ਅਰਵਿੰਦ ਕੇਜਰੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ
ਅਹੁਦੇ 'ਤੇ
14 ਫਰਵਰੀ 2014 ਤੋਂ
ਪਿਛਲਾ ਅਹੁਦੇਦਾਰ ਸ਼ੀਲਾ ਦੀਕਸ਼ਤ
ਅਗਲਾ ਅਹੁਦੇਦਾਰ ਰਾਸ਼ਟਰਪਤੀ ਰਾਜ
ਚੋਣ-ਹਲਕਾ ਨਵੀਂ ਦਿੱਲੀ
ਨਿੱਜੀ ਵੇਰਵਾ
ਜਨਮ 16 ਅਗਸਤ 1968
ਹਿਸਾਰ, ਹਰਿਆਣਾ
ਸਿਆਸੀ ਪਾਰਟੀ ਆਮ ਆਦਮੀ ਪਾਰਟੀ
ਜੀਵਨ ਸਾਥੀ ਸੁਨੀਤਾ ਕੇਜਰੀਵਾਲ
ਔਲਾਦ 1 ਪੁੱਤਰ ਅਤੇ 1 ਧੀ
ਰਿਹਾਇਸ਼ ਦਿੱਲੀ
ਧਰਮ ਹਿੰਦੂ

ਅਰਵਿੰਦ ਕੇਜਰੀਵਾਲ (ਜਨਮ 16 ਅਗਸਤ 1968) ਇੱਕ ਭਾਰਤੀ ਸਿਆਸਤਦਾਨ ਅਤੇ ਸਮਾਜ ਸੁਧਾਰਕ ਹਨ। ਇਹ ਦਿੱਲੀ ਦੇ 8ਵੇਂ ਅਤੇ ਮੌਜੂਦਾ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ ਵੀ ਉਹ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 28 ਦਸੰਬਰ 2013 ਨੂੰ ਉਨ੍ਹਾਂ ਨੇ ਇਸ ਅਹੁਦੇ ਦੀ ਸਹੁੰ ਚੁੱਕੀ ਸੀ।[1][2] ਆਪਣੀਆਂ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਇੰਡੀਅਨ ਰੇਵੇਨਿਊ ਸਰਵਿਸ ਦੇ ਅਧਿਕਾਰੀ ਸੀ। ਉਹ ਇੱਕ ਸਾਮਾਜਕ ਕਰਮਚਾਰੀ ਰਹੇ ਹਨ ਅਤੇ ਸਰਕਾਰ ਵਿੱਚ ਜਿਆਦਾ ਪਾਰਦਰਸ਼ਤਾ ਲਿਆਉਣ ਲਈ ਸੰਘਰਸ਼ ਕਰਦੇ ਰਹੇ ਹਨ। ਉਨ੍ਹਾਂ ਨੂੰ 2006 ਵਿੱਚ ਉੱਤਮ ਅਗਵਾਈ ਲਈ ਰਮਨ ਮੈਗਸੇਸੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ, ਕਿਉਂਕਿ ਉਨ੍ਹਾਂ ਨੇ ਭਾਰਤ ਦੇ ਸੂਚਨਾ ਦਾ ਅਧਿਕਾਰ ਕਾਨੂੰਨ, 2005 ਜਾਂ ਸੂਚਨਾ ਅਧਿਕਾਰ ਅਰਥਾਤ ਸੂਚਨਾ ਕਨੂੰਨ ਦੇ ਅੰਦੋਲਨ ਨੂੰ ਜ਼ਮੀਨੀ ਪੱਧਰ ਉੱਤੇ ਸਰਗਰਮ ਕੀਤਾ ਸੀ, ਅਤੇ ਸਰਕਾਰ ਨੂੰ ਜਨਤਾ ਦੇ ਪ੍ਰਤੀ ਜਵਾਬਦੇਹ ਬਣਾ ਕੇ ਸਭ ਤੋਂ ਗਰੀਬ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਨਾਲ ਲੜਨ ਲਈ ਸਮਰਥ ਬਣਾਉਣ ਹੇਤੁ ਸਾਮਾਜਕ ਅੰਦੋਲਨ ਕੀਤਾ ਸੀ।

ਦਿੱਲੀ ਵਿਧਾਨਸਭਾ ਚੋਣਾਂ 2015[ਸੋਧੋ]

ਇਸ ਵਿਚ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਹੂੰਝਾ-ਫੇਰ ਜਿੱਤ ਵਿਖਾਉਂਦੇ ਹੋਏ ਸ਼ਾਨਦਾਰ ਕਾਮਯਾਬੀ ਹਾਸਿਲ ਕੀਤੀ ਅਤੇ 70 ਵਿੱਚੋਂ 67 ਸੀਟਾਂ ਜਿੱਤੀਆਂ। ਇਹ ਪਾਰਟੀ ਦੀ ਇੱਕ ਇਤਿਹਾਸਕ ਜਿੱਤ ਸੀ ।ਪਰ ਕੇਜਰੀਵਾਲ ਦਿੱਲੀ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਮਰਥ ਰਹੇ ਹਨ । ਉਹ ਜਨਤਾ ਦਾ ਧਿਆਨ ਆਪਣੀ ਅਸਫਲਤਾ ਤੇ ਪਰਦਾ ਪਾਉਣ ਲਈ ਕਦੀ ਪ੍ਰਧਾਨ ਮੰਤਰੀ ਮੋਦੀ ਨਾਲ ਉਲਝਦੇ ਹਨ ਤੇ ਕਦੀ ਲੈਫ ਗਵਰਨਰ ਜੰਗ ਨਾਲ। ਉਹਨਾੰ ਦੇ ਕਈ ਵਿਧਾਇਕ ਭਿ੍ਸਟਾਚਾਰ ਦੇ ਦੋਸਾੰ ਨਾਲ ਉਲਝ ਰਹੇ ਹਨ ।

ਹਵਾਲੇ[ਸੋਧੋ]

  1. "केजरीवाल ने छह मंत्रियों संग ली शपथ". नवभारत टाईम्स. 28 दिसंबर 2013. Retrieved 28 दिसंबर 2013.  Check date values in: |access-date=, |date= (help)
  2. "AAP Chief Arvind Kejriwal takes oath as Delhi's youngest CM". The Economic Times. 28 दिसंबर 2013. Retrieved 28 दिसंबर 2013.  Check date values in: |access-date=, |date= (help)