ਖ਼ੁਜੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖ਼ੁਜੰਦ
Хуҷанд
View on the right side of the Syr River

Flag

ਮੁਹਰ

Lua error in Module:Location_map/multi at line 27: Unable to find the specified location map definition: "Module:Location map/data/ਤਾਜਿਕਸਤਾਨ" does not exist.ਤਾਜਿਕਸਤਾਨ ਵਿੱਚ ਸਥਿਤੀ

40°17′00″N 69°37′00″E / 40.28333°N 69.61667°E / 40.28333; 69.61667
ਦੇਸ਼ Flag of Tajikistan.svg Tajikistan
Province Sughd
ਖੇਤਰਫਲ
 • ਸ਼ਹਿਰ [
 • ਮੈਟਰੋ [
ਉਚਾਈ 300
ਅਬਾਦੀ (2015)[ਹਵਾਲਾ ਲੋੜੀਂਦਾ]
 • ਸ਼ਹਿਰ 172
 • ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
ਏਰੀਆ ਕੋਡ 00 992 3422
ਵੈੱਬਸਾਈਟ www.khujand.tj
ਖ਼ਜੰਦ ਵਿੱਚ ਸਥਿਤ ਸਗ਼ਦ ਇਤਿਹਾਸਕ ਅਜਾਇਬਘਰ
ਖ਼ਜਨਦ ਚੋਕ

ਖ਼ਜਨਦ (ਤਾਜਕੀ: Хуҷанд, خجند, ਖ਼ਜਨਦ; ਰੂਸੀ: Худжанд, ਖ਼ਦਝਨਦ), ਜੋ 1939 ਤਕ ਖ਼ੁਦ ਜੀਂਦ ਦੇ ਨਾਮ ਨਾਲ ਅਤੇ 1991 ਤਕ ਲੈਨਿਨਾਬਾਦ (Ленинобод, لنین‌آباد) ਦੇ ਨਾਮ ਨਾਲ ਜਾਣਿਆ ਜਾਂਦਾ ਸੀ ਮੱਧ ਏਸ਼ੀਆ ਦੇ ਤਾਜਿਕਿਸਤਾਨ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਉਸ ਰਾਸ਼ਟਰ ਦੇ ਸੁਗਦ ਪ੍ਰਾਂਤ ਦੀ ਰਾਜਧਾਨੀ ਹੈ। ਇਹ ਨਗਰ ਸਿਰ ਦਰਿਆ ਦੇ ਕੰਢੇ ਫਰਗਨਾ ਵਾਦੀ ਦੇ ਦਹਾਨੇ ਤੇ ਸਥਿਤ ਹੈ। ਖ਼ੁਜੰਦ ਦੀ ਆਬਾਦੀ 1989 ਦੀ ਜਨਗਣਨਾ ਵਿੱਚ 1.6 ਲੱਖ ਸੀ ਲੇਕਿਨ 2010 ਵਿੱਚ ਘੱਟ ਕੇ 1.49 ਲੱਖ ਹੋ ਗਈ। ਇੱਥੇ ਦੇ ਅਧਿਕਤਰ ਲੋਕ ਤਾਜਿਕ ਸਮੁਦਾਏ ਤੋਂ ਹਨ ਅਤੇ ਤਾਜਿਕੀ ਫਾਰਸੀ ਬੋਲਦੇ ਹਨ।

ਨਾਮ ਦਾ ਉਚਾਰਣ[ਸੋਧੋ]

ਖ਼ੁਜੰਦ ਸ਼ਬਦ ਵਿੱਚ ਖ਼ ਅੱਖਰ ਦੇ ਉਚਾਰਣ ਉੱਤੇ ਧਿਆਨ ਦਿਓ ਕਿਉਂਕਿ ਇਹ ਬਿਨਾਂ ਬਿੰਦੁ ਵਾਲੇ ਖ ਨਾਲੋਂ ਜਰਾ ਭਿੰਨ ਹੈ। ਇਸ ਦਾ ਉਚਾਰਣ ਖ਼ਰਾਬ ਅਤੇ ਖ਼ਰੀਦ ਦੇ ਖ ਨਾਲ ਮਿਲਦਾ ਹੈ।

ਇਤਹਾਸ[ਸੋਧੋ]

