ਕੇ ਉਲੇਂਡੇ ਬੈਰੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੇ ਉਲੇਂਡੇ ਬੈਰੇਟ ਇੱਕ ਪ੍ਰਕਾਸ਼ਿਤ ਕਵੀ, ਅਭਿਨੇਤਾ, ਅਧਿਆਪਕ, ਭੋਜਨ ਬਲੌਗਰ, ਸੱਭਿਆਚਾਰਕ ਵਰਕਰ ਅਤੇ ਟਰਾਂਸਜੈਂਡਰ, ਲਿੰਗ ਗੈਰ-ਅਨੁਕੂਲਤਾ, ਨਿਊਯਾਰਕ ਅਤੇ ਨਿਊ ਜਰਸੀ ਅਧਾਰਿਤ ਐਡਵੋਕੇਟ ਹਨ, ਜਿਹਨਾਂ ਦਾ ਕੰਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ।[1][2] ਬੈਰੇਟ ਦੀਆਂ ਲਿਖਤਾਂ ਅਤੇ ਪੇਸ਼ਕਾਰੀ ਉਸਦੇ ਆਪਣੇ ਕੂਈਰ ਦੇ ਤਜੁਰਬੇ, ਟ੍ਰਾਂਸਜੇਂਡਰ, ਲੋਕਾਂ ਦੇ ਰੰਗ, ਏਸ਼ਿਆਈ ਅਤੇ ਫਿਲਪਿਨੋ ਅਧਾਰਿਤ ਹੁੰਦੀਆਂ ਹਨ।

ਮੁੱਢਲਾ ਜੀਵਨ[ਸੋਧੋ]

ਉਲੇਂਡੇ ਬੈਰੇਟ ਦਾ ਜਨਮ ਮੈਕਨਵ ਸਿਟੀ, ਮਿਸ਼ੀਗਨ ਵਿੱਚ ਹੋਇਆ ਸੀ ਅਤੇ ਉਹ ਇੱਕ ਘੱਟ ਆਮਦਨੀ ਅਤੇ ਵਰਕਿੰਗ ਵਰਗ ਦੇ ਪਰਿਵਾਰ ਵਿੱਚ ਰਹਿ ਕੇ ਵੱਡੇ ਹੋਏ। ਉਹਨਾਂ ਦੇ ਪਿਤਾ ਇੱਕ ਸਮੁੰਦਰੀ ਵਪਾਰੀ ਅਤੇ ਮਾਂ ਇੱਕ ਪ੍ਰਵਾਸੀ ਘਰੇਲੂ ਕਰਮਚਾਰੀ ਹਨ। ਬੈਰੇਟ ਨੇ ਮੋਟਲ ਦੇ ਕਮਰਿਆਂ ਅਤੇ ਹੋਰ ਲੋਕਾਂ ਦੇ ਘਰਾਂ ਦੀ ਸਫਾਈ ਦੌਰਾਨ ਆਪਣੀ ਮਾਂ ਦੀ ਮਦਦ ਕਰਦਿਆਂ ਕਵਿਤਾ ਲਿਖਣੀ ਸ਼ੁਰੂ ਕੀਤੀ। ਆਪਣੇ ਮਾਪਿਆਂ ਦੇ ਤਲਾਕ ਤੋਂ ਬਾਅਦ ਬੈਰੇਟ ਆਪਣੀ ਮਾਂ ਨਾਲ ਸ਼ਿਕਾਗੋ, ਇਲ ਚਲੇ ਗਏ, ਜਿੱਥੇ ਉਹ ਐਲਬੇਨੀ ਪਾਰਕ ਅਤੇ ਲੋਗਨ ਸਕੇਅਰ ਦੇ ਇਲਾਕੇ ਵਿੱਚ ਰਹਿਣ ਲੱਗੇ ਸਨ। ਬੈਰੇਟ ਨੇ ਫਿਰ ਡਿਪੌੱਲ ਯੂਨੀਵਰਸਿਟੀ ਵਿਖੇ ਅੰਡਰਗ੍ਰੈਜੂਏਟ ਕੀਤੀ ਅਤੇ ਰਾਜਨੀਤਕ ਵਿਗਿਆਨ ਨਾਲ ਵਿਮੈਨ ਐਂਡ ਜੈਂਡਰ ਸਟੱਡੀਜ਼ ਦਾ ਅਧਿਐਨ ਕੀਤਾ। ਬੈਰੇਟ ਦੇ ਸ਼ੁਰੂਆਤੀ ਕੰਮ ਨੂੰ '90 ਦੇ ਬੋਲੇ ਗਏ ਸ਼ਬਦ, ਕਮਿਉਨਿਟੀ ਥੀਏਟਰ, ਹਿੱਪ-ਹੋਪ ਅਤੇ ਸੈਲ ਦੀ ਕਵਿਤਾ ਅੰਦੋਲਨ ਦੁਆਰਾ ਸੂਚਿਤ ਕੀਤਾ ਗਿਆ ਹੈ ਜੋ ਕਿ ਉਸ ਸਮੇਂ ਹਾਸ਼ੀਏ 'ਤੇ ਧੱਕੇ ਲੋਕਾਂ ਨੂੰ ਉਭਾਰਨ ਦੇ ਸਾਧਨ ਵਜੋਂ ਜਾਣਿਆ ਜਾਂਦਾ ਸੀ, ਜੋ ਕਿ ਉਹਨਾਂ ਲਈ ਬਹੁਤ ਉਤਸ਼ਕ ਸੀ।

