ਸਮੱਗਰੀ 'ਤੇ ਜਾਓ

ਕਾਹਿਰਾ ਯੂਨੀਵਰਸਿਟੀ

ਗੁਣਕ: 30°01′39″N 31°12′37″E / 30.02760°N 31.21014°E / 30.02760; 31.21014
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਹਿਰਾ ਯੂਨੀਵਰਸਿਟੀ
جامعة القاهرة
ਤਸਵੀਰ:Cairo University Crest.png
ਥੋਥ, ਗਿਆਨ ਦੀ ਮੂਰਤੀ, ਹਾਇਓਰੋਗਲੀਫ਼ ਅਤੇ ਸਿਆਣਪ
ਪੁਰਾਣਾ ਨਾਮ
ਮਿਸਰ ਯੂਨੀਵਰਸਿਟੀ
ਰਾਜਾ ਫੌਦ ਪਹਿਲਾ ਯੂਨੀਵਰਸਿਟੀ
ਕਿਸਮਪਬਲਿਕ
ਸਥਾਪਨਾ1908; 116 ਸਾਲ ਪਹਿਲਾਂ (1908)
ਵਿਦਿਆਰਥੀ280,000
ਟਿਕਾਣਾ, ,
30°01′39″N 31°12′37″E / 30.02760°N 31.21014°E / 30.02760; 31.21014
ਮਾਨਤਾਵਾਂਮੈਡੀਟੇਰੀਅਨ ਯੂਨੀਵਰਸਿਟੀਆਂ ਦੀ ਯੂਨੀਅਨ
ਵੈੱਬਸਾਈਟcu.edu.eg/
ਕਾਹਿਰਾ ਯੂਨੀਵਰਸਿਟੀ
ਕਾਹਿਰਾ ਯੂਨੀਵਰਸਿਟੀ ਸੈਂਟਰਲ ਲਾਇਬ੍ਰੇਰੀ

