ਗੋਖਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਖਰੂ
Starr 030612-0063 Tribulus terrestris.jpg
ਪੱਤੀਆਂ ਅਤੇ ਫੁੱਲ
ਵਿਗਿਆਨਿਕ ਵਰਗੀਕਰਨ
ਜਗਤ: ਪੌਦਾ
(unranked): ਐਜੀੲਸਪਰਮ
(unranked): ਇਓਡਿਕੋਟਸ
(unranked): ਰੋਸਿਡਸ
ਤਬਕਾ: ਜ਼ਿਗੋਫੀਲਾਸੇਸ
ਪਰਿਵਾਰ: ਜ਼ਿਗੋਫੀਲਾਸੀਆ
ਜਿਣਸ: ਟ੍ਰੀਬੁਲਸ
ਪ੍ਰਜਾਤੀ: ਟੀ. ਟੇਰੈਸਟ੍ਰੀਸ
ਦੁਨਾਵਾਂ ਨਾਮ
ਟ੍ਰੀਬੁਲਸ ਟੇਰੈਸਟ੍ਰੀਸ
ਕਾਰਲ ਲਿਨਾਅਸ
" | ਕਿਸਮਾਂ
  • ਟ੍ਰੀਬੁਲਸ ਟੇਰੈਸਟ੍ਰੀਸ ਵਾਰ. ਬਿਕੋਰਨੁਟਸ

ਗੋਖਰੂ ਧਰਤੀ ਤੇ ਵਧਣ ਵਾਲਾ ਪੌਦਾ ਹੈ। ਇਸ ਨੂੰ ਭਖੜਾ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ।ਇਸ ਦੀਆਂ ਟਾਹਣੀਆਂ ਜੋ ਚਾਰ ਤੋਂ ਸੱਤ ਦੇ ਜੋੜਿਆਂ 'ਚ ਹੁੰਦੀਆਂ ਹਨ, ਦੋ ਤੋਂ ਤਿੰਨ ਫੁੱਟ ਲੰਬੀਆਂ ਹੁੰਦੀਆਂ ਹਨ। ਇਸ ਨੂੰ ਸਰਦੀਆਂ ਵਿੱਚ ਪੀਲੇ ਫੁੱਲ ਛੋਟੇ ਆਕਾਰ ਦੇ ਲਗਦੇ ਹਨ। ਇਸ ਦੇ ਫਲ ਗੋਲ, ਦੋ ਤੋਂ ਚਾਰ ਕੰਡੇ ਅਤੇ ਅਣਗਿਣਤ ਬੀਜਾਂ ਨਾਲ ਭਰੇ ਹੁੰਦੇ ਹਨ। ਇਸ ਦੀਆਂ ਖ਼ੁਸ਼ਬੂਦਾਰ, ਰੇਸ਼ੇਦਾਰ, ਭੂਰੇ ਰੰਗ ਦੀ ਜੜ੍ਹਾਂ ਚਾਰ ਤੋਂ ਪੰਜ ਇੰਚ ਤੱਕ ਲੰਬੀ ਹੁੰਦੀ ਹੈ।[1]

