ਕੌਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੌਡੀਆਂ
1845 ਅਰਬਾਂ ਨਾਲ ਲੈਣ ਦੇਣ ਸਮੇਂ ਕੌਡੀ ਦੀ ਵਰਤੋਂ

ਕੌਡੀ ਇੱਕ ਸਮੁੰਦਰੀ ਜੀਵ ਦਾ ਅਸਿਥਕੋਸ਼ ਹੈ। ਕੌਡੀ ਪ੍ਰਾਪਤ ਕਰਨ ਲਈ ਜੀਵ ਨੂੰ ਮਾਰਿਆ ਜਾਂਦਾ ਹੈ। ਇਹ ਜੀਵ ਮੋਲਸਕਾ ਵਰਗ ਦੇ ਸਭ ਤੋਂ ਵੱਡੇ ਉਪਵਰਗ ਗੈਸਟ੍ਰੀਪੋਡਰ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਇਹਨਾਂ ਦੀ ਲੰਬਾਈ ਅੱਧੇ ਇੰਚ ਤੋਂ ਇੱਕ ਇੰਚ ਤੱਕ ਹੁੰਦੀ ਹੈ। ਕੌਡੀ ਨੂੰ ਸੰਸਕ੍ਰਿਤ ਵਿੱਚ ਇਸ ਨੂੰ ‘ਕਪਰਦ’ ਫਰੈਂਚ, ਰੂਸੀ ਅਤੇ ਜਰਮਨ ਵਿੱਚ ‘ਕੋਰਿਸ’, ਅੰਗਰੇਜ਼ੀ ਵਿੱਚ ‘‘ਕੋਡਰੀ’, ਰੋਮਨ ‘ਕੋਰੀ’ ਨੇਪਾਲੀ 'ਚ ਕੌਡਾਂ, ਹਿੰਦੀ 'ਚ ਕੌਰੀ, ਉਰਦੂ 'ਚ کوڑی ਮਰਾਠੀ 'ਚ ਕਵਡੀ ਅਤੇ ਅਫ਼ਰੀਕੀ ਭਾਸ਼ਾ ਵਿੱਚ ਇਸ ਨੂੰ ‘ਕੁਰੜੀ’ ਕਿਹਾ ਜਾਂਦਾ ਹੈ।

ਕਿਸਮਾਂ[ਸੋਧੋ]

ਕੌਡੀਆਂ ਦੀਆਂ 150 ਨਾਲੋਂ ਜ਼ਿਆਦਾ ਕਿਸਮਾਂ ਹਨ, ਜਿਹਨਾਂ ਵਿੱਚ ਪ੍ਰਿੰਸ, ਯੁਰੇਨੀਅਮ, ਕਾਕਲੇਂਸ, ਲਯੂਕੋਟ੍ਰੋਨ, ਬ੍ਰੋਡਰਿਆ, ਗੱਟਾਟਾ, ਕਲਟੋਸ ਆਦਿ ਕਾਫ਼ੀ ਚੰਗੀਆਂ ਮੰਨੀਆਂ ਜਾਂਦੀਆਂ ਹਨ। ਇਹ ਦੁਰੱਲਭ ਕੌਡੀਆਂ ਭਾਰਤ ਵਿੱਚ 35 ਕਿਸਮਾਂ ਦੀਆਂ ਮਿਲਦੀਆਂ ਹਨ। ਇਹ ਭਾਰਤ, ਮਾਲਦੀਵ, ਲਕਸ਼ਦੀਪ, ਰਾਮੇਸ਼ਵਰਮ, ਕੰਨਿਆਕੁਮਾਰੀ ਥਾਵਾਂ ’ਤੇ ਮਿਲਦੀਆਂ ਹਨ।[1]

ਵਰਤੋਂ[ਸੋਧੋ]