ਕਾਹਿਰਾ ਯੂਨੀਵਰਸਿਟੀ (ਮਿਸਰੀ ਅਰਬੀ: جامعة القاهرة Gām‘et El Qāhira 1908 ਤੋਂ 1940 ਤੱਕ ਮਿਸਰ ਯੂਨੀਵਰਸਿਟੀ, ਅਤੇ 1940 ਤੋਂ 1952 ਤੱਕ ਰਾਜਾ ਫੌਦ ਪਹਿਲਾ ਯੂਨੀਵਰਸਿਟੀ) ਮਿਸਰ ਦੀ ਪ੍ਰੀਮੀਅਰ ਪਬਲਿਕ ਯੂਨੀਵਰਸਿਟੀ ਹੈ।  ਇਸਦਾ ਮੁੱਖ ਕੈਂਪਸ ਕਾਹਿਰਾ ਤੋਂ ਨੀਲ ਦੇ ਪਾਰ ਗੀਜ਼ਾ ਤੱਕ ਹੈ। ਇਹ 21 ਦਸੰਬਰ 1908 ਨੂੰ ਸਥਾਪਿਤ ਕੀਤੀ ਗਈ ਸੀ;[1] ਹਾਲਾਂਕਿ, ਕਾਹਿਰਾ ਦੇ ਵੱਖ ਵੱਖ ਹਿੱਸਿਆਂ ਵਿੱਚ ਰੱਖੇ ਜਾਣ ਤੋਂ ਬਾਅਦ, ਅਕਤੂਬਰ 1929 ਵਿੱਚ ਆਪਣੀ ਫੈਕਲਟੀ ਆਫ ਆਰਟਸ ਸ਼ੁਰੂ ਕਰਨ ਨਾਲ ਇਸ ਦੀਆਂ ਫੈਕਲਟੀਆਂ ਦੀ ਸਥਾਪਨਾ ਗੀਜ਼ਾ ਵਿੱਚ ਕੀਤੀ ਗਈ ਸੀ। ਇਹ ਅਲ ਅਜ਼ਹਰ ਯੂਨੀਵਰਸਿਟੀ ਤੋਂ ਬਾਅਦ ਮਿਸਰ ਵਿੱਚ ਉੱਚ ਸਿੱਖਿਆ ਦੀ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਹਾਲਾਂਕਿ ਪਹਿਲਾਂ ਤੋਂ ਮੌਜੂਦ ਉੱਚੇ ਪੇਸ਼ੇਵਰ ਸਕੂਲ ਸਨ ਜੋ ਬਾਅਦ ਵਿੱਚ ਯੂਨੀਵਰਸਿਟੀ ਦੇ ਅੰਗ ਕਾਲਜ ਬਣ ਗਏ। ਇਹ 1908 ਵਿੱਚ ਸ਼ਾਹੀ ਸਰਪ੍ਰਸਤੀ ਵਾਲੇ ਪ੍ਰਾਈਵੇਟ ਨਾਗਰਿਕਾਂ ਦੀ ਇੱਕ ਕਮੇਟੀ ਦੁਆਰਾ ਮਿਸਰੀ ਯੂਨੀਵਰਸਿਟੀ ਦੇ ਰੂਪ ਵਿੱਚ ਸਥਾਪਿਤ ਅਤੇ ਫੰਡ ਯੁਕਤ ਕੀਤੀ ਗਈ ਸੀ ਅਤੇ 1925 ਵਿੱਚ ਕਿੰਗ ਫੌਦ ਪਹਿਲੇ ਦੇ ਅਧੀਨ ਇੱਕ ਸਟੇਟ ਸੰਸਥਾ ਬਣ ਗਈ ਸੀ।[2] 1940 ਵਿਚ, ਉਸ ਦੀ ਮੌਤ ਦੇ ਚਾਰ ਸਾਲ ਪਿੱਛੋਂ, ਉਸ ਦੇ ਸਨਮਾਨ ਵਿੱਚ ਇਸ ਯੂਨੀਵਰਸਿਟੀ ਦਾ ਨਾਮ ਬਾਦਸ਼ਾਹ ਫੌਦ ਪਹਿਲਾ ਯੂਨੀਵਰਸਿਟੀ ਕਰ ਦਿੱਤਾ ਗਿਆ ਸੀ। 1 ਨਵੰਬਰ 1952 ਦੇ ਫ੍ਰੀ ਅਫਸਰ ਰਾਜ ਪਲਟੇ ਤੋਂ ਬਾਅਦ ਦੂਜੀ ਵਾਰ ਇਸਦਾ ਨਾਂ ਬਦਲਿਆ ਗਿਆ ਸੀ। ਯੂਨੀਵਰਸਿਟੀ ਵਿੱਚ ਹੁਣ 22 ਫੈਕਲਟੀਆਂ ਵਿੱਚ ਤਕਰੀਬਨ 155,000 ਵਿਦਿਆਰਥੀ ਦਾਖਲ ਹਨ[3]। ਇਸਦੇ ਗ੍ਰੈਜੂਏਟਾਂ ਵਿੱਚ ਤਿੰਨ ਨੋਬਲ ਪੁਰਸਕਾਰ ਜੇਤੂ ਹਨ ਅਤੇ ਦਾਖਲੇ ਪੱਖੋਂ ਦੁਨੀਆ ਵਿੱਚ ਉੱਚ ਸਿੱਖਿਆ ਦਾਨ 50 ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇੱਕ ਹੈ।

ਇਤਿਹਾਸ

[ਸੋਧੋ]

