ਗਰਨਜ਼ੇ
ਦਿੱਖ
ਗਰਨਜ਼ੇ ਦੀ ਕੁਰਕ-ਅਮੀਨੀ Bailliage de Guernesey | |||||
---|---|---|---|---|---|
| |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਸਾਰਨੀਆ ਸ਼ੇਰੀ (ਅਧਿਕਾਰਕ) ਅ | |||||
ਰਾਜਧਾਨੀ | ਸੇਂਟ ਪੀਟਰ ਬੰਦਰਗਾਹ (ਸੇਂਟ ਪੀਏਰ ਬੰਦਰਗਾਹ) | ||||
ਅਧਿਕਾਰਤ ਭਾਸ਼ਾਵਾਂ | |||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | |||||
ਨਸਲੀ ਸਮੂਹ | ਉੱਤਰੀ ਯੂਰਪੀ (ਪ੍ਰਮੁੱਖ) | ||||
ਸਰਕਾਰ | ਬਰਤਾਨਵੀ ਮੁਕਟ ਅਧੀਨ ਰਾਜਖੇਤਰ | ||||
• ਡਿਊਕ | ਐਲਿਜ਼ਾਬੈਥ ਦੂਜੀ | ||||
• ਲੈਫਟੀਨੈਂਟ ਗਵਰਨਰ | ਪੀਟਰ ਵਾਕਰ | ||||
• ਮੁੱਖ ਮੰਤਰੀ | ਪੀਟਰ ਹਾਰਵੁੱਡ | ||||
ਬਰਤਾਨਵੀ ਮੁਕਟ ਅਧੀਨ ਰਾਜਖੇਤਰ | |||||
• ਮੁੱਖਦੀਪੀ ਨਾਰਮੈਂਡੀ ਤੋਂ ਪ੍ਰਸ਼ਾਸਕੀ ਨਿਖੇੜਾ | 1204 | ||||
• ਨਾਜ਼ੀ ਜਰਮਨੀ ਤੋਂ ਅਜ਼ਾਦੀ | 9 ਮਈ 1945 | ||||
ਖੇਤਰ | |||||
• ਕੁੱਲ | 63 km2 (24 sq mi) (223ਵਾਂ) | ||||
• ਜਲ (%) | 0 | ||||
ਆਬਾਦੀ | |||||
• 2012 ਅਨੁਮਾਨ | 66000 (206ਵਾਂ) | ||||
• ਘਣਤਾ | 992.4/km2 (2,570.3/sq mi) (12ਵਾਂ) | ||||
ਜੀਡੀਪੀ (ਪੀਪੀਪੀ) | 2003 ਅਨੁਮਾਨ | ||||
• ਕੁੱਲ | $2.1 ਬਿਲੀਅਨਸ (176ਵਾਂ) | ||||
• ਪ੍ਰਤੀ ਵਿਅਕਤੀ | £33,123ਸ (10ਵਾਂ) | ||||
ਮੁਦਰਾ | ਪਾਊਂਡ ਸਟਰਲਿੰਗਸ (GBP) | ||||
ਸਮਾਂ ਖੇਤਰ | GMT | ||||
• ਗਰਮੀਆਂ (DST) | UTC+1 | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +44ਦ | ||||
ਇੰਟਰਨੈੱਟ ਟੀਐਲਡੀ | .gg |
ਗਰਨਜ਼ੇ (/[invalid input: 'icon']ˈɡɜːrnzi/), ਅਧਿਕਾਰਕ ਤੌਰ ਉੱਤੇ ਗਰਨਜ਼ੇ ਦੀ ਕੁਰਕ-ਅਮੀਨੀ (ਫ਼ਰਾਂਸੀਸੀ: Bailliage de Guernesey, IPA: [bajaʒ də ɡɛʁnəzɛ]), ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ। ਇੱਕ ਕੁਰਕ-ਅਮੀਨੀ ਵਜੋਂ ਗਰਨਜ਼ੇ ਵਿੱਚ ਨਾ ਸਿਰਫ਼ ਗਰਨਜ਼ੇ ਦੇ ਟਾਪੂ ਦੇ ਦਸ ਪਾਦਰੀ ਸੂਬੇ ਸ਼ਾਮਲ ਹਨ, ਸਗੋਂ ਆਲਡਰਨੀ ਅਤੇ ਸਾਰਕ ਦੇ ਟਾਪੂ – ਦੋਹਾਂ ਦੀ ਆਪਣੀ ਸੰਸਦ ਹੈ – ਅਤੇ ਹਰਮ, ਜਥੂ ਅਤੇ ਲੀਹੂ ਦੇ ਛੋਟੇ ਟਾਪੂ ਵੀ ਇਸ ਦਾ ਹਿੱਸਾ ਹਨ। ਭਾਵੇਂ ਇਸ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਸੰਯੁਕਤ ਬਾਦਸ਼ਾਹੀ ਦੀ ਹੈ,[2] ਪਰ ਇਹ ਕੁਰਕ-ਅਮੀਨੀ, ਆਮ ਪ੍ਰਥਾ ਦੇ ਉਲਟ, ਸੰਯੁਕਤ ਬਾਦਸ਼ਾਹੀ ਦਾ ਹਿੱਸਾ ਨਹੀਂ ਹੈ ਸਗੋਂ ਬਰਤਾਨਵੀ ਰਾਜਸ਼ਾਹੀ (ਮੁਕਟ) ਦੀ ਮਲਕੀਅਤ ਹੈ। ਇਸੇ ਕਰ ਕੇ, ਭਾਵੇਂ ਇਹ ਯੂਰਪੀ ਸੰਘ ਦੇ ਸਾਂਝੇ ਸਫ਼ਰੀ ਖੇਤਰ ਦੇ ਅੰਦਰ ਪੈਂਦਾ ਹੈ, ਪਰ ਇਹ ਇਸ ਸੰਘ ਦਾ ਹਿੱਸਾ ਨਹੀਂ ਹੈ।