ਸਮੱਗਰੀ 'ਤੇ ਜਾਓ

ਗ੍ਰਿਮ ਭਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1856 ਵਿੱਚ ਐਲੀਸਾਬੈਥ ਜੇਰੀਚਾਉ-ਬਾਉਮਨ ਦੁਆਰਾ ਵਿਲਹੇਮ ਗ੍ਰਿਮ (ਖੱਬੇ) ਅਤੇ ਜੈਕਬ ਗ੍ਰਿਮ ਦਾ ਬਣਾਇਆ ਇੱਕ ਚਿੱਤਰ।

ਗ੍ਰਿਮ ਭਰਾ (die Brüder Grimm ਜਾਂ die Gebrüder Grimm), ਜੈਕਬ ਅਤੇ ਵਿਲਹੇਮ ਗ੍ਰਿਮ, ਜਰਮਨ ਵਿਦਵਾਨ, ਭਾਸ਼ਾ ਸ਼ਾਸਤਰੀ, ਸੱਭਿਆਚਾਰਕ ਖੋਜਕਾਰ, ਕੋਸ਼ ਵਿਗਿਆਨੀ ਅਤੇ ਲੇਖਕ ਸਨ, ਜਿਹਨਾਂ ਨੇ 19ਵੀਂ ਸਦੀ ਦੌਰਾਨ ਲੋਕਧਾਰਾ ਇਕੱਠੀ ਅਤੇ ਪ੍ਰਕਾਸ਼ਿਤ ਕੀਤੀ। ਇਹ ਕਈ ਲੋਕ ਕਥਾਵਾਂ ਨੂੰ ਪਹਿਲੀ ਵਾਰ ਇਕੱਠਾ ਕਰਨ ਵਾਲਿਆਂ ਵਿੱਚੋਂ ਸਨ ਅਤੇ ਇਹ ਕਈ ਰਵਾਇਤੀ ਬਾਤਾਂ ਨੂੰ ਪ੍ਰਚਲਿਤ ਕਰਨ ਲਈ ਮਸ਼ਹੂਰ ਹਨ ਜਿਵੇਂ ਕਿ "ਸਿੰਡਰੇਲਾ" ("Aschenputtel"), "ਡੱਡੂ ਰਾਜਕੁਮਾਰ" ("Der Froschkönig"), "ਹੰਸ-ਕੁੜੀ" ("ਮਰ Gänsemagd"), "ਹੈਂਸਲ ਅਤੇ ਗ੍ਰੇਟਲ" ("Hänsel und Gretel"), "ਰਪੁੰਜ਼ਲ", "ਰੰਪਲਸਟਿਲਸਕਿਨ" ("Rumpelstilzchen"), "ਸਲੀਪਿੰਗ ਬਿਊਟੀ" ("Dornröschen"), ਅਤੇ "ਸਨੋਅ ਵਾਈਟ" ("Schneewittchen")। ਉਹਨਾਂ ਦੀ ਕਲਾਸਿਕ ਕਲੈਕਸ਼ਨ ਦਾ ਨਾਂ ਬੱਚਿਆਂ ਦੇ ਅਤੇ ਪਰਿਵਾਰ ਦੇ ਕਿੱਸੇ (Kinder- und Hausmärchen), 1812 ਅਤੇ 1815 ਵਿੱਚ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਹੋਈ।

ਜੀਵਨੀ

[ਸੋਧੋ]
ਜੈਕਬ ਅਤੇ ਵਿਲਹੇਮ ਗ੍ਰਿਮ 1791 ਤੋਂ 1796 ਤੱਕ ਸਤੇਨਿਊ ਵਿਖੇ ਇਸ ਘਰ ਵੀ ਰਹਿੰਦੇ ਸਨ।

ਜੈਕਬ ਲੁਡਵਿਗ ਕਾਰਲ ਗ੍ਰਿਮ ਦਾ ਜਨਮ 4 ਜਨਵਰੀ 1785 ਨੂੰ ਹੋਇਆ ਸੀ, ਅਤੇ ਉਸਦੇ ਭਰਾ ਵਿਲਹੇਮ ਕਾਰਲ ਗ੍ਰਿਮ ਦਾ ਜਨਮ 24 ਫਰਵਰੀ 1786 ਨੂੰ ਹੋਇਆ ਸੀ। ਦੋਵੇਂ ਭਾਈ ਪਵਿੱਤਰ ਰੋਮਨ ਸਾਮਰਾਜ (ਵਰਤਮਾਨ ਵਿੱਚ ਜਰਮਨੀ) ਦੇ ਸੂਬੇ ਲੈਂਡਗਰਾਵੀਏਟ ਆਫ਼ ਹੈਸੇ-ਕਾਸਲ ਵਿੱਚ ਹਨਾਉ ਵਿਖੇ ਫਿਲਿਪ ਵਿਲਹੇਮ ਗ੍ਰਿਮ ਅਤੇ ਡੋਰੋਥਿਆ ਗ੍ਰਿਮ ਦੇ ਘਰ ਹੋਇਆ। ਨੌ ਬੱਚਿਆਂ ਦੇ ਪਰਿਵਾਰ ਵਿੱਚ ਇਹ ਦੋਵੇਂ ਦੂਜੇ ਅਤੇ ਤੀਜੇ ਸਭ ਤੋਂ ਵੱਡੇ ਬੱਚੇ ਸਨ ਜਿਹਨਾਂ ਵਿੱਚੋਂ ਤਿੰਨ ਦੀ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ।[1][2]