ਕਵਿਤਾ[ਸੋਧੋ]

ਬੈਰੇਟ ਨੇ 'ਵੇਨ ਦ ਚਾਂਟ ਕਮਜ਼' ਕਿਤਾਬ ਲਿਖੀ, ਜਿਸਨੂੰ 2016 ਵਿੱਚ ਪ੍ਰਕਾਸ਼ਿਤ ਕੀਤਾ ਗਿਆ।[3] ਦੂਜਾ ਕਾਵਿ-ਸੰਗ੍ਰਹਿ 'ਮੋਰ ਦੇਨ ਓਰੇਂਜਸ' 2020 ਵਿੱਚ ਸਿਬਲਿੰਗ ਰਿਵਲਰੀ ਪ੍ਰੈੱਸ ਵਲੋਂ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੇਖਕ ਦਾ ਕੰਮ ਕਈ ਮੈਗਜ਼ੀਨਾਂ ਜਿਵੇਂ ਬਿੱਚ ਮੈਗਜ਼ੀਨ, ਪੀ.ਬੀ.ਐਸ. ਨਿਊਜ਼ ਆਵਰਜ, ਟ੍ਰਾਂਸ ਬੋਡੀਜ਼, ਟ੍ਰਾਂਸ ਸੇਲਵਜ਼,[4] ਦ ਐਡਵੋਕੈਟ, ਆਉਟ ਮੈਗਜ਼ੀਨ, ਦੇਮ ਅਤੇ ਥਰਡ ਵਿਮਨ ਪ੍ਰੈੱਸ[4] ਆਦਿ ਵਿੱਚ ਵੀ ਪ੍ਰਕਾਸ਼ਿਤ ਹੋਇਆ।

ਸਨਮਾਨ ਅਤੇ ਐਵਾਰਡ[ਸੋਧੋ]

ਬੈਰੇਟ ਨੂੰ ਹੇਠਾਂ ਦਿੱਤੇ ਸਨਮਾਨਾਂ ਨਾਲ ਨਵਾਜਿਆ ਗਿਆ:[5]

  • 9 Transgender and Gender Nonconforming Writers You Should Know: VOGUE (2018)
  • The Leeway Foundation, Funding Panelist & Judge (2018)
  • Lambda Literary Review, Writer-In-Residence: Poetry (2018)
  • Pushcart Prize, Nomination: Poetry (2017)
  • Pushcart Prize, Nomination: Poetry (2016)
  • Trans 100, Curator (2014)
  • 18 Million Rising Filipino American History Month Hero (2013)
  • Trans 100: 100 Most Amazing Transgender People in the U.S. (2013)
  • Trans Justice Funding Panel (2013)
  • Trans 100 Honoree, (2013)
  • QWOC Media Wire’s Top 5 LGBT People of Color POETS (2013)
  • Transgender Leadership Summit Advisory Board (2012)
  • Filipino American Historical Society Feature (2011)
  • Campus PRIDE HOT List Artist (2009–2010)
  • Crossroads Foundation।ndividual Activist Award (2005)
  • Gwendolyn Brooks Open-Mic Award, Finalist (2005)
  • The Windy City Times "30 Under 30" Award (2005)
  • The Windy City Times PRIDE Poetry 1st Prize (2009)

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Queer Memoir: LETTERS".
  2. "Kay Ulanday Barrett | New York".
  3. https://www.goodreads.com/book/show/32041560-when-the-chant-comes
  4. 4.0 4.1 Rachna Contractor (2015-04-26). "Kay Ulanday Barrett on Community, Art and Activism". Plenitude Magazine (in ਅੰਗਰੇਜ਼ੀ (ਅਮਰੀਕੀ)). Retrieved 2016-03-15.
  5. "Kay Barrett CV & Recognition". Archived from the original on 2015-01-10. {{cite web}}: Unknown parameter |dead-url= ignored (help)