ਗਲੇਸ਼ੀਅਰ
ਗਲੇਸ਼ੀਅਰ ਜਾਂ ਗਲੇਸ਼ਰ (ਯੂਐਸ: /ˈɡleɪʃər/) ਜਾਂ (ਯੂਕੇ: /ˈɡlæsiə/) ਸੰਘਣੀ ਬਰਫ਼ ਦਾ ਇੱਕ ਚਿਰਜੀਵੀ ਪਿੰਡ ਹੁੰਦਾ ਹੈ ਜੋ ਆਪਣੇ ਹੀ ਭਾਰ ਹੇਠ ਲਗਾਤਾਰ ਤੁਰਦਾ ਰਹਿੰਦਾ ਹੈ; ਇਹ ਉੱਥੇ ਬਣਦਾ ਹੈ ਜਿੱਥੇ ਕਈ ਵਰ੍ਹਿਆਂ, ਬਹੁਤੀ ਵਾਰ ਸਦੀਆਂ, ਦੇ ਦੌਰਾਨ ਡਿੱਗਦੀ ਬਰਫ਼ ਦਾ ਇਕੱਠਾ ਹੋਣਾ ਉਹਦੇ ਖੁਰਨ ਨਾਲ਼ੋਂ ਵੱਧ ਹੁੰਦਾ ਹੈ। ਇਹਨਾਂ ਦਾ ਰੂਪ ਹੌਲ਼ੀ-ਹੌਲ਼ੀ ਵਿਗੜਨ ਲੱਗ ਪੈਂਦਾ ਹੈ ਅਤੇ ਆਪਣੇ ਹੀ ਭਾਰ ਸਦਕਾ ਪੈਦਾ ਹੋਏ ਕਸਾਅ ਅਤੇ ਦਬਾਅ ਇਹ ਵਗਣ ਲੱਗ ਪੈਂਦਾ ਹੈ ਜਿਸ ਕਰ ਕੇ ਤਰੇੜਾਂ, ਵਿਰਲਾਂ ਅਤੇ ਹੋਰ ਵਿਲੱਖਣ ਮੁਹਾਂਦਰੇ ਹੋਂਦ 'ਚ ਆਉਂਦੇ ਹਨ। ਇਹ ਪੱਥਰਾਂ ਅਤੇ ਹੇਠਲੀ ਤਹਿਆਂ ਦੇ ਮਲਬੇ ਨੂੰ ਵੀ ਰਗੜਦੇ-ਖੁਰਚਦੇ ਹਨ ਅਤੇ ਅਗਾਂਹ ਲਿਜਾ ਕੇ ਚੱਕਰੀ ਪਿੰਡ (ਸਿਰਕ) ਅਤੇ ਢੇਰ (ਮੋਰੈਨ) ਆਦਿ ਜਮੀਨੀ ਰੂਪ ਬਣਾ ਦਿੰਦੇ ਹਨ। ਸਰਲ ਭਾਸ਼ਾ ਵਿੱਚ ਜੇ ਕਹਿਏ ਤਾਂ ਗੁਰੂਤਵ ਬਲ ਦੇ ਪ੍ਰਭਾਵ ਅਧੀਨ ਹੇਠਾਂ ਵੱਲ ਖਿਸਕਦੇ ਬਰਫ਼ ਪੁੰਜ ਨੂੰ ਗਲੇਸ਼ੀਅਰ ਕਹਿੰਦੇ ਹਨ। ਧਰਤੀ ਦਾ ਕਰੀਬ 10 ਫ਼ੀ ਸਦੀ ਹਿੱਸਾ ਇਸ ਸਮੇਂ ਗਲੇਸ਼ੀਅਰਾਂ ਨਾਲ ਢਕਿਆ ਹੋਇਆ ਹੈ। ਕੋਈ 20-30 ਲੱਖ ਸਾਲ ਪਹਿਲਾਂ ਇਹ ਗਲੇਸ਼ੀਅਰ ਧਰਤੀ ਦੇ ਪਥਰੀਲੇ ਹਿੱਸੇ ਦੇ ਲਗਭਗ ਇੱਕ ਤਿਹਾਈ ਹਿੱਸੇ ਤਕ ਫੈਲੇ ਹੋਏ ਸਨ।ਅੱਤ ਦੇ ਠੰਡੇ ਮੌਸਮ ਵਿੱਚ ’ਬਰਫ਼ੀਲੀ ਰੇਖਾ’ ਤੋਂ ਉੱਪਰ ਬਰਫ਼ ਦੇ ਜਮਾ ਹੋਣ ਨਾਲ ਗਲੇਸ਼ੀਅਰ ਹੋਂਦ ’ਚ ਆਉਂਦੇ ਹਨ। ਆਮ ਤੌਰ ’ਤੇ ਸਥਾਈ ਅਤੇ ਮੌਸਮੀ ਬਰਫ਼ ਵਿਚਕਾਰਲੇ ਖੇਤਰ ਨੂੰ ’ਬਰਫ਼ੀਲੀ ਰੇਖਾ’ ਦੇ ਰੂਪ ’ਚ ਪਰਿਭਾਸ਼ਤ ਕੀਤਾ ਜਾਂਦਾ ਹੈ।