ਕਾਸਲ

[ਸੋਧੋ]

ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋਵੇਂ ਭਾਈ ਮਾਰਬਰਗ ਯੂਨੀਵਰਸਿਟੀ ਵਿੱਚ ਪੜ੍ਹਨ ਗਏ। ਯੂਨੀਵਰਸਿਟੀ ਛੋਟੀ ਸੀ ਅਤੇ ਉਸ ਵਿੱਚ ਬੱਸ 200 ਦੇ ਕਰੀਬ ਵਿਦਿਆਰਥੀ ਹੀ ਸਨ ਅਤੇ ਉੱਥੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਨਿਚਲੇ ਤਬਕੇ ਦੇ ਵਿਦਿਆਰਥੀਆਂ ਨੂੰ ਬਰਾਬਰ ਦਾ ਦਰਜਾ ਨਹੀਂ ਦਿਤਾ ਜਾਂਦਾ। ਉਹਨਾਂ ਦੀ ਸਮਾਜਿਕ ਸਥਿਤੀ ਕਾਰਨ ਉਹਨਾਂ ਦਾ ਦਾਖਲਾ ਖਾਰਿਜ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੇ ਕਾਨੂੰਨ ਪੜ੍ਹਨ ਲਈ ਵਿਸ਼ੇਸ਼ ਬੇਨਤੀ ਕੀਤੀ। ਅਮੀਰ ਪਰਿਵਾਰਾਂ ਤੋਂ ਆਏ ਵਿਦਿਆਰਥੀਆਂ ਨੂੰ ਵਜੀਫ਼ੇ ਦਿੱਤੇ ਜਾਂਦੇ ਪਰ ਗ੍ਰਿਮ ਭਾਈਆਂ ਨੂੰ ਇਸ ਤੋਂ ਵੀ ਵਾਂਝੇ ਰੱਖਿਆ ਗਿਆ। ਇਹਨਾਂ ਦੀ ਗਰੀਬੀ ਕਾਰਨ ਇਹਨਾਂ ਨੂੰ ਵਿਦਿਆਰਥੀਆਂ ਦੀਆਂ ਗਤਿਵਿਧੀਆਂ ਅਤੇ ਯੂਨੀਵਰਸਿਟੀ ਦੇ ਸਮਾਜਿਕ ਜੀਵਨ ਤੋਂ ਦੂਰ ਰੱਖਿਆ ਗਿਆ। ਇਸਦਾ ਉਹਨਾਂ ਨੂੰ ਫਾਇਦਾ ਹੀ ਹੋਇਆ ਅਤੇ ਇਸ ਕਾਰਨ ਉਹ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ ਸਕੇ।[3]

ਹਵਾਲੇ

[ਸੋਧੋ]
  1. Frederick Herman George (Friedrich Hermann Georg; 12 December 1783 – 16 March 1784), Jacob, Wilhelm, Carl Frederick (Carl Friedrich; 24 April 1787 – 25 May 1852), Ferdinand Philip (Ferdinand Philipp; 18 December 1788 – 6 January 1845), Louis Emil (Ludwig Emil; 14 March 1790 – 4 April 1863), Frederick (Friedrich; 15 June 1791 – 20 August 1792), Charlotte "Lotte" Amalie (10 May 1793 – 15 June 1833) and George Edward (Georg Eduard; 26 July 1794 – 19 April 1795).
  2. Michaelis-Jena 1970, p. 9
  3. Zipes 1988, p. 31

ਹਵਾਲਾ ਕਿਤਾਬਾਂ

[ਸੋਧੋ]

ਹੋਰ ਪੜ੍ਹੋ

[ਸੋਧੋ]

ਬਾਹਰੀ ਲਿੰਕ

[ਸੋਧੋ]