀ ਅਬਦੁਰ ਰਹਿਮਾਨ ਖਾਨ, ਅਤੇ ਮਿੰਨੀ (ਸੋਨੂੰ), ਜਿਸ ਵਿੱਚ ਉਸ ਨੂੰ ਕਾਬੁਲ ਵਿਚ ਪਿੱਛੇ ਰਹਿ ਗਈ ਆਪਣੇ ਧੀ, ਅਮੀਨਾ ਦੀ ਝਲਕ ਨਜ਼ਰ ਪੈਂਦੀ ਹੈ, ਵਿਚਕਾਰ ਸਨੇਹ ਦੇ ਬਾਰੇ ਹੈ।

ਹਵਾਲੇ[ਸੋਧੋ]