ਖ਼ਾਲਿਦ ਹੁਸੈਨੀ
ਖਾਲਿਦ ਹੋਸੈਨੀ خالد حسینی | |
---|---|
ਵਾਈਟ ਹਾਊਸ ਵਿੱਚ ਖਾਲਿਦ ਹੋਸੈਨੀ | |
ਜਨਮ | ਖਾਲਿਦ ਹੁਸੈਨੀ ਮਾਰਚ 4, 1965 ਕਾਬੁਲ, ਅਫਗਾਨਿਸਤਾਨ |
ਕਿੱਤਾ | ਨਾਵਲਕਾਰ, ਡਾਕਟਰ |
ਭਾਸ਼ਾ | ਅੰਗਰੇਜ਼ੀ |
ਨਾਗਰਿਕਤਾ | ਅਮਰੀਕੀ |
ਕਾਲ | 2003 – ਹੁਣ ਤੱਕ |
ਸ਼ੈਲੀ | ਗਲਪ |
ਜੀਵਨ ਸਾਥੀ | ਰੋਯਾ ਹੋਸੈਨੀ |
ਵੈੱਬਸਾਈਟ | |
http://www.khaledhosseini.com/ http://www.khaledhosseinibooks.info/ |
ਖਾਲਿਦ ਹੋਸੈਨੀ (Persian: خالد حسینی, ਜਨਮ 4 ਮਾਰਚ 1965) ਇੱਕ ਅਮਰੀਕੀ ਨਾਵਲਕਾਰ ਅਤੇ ਡਾਕਟਰ ਹੈ ਪਰ ਇਸਦਾ ਜਨਮ ਅਫਗਾਨਿਸਤਾਨ ਵਿੱਚ ਹੋਇਆ ਸੀ। ਕਾਲਜ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਇਹ ਡਾਕਟਰ ਬਣ ਗਿਆ ਪਰ 2003 ਵਿੱਚ ਆਪਣੇ ਪਹਿਲੇ ਨਾਵਲ ਦ ਕਾਈਟ ਰਨਰ ਦੇ ਮਸ਼ਹੂਰ ਹੋਣ ਉੱਤੇ ਇਸਨੇ ਡਾਕਟਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਧਿਆਨ ਲਿਖਣ ਵੱਲ ਲਾ ਦਿੱਤਾ। ਖ਼ਾਲਿਦ ਦੇ ਪਿਤਾ ਇੱਕ ਨੀਤੀਵਾਨ ਸਨ ਅਤੇ ਜਦੋਂ ਇਹ 11 ਸਾਲ ਦੀ ਉਮਰ ਵਿੱਚ ਇਸਦਾ ਪਰਿਵਾਰ ਫਰਾਂਸ ਚਲਾ ਗਿਆ। ਚਾਰ ਸਾਲ ਬਾਅਦ ਉਹਨਾਂ ਨੇ ਸੰਯੁਕਤ ਰਾਜ ਵਿੱਚ ਅਨਾਥ ਆਸ਼ਰਮ ਖੋਲਣ ਲਈ ਅਪੀਲ ਕੀਤੀ ਅਤੇ ਉਹ ਉੱਥੇ ਦੇ ਹੀ ਨਾਗਰਿਕ ਬਣ ਗਏ। ਖ਼ਾਲਿਦ ਦੁਬਾਰਾ ਕਦੀ ਅਫਗਾਨਿਸਤਾਨ ਨਹੀਂ ਗਿਆ ਜਦੋਂ ਉਹ 38 ਸਾਲ ਦੀ ਉਮਰ ਵਿੱਚ ਅਫਗਾਨਿਸਤਾਨ ਗਿਆ ਤਾਂ ਉਸਨੂੰ ਆਪਨੇ ਦੇਸ਼ ਵਿੱਚ ਆਪਣਾ ਆਪ ਇੱਕ ਯਾਤਰੀ ਵਾਂਗੂ ਜਾਪਿਆ।
ਆਰੰਭਿਕ ਜੀਵਨ
