ਕੁਮਾਰ ਵਿਸ਼ਵਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਮਾਰ ਵਿਸ਼ਵਾਸ
ਜਨਮਕੁਮਾਰ ਵਿਸ਼ਵਾਸ ਸ਼ਰਮਾ
ਪਿਲਖੁਆ, ਗਾਜ਼ੀਅਬਾਦ, ਉੱਤਰ ਪ੍ਰਦੇਸ਼, ਹਿੰਦੁਸਤਾਨ
ਕੌਮੀਅਤਹਿੰਦੁਸਤਾਨੀ
ਨਾਗਰਿਕਤਾਹਿੰਦੁਸਤਾਨ
ਸਿੱਖਿਆਐਮ ਏ, ਪੀ ਐਚ ਡੀ
ਕਿੱਤਾਕਵੀ, ਐਸੋਸੀਏਟ ਪ੍ਰੋਫੈਸਰ
ਵਿਧਾਰੋਮਾੰਟਿਕ ਕਵਿਤਾ
ਵੈੱਬਸਾਈਟ
http://www.kumarvishwas.com

ਕੁਮਾਰ ਵਿਸ਼ਵਾਸ ਇੱਕ ਹਿੰਦੀ ਕਵੀ ਅਤੇ ਹਿੰਦੀ ਸਾਹਿਤ ਦਾ ਪ੍ਰੋਫੈਸਰ ਹੈ ਅਤੇ ਆਮ ਆਦਮੀ ਪਾਰਟੀ ਦਾ ਆਗੂ ਹੈ।

ਮੁਢਲਾ ਜੀਵਨ[ਸੋਧੋ]

ਕੁਮਾਰ ਵਿਸ਼ਵਾਸ ਦਾ ਜਨਮ 10 ਫਰਵਰੀ (ਬਸੰਤ ਪੰਚਮੀ), 1970 ਨੂੰ ਪਿਲਖੁਆ, (ਗਾਜਿਆਬਾਦ, ਉੱਤਰ ਪ੍ਰਦੇਸ਼) ਵਿੱਚ ਹੋਇਆ ਸੀ। ਇੱਕ ਭੈਣ ਅਤੇ ਚਾਰ ਭਰਾਵਾਂ ਵਿੱਚ ਸਭ ਤੋਂ ਛੋਟੇ ਕੁਮਾਰ ਵਿਸ਼ਵਾਸ ਨੇ ਆਪਣੀ ਆਰੰਭਿਕ ਸਿੱਖਿਆ ਲਾਲਾ ਗੰਗਾ ਸਹਾਏ ਪਾਠਸ਼ਾਲਾ, ਪਿਲਖੁਆ ਤੋਂ ਪ੍ਰਾਪਤ ਕੀਤੀ। ਉਹਨਾਂ ਦੇ ਪਿਤਾ ਡਾ. ਚੰਦਰਪਾਲ ਸ਼ਰਮਾ, ਆਰ ਐਸ ਐਸ ਡਿਗਰੀ ਕਾਲਜ (ਚੌਧਰੀ ਚਰਣ ਸਿੰਘ ਯੂਨੀਵਰਸਿਟੀ, ਮੇਰਠ ਨਾਲ ਸੰਬੰਧਿਤ), ਪਿਲਖੁਆ ਵਿੱਚ ਅਧਿਆਪਕ ਰਹੇ। ਉਹਨਾਂ ਦੀ ਮਾਤਾ ਸ਼੍ਰੀਮਤੀ ਰਮਾ ਸ਼ਰਮਾ ਗ੍ਰਿਹਣੀ ਹਨ। ਰਾਜਪੂਤਾਨਾ ਰੈਜੀਮੈਂਟ ਇੰਟਰ ਕਾਲਜ ਤੋਂ ਬਾਰਵੀਂ ਪਾਸ ਕਰਨ ਦੇ ਬਾਅਦ ਉਸ ਦੇ ਪਿਤਾ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ। ਪਰ ਕੁਮਾਰ ਵਿਸ਼ਵਾਸ ਦਾ ਮਨ ਮਸ਼ੀਨਾਂ ਦੀ ਪੜ੍ਹਾਈ ਵਿੱਚ ਨਹੀਂ ਰਮਿਆ, ਅਤੇ ਉਸ ਨੇ ਉਹ ਪੜ੍ਹਾਈ ਵਿੱਚ ਹੀ ਛੱਡ ਦਿੱਤੀ। ਸਾਹਿਤ ਦੇ ਖੇਤਰ ਵਿੱਚ ਅੱਗੇ ਜਾਣ ਦੇ ਖਿਆਲ ਨਾਲ ਉਸ ਨੇ ਬੀ ਏ ਅਤੇ ਫਿਰ ਹਿੰਦੀ ਸਾਹਿਤ ਵਿੱਚ ਐਮ ਏ ਕੀਤੀ, ਜਿਸ ਵਿੱਚ ਉਸ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਫਿਰ ਉਸ ਨੇ ਕੌਰਵੀ ਲੋਕਗੀਤਾਂ ਵਿੱਚ ਲੋਕਚੇਤਨਾ ਵਿਸ਼ੇ ਉੱਤੇ ਪੀ ਐਚ ਡੀ ਕੀਤੀ। ਉਸ ਦੇ ਇਸ ਸੋਧ-ਕਾਰਜ ਨੂੰ 2001 ਵਿੱਚ ਪੁਰਸਕ੍ਰਿਤ ਵੀ ਕੀਤਾ ਗਿਆ।

ਕੈਰੀਅਰ[ਸੋਧੋ]

ਕੁਮਾਰ ਵਿਸ਼ਵਾਸ 1994 ਵਿੱਚ ਰਾਜਸਥਾਨ ਲਾਲਾ ਲਾਜਪਤ ਰਾਏ ਕਾਲਜ ਵਿੱਚ ਹਿੰਦੀ ਸਾਹਿਤ ਦੇ ਅਧਿਆਪਕ ਬਣੇ।[1]

ਹਵਾਲੇ[ਸੋਧੋ]