ਗਲੇਸ਼ੀਅਰਾਂ ਦੀਆਂ ਕਿਸਮਾਂ
[ਸੋਧੋ]ਆਮ ਤੌਰ 'ਤੇ ਗਲੇਸ਼ੀਅਰਾਂ ਨੂੰ ਦੋ ਸ਼੍ਰੇਣੀਆਂ ’ਚ ਵੰਡਿਆ ਜਾਂਦਾ ਹੈ। (1) ਪਰਬਤਾਂ ਜਾਂ ਵਾਦੀਆਂ ਦੇ ਗਲੇਸ਼ੀਅਰ ਅਤੇ ਮਹਾਦੀਪੀ ਗਲੇਸ਼ੀਅਰ। 1953 ’ਚ ਐਚ-ਡਬਲੀਊ- ਅਹਲਮੰਨ ਨੇ ਰੂਪ-ਆਕਾਰਾਂ ਅਤੇ ਥਰਮਲ (ਤਾਪ) ਦੇ ਆਧਾਰ ’ਤੇ ਸੰਸਾਰ ਦੇ ਗਲੇਸ਼ੀਅਰਾਂ ਨੂੰ ਤਿੰਨ ਸ਼੍ਰੇਣੀਆਂ ’ਚ ਵੰਡਿਆ ਹੈ, ਜਿਹਨਾਂ ਨੂੰ ਅੱਗੇ ਗਿਆਰ੍ਹਾਂ ਉਪ-ਸ਼ਾਖਾਵਾਂ ’ਚ ਵੰਡਿਆ ਜਾਂਦਾ ਹੈ।
ਗਲੇਸ਼ੀਅਰਾਂ ਦੀ ਗਤੀ
[ਸੋਧੋ]ਗੁਰੂਤਵ ਬਲ ਦੇ ਅਸਰ ਹੇਠ ਹੀ ਗਲੇਸ਼ੀਅਰ ਗਤੀ ਕਰਦੇ ਹਨ ਜਿਹੜੀ ਬਰਫ਼ ਪੁੰਜ ਦੀ ਮੋਟਾਈ ਅਤੇ ਢਲਾਣ ਕਰ ਕੇ ਹੁੰਦੀ ਹੈ। ਗਲੇਸ਼ੀਅਰਾਂ ਦੀ ਗਤੀ ਦੀਆਂ ਤਿੰਨ ਕਿਸਮਾਂ ਹਨ: (1) ਬੁਨਿਆਦੀ ਆਧਾਰ ਵਿਚਲੀ ਫ਼ਿਸਲਣ ਕਰ ਕੇ, (2) ਘਿਸਰਣ ਨਾਲ ਹੁੰਦੀ ਬਰਫ਼ ਦੀ ਅੰਦਰੂਨੀ ਟੁੱਟ-ਭੱਜ ਕਰ ਕੇ, (3) ਬਰਫ਼ ਪੁੰਜ ਦੇ ਬਾਰ-ਬਾਰ ਸੁੰਗੜਨ ਜਾਂ ਫੈਲਣ ਨਾਲ।
ਭੂਗੋਲ
[ਸੋਧੋ]ਵਿਸ਼ੇ ਦੇ ਵਧੇਰੇ ਵਿਸਥਾਰ ਲਈ ਦੇਖੋ ਗਲੇਸ਼ੀਅਰਾਂ ਦੀ ਸੂਚੀ ਅਤੇ 1850 ਤੋਂ ਲੈ ਕੇ ਗਲੇਸ਼ੀਅਰਾਂ ਦੇ ਪਿੱਛੇ ਹੱਟਣ ਦਾ ਬਿਓਰਾ|
ਅਰਜਨਟਾਇਨਾ,ਅਕੋਨਕਾਗੁਆ ਦੇ ਨੇੜੇ ਕਾਲੀ ਬਰਫ਼ ਦਾ ਗਲੇਸ਼ੀਅਰ:
