ਸਮੱਗਰੀ 'ਤੇ ਜਾਓ

ਕਿਤਾਬ (ਨਾਟਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਤਾਬ
ਲੇਖਕਰਫ਼ੀਕ ਮੰਗਲਾਸਰੀ
ਪ੍ਰੀਮੀਅਰ ਦੀ ਤਾਰੀਖ2018 ਨਵੰਬਰ (2018 ਨਵੰਬਰ)
ਪ੍ਰੀਮੀਅਰ ਦੀ ਜਗਾਹਵਡਕਾਰਾ (ਕੇਰਲਾ, ਭਾਰਤ)
ਮੂਲ ਭਾਸ਼ਾਮਲਿਆਲਮ ਭਾਸ਼ਾ
ਵਿਸ਼ਾਮੁਸਲਿਮ ਔਰਤਾਂ ਲਈ ਲਿੰਗ ਨਿਆਂ
ਵਿਧਾਮਜ਼ਾਕੀਆ, ਲੜਕ-ਨਾਟ

ਕਿਤਾਬ ਜਾਂ ਕਿਥਾਬ ( ਮਲਿਆਲਮ : കിത്താബ്), ਮਲਿਆਲਮ-ਭਾਸ਼ਾ ਦਾ ਇੱਕ ਨਾਟਕ ਹੈ ਜਿਸ ਵਿੱਚ ਇੱਕ ਅਜਿਹੀ ਨੌਜਵਾਨ ਲੜਕੀ ਦਾ ਹਾਸ-ਪੂਰਨ ਚਿੱਤਰ ਪੇਸ਼ ਕੀਤਾ ਹੋਇਆ ਹੈ, ਜਿਹੜੀ ਅਜ਼ਾਨ (ਬਾਂਗ ), ਬੁਲਾਉਣ ਦਾ ਸੁਪਨਾ ਦੇਖਦੀ ਹੈ। ਇਸਲਾਮੀ ਕਾਲ ਵਿਚ, ਅਜ਼ਾਨ ਆਮ ਤੋਰ 'ਤੇ ਪੁਰਸ਼ ਮੁਈਜ਼ਨ ਜਾਂ ਮੁਕਰੀ ਦੁਆਰਾ ਸਮੂਹਿਕ ਪ੍ਰਾਰਥਨਾ ਲਈ ਪੁਕਾਰੀ ਜਾਂਦੀ ਰਹੀ ਹੈ। ਲੜਕੀ ਆਪਣੇ ਭਾਈਚਾਰੇ ਦੀ ਔਰਤਾਂ ਨਾਲ ਹੁੰਦੇ ਅਨਿਆਂ ਅਤੇ ਉਹਨਾਂ ਦੀ ਅਧੀਨਗੀ 'ਤੇ ਸਵਾਲ ਚੁੱਕਦੀ ਹੈ ਅਤੇ ਆਪਣੇ ਦੋਸਤਾਂ ਨਾਲ ਨੱਚ ਕੇ, ਮਨ੍ਹਾ ਕੀਤੇ ਗਏ ਖਾਣੇ ਨੂੰ ਚੁਰਾ ਕੇ ਅਤੇ ਬਾਂਗ ਦੇਣ ਦੇ ਹੱਕ ਦੀ ਇੱਛਾ ਕਰਕੇ ਉਹ ਆਪਣੇ ਭਾਈਚਾਰੇ ਦੇ ਨਿਯਮਾਂ ਦੇ ਵਿਰੁੱਧ ਬਗਾਵਤ ਕਰਦੀ ਹੈ।[1][2]

'ਕਿਤਾਬ' ਵਿੱਚ ਪਰੰਪਰਿਕ ਮੁਸਲਮਾਨ ਪਰਿਵਾਰ ਵਿੱਚ ਪ੍ਰਚਲਿਤ ਵੱਖ-ਵੱਖ ਮੁਦਿਆਂ ਉੱਤੇ ਔਰਤਾਂ ਵਿਰੁੱਧ ਹੋ ਰਹੇ ਭੇਦ-ਭਾਵ ਨੂੰ ਚਿਤ੍ਰਿਤ ਕੀਤਾ ਗਿਆ ਹੈ। ਇਸ ਨਾਟਕ ਵਿੱਚ ਲੜਕੀਆਂ ਲਈ ਆਹਾਰ ਦੀ ਕਮੀ, ਖਰਾਬ ਪੜ੍ਹਾਈ ਅਤੇ ਬਹੁ-ਵਿਆਹ ਦੀ ਪ੍ਰਥਾ ਵਰਗੇ ਕਈ ਭੇਦ-ਭਾਵਾਂ ਉਤੇ ਚਰਚਾ ਕੀਤੀ ਗਈ ਹੈ।

