ਸਮੱਗਰੀ 'ਤੇ ਜਾਓ

ਕਿਰਪਾਲ ਸਿੰਘ ਬੇਦਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰੋਫੈਸਰ ਕਿਰਪਾਲ ਸਿੰਘ ਬੇਦਾਰ (20 ਦਸੰਬਰ 1916 - 18 ਅਗਸਤ 1977)[1] ਪੰਜਾਬ ਦੇ ਉਰਦੂ ਸ਼ਾਇਰ ਸਨ[2] ਜਿਸ ਨੂੰ ਪੰਜਾਬ ਸਰਕਾਰ ਨੇ 1965 ਵਿੱਚ ਸ਼ਾਇਰ-ਏ-ਆਜ਼ਮ ਦੇ ਖਿਤਾਬ ਨਾਲ ਨਿਵਾਜਿਆ ਸੀ। ਬੇਦਾਰ ਪੰਜਾਬੀ ਯੂਨੀਵਰਸਿਟੀ ਦੇ ਅਰਬੀ, ਫਾਰਸੀ ਵਿਭਾਗ ਦਾ ਮੁਖੀ ਪ੍ਰੋਫੈਸਰ ਸੀ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਉਹ ਸਿੱਖ ਨੈਸ਼ਨਲ ਕਾਲਜ, ਲਾਹੌਰ ਵਿਖੇ ਅਧਿਆਪਕ (1938 - 1947) ਸੀ।[3]

ਜ਼ਿੰਦਗੀ

[ਸੋਧੋ]

ਕਿਰਪਾਲ ਸਿੰਘ ਬੇਦਾਰ ਦਾ ਜਨਮ 20 ਦਸੰਬਰ 1916 ਸੇਖੂਪੁਰਾ, ਤਹਸੀਲ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਸ ਦੌਰ ਦੇ ਮੁਅੱਜ਼ਿਜ਼ ਹਿੰਦੂ ਮੁਸਲਮਾਨ ਸਿੱਖ ਘਰਾਣਿਆਂ ਦੀ ਰਿਵਾਇਤ ਦੇ ਮੁਤਾਬਕ ਉਰਦੂ ਅਤੇ ਫ਼ਾਰਸੀ ਵਿੱਚ ਹੀ ਹੋਈ। ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ਼ ਮੁਨਸ਼ੀ ਫ਼ਾਜ਼ਿਲ ਦਾ ਇਮਤਿਹਾਨ ਵਧੀਆ ਪੁਜੀਸ਼ਨ ਨਾਲ਼ ਕੀਤਾ। ਫਿਰ ਉਸ ਨੇ ਫ਼ਾਰਸੀ ਅਦਬ ਵਿੱਚ ਐਮਏ ਕੀਤੀ, ਕਈ ਸਾਲ ਸਿੱਖ ਨੈਸ਼ਨਲ ਕਾਲਜ ਵਿੱਚ ਉਰਦੂ ਦਾ ਉਸਤਾਦ ਰਿਹਾ, ਤਕਸੀਮ ਦੇ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਫਾਰਸੀ ਦਾ ਲੈਕਚਰਰ ਰਿਹਾ। ਸ਼ੇਅਰੋ-ਸ਼ਾਇਰੀ ਵਿੱਚ ਦਿਲਚਸਪੀ ਪਹਿਲੀ ਉਮਰ ਤੋਂ ਹੀ ਸੀ। ਲਾਹੌਰ ਦੀ ਇਲਮੀ ਅਦਬੀ ਅਤੇ ਸ਼ੇਅਰੀ ਫ਼ਿਜਾ ਉਸ ਲਈ ਵਰਦਾਨ ਸਾਬਤ ਹੋਈ। ਉਸ ਨੇ ਖ਼ੂਬਸੂਰਤ ਗਜਲਾਂ ਅਤੇ ਗੰਭੀਰ ਕਵਿਤਾਵਾਂ ਦੀ ਰਚਨਾ ਕੀਤੀ। ਉਸ ਨੇ ਸ਼ੁਰੂ ਵਿੱਚ ਪੰਜਾਬ ਦੇ ਉਸਤਾਦ ਸ਼ਾਇਰ ਨੰਦਕਿਸ਼ੋਰ ਅਖ਼ਗਰ ਤੋਂ ਇਸਲਾਹ ਲਈ, ਬਾਅਦ ਵਿੱਚ ਅੱਲਾਮਾ ਤਾਜਵਰ ਨਜੀਬ ਆਬਾਦੀ ਦੇ ਸਟਡੀ ਸਰਕਲ ਵਿੱਚ ਸ਼ਾਮਿਲਹੋ ਗਿਆ।

