ਗੁਲਗੁਲੇ
ਕਣਕ ਦੇ ਆਟੇ ਵਿਚ ਮਿੱਠਾ ਘੋਲ ਕੇ ਤੇ ਤੇਲ ਵਿਚ ਤਲੇ ਹੋਏ ਮਿੱਠੇ ਪਕੌੜੇ ਨੂੰ ਗੁਲਗੁਲਾ ਕਹਿੰਦੇ ਹਨ। ਗੁਲਗੁਲਾ ਇਕ ਪੋਲਾ ਖਾਣ ਪਦਾਰਥ ਹੈ। ਪਹਿਲੇ ਸਮਿਆਂ ਵਿਚ ਪ੍ਰਾਹੁਣਿਆਂ ਦੀ ਆਓ ਭਗਤ ਵਿਚ ਗੁਲਗੁਲੇ ਵੀ ਇਕ ਮਿੱਠਾ ਪਕਵਾਨ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਹਰ ਮਿੱਠੀ ਖਾਣ ਵਾਲੀ ਵਸਤ ਗੁੜ, ਸ਼ੱਕਰ ਨਾਲ ਹੀ ਤਿਆਰ ਕੀਤੀ ਜਾਂਦੀ ਸੀ। ਗੁਲਗੁਲੇ ਬਣਾਉਣ ਲਈ ਪਹਿਲਾਂ ਗੁੜ ਨੂੰ ਪਾਣੀ ਵਿਚ ਘੋਲਿਆ ਜਾਂਦਾ ਹੈ। ਫੇਰ ਉਸ ਵਿਚ ਕਣਕ ਦਾ ਆਟਾ ਪਾ ਕੇ ਥੋੜ੍ਹਾ ਜਿਹਾ ਸਖ਼ਤ ਘੋਲ ਬਣਾਇਆ ਜਾਂਦਾ ਹੈ। ਕੜਾਹੀ ਵਿਚ ਸਰ੍ਹੋਂ ਦਾ ਤੇਲ ਪਾ ਕੇ ਚੁੱਲ੍ਹੇ ਉੱਪਰ ਰੱਖੀ ਜਾਂਦੀ ਹੈ। ਫੇਰ ਮਿੱਠੇ ਘੋਲ ਦੇ ਹੱਥ ਨਾਲ ਛੋਟੇ-ਛੋਟੇ ਟੁਕੜੇ ਬਣਾ ਕੇ ਕੜਾਹੀ ਵਿਚ ਗਰਮ ਹੋਏ ਤੇਲ ਵਿਚ ਛੱਡੇ ਜਾਂਦੇ ਹਨ। ਝਾਰਨੀ ਨਾਲ ਇਨ੍ਹਾਂ ਟੁਕੜਿਆਂ ਨੂੰ ਹਲਾ-ਹਲਾ ਕੇ ਪਕਾ ਲਿਆ ਜਾਂਦਾ ਹੈ। ਪੱਕਣ ਤੋਂ ਬਾਅਦ ਝਾਰਨੀ ਨਾਲ ਇਨ੍ਹਾਂ ਟੁਕੜਿਆਂ ਨੂੰ ਕੜਾਹੀ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ। ਇਹ ਟੁਕੜੇ ਹੀ ਗੁਲਗੁਲੇ ਅਖਵਾਉਂਦੇ ਹਨ। ਗੁਲਗੁਲੇ ਸੀਤਲਾ ਮਾਤਾ ਦਾ ਪਰਸ਼ਾਦ ਵੀ ਹੈ। ਅਤੇ ਹੋਰ ਪਰਸ਼ਾਦ ਲਈ ਵੀ ਵਰਤਿਆ ਜਾਂਦਾ ਹੈ। ਗੁਲਗੁਲੇ ਪੰਜਾਬ ਦੇ ਪਿੰਡਾਂ ਵਿਚ ਬਹੁਤ ਬਣਾਏ ਜਾਂਦੇ ਹਨ।
ਹੁਣ ਪਹਿਲਾਂ ਦੇ ਮੁਕਾਬਲੇ ਗੁਲਗੁਲੇ ਬਹੁਤ ਹੀ ਘੱਟ ਪਕਾਏ ਜਾਂਦੇ ਹਨ। ਹੁਣ ਬਜ਼ਾਰ ਵਿਚੋਂ ਬਣੇ ਬਣਾਏ ਬਹੁਤ ਕਿਸਮ ਦੇ ਮਿੱਠੇ ਖਾਣ ਪਦਾਰਥ ਆਮ ਮਿਲਦੇ ਹਨ। ਮਠਿਆਈਆਂ ਆਮ ਮਿਲਦੀਆਂ ਹਨ।[1]
ਕਵਿਤਾ
[ਸੋਧੋ]ਕਦੇ ਬਾਬਾ ਜੀ ਕਹਿੰਦੇ ਮੋਟੋ,
ਕਦੇ ਬਾਬਾ ਜੀ ਕਹਿੰਦੇ ਕੱਦੂ ।
ਹੁਣ ਮੈਂ ਰੋਜ਼, ਸੈਰ ਨੂੰ ਜਾਵਾਂ,
ਕਸਰਤ ਕਰਕੇ ਘਰ ਨੂੰ ਆਵਾਂ ।
ਫਰਕ ਦਿਨਾਂ ਵਿਚ ਪੈਣ ਹੈ ਲੱਗਿਆ,
ਮੈਨੂੰ ਹੌਸਲਾ ਰਹਿਣ ਹੈ ਲੱਗਿਆ ।
ਖਾਣ-ਪੀਣ ਮੈਂ ਬਹੁਤ ਘਟਾਇਆ,
ਉਸ ਨੇ ਵੀ ਹੈ ਰੰਗ ਦਿਖਾਇਆ ।
ਨਾ ਕੱਦੂ ਨਾ ਮੋਟੋ ਰਹਿਣਾ,
ਫੇਰ ਗੁਲਗੁਲਾ ਕਿਸ ਨੇ ਕਹਿਣਾ?
ਮੰਨਿਆ ਹਿੰਮਤ ਕਰਨੀ ਪੈਣੀ,
ਫਿਰ ਮੋਟੋ ਨਹੀਂ ਮੋਟੋ ਰਹਿਣੀ
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.