ਸਮੱਗਰੀ 'ਤੇ ਜਾਓ

ਉਪਗ੍ਰਹਿ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕ੍ਰਿਤਰਿਮ ਉਪਗਰਹ ਤੋਂ ਮੋੜਿਆ ਗਿਆ)
2012 ਜੂਨ ਵਿੱਚ ਅਮਰੀਕਾ ਦੇ ਨਾਸਾ ਦਾ ਉਪਗ੍ਰਹਿ
ਐਨੀਮੇਟਿਡ ਉਪਗ੍ਰਹਿ ਦਾ ਧਰਤੀ ਦੁਆਲੇ ਘੁਮਣਾ

ਉਪਗ੍ਰਹਿ (ਅੰਗਰੇਜੀ: Satellite) ਦੋ ਤਰਾਂ ਦੇ ਹੁੰਦੇ ਹਨ- ਮਾਨਵ ਨਿਰਮਤ ਅਤੇ ਕੁਦਰਤੀ। ਜਦੋਂ ਕੋਈ ਪਦਾਰਥ (Object) ਦੂਜੇ ਦਾ ਚੱਕਰ ਕੱਟਦਾ ਹੈ ਤਾ ਉਹ ਉਪਗ੍ਰਹਿ ਕਹਾਉਂਦਾ ਹੈ। ਧਰਤੀ ਦੇ ਵਰਤਮਾਨ ਵਿੱਚ 11 ਪ੍ਰਕਿਰਤਕ ਉਪਗ੍ਰਹਿ ਅਤੇ 11ਵੇਂ ਉਪਗ੍ਰਹਿ ਦੀ ਖੋਜ 1987 ਵਿੱਚ ਕੀਤੀ ਗਈ ਇਹ ਗ੍ਰਹਿ ਸੂਰਜ ਤੋ ਲਗਭਗ 1500 ਕਰੋੜ ਕਿਲੋਮੀਟਰ ਦੂਰ ਹੈ। ਇਹ ਗ੍ਰਹਿ R26-27 ਤੇ ਸਥਿਤ ਹੈ।[1] ਉਧਾਰਨ ਲਈ ਚੰਦਰਮਾ ਧਰਤੀ ਦਾ ਪ੍ਰਕਿਰਤਕ ਉਪਗ੍ਰਹ ਹੈ ਅਤੇ ਨਾਸਾ ਦਾ ਸਪੇਸ ਸਟੇਸ਼ਨ ਇੱਕ ਮਾਨਵ ਨਿਰਮਿਤ ਉਪਗ੍ਰਹਿ ਹੈ। ਵੱਖ ਵੱਖ ਦੇਸ਼ਾਂ ਦੇ ਸੱਤ ਹਜ਼ਾਰ ਤੋਂ ਵੱਧ ਬਨਾਉਟੀ ਉਪਗ੍ਰਹਿ ਆਕਾਸ਼ ਵਿੱਚ ਧਰਤੀ ਦੁਆਲੇ ਚੱਕਰ ਲਗਾ ਰਹੇ ਹਨ।

ਬਣਤਰ

[ਸੋਧੋ]

ਬਣਾਉਟੀ ਉਪਗ੍ਰਹਿਆਂ ਦਾ ਮੁੱਖ ਢਾਂਚਾ ਐਲੂਮੀਨੀਅਮ ਜਾਂ ਪਲਾਸਟਿਕ ਦਾ ਬਣਿਆ ਹੁੰਦਾ ਹੈ ਅਤੇ ਇਨ੍ਹਾਂ ਨੂੰ ਕਾਰਬਨ ਦੇ ਰੇਸ਼ਿਆਂ ਨਾਲ ਮਜ਼ਬੂਤੀ ਦਿੱਤੀ ਜਾਂਦੀ ਹੈ। ਇਹ ਹਵਾਈ ਜਹਾਜ਼ਾਂ ਨਾਲੋਂ 10 ਤੋਂ 30 ਗੁਣਾ ਤੇਜ਼ ਦੌੜਦੇ ਹਨ। ਇਹ ਤੇਜ਼ ਰਫਤਾਰ ਕਾਰਨ ਹੀ ਧਰਤੀ ਉੱਪਰ ਨਹੀਂ ਡਿਗਦੇ, ਕਿਉਂਕਿ ਗੁਰੂਤਾ ਦੀ ਅੰਦਰਲੀ ਖਿੱਚ ਅਤੇ ਬਾਹਰਲੇ ਦਬਾਅ ਕਾਰਨ ਇਨ੍ਹਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਇਹ ਨਾ ਮੁੱਕਣ ਵਾਲੇ ਰਸਤੇ ਉੱਪਰ ਧਰਤੀ ਦੁਆਲੇ ਚੱਕਰ ਲਾਉਂਦੇ ਰਹਿੰਦੇ ਹਨ।

