ਸਮੱਗਰੀ 'ਤੇ ਜਾਓ

ਕੌਰ (ਨਾਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੌਰ ਤੋਂ ਮੋੜਿਆ ਗਿਆ)

ਕੌਰ ਸਿੱਖ ਔਰਤਾਂ ਦਾ ਆਖ਼ਰੀ ਨਾਮ ਹੈ। ਕਦੇ-ਕਦੇ ਇਸਨੂੰ ਦਰਮਿਆਨੇ ਨਾਮ ਦੇ ਤੌਰ ’ਤੇ ਵੀ ਵਰਤ ਲਿਆ ਜਾਂਦਾ ਹੈ। ਸਾਲ 1699 ਵਿੱਚ ਵਿਸਾਖੀ ਵਾਲ਼ੇ ਦਿਨ ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਮਰਦਾਂ ਅਤੇ ਔਰਤਾਂ ਨੂੰ, ਤਰਤੀਬਵਾਰ, “ਸਿੰਘ” ਅਤੇ “ਕੌਰ” ਨੂੰ ਆਪਣੇ ਪਹਿਲੇ ਨਾਮ ਤੋਂ ਬਾਅਦ ਲਾਉਣ ਹੁਕਮ ਕੀਤਾ। ਇਹ ਸਿੱਖ ਧਰਮ ਵਿੱਚ ਔਰਤਾਂ ਦੇ ਬਰਾਬਰ ਦੇ ਦਰਜੇ ਦੀ ਤਰਜਮਾਨੀ ਵੀ ਕਰਦਾ ਹੈ।

ਇਤਿਹਾਸ

[ਸੋਧੋ]

ਸਾਲ 1699 ਵਿੱਚ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਬਾਅਦ ਵਿੱਚ ਖ਼ੁਦ ਉਹਨਾਂ ਕੋਲ਼ੋਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਇੱਕ ਨਵਾਂ ਪੰਥ, ਖ਼ਾਲਸਾ, ਕਾਇਮ ਕੀਤਾ ਅਤੇ ਸਿੱਖਾਂ ਵਿੱਚ ਇਕਸਾਰਤਾ ਲਿਆਉਣ ਅਤੇ ਜ਼ਾਤ-ਪਾਤ ਦੇ ਵਖਰੇਵੇਂ ਨੂੰ ਖ਼ਤਮ ਕਰਨ ਲਈ ਮਰਦਾਂ ਅਤੇ ਔਰਤਾਂ ਨੂੰ, ਤਰਤੀਬਵਾਰ, ਸਿੰਘ ਅਤੇ ਕੌਰ ਨੂੰ ਆਪਣੇ ਆਖ਼ਰੀ ਨਾਮ ਵਜੋਂ ਵਰਤਣ ਦਾ ਹੁਕਮ ਦਿੱਤਾ।

ਇਸ ਤਰ੍ਹਾਂ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ। ਇਸ ਤੋਂ ਪਹਿਲਾਂ ਪਹਿਲੇ ਗੁਰੂ, ਨਾਨਕ ਦੇਵ ਨੇ ਆਪਣੀ ਬਾਣੀ ਵਿੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਅਤੇ ਉਹਨਾਂ ਦਾ ਆਦਰ ਕਰਨ ਦੀ ਗੱਲ ਆਖੀ।

ਹਵਾਲੇ

[ਸੋਧੋ]