ਕੌਟਲਿਆ ਪੰਡਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੌਟਲਿਆ ਪੰਡਿਤ

ਕੌਟਲਿਆ ਪੰਡਿਤ ( ਅੰਗਰੇਜ਼ੀ: Kautilya Pandit, ਹਿੰਦੀ: कौटिल्य पण्डित) ਭਾਰਤ ਦੇ ਹਰਿਆਣਾ ਰਾਜ ਦੇ ਕਰਨਾਲ ਜਿਲ੍ਹੇ ਦੇ ਪਿੰਡ ਕੋਹੰਡ ਵਿਚ ਜਨਮਿਆਂ ਇਕ ਹੈਰਾਨੀ ਜਨਕ ਪ੍ਰਤੀਭਾ ਰੱਖਣ ਵਾਲਾ ਬੱਚਾ ਹੈ ਜਿਸ ਨੇ ਸਿਰਫ਼ 5 ਸਾਲ 10 ਮਹੀਨੇ ਦੀ ਉਮਰ ਵਿਚ ਵਿਸ਼ਵ ਭੂਗੋਲ, ਪ੍ਰਤੀ ਵਿਅਕਤੀ ਆਮਦਨ, ਘਰੇਲੂ ਉਤਪਾਦਨ ਅਤੇ ਸਿਆਸਤ ਵਰਗੇ ਵਿਭਿੰਨ ਵਿਸ਼ਿਆਂ ਨਾਲ ਸਬੰਧਿਤ ਪ੍ਰਸ਼ਨਾਂ ਦੇ ਉੱਤਰ ਬਹੁਤ ਆਸਾਨੀ ਨਾਲ ਦੇ ਕੇ ਸਭ ਨੂੰ ਹੈਰਾਨੀ  ਵਿਚ ਪਾ ਦਿੱਤਾ ਹੈ। ਜਿਸ ਉਮਰ ਵਿਚ ਬੱਚੇ ੳ ਅ ੲ ਸਿਖਦੇ ਹਨ ਉਸ ਉਮਰ ਵਿਚ ਅਸਧਾਰਨ ਰੂਪ ਵਿਚ ਅਾਪਣੇ ਦਿਮਾਗ ਦੀ ਸਮਰੱਥਾ ਨੂੰ ਵਰਤ ਕੇ ਕੰਪਿਊਟਰ ਨੂੰ ਵੀ ਮਾਤ ਪਾ ਦਿੱਤੀ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਮਾਹਿਰ ਮਨੋਵਿਗਿਆਨੀ ਉਸਦੀ ਦਿਮਾਗੀ ਸਮਰੱਥਾ (ਇੰਟੈਲੀਜੈਨਸੀ ਕੋਸੈਂਟ) ਦਾ ਅਧਿਐਨ ਕਰ ਰਹੇ ਹਨ। 

ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵਿਲੱਖਣ ਪ੍ਰਤਿਭਾ ਵਾਲੇ ਕੌਟਲਿਆ ਨੂੰ 10 ਲੱਖ ਰੁਪਏ ਦਾ ਚੈੱਕ ਅਤੇ ਪ੍ਰਸੰਸਾ ਪੱਤਰ ਵੀ ਦਿੱਤਾ।[1] 

ਹਵਾਲੇ [ਸੋਧੋ]