ਕਿੱਸਾ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿੱਸਾ
ਨਿਰਦੇਸ਼ਕਅਨੂਪ ਸਿੰਘ
ਲੇਖਕਅਨੂਪ ਸਿੰਘ
ਸਿਤਾਰੇਇਰਫ਼ਾਨ ਖ਼ਾਨ
ਸੰਗੀਤਕਾਰਬਿਆਤਰੀਸ ਥਿਰੀਏ
ਮਨੀਸ਼ ਜੇ ਟੀਪੂ
ਸਿਨੇਮਾਕਾਰਸੇਬਾਸਟੀਅਨ ਐਡਸ਼ਮਿਡ
ਰਿਲੀਜ਼ ਮਿਤੀ(ਆਂ)
  • 8 ਸਤੰਬਰ 2013 (2013-09-08) (TIFF)
ਮਿਆਦ109 ਮਿੰਟ
ਦੇਸ਼ਭਾਰਤ
ਜਰਮਨੀ
ਫ਼ਰਾਂਸ
ਨੀਦਰਲੈਂਡ
ਭਾਸ਼ਾਪੰਜਾਬੀ

ਕਿੱਸਾ ਅਨੂਪ ਸਿੰਘ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ 2013 ਦੀ ਭਾਰਤੀ-ਜਰਮਨੀ ਡਰਾਮਾ ਫ਼ਿਲਮ ਹੈ। ਇਹ ਪੰਜਾਬੀ ਫ਼ਿਲਮ 38ਵੇਂ "ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ"(2013) ਵਿੱਚ ਵਿਖਾਈ ਗਈ।[1][2] ਉਥੇ ਇਸ ਨੇ 15 ਸਤੰਬਰ 2013 ਦੀ "ਸਰਬੋਤਮ ਏਸ਼ੀਅਨ ਫ਼ਿਲਮ" ਦਾ ਪੁਰਸਕਾਰ ਜਿੱਤਿਆ ਹੈ।[3] ਇਸ ਫ਼ਿਲਮ ਦੇ ਨਿਰਮਾਣ ਵਿੱਚ ਭਾਰਤ, ਜਰਮਨੀ, ਨੀਦਰਲੈਂਡ ਅਤੇ ਫਰਾਂਸ ਸ਼ਾਮਿਲ ਹਨ। ਸਹਿ-ਨਿਰਮਾਤਾ ਵਜੋਂ ਐਨ.ਐਫ.ਡੀ.ਸੀ. ਦਾ ਯੋਗਦਾਨ ਹੈ।[4]

ਸਾਰ[ਸੋਧੋ]

ਅੰਬਰ ਸਿੰਘ ਭਾਰਤ ਦੀ 1947 ਦੀ ਵੰਡ ਦਾ ਸੰਤਾਪ ਭੋਗ ਰਿਹਾ ਹੈ। ਉਸਨੂੰ ਉਜੜ ਕੇ ਆਉਣਾ ਪੈਂਦਾ ਹੈ। ਉਸ ਦੇ ਤਿੰਨ ਲੜਕੀਆਂ ਹਨ ਪੁੱਤਰ ਕੋਈ ਨਹੀਂ ਹੈ। ਇਸੇ ਦੌਰਾਨ ਜਦੋਂ ਉਸ ਦੇ ਘਰ ਚੌਥੀ ਬੇਟੀ ਜਨਮ ਲੈਂਦੀ ਹੈ ਤਾਂ ਉਹ ਉਸ ਨੂੰ ਲੁਕਾ ਇੱਕ ਲੜਕੇ ਵਜੋਂ ਪਾਲਦਾ ਹੈ ਅਤੇ ਪੁੱਤਰਾਂ ਦੀ ਤਰ੍ਹਾਂ ਪਾਲਿਆ ਕੰਵਰ ਸਿੰਘ ਵੱਡਾ ਹੋਕੇ ਟਰੱਕ ਡਰਾਈਵਰ ਬਣ ਜਾਂਦਾ ਹੈ। ਅੰਬਰ ਸਿੰਘ ਉਸ ਦਾ ਵਿਆਹ ਨੀਲੀ ਨਾਂ ਦੀ ਕੁੜੀ ਨਾਲ ਕਰ ਦਿੰਦਾ ਹੈ। ਇਸ ਤੋਂ ਬਾਅਦ ਕਹਾਣੀ ਉਲਝ ਜਾਂਦੀ ਹੈ। ਇਹ ਅੰਬਰ ਸਿੰਘ ਦੀ ਕਹਾਣੀ ਨਾ ਰਹਿ ਕੇ ਮਨੁੱਖ ਦੀ ਅੰਦਰਲੀ ਭਟਕਣ ਦੀ ਕਹਾਣੀ ਬਣ ਜਾਂਦੀ ਹੈ।

ਸਿਤਾਰੇ[ਸੋਧੋ]

ਹਵਾਲੇ[ਸੋਧੋ]