ਦੱਖਣੀ ਅਫ਼ਰੀਕਾ ਤੇ ਅਸਟ੍ਰੇਲੀਆ ਦੇ ਦੇਸ਼ਾਂ ਨੂੰ ਛੱਡ ਕੇ ਗਲੇਸ਼ੀਅਰ ਦੁਨੀਆ ਦੇ ਸਾਰੇ ਮਹਾਦੀਪਾਂ ’ਤੇ ਲਗਭਗ 50 ਦੇਸ਼ਾਂ ਅੰਦਰ ਮੌਜੂਦ ਹਨ। ਅਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਵਿੱਚ ਗਲੇਸ਼ੀਅਰ ਸਿਰਫ਼ ਦੂਰ ਦੁਰਾਡੇ ਦੇ ਉਹਨਾਂ ਇਲਾਕਿਆਂ ਨਾਲ ਲਗਦੇ ਹਨ ਜਿਹੜੇ ਅੰਟਾਰਕਟਿਕਾ ਉਪ-ਮਹਾਦੀਪ ਨਾਲ ਜੁੜੇ ਹੋਏ ਹਨ। ਅਲਾਸਕਾ, ਕਨੇਡਾ, ਚਿਲੀ, ਗ੍ਰੀਨਲੈਂਡ, ਆਇਸਲੈਂਡ ਅਤੇ ਅੰਟਾਰਕਟਿਕਾ ਦੇ ਖੇਤਰਾਂ ਵਿੱਚ ਬਹੁਤ ਵਿਸ਼ਾਲ ਗਲੇਸ਼ੀਅਰ ਹਨ। ਪਰਬਤੀ ਗਲੇਸ਼ੀਅਰ ਵੀ ਬੜੇ ਵਿਸ਼ਾਲ ਇਲਾਕੇ ’ਚ ਫੈਲੇ ਹੋਏ ਹਨ, ਇਨ੍ਹਾਂ ਦੀ ਮੌਜੂਦਗੀ ਖਾਸ ਤੌਰ ’ਤੇ ਐਂਡੀਜ਼ ਪਰਬਤ ਮਾਲਾ, ਹਿਮਾਲਿਆ ਦੀਆਂ ਪਹਾੜੀਆਂ, ਚੱਟਾਨੀ ਪਹਾੜੀਆਂ, ਕਾਕੇਸ਼ੀਸਿਅਸ ਅਤੇ ਐਲਪਸ ਦੇ ਇਲਾਕਿਆਂ ’ਚ ਦੇਖੀ ਜਾ ਸਕਦੀ ਹੈ। ਅਸਟ੍ਰੇਲੀਆ ਦੀ ਮੁੱਖ ਧਰਤੀ ’ਤੇ ਇਸ ਸਮੇਂ ਕੋਈ ਗਲੇਸ਼ੀਅਰ ਨਹੀਂ ਹੈ, ਹਾਲਾਂਕਿ ਆਖਰੀ ਬਰਫ਼ ਯੁਗ ਦੇ ਸਮੇਂ ਕੋਸਿਉਸ੍ਕੋ ਦੀ ਪਹਾੜੀ ’ਤੇ ਇੱਕ ਛੋਟਾ ਜਿਹਾ ਗਲੇਸ਼ੀਅਰ ਮੌਜੂਦ ਸੀ|(28) ਨਿਊ ਗੁਇਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਪੁਨ੍ਸਕ ਜਯਾ ਵਿੱਚ ਇੱਕ ਛੋਟਾ ਜਿਹਾ ਗਲੇਸ਼ੀਅਰ ਮੌਜੂਦ ਹੈ, ਜਿਹੜਾ ਹੁਣ ਬੜੀ ਤੇਜੀ ਨਾਲ ਪਿੱਛੇ ਹਟ ਰਿਹਾ ਹੈ।(29) ਅਫ਼ਰੀਕਾ ਵਿੱਚ ਤਨਜੀਨੀਆਂ ਦੇ ਕਿਲਿਮਾਨਜਾਰੋ ਪਰਬਤ, ਕੀਨੀਆਂ ਪਰਬਤ ਅਤੇ ਰਿਊਨਜ਼ੋਰੀ ਪਹਾੜੀਆਂ ’ਤੇ ਗਲੇਸ਼ੀਅਰ ਮੌਜੂਦ ਹਨ।