ਭਾਰਤ ਵਿੱਚ ਕੌਡੀਆਂ ਨੂੰ ਤੱਕੜੀ ਵਿੱਚ ਬੰਨ੍ਹਿਆ ਜਾਂਦਾ ਹੈ ਤਾਂ ਕਿਤੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਸ ਦੇ ਲੱਕ ਦੁਆਲੇ ਤਾਂ ਕਿਤੇ ਲਾੜਾ-ਲਾੜੀ ਦੇ ਗੁੱਟ ਦੁਆਲੇ। ਮਕਾਨਾਂ ਦੀ ਨੀਂਹ ਰੱਖਣ ਸਮੇਂ ਵੀ ਇਸ ਨੂੰ ਪਾਇਆ ਜਾਂਦਾ ਹੈ। ਪਿੰਡਾਂ ਵਿੱਚ ਬਲਦਾਂ ਦੇ ਗਲ ਵਿੱਚ ਮਾਲਾ ਦੇ ਰੂਪ ਵਿੱਚ ਬੰਨ੍ਹੀਆਂ ਕੌਡੀਆਂ ਪਾਈਆਂ ਜਾਂਦੀਆਂ ਹਨ। ਭਾਰਤ ਦੇ ਕਈ ਕਬੀਲੇ ਦੇ ਆਦਿਵਾਸੀ ਕੌਡੀ ਨਾਲ ਸਜੇ ਕੱਪੜੇ ਅਤੇ ਗਹਿਣੇ ਪਹਿਨਦੇ ਹਨ। ਆਯੁਰਵੇਦ ਵਿੱਚ ਇਸ ਦੀ ਭਸਮ ਨਾਲ ਕਈ ਰੋਗਾਂ ਦੇ ਇਲਾਜ ਕੀਤਾ ਜਾਂਦਾ ਹੈ।

ਮੁਦਰਾ[ਸੋਧੋ]

ਕਿਸੇ ਸਮੇਂ ਭਾਰਤ ਵਿੱਚ ਮੁਦਰਾ ਦੇ ਰੂਪ ਵਿੱਚ ਕੌਡੀ ਦਾ ਲੈਣ ਦੇਣ ਹੁੰਦਾ ਸੀ। ਕੌਡੀਆਂ ਦੀ ਰੀਤ ਦੀ ਸ਼ੁਰੂਆਤ ਭਾਰਤ ਵਿੱਚ ਹੋਈ, ਵਪਾਰੀਆਂ, ਸ਼ਾਹੂਕਾਰਾਂ ਦਾ ਲੈਣ-ਦੇਣ ਸੋਨੇ,ਚਾਂਦੀ ਦੇ ਸਿੱਕਿਆਂ ਨਾਲ ਹੁੰਦਾ ਸੀ। ਕਿਸੇ ਸਮੇਂ ਜਦੋਂ ਸਰਾਧ ਕੀਤਾ ਜਾਂਦਾ ਸੀ ਤਾਂ ਬ੍ਰਾਹਮਣਾਂ ਨੂੰ ਦਕਸ਼ਣਾਂ ਵਿੱਚ ਵੀ ਕੌਡੀਆਂ ਹੀ ਦਿੱਤੀਆਂ ਜਾਂਦੀਆਂ ਸਨ। ਇਹ ਸੁੰਦਰ, ਮਜ਼ਬੂਤ, ਛੋਟੀ ਹੋਣ ਕਾਰਨ ਇਹ ਸਭ ਲਈ ਆਦਰਸ਼ਕ ਸਨ। ਕੌਡੀਆਂ ਨਾ ਤਾਂ ਜਲਦੀ ਗਲਦੀਆਂ-ਸੜਦੀਆਂ ਸਨ, ਨਾ ਟੁੱਟਦੀ-ਫੁੱਟਦੀਆਂ ਸਨ। ਪ੍ਰਸਿੱਧ ਵਿਗਿਆਨੀ ਭਾਸਕਰ ਦੂਜਾ ਨੇ ਆਪਣੇ ਪ੍ਰਸਿੱਧ ਗਰੰਥ ‘ਲੀਲਾਵਤੀ’ ਵਿੱਚ ਕੌਡੀਆਂ ਦਾ ਵਰਣਨ ਮੁਦਰਾ ਦੇ ਰੂਪ ਵਿੱਚ ਕੀਤਾ ਹੈ। ਸਾਡੇ ਦੇਸ਼ ਵਿੱਚ 1939 ਤੱਕ ਕੌਡੀਆਂ ਮੁਦਰਾ ਵਜੋਂ ਚਲਦੀਆਂ ਰਹੀਆਂ।

ਹਵਾਲੇ[ਸੋਧੋ]

  1. "Cowri". Dictionary.com. Retrieved 25 Sep 2013.