ਇਹ ਨਾਟਕ ਪਟਕਥਾ ਲੇਖਕ-ਨਿਰਦੇਸ਼ਕ ਰਫੀਕ ਮੰਗਲਾਸਰੀ ਨੇ ਲਿਖਿਆ ਹੈ।[3][4][5] ਇਹ ਨਾਟਕ ਨਵੰਬਰ 2018 ਵਿੱਚ ਭਾਰਤ ਦੇ ਕੇਰਲਾ ਰਾਜ ਵਿੱਚ ਅਜਿਹੇ ਸਮੇਂ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਦੋਂ ਔਰਤਾਂ ਦੇ ਹੱਕਾਂ ਦਾ ਅੰਦੋਲਨ ਇੱਕ ਨਵਾਂ ਰੂਪ ਲੈ ਰਿਹਾ ਸੀ। ਇਹ ਸਮਾਂ ਅਜਿਹਾ ਸੀ ਜਿਸ ਵਿੱਚ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਜਿਸ ਵਿੱਚ ਸਬਰੀਮਾਲਾ ਮੰਦਿਰ ਵਿੱਚ ਪੂਜਾ ਕਰਨ ਦਾ ਅਧਿਕਾਰ, ਮੁਸਲਿਮ ਔਰਤਾਂ ਲਈ ਧਾਰਮਿਕ ਰੀਤਾਂ ਵਿੱਚ ਹਿੱਸਾ ਲੈਣ ਦਾ ਅਧਿਕਾਰ, ਅਤੇ ਧਾਰਮਿਕ ਸਥਾਨਾਂ ਵਿੱਚ ਲਿੰਗ ਸਮਾਨਤਾ ਲਈ ਔਰਤਾਂ ਦੀ ਇਮਾਮ ਵਜੋਂ ਨਿਯੁਕਤੀ, ਮਸਜਿਦਾਂ ਵਿੱਚ ਅਤੇ ਨਮਾਜ਼ ਵਿੱਚ ਹਿੱਸਾ ਲੈਣ ਦਾ ਅਧਿਕਾਰ ਸ਼ਾਮਲ ਸਨ।[1]

ਪ੍ਰੇਰਨਾ

[ਸੋਧੋ]

ਰਫੀਕ ਮੰਗਲਸਰੀ ਨੇ ਕਿਹਾ ਕਿ ਉਹਨਾਂ ਦਾ ਨਾਟਕ 'ਕਿਤਾਬ' ਸਿੱਧੇ ਤੌਰ 'ਤੇ 'ਵਾਂਗੁ ' ਦੀ ਕਹਾਣੀ 'ਤੇ ਆਧਾਰਿਤ ਨਹੀਂ ਸੀ, ਬਲਕਿ ਲੇਖਕ ਉਨਨੀ ਆਰ ਦੀ ਕਹਾਣੀ 'ਵਾਂਗੁ ' ਤੋਂ ਪ੍ਰੇਰਿਤ ਇੱਕ ਸੁਤੰਤਰ ਰੂਪਾਂਤਰਣ ਸੀ। ਹਾਲਾਂਕਿ, ਉਨਨੀ ਆਰ ਨੇ ਆਪਣੇ ਆਪ ਨੂੰ ਮੰਗਲਾਸਰੀ ਦੇ ਨਾਟਕ ਤੋਂ ਇਹ ਕਹਿੰਦੇ ਹੋਏ ਦੂਰ ਕਰ ਦਿੱਤਾ ਕਿ ਇਹ ਉਸਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ ਅਤੇ ਮੰਗਲਾਸਰੀ ਦੇ ਨਾਟਕ ਵਿੱਚ ਰੂਹਾਨੀ ਕਦਰਾਂ-ਕੀਮਤਾਂ ਦੀ ਕਮੀ ਹੈ।[6] ਮਲਿਆਲਮ ਨਿਰਦੇਸ਼ਕ ਵੀ.ਕੇ. ਪ੍ਰਕਾਸ਼ ਕੋਲ ਉਨਨੀ ਆਰ ਦੀ ਕਹਾਣੀ ਨੂੰ ਫਿਲਮ ਲਈ ਲੈਣ ਦੀ ਇੱਕ ਸੁਤੰਤਰ ਯੋਜਨਾ ਵੀ ਸੀ।[7]

