ਘੜੂੰਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਘੜੂੰਆਂ
ਘੜੂੰਆਂ is located in Punjab
ਘੜੂੰਆਂ
ਘੜੂੰਆਂ
ਪੰਜਾਬ, ਭਾਰਤ ਵਿੱਚ ਸਥਿਤੀ
30°46′25.464″N 76°33′34.416″E / 30.77374000°N 76.55956000°E / 30.77374000; 76.55956000
ਦੇਸ਼ India
ਰਾਜਪੰਜਾਬ
ਜ਼ਿਲ੍ਹਾਸਾਹਿਬਜ਼ਾਦਾ ਅਜੀਤ ਸਿੰਘ ਨਗਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਪਿਨ140413 [1]

ਘੜੂੰਆਂ ਪਿੰਡ ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ਉਪਰ ਖਰੜ-ਮੋਰਿੰਡਾ ਵਿਚਕਾਰ ਪੈਂਦਾ ਹੈ। ਇਸ ਪਿੰਡ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਅਤੇ ਤਹਿਸੀਲ ਖਰੜ ਦਾ ਵੱਡਾ ਪਿੰਡ ਹੋਣ ਦਾ ਮਾਣ ਹਾਸਲ ਹੈ। ਇਸ ਪਿੰਡ ਦੀ ਅਬਾਦੀ ਕਰੀਬ ਪੰਦਰਾਂ ਹਜ਼ਾਰ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 140413 ਮਾਲਵਾ ਘੜੂੰਆਂ ਘੜੂੰਆਂ

ਪਿੰਡ ਬਾਰੇ ਜਾਣਕਾਰੀ[ਸੋਧੋ]

ਪਿੰਡ ਦੇ ਨਾਮਕਰਣ ਸਬੰਧੀ ਇਕ ਦੰਦ ਕਥਾ ਜੁੜੀ ਹੋਈ ਹੈ। ਜਦੋਂ ਪਾਂਡਵ ਜੂਏ ਵਿਚ ਆਪਣੀ ਪਤਨੀ ਦਰੋਪਤੀ ਨੂੰ ਹਾਰ ਗਏ ਤਾਂ ਉਨ੍ਹਾਂ ਨੂੰ ਸ਼ਰਤ ਮੁਤਾਬਕ ਰਾਜ ਭਾਗ ਤਿਆਗਣਾ ਪਿਆ। ਉਹ ਘੁੰਮਦੇ-ਘੁਮਾਉਂਦੇ ਇਸ ਜੰਗਲੀ ਇਲਾਕੇ ਵਿਚ ਆ ਗਏ। ਇੱਥੇ ਇਕ ਪੁਰਾਤਨ ਮੰਦਰ ਝਾੜਖੰਡੀ ਦੇ ਨੇੜੇ ਉਨ੍ਹਾਂ ਰੈਣ-ਬਸੇਰਾ ਕੀਤਾ। ਦੰਦ ਕਥਾ ਅਨੁਸਾਰ ਮੰਦਰ ਵਿਚ ਇਕ ਰਾਖ਼ਸ਼ਣੀ ਰਹਿੰਦੀ ਸੀ ਜਿਸ ਨਾਲ ਭੀਮ ਨੇ ਵਿਆਹ ਕਰਵਾ ਲਿਆ। ਕਹਿੰਦੇ ਹਨ ਕਿ ਘੜੀ ਵਿਚ ਵਿਆਹ ਤੇ ਘੜੀ ਵਿਚ ਪੁੱਤਰ ਪੈਦਾ ਹੋ ਗਿਆ ਜਿਸ ਕਾਰਨ ਇਸ ਸਥਾਨ ਦਾ ਨਾਂ ਘੜੀ ਤੋਂ ਘੜੂੰਆਂ ਪੈ ਗਿਆ। ਭੀਮ ਦੇ ਪੁੱਤਰ ਦਾ ਨਾਂ ਘੜੂੰਕਾ ਦੱਸਿਆ ਜਾਂਦਾ ਹੈ।


ਇਹ ਪਿੰਡ ਪੱਤੀਆਂ ਵਿੱਚ ਵੰਡਿਆ ਹੋਇਆ ਹੈ :

