ਗੀਤਾ ਗੋਪੀਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੀਤਾ ਗੋਪੀਨਾਥ
Gita Gopinath at the World Economic Forum on India 2012.jpg
ਵਿਸ਼ਵ ਅਰਥ ਸ਼ਾਸਤਰ ਫ਼ੋਰਮ ਭਾਰਤ 2012 ਦੌਰਾਨ ਗੀਤਾ ਗੋਪੀਨਾਥ
ਆਈ ਐਮ ਐਫ ਅਰਥ ਸ਼ਾਸਤਰ ਕੌਂਸਲਰ ਦੀ ਸੂਚੀ ਵਿੱਚ ਮੁੱਖ ਅਰਥ ਸ਼ਾਸਤਰੀ
ਮੌਜੂਦਾ
ਦਫ਼ਤਰ ਸਾਂਭਿਆ
1 ਜਨਵਰੀ 2019
ਪਰਧਾਨਕ੍ਰਿਸਟਨ ਲਗਾਰਡ
ਸਾਬਕਾਮੌਰਿਸ ਓਬਸਟਫੈਲਟ
ਨਿੱਜੀ ਜਾਣਕਾਰੀ
ਜਨਮ (1971-12-08) 8 ਦਸੰਬਰ 1971 (ਉਮਰ 49)
ਕਲਕੱਤਾ, ਭਾਰਤ

ਗੀਤਾ ਗੋਪੀਨਾਥ (ਜਨਮ 8 ਦਸੰਬਰ 1971) ਇੱਕ ਭਾਰਤੀ-ਅਮਰੀਕੀ ਅਰਥਸ਼ਾਸਤਰੀ ਹੈ |ਉਹ ਹਾਰਵਰਡ ਯੂਨੀਵਰਸਿਟੀ ਵਿਖੇ ਇੰਟਰਨੈਸ਼ਨਲ ਸਟੱਡੀਜ਼ ਅਤੇ ਇਕਨਾਮਿਕਸ ਦੇ ਜੌਨ ਜ਼ਵਾਨਸਤ੍ਰਾ ਪ੍ਰੋਫੈਸਰ ਹਨ| ਉਹ ਨੈਸ਼ਨਲ ਬਿਊਰੋ ਆਫ਼ ਇਕੋਨੋਮਿਕ ਰਿਸਰਚ ਵਿੱਚ ਇੰਟਰਨੈਸ਼ਨਲ ਫਾਇਨ੍ਹਾਂਸ ਅਤੇ ਮੈਕਰੋਇਕੋਨੋਮਿਕਸ ਪ੍ਰੋਗਰਾਮ ਦੀ ਸਹਿ ਨਿਰਦੇਸ਼ਕ ਵੀ ਹਨ ਅਤੇ ਉਸਨੇ ਕੇਰਲਾ ਦੇ ਮੁੱਖ ਮੰਤਰੀ ਦੇ ਆਰਥਿਕ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ |[1][2][3]

ਅਕਤੂਬਰ 2018 ਵਿੱਚ ਗੋਪੀਨਾਥ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਮੁੱਖ ਅਰਥ ਸ਼ਾਸਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ|[4][5] ਉਨ੍ਹਾਂ ਦੀ ਖੋਜ ਅੰਤਰਰਾਸ਼ਟਰੀ ਵਿੱਤ ਅਤੇ ਮੈਕਰੋਇਕੋਨੋਮਿਕਸ 'ਤੇ ਕੇਂਦਰਿਤ ਹੈ |

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਗੋਪੀਨਾਥ ਦਾ ਜਨਮ ਕੋਲਕਾਤਾ, ਭਾਰਤ ਵਿੱਚ ਹੋਇਆ ਸੀ|[6] ਬਾਅਦ ਵਿੱਚ ਉਸਨੇ ਮੈਸੂਰ ਵਿੱਚ ਨਿਰਮਲਾ ਕਾਨਵੈਂਟ ਸਕੂਲ ਵਿੱਚ ਪੜ੍ਹਾਈ ਕੀਤੀ|[6][7] ਉਹ ਟੀ ਵੀ ਗੋਪੀਨਾਥ ਅਤੇ ਵੀ ਸੀ ਵਿਜਯਾਲਕਸ਼ਮੀ ਦੀਆਂ ਦੋ ਬੇਟੀਆਂ ਵਿੱਚੋ ਛੋਟੀ ਬੇਟੀ ਹੈ, ਜਿਨ੍ਹਾਂ ਦੋਵਾਂ ਨੇ ਕੇਰਲਾ ਦੇ ਕੰਨੂਰ ਦੀ ਆਵਾਜ਼ ਕੀਤੀ ਹੈ |[8] ਉਸ ਦੀ ਮਾਤਾ, ਵੀ ਸੀ ਵਿਜਯਾਲਕਸ਼ਮੀ,ਵੇਦਿਯਾਰਾ ਚੰਦਰੋਥਉ ਪਰਿਵਾਰ, ਨਾਲ ਸੰਬੰਧਿਤ ਹੈ ਜੋ ਕਿ ਥਿਰਵਿਥਾਮਕੂਰ /ਕੋਲਾਥਿਰੀ ਪਰਿਵਾਰ ਦੀ ਇੱਕ ਸਬ-ਸ਼ਾਖਾ ਹੈ | ਅਸਲ ਵਿੱਚ ਉਹਨਾਂ ਦਾ ਮੂਲ ਤਿਰੂਵਨੰਤਪੁਰਮ ਜ਼ਿਲ੍ਹੇ ਅਤੇ ਕਨੂੰਰ ਜ਼ਿਲੇ ਤੋਂ ਹੈ | ਉਨ੍ਹਾਂ ਦੇ ਪਿਤਾ, ਟੀ ਸੀ ਗੋਪੀਨਾਥ, ਐ. ਕੇ. ਗੋਪਾਲਨ ਨਾਲ ਸਬੰਧਤ ਹਨ|[9]

ਉਸਨੇ 1992 ਵਿੱਚ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ੍ਰੀ ਰਾਮ ਕਾਲਜ ਤੋਂ ਬੀ.ਏ. ਕੀਤੀ ਅਤੇ 1994 ਵਿੱਚ ਐਮ.ਏ. ਅਰਥ ਸ਼ਾਸਤਰ ਵਿੱਚ ਦਿੱਲੀ ਸਕੂਲ ਆਫ ਇਕੋਨੋਮਿਕ੍ਸ ਜੋ ਕਿ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ ਵਿਖੇ ਕੀਤੀ| ਹੋਰ ਅੱਗੇ ਉਸਨੇ 1996 ਵਿੱਚ ਵਾਸ਼ਿੰਗਟਨ ਦੀ ਯੂਨੀਵਰਸਿਟੀ ਵਿੱਚ ਐਮ.ਏ. ਕੀਤੀ| 2001 ਵਿਚ, ਉਸ ਨੇ ਪੀ.ਐੱਚ. ਡੀ. ਪ੍ਰਿੰਸਟਨ ਯੂਨੀਵਰਸਿਟੀ ਵਿੱਚੋ ਪ੍ਰਾਪਤ ਕੀਤੀ ਡਾਕਟਰੀ ਖੋਜ ਕਰਦੇ ਸਮੇਂ ਉਸਨੂੰ ਪ੍ਰਿੰਸਟਨ ਦੇ ਵੁੱਡਰੋ ਵਿਲਸਨ ਫੈਲੋਸ਼ਿਪ ਰਿਸਰਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ|[10] .

ਹਵਾਲੇ[ਸੋਧੋ]