ਕਾਲਾ ਸਿਰ ਬੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲਾ ਸਿਰ ਬੋਲੀ
28-090504-black-headed-bunting-at-first-layby.jpg
ਨਰ (ਗ੍ਰੀਕ ਵਿਖੇ )
ਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Emberizidae
ਜਿਣਸ: Emberiza
ਪ੍ਰਜਾਤੀ: E. melanocephala
Binomial name
Emberiza melanocephala
Scopoli, 1769
EmberizaMap.svg
Breeding and winter distribution ranges of Black-headed and Red-headed Bunting
Synonyms

Granativora melanocephala

ਕਾਲ਼ਾ ਸਿਰ ਬੋਲ਼ੀ(en:black-headed bunting:), (Emberiza melanocephala)ਕਾਲ਼ਾ ਸਿਰ ਬੋਲ਼ੀ ਨਿੱਕੇ ਕੱਦ ਦਾ ਇਕ ਅਲੋਕਾਰੀ  ਵਿੱਖ ਵਾਲ਼ਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Emberiza Melanocephala ਹੈ, Emberiza ਪੁਰਾਤਨ ਜਰਮਨ ਭਾਸ਼ਾ ਦੇ ਸ਼ਬਦ Embritz ਤੋਂ ਤੇ Melanocephala ਯੂਨਾਨੀ ਭਾਸ਼ਾ ਦੇ Melas(ਕਾਲ਼ਾ) ਤੇ Kaphale(ਸਿਰ) ਸ਼ਬਦਾਂ ਤੋਂ ਲਿਆ ਗਿਆ ਹੈ। ਇਹ ਇਕ ਲੰਮਾ ਪਰਵਾਸ ਕਰਨ ਵਾਲ਼ਾ ਪੰਛੀ ਏ। ਇਸਦੇ ਪਰਵਾਸ ਦੀ ਹੁਣ ਤੱਕ ਦੀ ਵੱਧ ਤੋਂ ਵੱਧ ਦੂਰੀ ੩੫੦੦ ਕੋਹ (੧ ਕੋਹ = ੨ਕਿੱਲੋਮੀਟਰ) ਨਾਪੀ ਗਈ ਹੈ ਤੇ ਇਕ ਖੋਜ ਵਿਚ ਇਹ ਵੀ ਪਾਇਆ ਗਿਆ ਕਿ ਇਸ ਨਿੱਕੇ ਜਿਹੇ ਪੰਛੀ ਇੱਕ ਸਾਤੇ/ਹਫ਼ਤੇ ਵਿਚ ੫੦੦ ਕੋਹ ਤੱਕ ਦਾ ਪੈਂਡਾ ਤਹਿ ਕੀਤਾ। ਇਹ ਖੁੱਲ੍ਹਿਆਂ ਖੇਤਾਂ ਤੇ ਘਾਹ ਦੇ ਮੈਦਾਨਾਂ ਵਿਚ ਬਸਰਦਾ ਏ। ਇਸਦਾ ਪਰਸੂਤ ਦਾ ਇਲਾਕਾ ਦੱਖਣੀ-ਚੜ੍ਹਦਾ ਯੂਰਪ ਤੇ ਕੇਂਦਰੀ ਏਸ਼ੀਆ ਹੈ। ਇਹ ਆਪਣਾ ਸਿਆਲ ਦਾ ਵੇਲਾ ਭਾਰਤ ਵਿਚ ਬਿਤਾਉਂਦਾ ਹੈ, ਖ਼ਾਸ ਕਰਕੇ ਭਾਰਤ ਦੇ ਲਹਿੰਦੇ ਤੇ ਪਹਾੜ ਵਾਲ਼ੇ ਪਾਸੇ। ਸਿਆਲ ਵਿਚ ਇਹ ਜਪਾਨ ਦੀ ਚੜ੍ਹਦੀ ਬਾਹੀ, ਚੀਨ, ਹਾਂਗ-ਕਾਂਗ, ਥਾਈਲੈਂਡ, ਲਾਓਸ, ਦੱਖਣੀ-ਕੋਰੀਆ ਤੇ ਮਲੇਸ਼ੀਆ ਦੇ ਕੁਝ ਮੈਦਾਨੀ ਇਲਾਕਿਆਂ ਵਿਚ ਵੀ ਮਿਲ ਜਾਂਦਾ ਹੈ। 

ਜਾਣ ਪਛਾਣ[ਸੋਧੋ]