ਕਹਾਣੀ

[ਸੋਧੋ]

ਇਕ ਮੁਸਲਮਾਨ ਲੜਕੀ ਆਪਣੇ ਪਿਤਾ ਦੀ ਤਰ੍ਹਾਂ ਮੁਈਜ਼ਨ ਬਣਨਾ ਚਾਹੁੰਦੀ ਹੈ ਅਤੇ ਆਜ਼ਾਨ ਬੁਲਾਉਣਾ ਚਾਹੁੰਦੀ ਹੈ। ਉਸਦੀ ਮਾਂ ਰਸੋਈ ਵਿੱਚ ਘਰ ਦੇ ਆਦਮੀਆਂ ਦੇ ਖਾਣ ਲਈ ਮੱਛੀ ਬਣਾਉਂਦੀ ਹੈ ਜਿਸਨੂੰ ਉਹ ਲੜਕੀ ਚੋਰੀ ਕਰ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਇਹ ਕਰਨਾ ਨੈਤਿਕ ਤੌਰ ਤੇ ਗਲਤ ਨਹੀਂ ਹੈ ਕਿਉਂਕਿ ਪਾਤਸ਼ਾਹ (ਸਿਰਜਣਹਾਰ-ਪ੍ਰਮਾਤਮਾ) ਸਮਝਣਗੇ ਕਿ ਕੁੜੀਆਂ ਨੂੰ ਪੂਰਾ ਭੋਜਨ ਨਹੀਂ ਦਿੱਤਾ ਜਾਂਦਾ। ਫਿਰ ਉਸ ਦਾ ਪਿਤਾ ਉਸ ਨੂੰ ਇਹ ਦੱਸਦਾ ਹੋਇਆ ਵਰਜਦਾ ਹੈ ਕਿ ਔਰਤਾਂ ਨੂੰ ਮਰਦਾਂ ਦੀ ਹਰ ਚੀਜ਼ ਵਿੱਚ ਅੱਧਾ ਹਿੱਸਾ ਹੀ ਮਿਲਦਾ ਹੈ। ਇਸ 'ਤੇ ਲੜਕੀ ਫਿਕਰ ਜ਼ਾਹਿਰ ਕਰਦੀ ਹੋਈ ਪੁੱਛਦੀ ਹੈ ਕਿ ਫਿਰ ਔਰਤਾਂ ਨੂੰ ਪੁਰਸ਼ਾ ਦੇ ਮੁਕਾਬਲੇ ਅੱਧੇ ਕੱਪੜੇ ਕਿਉਂ ਨਹੀਂ ਪਹਿਨਣੇ ਚਾਹੀਦੇ।[8]

ਇਹਨਾਂ ਸੰਘਰਸ਼ਾਂ ਦੇ ਵਿਚਕਾਰ, ਉਹ ਆਪਣੀ ਇੱਛਾ ਜ਼ਾਹਿਰ ਕਰਦੀ ਹੈ ਕਿ ਉਹ ਅਜ਼ਾਨ ਬੁਲਾਉਣਾ ਚਾਹੁੰਦੀ ਹੈ। ਉਸ ਦਾ ਪਿਤਾ ਇੱਕ ਵੱਡੀ 'ਕਿਤਾਬ' ਦਾ ਜ਼ਿਕਰ ਕਰਕੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਉਹ ਉਸਨੂੰ ਕਮਰੇ ਵਿੱਚ ਬੰਦ ਕਰ ਦਿੰਦਾ ਹੈ ਤਾਂ ਜੋ ਉਹ ਨਾਟਕ (ਨਾਟਕ ਵਿੱਚ ਇੱਕ ਨਾਟਕ) ਵਿੱਚ ਨਾ ਖੇਡ ਸਕੇ। ਉਹ ਉਸਨੂੰ ਆਖਦਾ ਹੈ ਕਿ ਜੇਕਰ ਉਹ ਇਸ ਤਰ੍ਹਾਂ ਦੇ ਕੰਮ ਕਰਨਾ ਜਾਰੀ ਰੱਖੇਗੀ ਤਾਂ ਉਸਨੂੰ ਸਵਰਗ ਨਹੀਂ ਮਿਲੇਗਾ।[8]

