ਕਾਰਲ ਓਰਟਵਿਨ ਸਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

right|thumb|ਕਾਰਲ ਓਰਟਵਿਨ ਸਾਵਰ ਕਾਰਲ ਓਰਟਵਿਨ ਸਾਵਰ (ਅੰਗਰੇਜ਼ੀ: Carl Ortwin Sauer; 24 ਦਸੰਬਰ 1889 - 18 ਜੁਲਾਈ 1975) ਇੱਕ ਅਮਰੀਕੀ ਭੂਗੋਲ ਵਿਗਿਆਨੀ ਸੀ। ਇਹ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ 1923 ਤੋਂ ਲੈਕੇ 1957 ਤੱਕ ਭੂਗੋਲ ਦਾ ਪ੍ਰੋਫੈਸਰ ਸੀ। ਬਰਕਲੇ ਵਿੱਚ ਭੂਗੋਲ ਗਰੈਜੂਏਟ ਸਕੂਲ ਦੇ ਮੁੱਢਲੇ ਵਿਕਾਸ ਵਿੱਚ ਇਸ ਦਾ ਮੁੱਖ ਯੋਗਦਾਨ ਸੀ। 1952 ਵਿੱਚ ਛਪੀ ਇਸ ਦੀ ਕਿਤਾਬ "ਐਗਰੀਕਲਚਰਲ ਓਰੀਜਿਨਜ਼ ਐਂਡ ਡਿਸਪਰਸਲਜ਼" (Agricultural Origins and Dispersals), ਇਸ ਦੀਆਂ ਪ੍ਰਮੁੱਖ ਰਚਨਾਵਾਂ ਵਿੱਚੋਂ ਇੱਕ ਹੈ। 1927 ਵਿੱਚ ਸਾਵਰ ਨੇ "ਸੱਭਿਆਚਾਰਕ ਭੂਗੋਲ ਵਿੱਚ ਤਾਜ਼ਾ ਵਿਕਾਸ"(Recent Developments in Cultural Georgraphy) ਨਾਂ ਦਾ ਲੇਖ ਲਿਖਿਆ ਜਿਸ ਵਿੱਚ ਇਸਨੇ ਭੌਤਿਕ ਭੂ-ਦ੍ਰਿਸ਼ ਦੇ ਸੱਭਿਆਚਾਰਕ ਭੂ-ਦ੍ਰਿਸ਼ ਵਿੱਚ ਤਬਦੀਲ ਹੋਣ ਦੇ ਸਫ਼ਰ ਬਾਰੇ ਗੱਲ ਕੀਤੀ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਸਾਵਰ ਦਾ ਜਨਮ 24 ਦਸੰਬਰ 1889 ਨੂੰ ਅਮਰੀਕੀ ਰਾਜ ਮਿਜ਼ੂਰੀ ਵਿੱਚ ਵੈਰਨਟਨ ਵਿਖੇ ਹੋਇਆ। ਇਸ ਦੇ ਵੱਡੇ-ਵਡੇਰੇ ਜਰਮਨੀ ਦੇ ਸਨ।[1] ਇਸ ਦਾ ਪਿਤਾ ਸੈਂਟਰਲ ਵਿਜ਼ਲਿਅਨ ਕਾਲਜ, ਮਿਜ਼ੂਰੀ ਵਿੱਚ ਇੱਕ ਅਧਿਆਪਕ ਸੀ। ਜਦੋਂ ਇਹ ਥੋੜ੍ਹਾ ਵੱਡਾ ਹੋਇਆ ਤਾਂ ਇਸ ਦੇ ਮਾਪਿਆਂ ਨੇ ਇਸਨੂੰ ਪੜ੍ਹਾਈ ਕਰਨ ਲਈ ਜਰਮਨੀ ਭੇਜਿਆ ਪਰ ਛੇਤੀ ਹੀ ਵਾਪਸ ਆ ਗਿਆ। 1908 ਵਿੱਚ ਇਹ ਸੈਂਟਰਲ ਵਿਜ਼ਲਿਅਨ ਕਾਲਜ ਤੋਂ ਗ੍ਰੈਜੂਏਟ ਹੋਇਆ।