ਉੱਤਰੀ ਭਾਰਤ ਵਿੱਚ ਮਿਲਦਾ ਇੱਕ ਆਮ ਕੰਡਿਆਲਾ ਨਦੀਣ ( ਖੇਤ ਵਿੱਚ ਸੁੱਤੇ ਸਿੱਧ ਉੱਗਣ ਵਾਲੀ ਘਾਹ ਬੂਟੀ) ਹੈ। ਇਹ ਸਖਤ ਥਾਂ ਤੇ ਪੈਦਾ ਹੁੰਦਾ ਹੈ। ਇਹ ਜ਼ਮੀਨ ਤੇ ਵਿਛੀ ਨਿੱਕੀ ਜਿਹੀ ਵੇਲ ਦੇ ਰੂਪ 'ਚ ਹੁੰਦਾ ਹੈ। ਸੁੱਕ ਜਾਣ ਤੇ ਇਸ ਦੇ ਬੀਜ ਕੰਡੇਨੁਮਾ ਖਲਾਰ ਜਿਹਾ ਹੋ ਜਾਂਦੇ ਹਨ ਅਤੇ ਨੰਗੇ ਪੈਰਾਂ 'ਚ ਚੁਭਣ ਤੇ ਕਾਫੀ ਪੀੜ ਹੁੰਦੀ ਹੈ। ਇਹ ਕਈ ਆਯੁਰਵੈਦਿਕ ਦਵਾਈਆਂ ਵਿੱਚ ਵਰ੍ਤਿਆ ਜਾਂਦਾ ਹੈ। ਇਸ ਦੇ ਬੀਜਾਂ ਦੀ ਸੁਆਹ ਖੰਡ ਵਿੱਚ ਰਲਾ ਕੇ ਫੱਕਣ ਨਾਲ ਖੰਘ ਹਟਦੀ ਹੈ।[2] ਬੀਜਾਂ ਸਮੇਤ ਕੁੱਟ ਕੇ ਕਾਹੜਾ ਬਣਾ ਕੇ ਪੀਓ ਮੂਤਰ ਰੋਗਾਂ ਲਈ ਲਾਹੇਵੰਦ ਹੋਵੇਗਾ।

ਹੋਰ ਭਾਸ਼ਾਵਾਂ 'ਚ ਨਾਮ[ਸੋਧੋ]

ਗੁਣ[ਸੋਧੋ]

ਭਾਰਤੀ ਆਯੁਰਵੇਦ ਦੇ ਅਨੁਸਾਰ ਇਹ ਪੌਦਾ ਠੰਡਾ, ਵਾਤ, ਪਿੱਤ ਨੂੰ ਦੂਰ ਕਰਨ ਵਾਲਾ, ਮਸਾਨੇ ਨੂੰ ਸਾਫ ਕਰਨ ਵਾਲਾ, ਤਾਕਤ ਵਾਲਾ, ਪੱਥਰੀ ਨੂੰ ਗਾਲ ਦੇਣ ਵਾਲਾ,, ਢਿੱਡ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ,

ਰਸਾਇਣਿਕ ਤੱਤ[ਸੋਧੋ]

  • ਇਸ ਦੀਆਂ ਪੱਤੀਆਂ 'ਚ 7.22ਪ੍ਰਤੀਸ਼ਤ ਪ੍ਰੋਟੀਨ, 4.63 ਪ੍ਰਤੀਸ਼ਤ ਸਵ੍ਹਾ, ਕੈਲਸ਼ੀਅਮ, ਫ਼ਾਸਫ਼ੋਰਸ, ਵਿਟਾਮਿਨ ਅਤੇ 79 ਪ੍ਰਤੀਸ਼ਤ ਪਾਣੀ ਹੁੰਦਾ ਹੈ।
  • ਇਸ ਦੇ ਫਲ ਵਿੱਚ ਐਲਕੋਲਾਇਡ, ਰਾਲ, ਟੈਨਿਨ, ਸਿਟਰੋਲ, ਨਾਈਟ੍ਰੇਟਸ, ਤੇਲ ਦੀ ਮਾਤਰਾ ਹੁੰਦੀ ਹੈ।
  • ਇਸ ਦੇ ਬੀਜਾਂ 'ਚ ਫਾਸਫੋਰਸ ਅਤੇ ਨਾਈਟ੍ਰੋਜਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

ਹਵਾਲੇ[ਸੋਧੋ]

  1. Flowering Plants of the Santa Monica Mountains, Nancy Dale, 2nd Ed., 2000, p. 200
  2. Nabha, Bhai Kahan Singh. Gurshabad Ratnakar Mahan Kosh. Punjabi University Patiala.