ਯੂਨੀਵਰਸਿਟੀ ਦੀ ਸਥਾਪਨਾ, ਉੱਚ ਸਿੱਖਿਆ ਲਈ ਇੱਕ ਰਾਸ਼ਟਰੀ ਕੇਂਦਰ ਸਥਾਪਤ ਕਰਨ ਦੀ ਕੋਸ਼ਿਸ਼ ਦੇ ਨਤੀਜੇ ਵਜੋਂ 21 ਦਸੰਬਰ 1908 ਨੂੰ ਹੋਈ ਸੀ। ਕਈ ਅੰਗ ਕਾਲਜ ਪਹਿਲਾਂ ਦੇ ਸਥਾਪਤ ਸਨ ਜਿਨ੍ਹਾਂ ਵਿੱਚ (كلية الهندسة) ਕਾਲਜ ਆਫ਼ ਇੰਜੀਨੀਅਰਿੰਗ 1816 ਵਿੱਚ ਸਥਾਪਿਤ ਹੋਇਆ ਸੀ। ਇਸ ਨੂੰ 1854 ਵਿੱਚ ਮਿਸਰ ਅਤੇ ਸੁਡਾਨ ਦੇ ਖ਼ਦੀਵ ਸਯਦ ਪਾਸ਼ਾ ਨੇ ਬੰਦ ਕਰ ਦਿੱਤਾ ਸੀ। ਕਾਹਿਰਾ ਯੂਨੀਵਰਸਿਟੀ ਨੂੰ ਅਲ ਅਜ਼ਹਰ ਦੀ ਧਾਰਮਿਕ ਯੂਨੀਵਰਸਿਟੀ ਦੇ ਉਲਟ ਯੂਰਪੀਅਨ-ਪ੍ਰੇਰਿਤ ਸਿਵਲ ਯੂਨੀਵਰਸਿਟੀ ਵਜੋਂ ਸਥਾਪਿਤ ਕੀਤਾ ਸੀ ਅਤੇ ਇਹ ਹੋਰ ਸਟੇਟ ਯੂਨੀਵਰਸਿਟੀਆਂ ਲਈ ਪ੍ਰਮੁੱਖ ਸਵਦੇਸ਼ੀ ਮਾਡਲ ਬਣ ਗਈ। 1928 ਵਿਚ, ਯੂਨੀਵਰਸਿਟੀ ਵਿੱਚ ਨਾਰੀ ਵਿਦਿਆਰਥੀਆਂ ਦੇ ਪਹਿਲੇ ਗਰੁੱਪ ਨੇ ਦਾਖਲਾ ਲਿਆ। [4]كلية الهندسة

ਨਿਊ ਸੈਂਟਰਲ ਲਾਇਬ੍ਰੇਰੀ

[ਸੋਧੋ]
ਕਾਹਿਰਾ ਯੂਨੀਵਰਸਿਟੀ ਘੰਟਾ, ਅਮਰ ਰਾਡੀ ਦੁਆਰਾ ਖਿੱਚੀ ਫੋਟੋ

ਇੱਕ ਨਵ ਸੈਂਟਰਲ ਲਾਇਬ੍ਰੇਰੀ ਦੀ ਯੋਜਨਾ ਬਣਾਈ ਹੈ।[5]