[ਸੋਧੋ]ਖ਼ਾਲਿਦ ਹੁਸੈਨੀ ਦਾ ਜਨਮ 4 ਮਾਰਚ, 1965 ਵਿੱਚ ਕਾਬੁਲ, ਅਫਗਾਨਿਸਤਾਨ ਵਿੱਚ ਹੋਇਆ ਜੋ ਪੰਜ ਬੱਚਿਆਂ ਵਿੱਚ ਸਬ ਤੋਂ ਵੱਡਾ ਸੀ[1]। ਇਸਦੇ ਮਾਤਾ-ਪਿਤਾ ਹੇਰਾਤ ਤੋਂ ਸਨ[1], ਇਸਦਾ ਪਿਤਾ, ਨਾਸਿਰ, ਉਦਾਰ ਵਿਚਾਰਾਂ ਵਾਲਾ ਮੁਸਲਿਮ ਸੀ ਜੋ ਕਾਬੁਲ ਦੇ ਇੱਕ ਨੀਤੀਵਾਨ ਵਜੋਂ ਕੰਮ ਕਰਦਾ ਸੀ ਅਤੇ ਇਸਦੀ ਮਾਤਾ ਕੁੜੀਆਂ ਦੇ ਉੱਚ ਵਿਦਿਆਲਾ ਵਿੱਚ ਫ਼ਾਰਸੀ ਭਾਸ਼ਾ ਦੀ ਅਧਿਆਪਿਕਾ ਸੀ। ਹੁਸੈਨੀ ਸਨਮਾਨ ਦੇ ਤੌਰ 'ਤੇ ਆਪਣੇ ਮੁੱਢਲੇ ਜੀਵਨ ਬਾਰੇ ਦੱਸਦਾ ਹੈ। ਇਸਨੇ ਆਪਣੇ ਬਚਪਨ ਦੇ ਅੱਠ ਸਾਲ ਵਜ਼ੀਰ ਮਹੁਮੰਦ ਅਕਬਰ ਖ਼ਾਨ ਦੇ ਮੱਧ ਵਰਗ ਦੇ ਇਲਾਕੇ ਵਿੱਚ ਬਤੀਤ ਕੀਤੇ।[1][2][3]
1970 ਵਿੱਚ ਇਸਦਾ ਪਰਿਵਾਰ ਇਰਾਨ ਦਾ ਵਸਨੀਕ ਬਣ ਗਿਆ ਜਿੱਥੇ ਇਸਦੇ ਪਿਤਾ ਤਹਿਰਾਨ ਵਿੱਚ 'ਅਫਗਾਨਿਸਤਾਨ ਦੇ ਦੂਤਾਵਾਸ' ਲਈ ਕੰਮ ਕਰਦੇ ਸਨ। 1973 ਵਿੱਚ ਹੁਸੈਨੀ ਦਾ ਪਰਿਵਾਰ ਵਾਪਿਸ ਕਾਬੁਲ ਲੌਟ ਗਿਆ ਅਤੇ ਇਸ ਸਾਲ ਦੇ ਜੁਲਾਈ ਵਿੱਚ ਖ਼ਾਲਿਦ ਦੇ ਛੋਟੇ ਭਰਾ ਦਾ ਜਨਮ ਹੋਇਆ। 1976 ਵਿੱਚ, ਜਦੋਂ ਇਹ 11 ਸਾਲ ਦਾ ਸੀ, ਇਸਦੇ ਪਿਤਾ ਇੱਕ ਸੁਰੱਖਿਅਤ ਕੰਮ ਲਈ ਪੈਰਿਸ, ਫਰਾਂਸ, ਗਏ ਅਤੇ ਉੱਥੇ ਆਪਣੇ ਸਾਰੇ ਪਰਿਵਾਰ ਨੂੰ ਵੀ ਲਈ ਗਏ।[4]
ਕੈਰੀਅਰ
[ਸੋਧੋ]1984 ਵਿੱਚ ਹੁਸੈਨੀ ਨੇ ਸਾਨ ਹੋਜ਼ੇ, ਕੈਲੀਫ਼ੋਰਨੀਆ ਦੇ ਇੰਡੀਪੇਨਡੇੰਸ ਹਾਈ ਸਕੂਲ ਤੋਂ ਗ੍ਰੈਜੁਏਸ਼ਨ ਕੀਤੀ ਅਤੇ ਫਿਰ ਸੈਂਟਾ ਕਲਾਰਾ ਯੂਨੀਵਰਸਿਟੀ ਵਿੱਚ ਦਾਖ਼ਿਲਾ ਲਿਆ ਜਿੱਥੇ ਇਸਨੇ 1988 ਵਿੱਚ ਜੀਵ ਵਿਗਿਆਨ ਦੀ ਡਿਗਰੀ ਪ੍ਰਾਪਤ ਕੀਤੀ। ਕੁੱਝ ਸਾਲ ਬਾਅਦ 1993 ਵਿੱਚ, ਇਹ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਸੇਨ ਡਿਏਗੋ ਵਿੱਚ ਦਾਖਿਲ ਹੋਏ ਜਿੱਥੇ ਇਸਨੇ ਡਾਕਟਰ ਆਫ਼ ਮੈਡੀਸਿਨ ਦੀ ਡਿਗਰੀ ਪ੍ਰਾਪਤ ਕੀਤੀ। ਦਸ ਸਾਲ ਤੱਕ ਔਸ਼ਧੀ ਦਾ ਕੰਮ ਕਰਣ ਮਗਰੋਂ ਉਸਨੇ ਆਪਣਾ ਪਹਿਲਾ ਨਾਵਲ, ਦ ਕਾਈਟ ਰਨਰ, ਲਿੱਖਿਆ।