ਇਤਿਹਾਸ

[ਸੋਧੋ]
  • ਚੀਨ ਨੇ ਸਭ ਤੋਂ ਪਹਿਲਾਂ ਪਤੰਗ ਉਡਾਇਆ ਕੇ ਇਸ ਨਾਲ ਉਹ ਲੜਾਈ ਵਿੱਚ ਦੁਸ਼ਮਣ ਦੀ ਹਾਲਤ ਦਾ ਅਨੁਮਾਨ ਲਗਾਉਂਦੇ ਸਨ।
  • 1752 ਵਿੱਚ ਅਮਰੀਕੀ ਵਿਗਿਆਨੀ ਬੈਂਜਾਮਿਨ ਫਰੈਂਕਲਿਨ ਨੇ ਪਤੰਗ ਨਾਲ ਧਾਤ ਬੰਨ੍ਹ ਕੇ ਰੌਸ਼ਨੀ ਵਿੱਚ ਬਿਜਲੀ ਦੀ ਹਾਲਤ ਦਾ ਪਤਾ ਲਗਾਇਆ ਸੀ।
  • ਸੰਨ 1945 ਵਿੱਚ ਆਰਥੁਰ ਸੀ। ਕਲਾਰਕ ਨੇ ਕਿਸੇ ਉਪਗ੍ਰਹਿ ਨੂੰ ਪੱਕੇ ਤੌਰ 'ਤੇ ਪੁਲਾੜ ਵਿੱਚ ਫਿਕਸ ਕਰਨ ਬਾਰੇ ਦੱਸਿਆ।
  • ਸੰਨ 1957 ਵਿੱਚ ਰੂਸ ਨੇ ਸਪੂਤਨਿਕ-1 ਨਾਂਅ ਦਾ ਉਪਗ੍ਰਹਿ ਪੁਲਾੜ ਵਿੱਚ ਭੇਜਿਆ। ਇਸ ਤੋਂ ਬਾਅਦ ਦੁਨੀਆ ਵਿੱਚ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਣ ਦੀ ਦੌੜ ਜਿਹੀ ਲੱਗ ਗਈ।
  • ਅਮਰੀਕਾ ਨੇ 1958 ਵਿੱਚ ਐਕਸਪਲੋਰ-1, 1962 ਵਿੱਚ ਟੈਲਸਟਾਰ, 1963 ਵਿੱਚ ਸਾਈਨਕੌਮ-2, 1972 ਵਿੱਚ ਲੈਂਡਸੈਟ, 1992 ਵਿੱਚ ਸੀ। ਓ. ਬੀ. ਈ. ਅਤੇ 2003 ਵਿੱਚ ਨਾਸਾ ਨੇ ਕੋਲੰਬੀਆ ਨਾਂਅ ਦੇ ਬਨਾਉਟੀ ਉਪਗ੍ਰਹਿ ਪੁਲਾੜ ਵਿੱਚ ਭੇਜੇ।

ਲਾਭ

[ਸੋਧੋ]

ਕਿਸੇ ਸਮੇਂ ਇਹ ਉਪਗ੍ਰਹਿ ਦੂਜੇ ਦੇਸ਼ਾਂ ਦੀ ਜਸੂਸੀ ਕਰਨ ਲਈ ਅਤੇ ਨਿਊਕਲੀਅਰ ਮਿਜ਼ਾਈਲਾਂ ਫਿੱਟ ਕਰਨ ਲਈ ਹੀ ਵਰਤੇ ਜਾਂਦੇ ਸਨ ਪਰ ਅੱਜਕਲ੍ਹ ਇਨ੍ਹਾਂ ਨੂੰ ਸ਼ਾਂਤੀ ਦੇ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ

