ਗੌਰੀ ਆਯੂਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਰੀ ਆਯੂਬ
ਜਨਮ(1931-02-13)ਫਰਵਰੀ 13, 1931
ਪਟਨਾ
ਮੌਤਜੁਲਾਈ 13, 1998(1998-07-13) (ਉਮਰ 67)
ਕਲਕੱਤਾ
ਵੱਡੀਆਂ ਰਚਨਾਵਾਂTuchcha Kichu Sukh Dukkha, Door Prodesher Sankirno Path, Ei je Ahana
ਕੌਮੀਅਤਭਾਰਤੀ
ਨਸਲੀਅਤਬੰਗਾਲੀ
ਸਿੱਖਿਆਬੰਕੀਪੁਰ ਗਰਲਜ਼ ਹਾਈ ਸਕੂਲ
ਅਲਮਾ ਮਾਤਰਮਗਧ ਮਹਿਲਾ ਕਾਲਜ
ਕਿੱਤਾਸਮਾਜ ਸੇਵਿਕਾ, ਕਾਰਕੁਨ, ਲੇਖਿਕਾ ਅਤੇ ਅਧਿਆਪਕ
ਜੀਵਨ ਸਾਥੀਅੱਬੂ ਸਯਦ ਆਯੂਬ

ਗੌਰੀ ਅਯੂਬ (1931 – 1998) ਇੱਕ ਸਮਾਜ ਸੇਵਿਕਾ, ਕਾਰਕੁਨ, ਲੇਖਿਕਾ ਅਤੇ ਆਪਣੀ ਜ਼ਿੰਦਗੀ ਦੇ ਕਈ ਸਾਲ ਕਲਕੱਤਾ ਵਿੱਚ ਅਧਿਆਪਕ ਵੀ ਰਹੀ। ਉਸਦਾ ਵਿਆਹ ਫਿਲਾਸਫਰ ਅਤੇ ਸਾਹਿਤਿਕ ਆਲੋਚਕ, ਅਬੂ ਸਯਦ ਆਯੂਬ[1] (1906–1982) ਨਾਲ ਹੋਇਆ, ਗੌਰੀ ਆਪਣੇ ਹੱਕਾਂ ਲਈ ਲਿਖਣ ਵਾਲੀ ਲੇਖਿਕਾ ਸੀ, ਅਤੇ ਉਸਨੂੰ ਉਸ ਦੀਆਂ ਛੋਟੀ ਕਹਾਣੀਆਂ, ਅਨੁਵਾਦ ਅਤੇ ਸਮਾਜਿਕ ਮੁੱਦਿਆਂ ਉੱਪਰ ਕਈ ਆਰਟੀਕਲ ਲਿਖਣ ਵਜੋਂ ਵੀ ਜਾਣਿਆ ਜਾਂਦਾ ਸੀ। ਉਸਨੂੰ ਬੰਗਾਲ ਵਿਚ ਫਿਰਕੂ ਸਦਭਾਵਨਾ ਦੇ ਪ੍ਰਸਾਰ ਵਿਚ ਆਪਣੀ ਭੂਮਿਕਾ ਲਈ ਮਾਨਤਾ ਪ੍ਰਾਪਤ ਹੈ, 1971 ਦੀ "ਬੰਗਲਾਦੇਸ਼ ਲਿਬਰੇਸ਼ਨ ਵਾਰ"  ਵਿੱਚ ਕਿਰਿਆਸ਼ੀਲ ਸਹਾਇਕ ਰਹੀ ਅਤੇ 1974 ਵਿੱਚ ਭਾਰਤ ਵਿੱਚ ਐਮਰਜੈਂਸੀ ਦੀ ਘੋਸ਼ਣਾ ਦੌਰਾਨ ਮਨੁੱਖੀ ਅਧਿਕਾਰਾਂ ਦਾ ਬੋਲ ਕੇ ਵਿਰੋਧ ਕੀਤਾ। ਉਸਨੇ ਖੇਲਘਰ  ਦੀ ਸਥਾਪਨਾ ਵਿੱਚ ਲੇਖਕ ਅਤੇ ਸਮਾਜ ਸੇਵਿਕਾ ਮੈਤਰਈ ਦੇਵੀ ਦੀ ਸਹਾਇਤਾ ਕੀਤੀ,[2] ਸ਼ੁਰੂ ਵਿਚ ਖੇਲਘਰ 1971 ਦੇ ਯੁੱਧ ਦੌਰਾਨ ਅਨਾਥ ਬੰਗਲਾਦੇਸ਼ੀ ਬੱਚਿਆਂ ਲਈ ਆਸਰਾ ਸੀ। 1990 ਵਿੱਚ, ਮੈਤਰਈ ਦੇਵੀ ਦੀ ਮੌਤ ਤੋਂ ਬਾਅਦ, ਆਯੂਬ ਨੇ ਖੇਲਘਰ ਦਾ ਕੰਮ ਸੰਭਾਲਿਆ[3] ਅਤੇ and ਇਹ ਅਜੇ ਵੀ ਇੱਕ ਅਨਾਥ ਆਸ਼ਰਮ ਦੇ ਤੌਰ 'ਤੇ ਚਲਾਇਆ ਜਾਂਦਾ ਹੈ ਜੋ ਰਬਿੰਦਰਨਾਥ ਟੈਗੋਰ ਦੇ ਵਿਦਿਅਕ ਅਸੂਲਾਂ ਦੀ ਪਾਲਣਾ ਕਰਦਾ ਹੈ, ਜੋ ਕੁਦਰਤੀ ਆਲੇ ਦੁਆਲੇ ਦੇ ਬੱਚਿਆਂ ਦੇ ਸੰਪੂਰਨ ਵਿਕਾਸ 'ਤੇ ਜ਼ੋਰ ਦਿੰਦਾ ਹੈ।