"ਜੇਕਰ ਮੈਂ ਸਵਰਗ ਵਿੱਚ ਇਸ ਲਈ ਦਾਖ਼ਲ ਨਹੀਂ ਹੋ ਸਕਦੀ ਕਿਉਂਕਿ ਮੈਂ ਗਾਉਂਦੀ ਅਤੇ ਨੱਚਦੀ ਹਾਂ, ਤਾਂ ਮੈਂਨੂੰ ਨਹੀਂ ਚਾਹੀਦਾ ਉਹ ਸਵਰਗ," ਉਹ ਆਖਦੀ ਹੈ। ਉਸਦਾ ਪਿਤਾ ਉਸਨੂੰ ਉਦੋਂ ਮਾਰਨ ਲਈ ਵੀ ਤਿਆਰ ਹੋ ਜਾਂਦਾ ਹੈ ਜਦੋਂ ਉਹ ਉਸਦੀ ਇੱਛਾ ਦੇ ਵਿਰੁੱਧ ਸਕੂਲ ਵਿੱਚ ਖੇਡੇ ਜਾ ਰਹੇ ਨਾਟਕ ਵਿੱਚ ਭਾਗ ਲੈਂਦੀ ਹੈ। ਜਦੋਂ ਲੜਕੀ ਦੀ ਮਾਂ ਉਸਦੇ ਪਿਤਾ ਨੂੰ ਚੇਤੇ ਕਰਾਉਂਦੀ ਹੈ ਕਿ ਉਹ ਕੇਵਲ ਇੱਕ ਮੁਈਜ਼ਨ ਹੀ ਨਹੀਂ ਹੈ ਸਗੋਂ ਇੱਕ ਪਿਤਾ ਵੀ ਹੈ ਤਾਂ ਉਹ ਉਸਨੂੰ ਅਜ਼ਾਨ ਅਖਵਾਉਂਦਾ ਹੈ ਅਤੇ ਡਰਾਮੇ ਦਾ ਅੰਤ ਲੜਕੀ ਦੇ ਅਜ਼ਾਨ ਬੁਲਾਉਣ ਅਤੇ ਬਾਕੀਆਂ ਦੇ ਪ੍ਰਾਰਥਨਾ ਕਰਨ ਨਾਲ ਹੁੰਦਾ ਹੈ।[8]

ਵਿਵਾਦ

[ਸੋਧੋ]