ਗਲੇਸ਼ੀਅਰਾਂ ਵਾਲੇ ਸਮੁੰਦਰੀ ਦੀਪ ਸਮੂਹ ਆਈਸਲੈਂਡ, ਸਵਾਲਬਾਰਡ, ਨਿਊਜ਼ੀਲੈਂਡ, ਜੈਨ ਮਾਏਨ, ਮੈਰੀਅਨ, ਗ੍ਰੈਂਡ ਟੇਰੇ (ਕਰਗੁਲੇਨ) ਅਤੇ ਬੁਵੇਤਦੇ ਅੰਟਾਰਟਿਕ ਉਪ-ਮਹਾਦੀਪਾਂ ’ਤੇ ਪਾਏ ਜਾਂਦੇ ਹਨ। ਬਰਫ਼ ਯੁਗ ਸਮੇਂ ਤਾਈਵਾਨ, ਮਾਉਨਾ ਕੀਆ ਦੇ ਹਵਾਈ ਅਤੇ ਟੈਨਰਾਇਫ਼ ਦੇ ਚੌਥਾਈ ਹਿੱਸੇ ’ਤੇ ਵਿਸ਼ਾਲ ਅਲਪਾਈਨ ਗਲੇਸ਼ੀਅਰ ਮੌਜੂਦ ਸਨ, ਜਦਕਿ ਫ਼ੈਰੋ (Faroe) ਤੇ ਕਰੋਜ਼ੈਟ (Crozet) ਦੇ ਟਾਪੂ (31) ਪੂਰੀ ਤਰ੍ਹਾਂ ਬਰਫ਼ ਨਾਲ ਢਕੇ ਹੋਏ ਸਨ।).......ਬਰਫ਼ ਦੀ ਇੱਕ ਸਥਾਈ ਤੈਹ ਗਲੇਸ਼ੀਅਰ ਦੇ ਬਣਨ ਲਈ ਲਾਜ਼ਮੀ ਹੈ ਜਿਸ ਲਈ ਕਈ ਸਾਰੇ ਫ਼ੈਕਟਰ ਲੋੜੀਂਦੇ ਹਨ, ਮਸਲਨ ਧਰਤੀ ਦੀ ਢਲਾਨ ਦੀ ਇੱਕ ਖਾਸ ਡਿਗਰੀ, ਬਰਫ਼ ਦੀ ਖਾਸ ਮਾਤਰਾ ਅਤੇ ਹਵਾਵਾਂ| ਭੂ-ਮੱਧ ਰੇਖਾ ਦੇ ਉੱਤਰ ਤੇ ਦੱਖਣ ਵਿੱਚ 20 ਤੋਂ 27 ਡਿਗਰੀ ਅਕਸ਼ਾਂਸ਼ ਜਾਂ ਵਿਸਥਾਰ ਨੂੰ ਛੱਡ ਕੇ ਗਲੇਸ਼ੀਅਰਾਂ ਦੀ ਹੋਂਦ ਹਰ ਥਾਂ ਹੋ ਸਕਦੀ ਹੈ। ਭੂ-ਮੱਧ ਰੇਖਾ ਦੇ ਉੱਤਰ ਤੇ ਦੱਖਣ ’ਚ 20 ਤੋਂ 27 ਡਿਗਰੀ ਤਾਈਂ ਹੈਡਲੇ ਸਰਕੁਲੇਸ਼ਨ ਦੇ ਡਿਗਦੇ ਗ੍ਰਾਫ਼ ਕਰ ਕੇ ਬਾਰਿਸ਼ ਇੰਨੀ ਘੱਟ ਹੋ ਜਾਂਦੀ ਹੈ ਕਿ ਬਰਫ਼ੀਲੀਆਂ ਲਾਈਨਾਂ 6500 ਮੀਟਰ (21330 ਫ਼ੁੱਟ) ਤੋਂ ਉੱਪਰ ਵੱਲ ਖਿਸਕ ਜਾਂਦੀਆਂ ਹਨ। ਜਦਕਿ 19 ਡਿਗਰੀ ਉੱਤਰ-ਦੱਖਣ ’ਚ ਬਾਰਿਸ਼ ਦੀ ਉਚੇਰੀ ਮਾਤਰਾ ਕਰ ਕੇ 5000 ਮੀਟਰ ਉੱਚਾਈ ਵਾਲੀਆਂ ਪਹਾੜੀਆਂ ’ਤੇ ਹੀ ਆਮ ਤੌਰ ’ਤੇ ਸਥਾਈ ਬਰਫ਼ ਮੌਜੂਦ ਰਹਿੰਦੀ ਹੈ।
ਗਲੇਸ਼ੀਅਰਾਂ ਦੀ ਭੂਗੋਲਿਕ ਸਥਿਤੀ