1. ਗੁਰੀਆ ਪੱਤੀ (ਉਹਨਾਂ ਦੇ ਭਰਾ ਕੁੰਡਲ ਦੀ ਔਲਾਦ ਵੀ ਵਿੱਚ ਹੀ ਹੈ)

2. ਜਾਗੋ ਪੱਤੀ (ਗੁਰੀਆ ਜੀ ਦਾ ਚਾਚਾ ਪਰ ਉਹ ਵੀ ਗੁਰੀਆ ਪੱਤੀ ਹੀ ਵੱਜਦੀ ਹੈ)

3. ਨਾਹਰ ਪੱਤੀ (ਗੁਰੀਆ ਜੀ ਦਾ ਚਾਚਾ)

4. ਦੱਗੋ ਪੱਤੀ (ਗੁਰੀਆ ਜੀ ਦਾ ਭਰਾ)

5. ਚਾਂਦ ਪੱਤੀ (ਬਾਬਾ ਜੋਧ ਸਿੰਘ ਦੇ ਨਾਲ਼)

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਪਿੰਡ ਵਿਚ ਚਾਰ ਸਰਕਾਰੀ ਸਕੂਲ, ਪੰਜ ਪ੍ਰਾਈਵੇਟ ਸਕੂਲ ਤੇ ਤਿੰਨ ਕਾਲਜ, ਸਟੇਡੀਅਮ ਹੈ। ਸਰਕਾਰੀ ਹਸਪਤਾਲ, ਜਿਮ ਹਨ।

ਧਾਰਮਿਕ ਥਾਵਾਂ[ਸੋਧੋ]

ਤਲਾਅ ਦੁਆਲੇ ਸੱਤ ਮੰਦਰ, ਗੁਰਦੁਆਰੇ ਤੇ ਦੋ ਮਸੀਤਾ, ਚਾਰ ਦਰਵਾਜ਼ੇ, ਪੁਰਾਣੀਆਂ ਹਵੇਲੀਆਂ ਤੇ ਖੂਹ ਹਨ।

ਇਤਿਹਾਸਿਕ ਥਾਵਾਂ[ਸੋਧੋ]

ਹਰ ਪਿੰਡ ਦਾ ਕੋਈ ਨਾ ਕੋਈ ਇਤਿਹਾਸ ਹੁੰਦਾ ਹੈ, ਜੋ ਉਸਦੇ ਪਿਛੋਕੜ ਸੰਬੰਧੀ ਚਾਨਣਾ ਪਾਉਂਦਾ ਹੈ ਪਰ ਬਹੁਤ ਘੱਟ ਪਿੰਡ ਅਜਿਹੇ ਹੁੰਦੇ ਹਨ, ਜਿਹਨਾਂ ਨੂੰ ਲਸਾਨੀ ਇਤਿਹਾਸਕ ਅਤੇ ਮਿਥਿਹਾਸਕ ਪਿਛੋਕੜ ਮਿਲਿਆ ਹੁੰਦਾ ਹੈ।ਇਹ ਸੱਚ ਹੈ ਕਿ ਅੱਜ ਵੀ ਅਸੀਂ ਪਿੰਡਾਂ ਕਾਰਨ ਹੀ ਜਾਣੇ ਜਾਂਦੇ ਹਾਂ।ਸ਼ਹਿਰਾਂ ਵਿੱਚ ਰਹਿ ਰਹੇ ਲੋਕ, ਜੋ ਪਿੰਡਾਂ ਨਾਲ਼ੋਂ ਕੱਟੇ ਗਏ ਹਨ, ਵੀ ਵਾਪਸੀ ਪਿੰਡ ਲਈ ਤਾਂਘਦੇ ਹਨ।ਖ਼ੈਰ..... ਮੈਂ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਦੇ ਇੱਕ ਵੱਡ ਅਕਾਰੀ ਪਿੰਡਾਂ ਵਿੱਚੋਂ ਹੀ ਇੱਕ ਪਿੰਡ ਦੀ।ਇਸ ਪਿੰਡ ਦਾ ਨਾਂ ਹੈ ਘੜੂੰਆਂ।