ਦਿਹਾਤ ਕੋਝੀਕੋੜ ਦੇ ਮੇਮੁੰਡਾ ਹਾਯਰ ਸੈਕੰਡਰੀ ਸਕੂਲ ਨੇ ਵਡਕਾਰਾ ਵਿੱਚ ਜ਼ਿਲ੍ਹਾ ਪੱਧਰ 'ਤੇ ਅੰਤਰ-ਸਕੂਲ ਮੁਕਾਬਲੇ ਲਈ ਇੱਕ ਨਾਟਕ ਦਾ ਮੰਚਨ ਕੀਤਾ, ਜਿਸ ਵਿੱਚ ਇਸ ਨਾਟਕ ਨੇ ਜ਼ਿਲ੍ਹਾ ਪੱਧਰ' ਤੇ ਸਭ ਤੋਂ ਵਧੀਆ ਨਾਟਕ ਅਤੇ ਸਭ ਤੋਂ ਵਧੀਆ ਅਦਾਕਾਰਾ ਲਈ ਇਨਾਮ ਜਿੱਤੇ। ਇਸ ਤੋਂ ਬਾਅਦ ਕੇਰਲਾ ਦੇ ਹੋਰਨਾਂ ਰਾਜ-ਪੱਧਰੀ ਅੰਤਰ-ਸਕੂਲ ਮੁਕਾਬਲਿਆਂ ਵਿੱਚ ਸਹਿਭਾਗਤਾ ਜਾਰੀ ਰੱਖੀ ਜਾਣੀ ਸੀ। ਪਰ, ਕਿਉਂਕਿ ਨਾਟਕ ਰਵਾਇਤੀ ਮੁਸਲਿਮ ਪਰਿਵਾਰ ਦੇ ਵੱਖ-ਵੱਖ ਮੁੱਦਿਆਂ ਅਤੇ ਔਰਤਾਂ ਵਿਰੁੱਧ ਸਮਾਜਿਕ ਭੇਦਭਾਵ ਨੂੰ ਦਰਸਾਉਂਦਾ ਹੈ ਇਸ ਲਈ ਇਸ ਦਾ ਵਿਰੋਧ ਕੀਤਾ ਗਿਆ ਅਤੇ ਧਾਰਮਿਕ-ਰਾਜਨੀਤਕ ਕੱਟੜ ਵਿਅਕਤੀ ਅਤੇ ਰੂੜੀਵਾਦੀ ਲੋਕ ਆਸਥਾ ਦਾ ਨਾਂ ਵਰਤ ਕੇ ਮੇਮੁੰਡਾ ਹਾਯਰ ਸੈਕੰਡਰੀ ਸਕੂਲ ਦੇ ਉੱਤੇ ਅਨੁਚਿਤ ਦਬਾਅ ਬਣਾਉਂਦੇ ਹੋਏ ਵਿਦਿਆਲੇ ਦੀਆਂ ਵਿਦਿਆਰਥਣਾਂ ਦੀ ਭਾਗੀਦਾਰੀ ਨੂੰ ਰੋਕਣ ਵਿੱਚ ਸਫਲ ਹੋਏ।[1][3] ਇਸ ਨਾਟਕ ਨੇ ਲਿੰਗ ਬਰਾਬਰੀ ਅਤੇ ਧਾਰਮਿਕ ਅਸਹਿਣਸ਼ੀਲਤਾ 'ਤੇ ਚਰਚਾ ਸ਼ੁਰੂ ਕੀਤੀ। ਇਸ ਨਾਟਕ ਦਾ ਬਾਅਦ ਦੀ ਤਾਰੀਖ ਵਿੱਚ ਵੱਖਰੇ ਤੌਰ 'ਤੇ ਮੰਚਨ ਕਰਕੇ ਪ੍ਰਦਰਸ਼ਨ ਕੀਤਾ ਗਿਆ ਸੀ।[9]