[ਸੋਧੋ]ਉਚੇਰੇ ਅਕਸ਼ਾਂਸ਼ਾਂ ’ਤੇ ਵੀ ਗਲੇਸ਼ੀਅਰਾਂ ਦਾ ਬਣਨਾ ਕੋਈ ਲਾਜ਼ਮੀ ਵਰਤਾਰਾ ਨਹੀਂ ਹੈ। ਆਰਕਿਕ ਇਲਾਕਿਆਂ ਵਿੱਚ, ਜਿਵੇਂ ਕਿ ਬੈਂਕਸ ਟਾਪੂ(?) ਅਤੇ ਅੰਟਾਰਟਿਕਾ ਵਿਚਲੀਆਂ ਮਕਮੁਰਦੋ ਦੀਆਂ ਖੁਸ਼ਕ ਵਾਦੀਆਂ ਨੂੰ ਧਰੁਵੀ ਖੇਤਰਾਂ ਦਾ ਰੇਗਿਸਤਾਨ ਹੀ ਕਿਹਾ ਜਾਂਦਾ ਹੈ, ਉਹਨਾਂ ਇਲਾਕਿਆਂ ਵਿੱਚ ਗਲੇਸ਼ੀਅਰ ਨਹੀਂ ਬਣ ਸਕਦੇ ਕਿਉਂਕਿ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਉੱਥੇ ਬਹੁਤ ਘੱਟ ਬਰਫ਼ ਪੈਂਦੀ ਹੈ। ਗਰਮ ਹਵਾ ਵਾਂਗ, ਠੰਡੀਆਂ ਹਵਾਵਾਂ ਪਾਣੀ ਦੀ ਭਾਫ਼ ਨੂੰ ਇੱਕ ਤੋਂ ਦੂਜੀ ਥਾਂ ਲੈ ਕੇ ਜਾਣ ਦੇ ਸਮਰਥ ਨਹੀਂ ਹੁੰਦੀਆਂ| ਇੱਥੋਂ ਤੱਕ ਕਿ ਬਰਫ਼ ਯੁਗ ਦੌਰਾਨ ਵੀ ਮਨਚੂਰੀਆ, ਸਾਈਬੇਰੀਆ ਦੇ ਤਰਾਈ ਖੇਤਰਾਂ (32)ਅਤੇ ਮੱਧ ਤੇ ਉੱਤਰੀ ਅਲਾਸਕਾ ਦੇ ਚੌਥਾਈ ਹਿੱਸੇ ’ਤੇ(33) ਜ਼ਬਰਦਸਤ ਠੰਡ ਦੇ ਬਾਵਜੂਦ ਇੰਨੀ ਘੱਟ ਬਰਫ਼ਬਾਰੀ ਹੋਈ ਸੀ ਜਿਸ ਨਾਲ ਗਲੇਸ਼ੀਅਰ ਹੋਂਦ ’ਚ ਨਹੀਂ ਸੀ ਆ ਸਕਦੇ|(34) (35)
ਧਰੁਵੀ ਖੇਤਰਾਂ ਦੇ ਖੁਸ਼ਕ ਇਲਾਕਿਆਂ ਤੋਂ ਇਲਾਵਾ ਬੋਲੀਵੀਆ, ਚਿੱਲੀ ਅਤੇ ਅਰਜਨਟਾਈਨਾ ਦੇ ਕੁਝ ਪਹਾੜ ਤੇ ਜਵਾਲਾਮੁਖੀ ਅਜਿਹੇ ਹਨ ਜਿਹਨਾਂ ਦੀ ਉੱਚਾਈ 4500 ਮੀਟਰ (14800 ਫ਼ੁੱਟ) ਤੋਂ 6900 ਮੀਟਰ (22600 ਫ਼ੁੱਟ) ਹੈ, ਪਰ ਠੰਡ ਦੇ ਬਾਵਜੂਦ ਵੀ ਮੁਕਾਬਲਤਨ ਘੱਟ ਬਾਰਿਸ਼ ਹੋਣ ਕਰ ਕੇ ਇੱਥੇ ਇੰਨੀ ਬਰਫ਼ ਜਮਾ ਨਹੀਂ ਹੁੰਦੀ ਜਿਸ ਨਾਲ ਗਲੇਸ਼ੀਅਰ ਹੋਂਦ ਵਿੱਚ ਆ ਸਕਣ| ਕਿਉਂਕਿ ਇਹ ਚੋਟੀਆਂ ਜਾਂ ਤਾਂ ਬੇਹਦ ਖੁਸ਼ਕ ਅਟਾਕਾਮਾ ਮਾਰੂਥਲ ਦੇ ਅੰਦਰ ਜਾਂ ਉਸ ਦੇ ਨੇੜੇ-ਤੇੜੇ ਮੌਜੂਦ ਹਨ।