ਕ੍ਰਿਸ਼ਨਾ ਹਰੀਹਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਿਸ਼ਨਾ ਹਰੀਹਰਨ (ਜਨਮ 24 ਸਤੰਬਰ 1955) ਇੱਕ ਭਾਰਤੀ ਟੈਸਟ ਕ੍ਰਿਕਟ ਅੰਪਾਇਰ ਹੈ।

ਹਰੀਹਰਨ 2001 ਵਿੱਚ ਇੱਕ ਟੀ -20 ਕ੍ਰਿਕਟ ਅੰਪਾਇਰ ਬਣਿਆ ਸੀ। ਉਹ 1997 ਤੋਂ 2006 ਦਰਮਿਆਨ 34 ਵਨ-ਡੇਅ ਅੰਤਰਰਾਸ਼ਟਰੀ ਮੈਚਾਂ ਵਿੱਚ ਅੰਪਾਇਰ ਵਜੋਂ ਖੜਾ ਹੋਇਆ ਸੀ, ਪਰ ਸਿਰਫ 2 ਟੈਸਟ ਮੈਚ ਵੀ ਹੀ ਸ਼ਾਮਿਲ ਹੋਇਆ ਸੀ। ਉਸਨੇ ਮਈ 2005 ਵਿਚ ਲਾਰਡਜ਼ ਵਿਖੇ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਪਹਿਲੇ ਟੈਸਟ ਵਿਚ ਟੈਸਟ ਅੰਪਾਇਰ ਵਜੋਂ ਸ਼ੁਰੂਆਤ ਕੀਤੀ, ਜਿਸ ਵਿਚ ਇੰਗਲੈਂਡ ਨੇ ਸਿਰਫ ਤਿੰਨ ਵਿਕਟਾਂ ਗੁਆ ਕੇ ਤਿੰਨ ਦਿਨਾਂ ਵਿਚ ਇਕ ਪਾਰੀ ਅਤੇ 261 ਦੌੜਾਂ ਨਾਲ ਜਿੱਤ ਲਈ [1] ਅਤੇ ਫਿਰ ਦੂਜੀ ਵਾਰ ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚਾਲੇ ਮਾਰਚ 2006 ਵਿਚ ਬੋਘਰਾ ਵਿਖੇ ਟੈਸਟ ਮੈਚ ਦੌਰਾਨ ਖੜ੍ਹਾ ਹੋਇਆ, ਜਿਸ ਵਿਚ ਸ਼੍ਰੀਲੰਕਾ ਨੇ ਚੌਥੇ ਦਿਨ ਸਵੇਰੇ 10 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ।[2] ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ 2008, 2009 ਅਤੇ 2010 ਦੌਰਾਨ ਮੈਚਾਂ ਵਿਚ ਅੰਪਾਇਰ ਵਜੋਂ ਖੜ੍ਹਾ ਹੋਇਆ ਸੀ।

ਇਹ ਵੀ ਵੇਖੋ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. 1st Test: England v Bangladesh at Lord's, May 26–28, 2005 | Cricket Scorecard | ESPN Cricinfo. Cricinfo.com. Retrieved on 2012-05-10.
  2. 2nd Test: Bangladesh v Sri Lanka at Bogra, Mar 8–11, 2006 | Cricket Scorecard | ESPN Cricinfo. Cricinfo.com. Retrieved on 2012-05-10.