ਇਸ ਤੋਂ ਬਾਅਦ ਮਲਿਆਲਮ ਮੰਚ ਉੱਤੇ 'ਕਤਾਬੀਲੇ ਕੁਰਾ ' ਨਾਮਕ ਇੱਕ 'ਇਸਦਾ-ਉਸਦਾ-ਕੀ' (ਵਹਟਅਬਾਉਟਰੀ) ਕਾਊਂਟਰ-ਪਲੇ ਵੀ ਪ੍ਰਦਰਸ਼ਿਤ ਕੀਤਾ ਗਿਆ ਜਿਸ ਵਿੱਚ ਇੱਕ ਔਰਤ ਨੂੰ ਧਾਰਮਿਕ ਵਿਸ਼ਵਾਸ ਦੀ ਆਜ਼ਾਦੀ ਦੀ ਮੰਗ ਕਰਦੇ ਹੋਏ ਦਿਖਾਇਆ ਗਿਆ ਹੈ। ਮਲਿਆਲਮ ਥੀਏਟਰ ਦੇ ਕਾਰਕੁੰਨਾ ਵਿਚੋਂ ਇੱਕ, ਅਬਾਸ ਕਲੇਥੌਡ ਨੇ ਕਾਊਂਟਰ-ਪਲੇ ਤੋਂ ਜੋਸ਼ ਵਿੱਚ ਨਾ ਆਉਣ ਦੇ ਬਾਵਜੂਦ, ਮੁਸਲਿਮ ਭਾਈਚਾਰੇ ਵਿੱਚ ਹਾਲ ਵਿੱਚ ਆਏ ਕਈ ਬਦਲਾਅਵਾਂ ਦੀ ਚਰਚਾ ਨਾ ਕਰਨ ਦੇ ਲਈ, ਮੰਗਲਾਸਰੀ ਦੇ 'ਕਿਤਾਬ ' ਦੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ "ਮੁਕੀਰੀ ਨੂੰ ਭਾਈਚਾਰੇ ਵਿੱਚ ਖਲਨਾਇਕ ਦੇ ਤੌਰ ਤੇ ਪੇਸ਼ ਕਰਨਾ ਇੱਕ ਅਧੂਰਾ ਵਖਿਆਨ ਹੈ ਕਿਉਂਕਿ ਦੂਜੇ ਖਲਨਾਇਕ ਵੀ ਮੁਸਲਮਾਨਾਂ ਵਿਚਾਲੇ ਉਭਰੇ ਹਨ।" ਮੰਗਲਾਸਰੀ ਨੇ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ, "ਇਹ ਕਹਿਣਾ ਸਹੀ ਨਹੀਂ ਹੈ ਕਿ ਮੁਸਲਿਮ ਸਮਾਜ ਨੇ ਸਮਾਜਿਕ ਜੀਵਨ ਵਿੱਚ ਇੱਕ ਸੰਤੁਲਿਤ ਪ੍ਰਗਤੀ ਦਰਜ ਕੀਤੀ ਹੈ। ਹੋਰ ਭਾਈਚਾਰਿਆਂ ਦੀ ਤਰ੍ਹਾਂ ਮੁਸਲਮਾਨਾਂ ਵਿੱਚ ਵੀ ਤਬਦੀਲੀਆਂ ਹੋ ਸਕਦੀਆਂ ਹਨ। ਪਰੰਤੂ ਵਿਰੋਧੀ ਤਾਕਤਾਂ ਨੇ ਵੀ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਰਦਾ, ਜੋ ਕਿ ਕੇਰਲ ਦੀ ਇੱਕ ਅਦਨਾ ਜਿਹੀ ਘੱਟ-ਗਿਣਤੀ ਦੀ ਪੋਸ਼ਾਕ ਸੀ, ਹੁਣ ਮੁਸਲਿਮ ਔਰਤਾਂ ਦੀ ਪਛਾਣ ਬਣ ਗਈ ਹੈ। ਮੈਂ ਜਾਣਦਾ ਹਾਂ ਕਿ ਮੁਕੀਰੀ ਮਸਜਿਦ ਵਿੱਚ ਕੇਵਲ ਇੱਕ ਕਰਮਚਾਰੀ ਹੈ ਪਰ ਉਹ ਪੁਜਾਰੀ-ਤਬਕੇ ਦੀ ਪ੍ਰਧਾਨਗੀ ਦੀ ਨੁਮਾਇੰਦਗੀ ਕਰਦਾ ਹੈ, ਜਿਨ੍ਹਾਂ ਦੀ ਸ਼ਿਕੰਜੇ ਵਰਗੀ ਪਕੜ ਮੁਸਲਮਾਨਾਂ ਵਿੱਚ ਮਜ਼ਬੂਤ ਹੈ। ਇਹ ਨਾਟਕ ਭਾਈਚਾਰੇ ਲਈ ਨਵੇਂ ਵਿਚਾਰਾਂ ਦੀਆਂ ਦਿਸ਼ਾਵਾਂ ਖੋਲਣ ਨਾਲ ਪੂਰਾ ਹੁੰਦਾ ਹੈ।"[10] ਮੰਗਲਾਸਰੀ ਨੇ ਕਿਹਾ, "ਇਥੇ ਪਿੱਠਭੂਮੀ ਇੱਕ ਮੁਸਲਿਮ ਪਰਿਵਾਰ ਦੀ ਹੈ, ਇਸ ਲਈ ਇਹ ਨਾਟਕ ਮੁਸਲਮਾਨ ਜੀਵਨ ਨੂੰ ਦਰਸਾਉਂਦਾ ਹੈ। ਕਿਸੇ ਖਾਸ ਧਰਮ ਦਾ ਅਪਮਾਨ ਕਰਨ ਦਾ ਕੋਈ ਯਤਨ ਨਹੀਂ ਹੈ। "[3]

ਕੇ ਸਚੀਦਾਨੰਦਨ ਅਤੇ ਐਸ ਹਰੀਸ਼ ਸਮੇਤ ਕਾਰਕੁੰਨਾਂ ਅਤੇ ਲੇਖਕਾਂ ਨੇ 'ਕਿਤਾਬ ' ਨੂੰ ਰਾਜ ਨਾਟਕੀ ਤਿਉਹਾਰ ਵਿਚੋਂ ਬਾਹਰ ਰੱਖਵਾਉਣ ਦੇ ਵਿਰੋਧ ਵਿੱਚ ਰੋਸ ਕੀਤਾ। ਇੱਕ ਸਾਂਝੇ ਬਿਆਨ ਵਿੱਚ ਉਨ੍ਹਾਂ ਨੇ ਸੁਧਾਰਾਵਾਦੀ ਪੁਨਰਜਾਗਰਣ ਮੁੱਲਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਿੱਚ ਧਾਰਮਿਕ ਸੰਗਠਨਾਂ ਦੇ ਦਖ਼ਲ ਦੀ ਨਿੰਦਾ ਕੀਤੀ।[5][6] ਸਿਨੇਮਾਟੋਗ੍ਰਾਫਰ ਪ੍ਰਤਾਪ ਜੋਸਫ ਨੇ ਇੱਕ ਸੋਸ਼ਲ ਮੀਡੀਆ ਮੁਹਿੰਮ ਦਾ ਆਗਾਜ਼ ਕੀਤਾ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਨਾਟਕ ਨੂੰ ਵਾਪਸ ਲੈਣਾ "ਪੁਨਰਜਾਗਰਣ ਕੀਮਤਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਖ਼ਤਰਾ" ਹੈ।