  • ਉਪਗ੍ਰਹਿਆਂ ਰਾਹੀਂ ਟੈਲੀਫੋਨ ਸੰਦੇਸ਼ਾਂ ਨੂੰ ਅਤੇ ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ।
  • ਇਹ ਸਾਨੂੰ ਮੌਸਮ ਦੀ ਭਵਿੱਖਬਾਣੀ ਅਤੇ ਬੱਦਲਾਂ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।
  • ਇਹ ਸਾਨੂੰ ਬਨਸਪਤੀ, ਭੂਮੀ, ਚਟਾਨਾਂ, ਬਰਫ, ਪਾਣੀ ਅਤੇ ਸ਼ਹਿਰੀ ਇਲਾਕਿਆਂ ਬਾਰੇ ਜਾਣਕਾਰੀ ਦਿੰਦੇ ਹਨ।
  • ਇਨ੍ਹਾਂ ਰਾਹੀਂ ਸਾਨੂੰ ਵਾਯੂਮੰਡਲ ਅਤੇ ਪੁਲਾੜ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਮਿਲਦੀ ਹੈ।

ਦੇਸ਼ਾ ਦੇ ਪਹਿਲੇ ਉਪਗ੍ਰਹਿ

[ਸੋਧੋ]
ਦੇਸ਼ ਦਾ ਪਹਿਲੀ ਉਡਾਨ
ਲੜੀ ਨੰ ਦੇਸ਼ ਉਡਾਨ ਦੀ ਮਿਤੀ ਰਾਕਟ ਦਾ ਨਾਂ ਉਪਗ੍ਰਹਿ ਦਾ ਨਾਂ
1  ਰੂਸ 4 ਅਕਤੂਬਰ 1957 ਸਪੂਤਨਿਕ-PS ਸਪੂਤਨਿਕ-1
2  ਸੰਯੁਕਤ ਰਾਜ 1 ਫਰਵਰੀ 1958 ਜੁਨੋ I ਐਕਪਲੋਰਰ-1
3 ਫਰਮਾ:Country data ਫ੍ਰਾਂਸ 26 ਨਵੰਬਰ 1965 ਡਾਈਮਡ--A ਅਸਟ੍ਰੈਕਸ
4  ਜਪਾਨ 11 ਫਰਵਰੀ 1970 ਲੰਬਡਾ ਓਸੂਮੀ
5  ਚੀਨ 24 ਅਪਰੈਲ 1970 ਲੌਗ ਮਾਰਚ-1 ਡੌਂਗ ਫਾਂਗ ਹੌਂਗ-I
6 ਫਰਮਾ:Country data ਬਰਤਾਨੀਆ 28 ਅਕਤੂਬਰ 1971 ਬਲੈਕ ਐਰੋ ਪ੍ਰੋਸਪੇਰੋ
7  ਭਾਰਤ 19 ਅਪਰੈਲ 1975 ਐਸ.ਐਲ.ਵੀ ਆਰੀਆਭੱਟ
8 ਫਰਮਾ:Country data ਇਜ਼ਰਾਈਲ 19 ਸਤੰਬਰ 1988 ਸ਼ਾਵਿਤ ਅਫੇਕ-1
 ਰੂਸ[2] 21 ਜਨਵਰੀ 1992 ਸੋਯੂਜ਼-U ਕੋਸਮੋਸ-2175
ਫਰਮਾ:Country data ਯੂਕ੍ਰੇਨ[2] 13 ਜੁਲਾਈ 1992 ਟਸੀਕਲੋਨ-3 ਸਟਰੇਲਾ
9 ਫਰਮਾ:Country data ਇਰਾਨ 2 ਫਰਵਰੀ 2009 ਸਫਿਰ-1 ੳਮੀਦ
10  ਉੱਤਰੀ ਕੋਰੀਆ 12 ਦਸੰਬਰ 2012 ਉਨਹਾ-3 ਕਵਾਂਗਮਾਈੳਗਸੋਂਗ-3 ਯੂਨਿਟ-2
11  ਦੱਖਣੀ ਕੋਰੀਆ 30 ਜਨਵਰੀ 2013 ਕੇਐਸਐਲਵੀ-1 ਐਸਟੀਐਸਏਟੀ-2C

ਹਵਾਲੇ

[ਸੋਧੋ]
  1. ਮਲਕੀਤ ਸਿੰਘ, Dimensions in Physical Geography, p25, 2011
  2. 2.0 2.1 Ref label|RUS-UKR|1|
ਸੂਰਜ ਮੰਡਲ
ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾਮੰਗਲ ਦੇ ਉਪਗ੍ਰਹਿਤਾਰਾਨੁਮਾ ਗ੍ਰਹਿਬ੍ਰਹਿਸਪਤੀ ਦੇ ਉਪਗ੍ਰਹਿਸ਼ਨੀ ਦੇ ਉਪਗ੍ਰਹਿਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿਯਮ ਦੇ ਉਪਗ੍ਰਹਿਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