ਪਿੰਡ ਦੇ ਨਾਮਕਰਨ ਸੰਬੰਧੀ ਕਈ ਧਾਰਨਾਵਾਂ ਪ੍ਰਚਲਿੱਤ ਹਨ।

ਪਿੰਡ ਦੇ ਨਾਮਕਰਣ ਸਬੰਧੀ ਇਕ ਦੰਦ ਕਥਾ ਜੁੜੀ ਹੋਈ ਹੈ। ਜਦੋਂ ਪਾਂਡਵ ਜੂਏ ਵਿਚ ਆਪਣੀ ਪਤਨੀ ਦਰੋਪਤੀ ਨੂੰ ਹਾਰ ਗਏ ਤਾਂ ਉਨ੍ਹਾਂ ਨੂੰ ਸ਼ਰਤ ਮੁਤਾਬਕ ਰਾਜ ਭਾਗ ਤਿਆਗਣਾ ਪਿਆ। ਉਹ ਘੁੰਮਦੇ-ਘੁਮਾਉਂਦੇ ਇਸ ਜੰਗਲੀ ਇਲਾਕੇ ਵਿਚ ਆ ਗਏ। ਇੱਥੇ ਇਕ ਪੁਰਾਤਨ ਮੰਦਰ ਝਾੜਖੰਡੀ ਦੇ ਨੇੜੇ ਉਨ੍ਹਾਂ ਰੈਣ-ਬਸੇਰਾ ਕੀਤਾ। ਦੰਦ ਕਥਾ ਅਨੁਸਾਰ ਮੰਦਰ ਵਿਚ ਇਕ ਰਾਖ਼ਸ਼ਣੀ ਰਹਿੰਦੀ ਸੀ ਜਿਸ ਨਾਲ ਭੀਮ ਨੇ ਵਿਆਹ ਕਰਵਾ ਲਿਆ। ਕਹਿੰਦੇ ਹਨ ਕਿ ਘੜੀ ਵਿਚ ਵਿਆਹ ਤੇ ਘੜੀ ਵਿਚ ਪੁੱਤਰ ਪੈਦਾ ਹੋ ਗਿਆ ਜਿਸ ਕਾਰਨ ਇਸ ਸਥਾਨ ਦਾ ਨਾਂ ਘੜੀ ਤੋਂ ਘੜੂੰਆਂ ਪੈ ਗਿਆ। ਭੀਮ ਦੇ ਪੁੱਤਰ ਦਾ ਨਾਂ ਘੜੂੰਕਾ ਦੱਸਿਆ ਜਾਂਦਾ ਹੈ।

ਇੱਕ ਧਾਰਨਾ ਇਹ ਹੈ ਕਿ ਬਾਬਾ ਜੋਧ ਸਿੰਘ ਸਮੇਤ ਪਰਿਵਾਰ ਪਿੰਡ ਨਮੋਲ (ਲੌਂਗੋਵਾਲ਼ ਨੇੜੇ ਸੰਗਰੂਰ) ਤੋਂ 1400 ਈਸਵੀ ਦੇ ਆਸ—ਪਾਸ ਇੱਥੇੇੇ ਆਏ ਪਰ ਉਂਝ ਇੱਥੇ ਪਹਿਲਾਂ ਹੀ ਅਬਾਦੀ ਮੌਜੂਦ ਸੀ।ਦੂਜੀ ਧਾਰਨਾ ਹੈ ਕਿ ਭੀਮ ਦਾ ਪੁੱਤਰ ਘਟੋਤਕੱਚ (ਹਡਿੰਬਾ ਦਾ ਪੁੱਤਰ) ਇੱਥੇ ਪੈਦਾ ਹੋਇਆ ਸੀ, ਜਿਸ ਦੇ ਨਾਂ ਉੱਤੇ ਪਿੰਡ ਦਾ ਨਾਂ ਘੜੂੰਆਂ ਪਿਆ।ਤੀਜੀ ਧਾਰਨਾ ਅਨੁਸਾਰ 1574—75 ਦੇ ਕਰੀਬ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੀ ਗੱਦੀ ਬਾਬਾ ਰੰਗਦਾਸ ਭੰਡਾਰੀ (ਹੁਸ਼ਿਆਰਪੁਰ) ਨੂੰ ਸੌਂਪੀ।ਮੁਗ਼ਲਾਂ ਦੇ ਰਾਜ ਸਮੇਂ ਮੰਦਰ ਬਣਨੇ ਸੰਭਵ ਨਹੀਂ ਸੀ।ਇਸ ਲਈ ਅਜਿਹਾ ਸੰਭਵ ਹੈ ਕਿ ਤੈਮੂਰ ਦੇ ਹਮਲੇ ਸਮੇਂ ਸੂਰਜ ਵੰਸ਼ੀ ਰਾਜਿਆਂ ਮੰਦਰ ਨਿਰਮਾਣ ਕੀਤੇ ਹੋਣ ਅਤੇ ਉਹਨਾਂ ਨੂੰ ਨੇ ਹੀ ਮਗਰੋਂ ਬਾਬਾ ਜੋਧ ਸਿੰਘ ਨੂੰ ਇੱਥੇ ਵਸਾਇਆ।ਬਾਬਾ ਜੋਧ ਸਿੰਘ ਉਸ ਸਮੇਂ ਸਿਰਕੱਢ ਸੀ।ਗੁਸਾਈਂ ਆਪਣੇ ਘਰ ਨੂੰ ‘ਗਰੂੰਆਂ’ ਕਹਿੰਦੇ ਸਨ ਅਤੇ ਇਸ ਤਰ੍ਹਾਂ ਇਹ ਨਾਂ ਬਦਲਦੇ—ਬਦਲਦੇ ‘ਘੜੂੰਆਂ’ ਹੋ ਗਿਆ।