ਨਾਟਕਕਾਰ, ਏ. ਸੰਧਾ ਕੁਮਾਰ, ਫੇਸਬੁੱਕ ਦੁਆਰਾ ਲਿਖਿਆ ਹੈ ਕਿ "ਸਕੂਲ ਨੇ ਇਸ ਨਾਟਕ ਨੂੰ ਵਾਪਸ ਲੈ ਕੇ ਆਪਣੇ ਹੱਥ ਧੋਤੇ ਹਨ ਅਤੇ ਧਾਰਮਿਕ ਆਗੂਆਂ ਦੇ ਹੁਕਮਾਂ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ। ਉਹਨਾਂ ਨੂੰ ਸ਼ਿਕਾਇਤ ਹੈ ਕਿ ਫ਼ਲਸਰੂਪ ਨਾਟਕ ਦੇ ਲੇਖਕ, ਰਫ਼ੀਕ ਮੰਗਲਾਸਰੀ ਨੂੰ ਵੀ ਅਲੱਗ-ਥਲੱਗ ਕਰ ਦਿੱਤਾ ਗਿਆ ਹੈ।" ਕੁਮਾਰ ਨੇ ਪੁੱਛਿਆ ਕਿ ਜੋ ਲੋਕ "ਪੁਨਰਜਾਗਰਣ ਮੁੱਲਾਂ" ਦੇ ਬਾਰੇ ਵਿੱਚ ਵੱਧ-ਚੜ ਕੇ ਬੋਲਦੇ ਹਨ, ਉਹ "ਘੱਟ ਗਿਣਤੀ ਕੱਟੜਵਾਦ" ਦੇ ਹੱਥੋਂ ਮੰਗਲਾਸਰੀ ਦੇ ਹਾਸ਼ੀਏ ਤੇ ਧੱਕੇ ਜਾਣ 'ਤੇ ਖਾਮੋਸ਼ ਕਿਉਂ ਹਨ।[5]

ਰਫ਼ੀਕ ਮੰਗਲਾਸਰੀ

[ਸੋਧੋ]

ਰਫ਼ੀਕ ਮੰਗਲਾਸਰੀ ਚੇਟੀਪੜੀ (ਮਲਾਪੁਰਮ ਕੇਰਲਾ), ਭਾਰਤ ਤੋਂ ਇੱਕ ਮਲਿਆਲਮ-ਭਾਸ਼ੀ ਪਟਕਥਾ ਲੇਖਕ ਅਤੇ ਨਿਰਦੇਸ਼ਕ ਹਨ। ਉਹਨਾਂ ਦਾ 'ਅੰਨਪੂਰਨਾ ' ਨਾਂ ਦਾ ਨਾਟਕ ਇੱਕ ਪਾਸੇ ਖਾਣੇ ਦੀ ਬਰਬਾਦੀ ਅਤੇ ਦੂਜੇ ਪਾਸੇ ਭੁੱਖੇ ਲੋਕਾਂ ਦੇ ਹਾਲਾਤਾਂ ਨੂੰ ਦਰਸਾਉਂਦਾ ਹੈ।[11] ਉਹਨਾਂ ਨੇ ਕੋਟਮ ਕਰੀਮ ਨੂੰ ਵੀ ਨਿਰਦੇਸ਼ ਕੀਤਾ ਹੈ।[3]