ਮਸ਼ਹੂਰ ਐਲੂਮਨੀ

[ਸੋਧੋ]
ਯਾਸਰ ਅਰਾਫਾਤ, 1956
ਮੁਹੰਮਦ ਅਲ-ਬਰਾਦੀ, 1962
ਨਜੀਬ ਮਹਿਫ਼ੂਜ਼, 1934
  • ਹੁਸੈਨ ਫਾਵਜ਼ੀ ਅੱਲਨਜਰ, ਇਤਿਹਾਸਕਾਰ, ਸਿਆਸੀ ਵਿਗਿਆਨੀ ਅਤੇ ਰਣਨੀਤੀਕਾਰ
  • ਨੈਮਾ ਇਲਿਆਸ ਅਲ ਅਯੂਬੀ, ਮਿਸਰ ਵਿੱਚ ਪਹਿਲੀ ਮਹਿਲਾ ਵਕੀਲ[6]
  • ਬੋਤਰਸ ਬੋਤਰਸ-ਗ਼ਾਲੀ, ਸੰਯੁਕਤ ਰਾਸ਼ਟਰ ਦੇ ਛੇਵੇਂ ਸੈਕਟਰੀ-ਜਨਰਲ (ਯੂਐਨ) 1992-1996
  • ਤਾਹਿਰ ਅਲਗਾਮਾਲ, ਅਲਗਾਮਾਲ ਏਨਕ੍ਰਿਪਸ਼ਨ ਸਿਸਟਮ ਦੇ ਡਿਜ਼ਾਇਨਰ ਅਤੇ "ਐਸਐਸਐਲ ਦਾ ਪਿਤਾ"
  • ਵਾਏਲ ਘਨੀਮ, ਮਿਸਰ ਦਾ ਕਾਰਕੁਨ ਅਤੇ 2011 ਦੀ ਮਿਸਰੀ ਕ੍ਰਾਂਤੀ ਦੀ ਹਸਤੀ 
  • ਸਦਾਮ ਹੁਸੈਨਇਰਾਕ ਦਾ ਸਾਬਕਾ ਸਦਰ
  • ਯੁਰਿਕੋ ਕੋਇਕ, ਜਾਪਾਨੀ ਰਾਜਨੇਤਾ, ਵਰਤਮਾਨ ਸਮੇਂ ਟੋਕੀਓ ਦੇ ਗਵਰਨਰ
  • ਆਦਲੀ ਮਨਸੂਰ, ਮਿਸਰ ਦੀ ਸੁਪਰੀਮ ਸੰਵਿਧਾਨਕ ਕੋਰਟ ਦਾ ਚੀਫ ਜਸਟਿਸ
  • ਅਮਰ ਮੂਸਾ, ਅਰਬ ਲੀਗ ਦਾ 2001-2011 ਤੱਕ ਸਕੱਤਰ-ਜਨਰਲ ਅਤੇ 2013 ਵਿੱਚ ਮਿਸਰੀ ਸੰਵਿਧਾਨ ਸੋਧ ਕਮੇਟੀ ਦਾ ਪ੍ਰਧਾਨ
  • ਉਮਰ ਸ਼ਰੀਫ, ਅਭਿਨੇਤਾ,  ਅਕਾਦਮੀ ਇਨਾਮ ਅਤੇ ਤਿੰਨ ਗੋਲਡਨ ਗਲੋਬ ਇਨਾਮ ਲਈ ਨਾਮਜਦ 
  • ਮੈਗਡੀ ਯਾਕੂਬ, ਇਮਪੀਰੀਅਲ ਕਾਲਜ ਲੰਡਨ ਵਿੱਚ ਕਾਰਡੀਓਥੋਰੇਸਕ ਸਰਜਰੀ ਦਾ ਪ੍ਰੋਫੈਸਰ
  • ਹਿਸਾਮ ਬਰਕਤ, ਮਿਸਰ ਦਾ ਮਕਤੂਲ ਪ੍ਰੌਸੀਕੁਆਟਰ ਜਨਰਲ 
  • ਮੁਹੰਮਦ ਮੁਰਸੀ, ਮਿਸਰ ਦਾ ਅਹੁਦੇ ਤੋਂ ਹਟਾਇਆ ਗਿਆ ਪ੍ਰਧਾਨ 
  •  ਸ਼ਾਕਿਰ ਅਲ-ਮਾਰਕਬੀ, ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਮੁਹੰਮਦ

ਨੋਬਲ ਜੇਤੂ 

[ਸੋਧੋ]

ਹਵਾਲੇ

[ਸੋਧੋ]
  1. "Brief history and development of Cairo University." Cairo University Faculty of Engineering. http://www.eng.cu.edu.eg/CUFE/History/CairoUniversityShortNote/tabid/81/language/en-US/Default.aspx Archived 2014-08-20 at the Wayback Machine.
  2. Cuno, Kenneth M. Review: Cairo University and the Making of Modern Egypt by Donald Malcolm Reid. JSTOR. https://www.jstor.org/stable/368175
  3. Cairo University. The roots of Cairo University. Arabic language. http://cu.edu.eg/ar/page.php?pg=contentFront/SubSectionData.php&SubSectionId=29 English language. http://cu.edu.eg/page.php?pg=contentFront/SubSectionData.php&SubSectionId=29
  4. Mariz Tudros (18–24 March 1999). "Unity in diversity". Al Ahram Weekly. 421. Archived from the original on 30 ਮਈ 2014. Retrieved 28 October 2013. {{cite journal}}: Unknown parameter |dead-url= ignored (|url-status= suggested) (help)
  5. New Central Library, Cairo University.
  6. Rizk, Yunan Labib. "Al-Ahram Weekly | Chronicles | Lady lawyer". weekly.ahram.org.eg. Archived from the original on 2016-10-02. Retrieved 2016-09-29. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]