ਕੇਟ ਮਿਲੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਟ ਮਿਲੇਟ
Kate millet 1.jpg
ਕੇਟ ਮਿਲੇਟ 1970 ਵਿੱਚ
ਜਨਮਕੈਥਰੀਨ ਮੁਰੇ ਮਿਲੇਟ
(1934-09-14) ਸਤੰਬਰ 14, 1934 (ਉਮਰ 85)
St. Paul, Minnesota
ਰਾਸ਼ਟਰੀਅਤਾUnited States
ਪੇਸ਼ਾਨਾਰੀਵਾਦੀ ਲੇਖਕ, ਕਲਾਕਾਰ, ਕਾਰਕੁੰਨ

ਕੈਥਰੀਨ ਮੁਰੇ "ਕੇਟ" ਮਿਲੇਟ (ਜਨਮ 14 ਸਤੰਬਰ, 1934) ਇੱਕ ਅਮਰੀਕੀ ਨਾਰੀਵਾਦੀ ਲੇਖਕ, ਅਧਿਆਪਕ, ਕਲਾਕਾਰ, ਅਤੇ ਕਾਰਕੁਨ ਹੈ। ਉਹ ਪੜ੍ਹਨ ਲਈ ਆਕਸਫੋਰਡ ਯੂਨੀਵਰਸਿਟੀ ਗਈ ਅਤੇ ਉਹ ਪਹਿਲੀ ਅਮਰੀਕੀ ਔਰਤ ਸੀ, ਜਿਸ ਨੂੰ ਸੈਂਟ ਹਿੱਲਡਾ ਕਾਲਜ ਦੀ ਫਸਟ ਕਲਾਸ ਆਨਰਜ਼ ਨਾਲ ਪੋਸਟ ਗ੍ਰੈਜੂਏਟ ਡਿਗਰੀ ਨਾਲ ਸਨਮਾਨਿਤ ਕੀਤਾ ਜਾਣਾ ਸੀ। ਉਸ ਦਾ "ਦੂਜੀ-ਵੇਵ ਦੇ ਨਾਰੀਵਾਦ ਤੇ ਇੱਕ ਸੈਮੀਨਲ ਪ੍ਰਭਾਵ" ਦੇ ਤੌਰ 'ਤੇ ਜ਼ਿਕਰ ਹੁੰਦਾ ਹੈ, ਅਤੇ ਉਹ 1970 ਦੀ ਆਪਣੀ ਕਿਤਾਬ, ਸੈਕਸੁਅਲ ਪੋਲੀਟਿਕਸ  ਸਦਕਾ ਬਿਹਤਰ ਜਾਣਿਆ ਜਾਂਦਾ ਹੈ,[1] ਜੋ ਉਸ ਦਾ ਕੋਲੰਬੀਆ ਯੂਨੀਵਰਸਿਟੀ ਵਿੱਚ ਡਾਕਟੋਰਲ ਸੋਧਪੱਤਰ ਸੀ। ਪੱਤਰਕਾਰ ਲੀਜ਼ਾ ਫੀਦਰਸਟਨ ਦਾ ਕਹਿਣਾ ਹੈ ਕਿ ਪਹਿਲਾਂ ਕਲਪਨਾ ਤੋਂ ਪਰੇ "ਕਾਨੂੰਨੀ ਗਰਭਪਾਤ,  ਲਿੰਗਾਂ ਦੇ ਵਿੱਚ ਜਿਆਦਾ ਤੋਂ  ਜਿਆਦਾ ਪੇਸ਼ੇਵਰ ਸਮਾਨਤਾ ਅਤੇ ਯੋਨ ਅਜ਼ਾਦੀ, ਜੋ ਮਿੱਲੇਟ ਦੀਆਂ ਕੋਸ਼ਸ਼ਾਂ ਦੇ ਕਾਰਨ ਸ਼ਾਇਦ ਅੰਸ਼ਕ ਤੌਰ 'ਤੇ ਸੰਭਵ ਹੋਇਆ।

ਨਾਰੀਵਾਦੀ, ਮਨੁੱਖੀ ਅਧਿਕਾਰ, ਅਮਨ, ਸਿਵਲ ਰਾਈਟਸ, ਅਤੇ ਮਾਨਸਿਕ ਰੋਗ ਵਿਰੋਧੀ ਅੰਦੋਲਨ ਮਿਲੇਟ ਦੇ ਬੁਨਿਆਦੀ ਮੰਤਵਾਂ ਵਿੱਚੋਂ ਕੁਝ ਰਹੇ ਹਨ।  ਉਸ ਦੀਆਂ ਕਿਤਾਬਾਂ ਉਸ ਦੇ ਸਰਗਰਮ ਹੋਣ, ਜਿਵੇਂ ਕਿ ਔਰਤ ਦੇ ਅਧਿਕਾਰਾਂ ਅਤੇ ਮਾਨਸਿਕ ਸਿਹਤ ਸੁਧਾਰਾਂ ਲਈ ਸੰਘਰਸ਼ ਦੁਆਰਾ ਪ੍ਰੇਰਿਤ ਸਨ, ਅਤੇ ਕਈ ਸਵੈਜੀਵਨੀਪਰਕ ਯਾਦਾਂ ਸਨ ਜਿਨਾਂ ਨੇ ਉਸ ਦੀ ਲਿੰਗਕਤਾ, ਮਾਨਸਿਕ ਸਿਹਤ, ਅਤੇ ਸੰਬੰਧਾਂ ਦਾ ਪਤਾ ਲਗਾਇਆ। ਮਿਸਾਲ ਲਈ, ਮਦਰ ਮਿਲੈਟ ਅਤੇ ਦ ਲੋਨੀ ਬਿਨ ਟਰਿਪ ਪਰਿਵਾਰ ਦੇ ਮੁੱਦਿਆਂ ਅਤੇ ਉਹਨਾਂ ਸਮਿਆਂ ਨਾਲ ਨਜਿੱਠਦੇ ਹਨ ਜਦੋਂ ਉਹ ਇੱਕ ਨਰਸਿੰਗ ਹੋਮ ਲਈ ਬਾਧਿਤ  ਸੀ। ਕਈ ਡਾਕੂਮੈਂਟਰੀਆਂ ਵਿਚ ਪੇਸ਼ ਹੋਣ ਤੋਂ ਇਲਾਵਾ, ਉਸ ਨੇ ਥ੍ਰੀ ਲਾਈਵਜ਼ ਦਾ ਨਿਰਮਾਣ ਕੀਤਾ। 1960ਵਿਆਂ  ਅਤੇ 1970ਵਿਆਂ ਵਿੱਚ, ਮਿਲੇਟ ਨੇ ਵਾਸੇਡਾ ਯੂਨੀਵਰਸਿਟੀ, ਵਰਿਨ ਮਾਵਰ ਕਾਲਜ, ਬਰਨਾਰਡ ਕਾਲਜ, ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪੜ੍ਹਾਇਆ।

ਸੂਚਨਾ[ਸੋਧੋ]

ਹਵਾਲੇ[ਸੋਧੋ]

  1. "Kate Millett". Woman's History Month. Maynard।nstitute. March 20, 2012. Retrieved October 7, 2014.