ਜੀਵਨ[ਸੋਧੋ]

ਮੁੱਢਲਾ ਜੀਵਨ[ਸੋਧੋ]

ਗੌਰੀ ਦੱਤਾ ਦਾ ਜਨਮ 13 ਫਰਵਰੀ 1931 ਨੂੰ ਪਟਨਾ ਵਿੱਖੇ ਹੋਇਆ। ਉਸਦੇ ਪਿਤਾ, ਪ੍ਰੋਫੈਸਰ ਧਿਰੇਂਦਰ ਮੋਹਨ ਦੱਤਾ, ਇੱਕ ਫਿਲਾਸਫਰ, ਲੇਖਕ ਅਤੇ ਅਧਿਆਪਕ ਸਨ। ਉਸਦੀ ਮਾਤਾ, ਨਿਰੂਪਮਾ ਦੱਤਾ, ਆਪਣਾ ਕਾਰੋਬਾਰ ਚਲਾਉਂਦੀ ਸੀ। ਗੌਰੀ ਦੇ ਚਾਰ ਭਰਾ ਅਤੇ ਚਾਰ ਭੈਣਾਂ ਸਨ। ਉਸਦੇ ਪਰਿਵਾਰ ਦੀਆਂ ਮੂਲ ਜੜਾਂ ਪੂਰਬੀ ਪਾਕਿਸਤਾਨ ਵਿੱਚ ਸਨ ਅਤੇ Her family had roots in the erstwhile East Pakistan and ਪਟਨਾ ਤੋਂ ਮਮੈਂਸਿੰਘ ਤੱਕ (ਹੁਣ ਬੰਗਲਾਦੇਸ਼ ਵਿਚ) ਕਦੇ ਕਦੇ ਯਾਤਰਾ ਕਰਦੇ ਸਨ ਜੋ ਉਸ ਦੀਆਂ ਮੁਢਲੀਆਂ ਯਾਦਾਂ ਦਾ ਇੱਕ ਅਹਿਮ ਹਿੱਸਾ ਸਨ। ਉਸਦੇ ਗਾਂਧੀਵਾਦੀ ਪਿਤਾ ਨੇ ਇੱਕ ਠਾਠ ਵਾਲੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਿਸ ਨੇ ਉਸ ਦੇ ਬਾਲਗ ਜੀਵਨ ਅਤੇ ਵਿਚਾਰ ਨੂੰ ਪ੍ਰਭਾਵਤ ਕੀਤਾ।[4]

