ਭੱਖੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੱਖੜਾ ਭੱਦਰਕੰਟ ਜਾਂ ਗੋਕੁਲ ਕਾਂਟਾ en:Astercantha longifolia

ਘਾਹ ਵਿੱਚ ਛੁਪਿਆ ਕੰਡੇਦਾਰ ਗੇਂਦਾਕਾਰ ਭੱਖੜੇ ਦਾ ਫਲ
ਭੱਖੜੇ ਦੀ ਵੇਲ

ਉੱਤਰੀ ਭਾਰਤ ਵਿੱਚ ਮਿਲਦਾ ਇੱਕ ਆਮ ਕੰਡਿਆਲਾ ਨਦੀਣ ਹੈ। ਇਹ ਜ਼ਮੀਨ ਤੇ ਵਿਛੀ ਨਿਕੀ ਜਿਹੀ ਵੇਲ ਦੇ ਰੂਪ ਚ ਹੁੰਦਾ ਹੈ। ਸੁੱਕ ਜਾਣ ਤੇ ਇਸ ਦੇ ਬੀਜ ਕੰਡੇਨੁਮਾ ਖਲਾਰ ਜਿਹਾ ਹੋ ਜਾਂਦੇ ਹਨ ਅਤੇ ਨੰਗੇ ਪੈਰਾਂ ਚ ਚੁਭਣ ਤੇ ਕਾਫੀ ਪੀੜ ਹੁੰਦੀ ਹੈ। ਇਹ ਕਈ ਆਯੁਰਵੈਦਿਕ ਦਵਾਈਆਂ ਵਿੱਚ ਵਰ੍ਤਿਆ ਜਾਂਦਾ ਹੈ। ਇਸ ਦੇ ਬੀਜਾਂ ਦੀ ਸੁਆਹ ਖੰਡ ਵਿੱਚ ਰਲਾ ਕੇ ਫੱਕਣ ਨਾਲ ਖੰਘ ਹਟਦੀ ਹੈ।[1] ਬੀਜਾਂ ਸਮੇਤ ਕੁੱਟ ਕੇ ਕਾਹੜਾ ਬਣਾ ਕੇ ਪੀਓ ਮੂਤਰ ਰੋਗਾਂ ਲਈ ਲਾਹੇਵੰਦ ਹੋਵੇਗਾ।

ਹਵਾਲੇ[ਸੋਧੋ]

  1. Nabha, Bhai Kahan Singh. Gurshabad Ratnakar Mahan Kosh. Punjabi University Patiala.