ਘਰਕੀਣ
ਸਪੀਸਾਈਡੀ | |
---|---|
ਐਮੋਫੀਲਾ ਸਬੁਲੋਸਾ | |
Scientific classification | |
Kingdom: | |
Phylum: | |
Class: | |
Order: | ਹਾਮੈਨੋਪਟੇਰਾ
|
Suborder: | ਅਪੋਕ੍ਰੀਟਾ
|
Superfamily: | ਅਪੋਆਈਡਾ
|
Family: | ਸਪੀਸਾਈਡੀ (Latreille, 1802)
|
ਸਬ ਫੈਮਲੀ | |
ਅਮੋਫੀਲੀਨਾ |
ਘਰਕੀਣ ਜਾਂ ਘਰਘੀਣ ਜਿਸ ਨੂੰ ਅੰਗਰੇਜ਼ੀ ਵਿੱਚ ‘ਥਰੈਡ ਵੇਸਟਿਡ ਵੈਸਪ’ ਕਹਿੰਦੇ ਹਨ। ‘ਘਰਕੀਣਾਂ’ ਇੱਕ ਤੋਂ ਤਿੰਨ ਸੈਂਟੀਮੀਟਰ ਤਕ ਲੰਬੀਆਂ ਹੁੰਦੀਆਂ ਹਨ। ਇਨ੍ਹਾਂ ਦੀ ਪਤਲੀ ਧਾਗੇ ਵਰਗੀ ਕਮਰ ਉੱਤੇ ਕਾਲੀਆਂ ਜਾਂ ਕਾਲੇ ਉੱਤੇ ਲਾਲ, ਪੀਲੇ ਉੱਤੇ ਕਾਲੇ ਜਾਂ ਕਾਲੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦੇ ਸਿਰ ਉੱਤੇ ਦੋ ਵੱਡੀਆਂ ਸਾਰੀਆਂ ਅੱਖਾਂ ਹੁੰਦੀਆਂ ਹਨ ਜਿਹਨਾਂ ਦੇ ਵਿਚਕਾਰ ਅਗਲੇ ਪਾਸੇ ਤਿੰਨ ਚਮਕਦੀਆਂ ਛੋਟੀਆਂ ਅੱਖਾਂ ਵੀ ਹੁੰਦੀਆਂ ਹਨ। ਇਨ੍ਹਾਂ ਦੀਆਂ ਟੋਹਣੀਆਂ 11 ਤੋਂ 12 ਜੋੜਾਂ ਵਾਲੀਆਂ ਹੁੰਦੀਆਂ ਹਨ ਅਤੇ ਪਹਿਲੇ ਜੋੜ ਤੋਂ ਬਾਅਦ ਕੂਹਣੀ ਵਾਂਗ ਮੁੜੀਆਂ ਹੋਈਆਂ ਹੁੰਦੀਆਂ ਹਨ। ਇਨ੍ਹਾਂ ਦੇ ਥੋੜ੍ਹੀਆਂ ਨਾੜੀਆਂ ਵਾਲੇ ਦੋ ਜੋੜੇ ਪਾਰਦਰਸ਼ੀ ਖੰਭ ਵੀ ਹੁੰਦੇ ਹਨ। ਫਸਲਾਂ ਨੂੰ ਨੁਕਸਾਨ ਕਰਨ ਵਾਲੇ ਭਾਂਤ-ਭਾਂਤ ਦੇ ਕੀੜਿਆਂ ਨੂੰ ਆਪਣੇ ਬੱਚਿਆਂ ਲਈ ਚੁਗਦੇ ਰਹਿਣ ਕਰਕੇ ਕਿਸਾਨ ਇਨ੍ਹਾਂ ਨੂੰ ਆਪਣਾ ਮਿੱਤਰ ਸਮਝਦੇ ਹਨ। ਮਾਦਾ ਖੱਖਰ(ਘਰ) ਆਪ ਇਕੱਲਿਆਂ ਹੀ ਬਣਾਉਂਦੀ ਹੈ। ‘ਘਰਕੀਣਾਂ’ ਮਿੱਟੀ ਨੂੰ ਆਪਣੇ ਥੁੱਕ ਵਿੱਚ ਗੁੰਨ੍ਹ ਕੇ ਉਸ ਨਾਲ ਆਪਣੀ ਖੱਖਰ ਬਣਾਉਂਦੀਆਂ ਹਨ ਆਪਣੇ ਬੱਚਿਆਂ ਨੂੰ ਤਾਜ਼ਾ ਖੁਰਾਕ ਦੇਣ ਲਈ ਇਹ ਆਪਣੇ ਸ਼ਿਕਾਰ ਨੂੰ ਮਾਰਦੀਆਂ ਨਹੀਂ ਬਲਕਿ ਉਸ ਨੂੰ ਡੰਗ ਮਾਰ ਕੇ ਨਿਢਾਲ ਅਤੇ ਬੇਸੁਰਤ ਕਰ ਲੈਂਦੀਆਂ ਹਨ। ਨਿਢਾਲ ਕੀਤੇ ਕੀੜੇ ਜਿਵੇਂ ਟਿੱਡੇ, ਮੱਖੀਆਂ, ਬੱਗਸ, ਬੀਟਲਸ, ਸੁੰਡੀਆਂ ਤੇ ਮੱਕੜੀਆਂ ਨੂੰ ਲਿਜਾ ਕੇ ਖੱਖਰ ਵਿੱਚ ਰੱਖੀ ਜਾਂਦੀਆਂ ਹਨ।[1]