ਇਸਦੀ ਲੰਮਾਈ ੧੬ ਤੋਂ ੧੮ ਸੈਮੀ, ਵਜ਼ਨ ੨੪-੩੩ ਗ੍ਰਾਮ ਅਤੇ ਨਰ ਦੇ ਪਰਾਂ ਫੈਲਾਅ ੮੯ ਤੋਂ ੧੦੨ ਸੈਮੀ ਤੇ ਮਾਦਾ ਦੇ ਪਰਾਂ ਦਾ ਫੈਲਾਅ ੮੨  ਤੋਂ ੯੪ ਸੈਮੀ ਹੁੰਦਾ ਏ।[2] ਨਰ ਦਾ ਸਿਰ ਕਾਲ਼ਾ, ਪੂੰਝੇ ਤੇ ਪਰਾਂ ਦਾ ਰੰਗ ਫਿੱਕਾ ਕਾਲ਼ਾ ਹੁੰਦਾ ਹੈ ਜਿਨ੍ਹਾਂ 'ਤੇ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਨਰ ਦਾ ਬਾਕੀ ਸਰੀਰ ਗਾੜੀਓਂ ਖੱਟਾ ਤੇ ਮਗਰੋਂ ਲਾਲ ਹੁੰਦਾ ਏ। ਮਾਦਾ ਨਰ ਵਾਂਙੂੰ ਰੰਗਦਾਰ ਨਹੀਂ ਹੁੰਦੀ ਸਗੋਂ ਆਮ ਘਰੇਲੂ ਚਿੜੀਆਂ ਵਾਂਙੂੰ ਹੀ ਵਿਖਾਈ ਦਿੰਦੀ ਹੈ। ਨਰ ਤੇ ਮਾਦਾ ਦੋਵਾਂ ਦੀਆਂ ਅੱਖਾਂ ਭੂਰੀਆਂ ਤੇ ਚੁੰਝ ਸਲੇਟੀ ਰੰਗ ਦੀ ਗੋਲ ਤਿੱਖੀ ਹੁੰਦੀ ਹੈ। 

ਜਵਾਨ ਹੁੰਦੇ ਨਰ ਥੋੜਾ-ਥੋੜਾ ਮਾਦਾ ਨਾਲ ਮੇਲ਼ ਖਾਂਦੇ ਹਨ। ਇਨ੍ਹਾਂ ਦਾ ਰੰਗ ਵੱਡੇ ਨਰਾਂ ਦੇ ਮੁਕਾਬਲੇ ਫਿੱਕਾ ਹੁੰਦਾ ਹੈ। 

ਖ਼ੁਰਾਕ[ਸੋਧੋ]

ਇਸਦੀ ਖ਼ੁਰਾਕ ਫ਼ਸਲਾਂ ਦੇ ਦਾਣੇ, ਘਾਹ ਦੇ ਬੀਅ, ਭੂੰਡੀਆਂ, ਭੂੰਡ, ਟਿੱਡੇ-ਟਿੱਡੀਆਂ ਤੇ ਲਾਰਵੇ ਹੁੰਦੇ ਹਨ। 

ਪਰਸੂਤ[ਸੋਧੋ]

ਇਸਦਾ ਪਰਸੂਤ ਵੇਲਾ ਗਰਮੀਆਂ ਦੀ ਰੁੱਤੇ ਜੇਠ ਦਾ ਮਹੀਨਾ ਹੈ। ਇਹ ਆਵਦਾ ਆਲ੍ਹਣਾ ਭੁੰਜੇ ਜਾਂ ਭੌਂ ਤੋਂ ਵੱਧ ਤੋਂ ਵੱਧ ੧ ਮੀਟਰ ਉੱਚਾ ਕਿਸੇ ਝਾੜ 'ਤੇ ਬਣਾਉਂਦੀ ਹੈ। ਇਹ ਆਪਣਾ ਆਲ੍ਹਣਾ ਘਾਹ ਤੇ ਵਾਲਾਂ ਤੋਂ ਬਣਾਉਂਦੀ ਹੈ, ਕਈ ਵੇਰਾਂ ਆਲ੍ਹਣੇ ਨੂੰ ਸਜਾਉਣ ਦੀ ਮਾਰੀ ਇਹ ਆਲ੍ਹਣੇ ਵਿਚ ਫੁੱਲਾਂ ਦੀਆਂ ਡੋਡੀਆਂ ਤੇ ਭੇਡਾਂ ਦੀ ਉੱਨ ਵੀ ਰੱਖਦੀ ਹੈ। ਮਾਦਾ ਇਕ ਵੇਰਾਂ ੩ ਤੋਂ ੫ ਆਂਡੇ ਦੇਂਦੀ ਹੈ ਤੇ ਆਂਡਿਆਂ 'ਤੇ ੧੩ ਦਿਨ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟਾਂ ਨੂੰ ਖ਼ੁਰਾਕ ਵਜੋਂ ਕੀਟ ਹੀ ਖਵਾਏ ਜਾਂਦੇ ਹਨ ਪਰ ਜੇਕਰ ਕੀਟ ਨਾ ਮਿਲ ਸਕਣ ਤਾਂ ਬੀਅ ਵੀ ਖਵਾਏ ਜਾ ਸਕਦੇ ਹਨ। ਬੋਟ ੧੦ ਦਿਨਾਂ ਦੀ ਉਮਰੇ ਉਡਾਰੀ ਲਾ ਜਾਂਦੇ ਹਨ।[3]  

ਹਵਾਲੇ[ਸੋਧੋ]