ਉਹਨਾਂ ਨੇ 2013 ਵਿੱਚ ਨਾਟਕ ਜਿਨੂ ਕ੍ਰਿਸ਼ਣਨ' ਲਈ ਕੇਰਲ ਸਾਹਿਤ ਅਕਾਦਮੀ ਅਵਾਰਡ[12][13] ਅਤੇ ਇਰਟਾ ਜੀਵਸਥੰਗਲੀਲੋਡ (ਦੋ ਜੀਵਨਾਂ ਰਾਹੀਂ) ਦੀ ਵਧੀਆ ਪਟਕਥਾ ਲਈ ਕੇਰਲਾ ਸੰਗੀਤ ਨਾਟਕ ਅਕਾਡਮੀ ਅਵਾਰਡ ਜਿਤਿਆ।[14] ਉਹ ਬੱਚਿਆਂ ਦੇ ਥੀਏਟਰ ਦੇ ਵੀ ਉੱਤਮ ਖਿਡਾਰੀ ਹਨ।[15]

ਹਵਾਲੇ

[ਸੋਧੋ]
  1. 1.0 1.1 1.2 "In Kerala's Kozhikode, a play about a girl who dreams about giving azaan call has Muslim conservatives up in arms". Firstpost. Retrieved 16 January 2019.
  2. "Kozhikode School Withdraws Play Calling out Gender Disparity After Muslim Groups Protest". The Wire. Archived from the original on 17 ਅਪ੍ਰੈਲ 2019. Retrieved 16 January 2019. {{cite web}}: Check date values in: |archive-date= (help)
  3. 3.0 3.1 3.2 3.3 "Kozhikode: SDPI, MSF up in arms against Kithab". Deccan Chronicle. 25 November 2018. Retrieved 16 January 2019.
  4. "Play showing girl performing 'azaan' raises conservatives' ire". The Times of India. Retrieved 16 January 2019.
  5. 5.0 5.1 5.2 Reporter, Staff; Jayanth, A. s (5 December 2018). "Campaign for Kithaab takes off". The Hindu. ISSN 0971-751X. Retrieved 16 January 2019.
  6. 6.0 6.1 "Controversial play 'Kitab' dropped from Kerala school art festival". OnManorama. Retrieved 16 January 2019.
  7. "Unni R short story Vanku to be adapted on screen by V K Prakash daughter Kavya Prakash Shabna Mohammed: വാങ്ക് വിളിക്കാൻ ആഗ്രഹിച്ച റസിയയുടെ കഥ സിനിമയാകുന്നു: ഉണ്ണി ആറിന്റെ കഥയ്ക്ക് ദൃശ്യഭാഷ്യമൊരുക്കാന്‍ രണ്ടു പെണ്‍കുട്ടികള്‍". The Indian Express. Retrieved 17 January 2019.
  8. 8.0 8.1 8.2 "Following protests by Muslim groups Kozhikode school withdraws students play". thenewsminute.com. Retrieved 16 January 2019. {{cite web}}: Italic or bold markup not allowed in: |website= (help)
  9. "ക്ലബുകളും വായനശാലകളും സാംസ്കാരിക സംഘടനകളും ഏറ്റടുത്തു; ബാലസംഘവും ഡിവൈഎഫ്ഐയും നാടകം പ്..." marunadanmalayali.com. Retrieved 16 January 2019. {{cite web}}: Italic or bold markup not allowed in: |website= (help)
  10. "Purdah phobia". Times of India Blog. 1 December 2018. Retrieved 17 January 2019.
  11. Krishnakumar, G. (7 January 2018). "The show will go on, with aplomb". The Hindu. ISSN 0971-751X. Retrieved 16 January 2019.
  12. "2013–ലെ കേരള സാഹിത്യ അക്കാദമി അവാര്‍ഡുകള്‍ പ്രഖ്യാപിച്ചു" (PDF). Kerala Sahitya Akademi. 20 December 2014. Retrieved 18 January 2019. {{cite web}}: Cite has empty unknown parameter: |dead-url= (help)
  13. "Sahitya Akademi award for Meera's 'Aarachar'". The Times of India. Retrieved 18 January 2019.
  14. Reporter, Staff (8 May 2018). "Beedi wins best short play award of akademi". The Hindu. ISSN 0971-751X. Retrieved 16 January 2019.
  15. "Ennu Mammali Enna Indiakkaran". Archived from the original on 6 ਅਗਸਤ 2018. Retrieved 16 January 2019. {{cite web}}: Unknown parameter |dead-url= ignored (|url-status= suggested) (help)