1915 ਵਿੱਚ ਇਸਨੇ ਸ਼ਿਕਾਗੋ ਯੂਨੀਵਰਸਿਟੀ ਤੋਂ ਪੀਐਚਡੀ ਪ੍ਰਾਪਤ ਕੀਤੀ।

ਅਧਿਆਪਨ[ਸੋਧੋ]

ਪੀਐਚਡੀ ਪ੍ਰਾਪਤ ਕਰਨ ਤੋਂ ਬਾਅਦ ਇਸਨੇ 1923 ਤੱਕ ਮਿਸ਼ੀਗਨ ਯੂਨੀਵਰਸਿਟੀ ਵਿੱਚ ਭੂਗੋਲ ਵਿਗਿਆਨ ਪੜ੍ਹਾਉਣਾ ਸ਼ੁਰੂ ਕੀਤਾ। 1923 ਵਿੱਚ ਇਸਨੇ ਮਿਸ਼ੀਗਨ ਯੂਨੀਵਰਸਿਟੀ ਛੱਡ ਦਿੱਤੀ ਅਤੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਇੱਥੇ ਇਸਨੂੰ ਭੂਗੋਲ ਵਿਗਿਆਨ ਵਿਭਾਗ ਦੇ ਮੁਖੀ ਬਣਨ ਦਾ ਮੌਕਾ ਵੀ ਮਿਲਿਆ ਅਤੇ ਇਸਨੇ "ਭੂਗੋਲ ਦੇ ਬਰਕਲੇ ਸਕੂਲ" ਦੇ ਵਿਕਾਸ ਵਿੱਚ ਬਹੁਤ ਯੋਗਦਾਨ ਪਾਇਆ।

ਮੁੱਖ ਸੰਕਲਪ[ਸੋਧੋ]

ਕਾਰਲ ਸਾਵਰ ਦੇ ਪਰਚੇ "ਦ ਮਾਰਫੋਲੋਜੀ ਆਫ਼ ਲੈਂਡਸਕੇਪ"(The Morphology of Landscape)[2] ਨੇ ਸੱਭਿਆਚਾਰਕ ਭੂ-ਦ੍ਰਿਸ਼ ਬਾਰੇ ਵਿਚਾਰਾਂ ਦੇ ਵਿਕਾਸ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੈ।[3][4][5][6] ਹਾਲਾਂਕਿ ਸਾਵਰ ਦਾ ਪਰਚਾ ਅਸਲ ਵਿੱਚ ਭੂਗੋਲ ਵਿਗਿਆਨ ਬਾਰੇ ਉਸ ਦੇ ਆਪਣੇ ਵਿਚਾਰਾਂ ਨਾਲ ਜ਼ਿਆਦਾ ਸਬੰਧਿਤ ਸੀ ਜਿਸਦਾ ਮਕਸਦ ਇਸ ਅਨੁਸ਼ਾਸਨ ਨੂੰ ਸਥਾਪਿਤ ਕਰਨਾ ਸੀ।

ਸਨਮਾਨ[ਸੋਧੋ]

1935 ਵਿੱਚ ਇਸਨੂੰ ਅਮਰੀਕੀ ਭੂਗੋਲਿਕ ਸਭਾ ਵੱਲੋਂ ਆਨਰੇਰੀ ਫੈਲੋਸ਼ਿਪ ਦਿੱਤੀ ਗਈ ਅਤੇ 1940 ਵਿੱਚ ਇਹਨਾਂ ਵੱਲੋਂ ਡਾਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।[7]

ਹਵਾਲੇ[ਸੋਧੋ]

  1. University of Virginia Press Books
  2. Sauer, C. O. 1925.
  3. James, P. E. and Martin, G. 1981, All Possible Worlds: A history of geographical ideas, John Wiley & Sons, New York, 1981: 321-324
  4. Leighly, J. 1963.
  5. Price, M., and M. Lewis. 1993.
  6. Williams, M. 1983.
  7. "American Geographical Society Honorary Fellowships" (PDF). amergeog.org. Retrieved 2009-03-02. 

ਬਾਹਰੀ ਲਿੰਕ[ਸੋਧੋ]