ਸਿੱਖਿਆ[ਸੋਧੋ]

ਗੌਰੀ ਆਪਣੀ ਪੜ੍ਹਾਈ ਲਈ ਬੰਕੀਪੁਰ ਗਰਲਜ਼ ਹਾਈ ਸਕੂਲ ਵਿੱਚ ਗਈ ਅਤੇ Gauri went to Bankipur Girls' High School and 1947 ਵਿਚ ਰਾਜ ਦੀਆਂ ਅੰਤਮ ਪਰੀਖਿਆ ਵਿਚ ਕੁੜੀਆਂ ਵਿੱਚ ਪਹਿਲਾ ਸਥਾਨ ਗੌਰੀ ਦਾ ਸੀ।ਮਗਧ ਮਹਿਲਾ ਕਾਲਜ ਵਿਚ ਦੋ ਸਾਲਾਂ ਦੀ ਇੰਟਰਮੀਡੀਏਟ ਸਿੱਖਿਆ ਤੋਂ ਬਾਅਦ,[5] ਉਸਨੇ ਪਟਨਾ ਯੂਨੀਵਰਸਿਟੀ ਵਿੱਚ ਦਾਖਿਲਾ ਲਿਆ। ਯੂਨੀਵਰਸਿਟੀ ਵਿੱਚ ਹੋਣ ਦੌਰਾਨ, ਸਾਮਰਾਜ ਵਿਰੋਧੀ ਅੰਦੋਲਨ ਵਿਚ ਉਸਦੀ ਸ਼ਮੂਲੀਅਤ ਲਈ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੇਲ ਵਿੱਚ ਦੋ ਰਾਤਾਂ ਗੁਜਾਰਨ ਤੋਂ ਬਾਅਦ ਉਸਨੂੰ ਆਪਣੇ ਭਵਿੱਖ ਦਾ ਰਾਹ ਲੱਭ ਗਿਆ ਸੀ, ਉਸਦੇ ਪਿਤਾ ਨੇ 1950 ਵਿਚ ਵਿਸ਼ਵ ਭਾਰਤੀ ਯੂਨੀਵਰਸਿਟੀ ਵਿਚ ਤੁਰੰਤ ਉਸਨੂੰ ਭੇਜ ਦਿੱਤਾ ਸੀ। ਉੱਥੇ, ਉਸਨੇ ਰਾਜਨੀਤਿਕ ਭੁਲੇਖਿਆਂ ਵਿੱਚ ਫ਼ਿਲਾਸਫ਼ੀ ਵਿੱਚ ਆਪਣੀ ਬੀ.ਏ. (1952) ਪੂਰੀ ਕੀਤੀ।  

ਪੇਸ਼ਾਵਰ ਜੀਵਨ[ਸੋਧੋ]

ਉਸ਼ਾਗ੍ਰਾਮ ਮੈਥੋਡਿਸਟ ਮਿਸ਼ਨ (1953), ਸਾਊਥ ਪੁਆਇੰਟ ਸਕੂਲ (1955-57) ਅਤੇ ਜੋਧਪੁਰ ਪਾਰਕ ਗਰਲਜ਼ ਹਾਈ ਸਕੂਲ ਵਿਖੇ ਥੋੜੇ ਥੋੜੇ ਸਮੇਂ ਲਈ ਸਿੱਖਿਆ ਦੇਣ ਤੋਂ ਬਾਅਦ ਉਸਨੇ 1963 ਵਿਚ ਸ਼੍ਰੀ ਸ਼ਿਕਸ਼ਾਯਤਨ ਕਾਲਜ ਵਿਚ ਸ਼ਾਮਲ ਦਾਖ਼ਲ ਹੋ ਗਈ[6] ਅਤੇ 1991 ਵਿੱਚ ਉਸਦੀ ਰਿਟਾਇਰਮੈਂਟ ਤੋਂ ਪਹਿਲਾਂ ਉਹ ਸਿੱਖਿਆ ਵਿਭਾਗ ਦੀ ਮੁੱਖੀ ਰਹੀ।[7]