Apoidea |
| ||||||||||||||||||||||||||||||||||||||||||||||||
ਅੰਡਾ
[ਸੋਧੋ]ਜਿਸ ਵੇਲੇ ਖਾਨਾ ਸ਼ਿਕਾਰ ਕੀਤੇ ਕੀੜਿਆਂ ਨਾਲ ਭਰ ਜਾਂਦਾ ਹੈ ਤਾਂ ਇਹ ਉਸ ਉੱਤੇ ਇੱਕ ਅੰਡਾ ਦੇ ਕੇ ਖਾਨੇ ਦਾ ਮੂੰਹ ਬੰਦ ਕਰ ਦਿੰਦੀਆਂ ਹਨ। ਫਿਰ ਇੱਕ ਨਵਾਂ ਖਾਨਾ ਬਣਾਉਣਾ ਸ਼ੁਰੂ ਕਰ ਲੈਂਦੀਆਂ ਹਨ। ਸਾਰੀ ਉਮਰ ਵਿੱਚ ਇੱਕ ਮਾਦਾ ਤਕਰੀਬਨ 15-20 ਅੰਡੇ ਹੀ ਦਿੰਦੀ ਹੈ।
ਸੁੰਡੀ
[ਸੋਧੋ]ਅੰਡਿਆਂ ਵਿੱਚੋਂ ਬਿਨਾਂ ਲੱਤਾਂ ਦੀਆਂ ਸੁੰਡੀਆਂ ਨਿਕਲਦੀਆਂ ਹਨ ਅਤੇ ਨਿਢਾਲ ਕੀਤੇ ਸ਼ਿਕਾਰ ਨੂੰ ਖਾਣ ਲੱਗ ਪੈਂਦੀਆਂ ਹਨ ਅਤੇ ਇਹ ਸੁੰਡੀਆਂ ਪੂਰੀਆਂ ‘ਘਰਕੀਣਾਂ’ ਬਣਨ ਉੱਤੇ ਹੀ ਖੱਖਰ ਵਿੱਚੋਂ ਬਾਹਰ ਨਿਕਲਦੀਆਂ ਹਨ।
ਪ੍ਰੌੜ੍ਹ ਘਰਕੀਣ
[ਸੋਧੋ]‘ਘਰਕੀਣਾਂ’ ਦੇ ਪ੍ਰੌੜ੍ਹ ਛੇਤੀ ਕੀਤਿਆਂ ਕਿਸੇ ਨੂੰ ਡੰਗ ਨਹੀਂ ਮਾਰਦੇ। ਜੇ ਕਰ ਬਹੁਤਾ ਤੰਗ ਹੋਣ ਉੱਤੇ ਡੰਗ ਮਾਰ ਵੀ ਦੇਣ ਤਾਂ ਵੀ ਇਨ੍ਹਾਂ ਦੇ ਡੰਗ ਨਾਲ ਬਹੁਤੀ ਪੀੜ ਨਹੀਂ ਹੁੰਦੀ। ਇਹ ਡੰਗ ਆਪਣੇ ਅੰਡੇ ਦੇਣ ਵਾਲੇ ਅੰਗ ਨਾਲ ਹੀ ਮਾਰਦੀਆਂ ਹਨ। ਪ੍ਰੌੜ੍ਹ ਘਰਕੀਣਾਂ ਫੁੱਲਾਂ ਦਾ ਰਸ ਤੇ ਤੇਲੇ ਦਾ ਸੁੱਟਿਆ ਹੋਇਆ ਮਿੱਠਾ ਪਦਾਰਥ ਪੀ ਕੇ ਗੁਜ਼ਾਰਾ ਕਰਦੀਆਂ ਹਨ।
ਹਵਾਲੇ
[ਸੋਧੋ]- ↑ "Catalog of Sphecidae at Cal Academy". Archived from the original on 2007-11-24. Retrieved 2014-07-13.
{{cite web}}
: Unknown parameter|dead-url=
ignored (|url-status=
suggested) (help)