ਪ੍ਰਾਚੀਨਕਾਲ ਵਿੱਚ ਖ਼ੁਜੰਦ ਦਾ ਈਰਾਨ ਦੇ ਨਾਲ ਸੰਬੰਧ ਰਿਹਾ ਹੈ ਅਤੇ ਬਹੁਤ ਸਾਰੇ ਮਸ਼ਹੂਰ ਪ੍ਰਾਚੀਨ ਫ਼ਾਰਸੀ ਕਵੀ ਅਤੇ ਵਿਗਿਆਨੀ ਇਸ ਸ਼ਹਿਰ ਤੋਂ ਆਏ ਹਨ। ਇਸਲਾਮ ਦੇ ਆਗਮਨ ਦੇ ਬਾਅਦ 8ਵੀਂ ਸਦੀ ਈਸਵੀ ਵਿੱਚ ਅਰਬਾਂ ਨੇ ਇਸ ਸ਼ਹਿਰ ਉੱਤੇ ਕਬਜਾ ਕਰ ਲਿਆ ਅਤੇ ਬਾਅਦ ਵਿੱਚ ਉਭਰਨ ਵਾਲੇ ਮੰਗੋਲ ਸਾਮਰਾਜ ਦਾ ਦੇਰ ਤੱਕ ਡਟ ਕੇ ਮੁਕਾਬਲਾ ਕੀਤਾ। ਤੁਰਕੀ-ਮੰਗੋਲ ਮੂਲ ਦੇ ਤੈਮੂਰੀ ਸਾਮਰਾਜ ਦੀ ਸਥਾਪਨਾ ਦੇ ਬਾਅਦ ਖ਼ੁਜੰਦ ਉਸਦਾ ਭਾਗ ਬਣਿਆ। 1866 ਵਿੱਚ ਰੂਸੀ ਸਾਮਰਾਜ ਮੱਧ ਏਸ਼ੀਆ ਵਿੱਚ ਫੈਲ ਰਿਹਾ ਸੀ ਅਤੇ ਉਸਨੇ ਖ਼ੁਜੰਦ ਖਾਨਤ ਦੀਆਂ ਸੀਮਾਵਾਂ ਨੂੰ ਪਿੱਛੇ ਖਦੇੜ ਦਿੱਤਾ। ਅੱਗੇ ਚਲਕੇ ਬਾਕੀ ਤਾਜਿਕਸਤਾਨ ਦੇ ਨਾਲ ਇਹ ਨਗਰ ਵੀ ਸੋਵੀਅਤ ਸੰਘ ਦਾ ਭਾਗ ਰਿਹਾ, ਜਿਸਨੇ 27 ਅਕਤੂਬਰ 1939 ਨੂੰ ਆਪਣੇ ਮਹਾਨ ਆਗੂ ਲੈਨਿਨ ਦੇ ਸਨਮਾਨ ਵਿੱਚ ਖ਼ੁਜੰਦ ਸ਼ਹਿਰ ਦਾ ਨਾਮ ਬਦਲਕੇ ਲੈਨਿਨਾਬਾਦ ਕਰ ਦਿੱਤਾ। ਜਦੋਂ 1992 ਵਿੱਚ ਸੋਵੀਅਤ ਸੰਘ ਟੁੱਟ ਗਿਆ ਤਾਂ ਲੈਨਿਨਾਬਾਦ ਦਾ ਨਾਮ ਵਾਪਸ ਖ਼ੁਜੰਦ ਰੱਖ ਦਿੱਤਾ ਗਿਆ।

ਮੌਸਮ[ਸੋਧੋ]

ਖ਼ੁਜੰਦ ਦਾ ਮੌਸਮ ਰੇਗਿਸਤਾਨੀ ਹੈ - ਗਰਮੀਆਂ ਲੰਬੀਆਂ ਹੁੰਦੀਆਂ ਹਨ ਅਤੇ ਸਰਦੀਆਂ ਛੋਟੀਆਂ, ਹਾਲਾਂਕਿ ਸਰਦੀਆਂ ਵਿੱਚ ਇੱਥੇ ਕਦੇ ਕਦੇ ਬਰਫ ਪੈਂਦੀ ਹੈ।

ਸੱਭਿਆਚਾਰਕ ਟਿਕਾਣੇ[ਸੋਧੋ]

ਸ਼ਹਿਰ ਖ਼ੁਜੰਦ ਕਿਲੇ ਅਤੇ ਇਤਿਹਾਸਕ ਮਿਊਜ਼ੀਅਮ ਸੁਗਦ ਦਾ ਘਰ ਹੈ ਜਿਸ ਦੀਆਂ ਲੱਗਪੱਗ 1200 ਪ੍ਰਦਰਸ਼ਨੀਆਂ ਹਨ, ਜਿਹਨਾਂ ਵਿੱਚੋਂ ਬਹੁਤੀਆਂ ਜਨਤਾ ਲਈ ਖੁੱਲ੍ਹੀਆਂ ਹਨ।[1]

ਹਵਾਲੇ[ਸੋਧੋ]