ਗੌਰੀ ਆਯੂਬ ਦੀ ਮੌਤ ਉਸਦੇ ਕਲਕੱਤਾ ਵਾਲੇ ਘਰ ਵਿੱਖੇ (13 ਜੁਲਾਈ 1998)  67 ਸਾਲ ਦੀ ਉਮਰ ਵਿੱਚ ਵਿੱਚ ਹੋਈ, ਉਸਦੇ ਆਖ਼ਰੀ ਦਿਨ ਗਠੀਏ ਦੀ ਬਿਮਾਰੀ ਦੀ ਪੀੜਾ ਵਿਚ ਗੁਜ਼ਾਰੇ ਸਨ, ਅਤੇ ਅਕਸਰ ਉਸਦੇ ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੰਦੀ ਸੀ। ਉਹ ਇਜ੍ਜ ਪਿਆਰ ਕਰਨ ਵਾਲੀ, ਸਮਾਜਿਕ ਅਤੇ ਸਰਗਰਮ ਸ਼ਖ਼ਸੀਅਤਾਂ ਵਿਚੋਂ ਇੱਕ ਸੀ।[8]

ਸਾਹਿਤਿਕ ਲਿਖਤਾਂ[ਸੋਧੋ]

ਕਿਤਾਬਾਂ[ਸੋਧੋ]

  • ਤੁਚਚਾ ਕੀਚੁ ਸੁਖ ਦੁੱਖਾ  (ਡੇਅ ਦੁਆਰਾ ਪਬਲਿਸ਼, 1986): ਬੰਗਾਲੀ ਦੀਆਂ ਛੋਟੀ ਕਹਾਣੀਆਂ ਦਾ ਸੰਗ੍ਰਿਹ
  • ਦੂਰ ਪ੍ਰੋਦਸ਼ੇਰ ਸੰਕੀਰਨੋ ਪਥ (ਡੇਅ ਦੁਆਰਾ 1990): ਜਪਾਨੀ ਯਾਤਰਾ ਦਾ ਬੰਗਾਲੀ ਅਨੁਵਾਦ (ਕਯੋਕੋ ਨੀਵਾ ਨਾਲ) 
  • ਈਅ ਜੇ ਅਹਾਨਾ  (ਪਪੀਰਸ,1996): ਉਸਦੀ ਪੋਤੀ ਦੀਆਂ ਕਹਾਣੀਆਂ ( ਬੰਗਾਲੀ ਵਿੱਚ) 

ਇਹ ਵੀ ਪੜ੍ਹੋ[ਸੋਧੋ]

  • Nahar, Miratun (ed.) Kritajnatar Ashrubindu – Gauri Ayyub: Smarakgrantha (A Memorial Publication), (Dey's Publishing, Kolkata 2001).
  • Winter, Joe Gauri Ayyub – An।ntegrated Human Being, ibid, pp 119–120.

ਹਵਾਲੇ[ਸੋਧੋ]

  1. Qureshi, Mahmud Shah (2012). "Ayyub, Abu Sayeed". In Islam, Sirajul; Jamal, Ahmed A. Banglapedia: National Encyclopedia of Bangladesh (Second ed.). Asiatic Society of Bangladesh. 
  2. Khelaghar
  3. Winter, Joe (2013) Calcutta Song, Peridot Press, pp 150–151. ISBN 978 1 908095 70 1
  4. Chaudhuri, Amitabha Gauri amader jiboner anyatamo pradhan bismay (Amazing Gauri) in Ed: Nahar, Miratun (2001). Kritajnatar Ashrubindu (Gauri Ayyub: A Memorial Volume), p. 22. Dey's Publishing, Kolkata. ISBN 81-7612-750-7.
  5. Magadh Mahila College
  6. Shri Shikshayatan College
  7. Chakraborty, Amita (1998). "Manabikatai chhilo tar dhyangyan (Humanism was her guiding principle)", Rabindra Bhabna, Vol. 12,।ssue 3, p.42
  8. Pratideen Obituary 14 July 1998