ਰਚਨਾ

[ਸੋਧੋ]
  • ਸਫ਼ੀਰ ਏ ਖ਼ਿਆਲ (صفیر خیال)

ਕਲਾਮ ਦਾ ਨਮੂਨਾ[4]

[ਸੋਧੋ]

ਐ ਕਿ ਤੁਝ ਸੇ ਸੁਬ੍ਹਾ ਆਲਮ ਕੋ ਦਰਖ਼ਸ਼ਾਨੀ ਮਿਲੀ

ਸਾਗ਼ਰ-ਏ-ਖ਼ੁਰਸ਼ੀਦ ਕੋ ਸਹਬਾਏ ਨੂਰਾਨੀ ਮਿਲੀ

ਐ ਕਿ ਅਨਵਾਰ-ਏ-ਹਕੀਕਤ ਸੇ ਬਨਾ ਪੈਕਰ ਤਿਰਾ

ਹੈਰਤ-ਏ-ਆਈਨ-ਏ-ਤਖ਼ਲੀਕ ਹੈ ਜੋ ਹਰ ਤਰਾ

ਐ ਕਿ ਤੇਰੀ ਜ਼ਾਤ ਸੇ ਪੈਦਾ ਨਿਸ਼ਾਨ-ਏ-ਜ਼ਿੰਦਗੀ

ਐ ਕਿ ਤੇਰੀ ਜ਼ਿੰਦਗੀ ਸਰ-ਏ-ਨਹਾਨ-ਏ-ਜ਼ਿੰਦਗੀ

ਐ ਕਿ ਤੁਝ ਪਾ ਆ ਸ਼ਿਕਾਰਾ ਰਾਜ਼ ਹਾਏ ਕਾਇਨਾਤ

ਤੇਰੀ ਹਸਤੀ ਇਬਤਦਾ-ਏ-ਓ ਅਨਤਹਾਏ ਕਾਇਨਾਤ

ਐ ਕਿ ਤੇਰੇ ਰੁਖ਼ ਕੀ ਤਾਬਿਸ਼ ਸੇ ਫ਼ਜ਼ਾ ਪਰ ਨੂਰ ਹੈ

ਤੇਰੀ ਖ਼ਾਕ-ਏ-ਪਾਕਾ ਹਰ ਜੱਰਾ ਹਰੀਫ਼-ਏ-ਤੋਰ ਹੈ

ਆਸਮਾਨੀ ਅਜ਼ਮਤ ਵ ਤੱਕਦੀਸ ਕਾ ਮਜ਼ਹਰ ਹੈ ਤੋ

ਮੁਖ਼ਤਸਰ ਯੇ ਹੈ ਖ਼ੁਦਾ ਕਾਖ਼ਾਸ ਪੈਗ਼ੰਬਰ ਹੈ ਤੋ

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "Kirpal Singh Bedar - Profile & Biography". Rekhta. Retrieved 2021-04-08.
  2. "Safeer-e-Khayal by Kirpal Singh Bedar". Rekhta (in ਅੰਗਰੇਜ਼ੀ). Retrieved 2019-09-14.
  3. "sikh-national-college". sncqadian.com. Retrieved 2019-09-14.[permanent dead link]
  4. "کرپال سنگھ بیدار - "نعت کائنات"". naatkainaat.org. Retrieved 2021-04-08.