1660—61 ਵਿੱਚ ਗੁਰੂ ਹਰਿਰਾਏ ਜੀ, 1664 ਵਿੱਚ ਬਾਬਾ ਰਾਮਰਾਏ ਜੀ ਅਤੇ 1670 ਦੇ ਕਰੀਬ ਗੁਰੂ ਤੇਗ ਬਹਾਦਰ ਜੀ ਨੇ ਇਸ ਪਿੰਡ ਵਿੱਚ ਚਰਨ ਪਾਏ।ਨਵੰਬਰ 1762 ਈਸਵੀ ਵਿੱਚ ਮੁਗ਼ਲਾਂ ਨੇ ਮੋਰਿੰਡਾ ਵਾਲ਼ਿਆਂ ਤੋਂ ਬਾਬਾ ਨੰਦ ਲਾਲ ਜੀ ਨੂੰ ਬੱਤੇ ਸ਼ਹੀਦ ਕਰਵਾ ਦਿੱਤਾ।ਉਪਰੰਤ ਬਾਬਾ ਜੀ ਦੇ ਬੇਟੇ ਧੀਰਮੱਲੀਆਂ ਦੇ ਸੰਪਰਕ ਵਿੱਚ ਆ ਗਏ, ਇਸ ਕਾਰਨ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਪਿੰਡ ਆਗਮਨ ਸਮੇਂ ਗੁਰੂ ਜੀ ਨੂੰ ਗੁਰਦੁਆਰੇ ਨਹੀਂ ਵੜਨ ਦਿੱਤਾ ਅਤੇ ਗੁਰੂ ਜੀ ਅਕਾਲਗੜ੍ਹ ਸਾਹਿਬ ਜਾ ਕੇ ਬੈਠ ਗਏ ਪਰ ਮਗਰੋਂ ਰਾਮ ਦਾਸ ਵੀ (ਜੋ ਰੰਗਦਾਸ ਦੀ ਗੱਦੀ ਉੱਤੇ ਬੈਠੇ ਸੀ) ਅੰਮ੍ਰਿਤ ਛਕ ਕੇ ਰਾਮ ਸਿੰਘ ਬਣ ਗਏ।ਉਹਨਾਂ ਦੀ ਔਲਾਦ ਇੱਥੇ ਹੀ ਰਹਿੰਦੀ ਹੈ।ਜਦੋਂ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ 22 ਮੰਜੀਆਂ ਥਾਪੀਆਂ, ਤਾਂ ਇੱਕ ਮੰਜੀ ਘੜੂੰਏਂ ਵੀ ਸੀ।ਸ੍ਰੀ ਗੁਰੂ ਬੰਸ ਬਿਨੋਦ, ਗਣੇਸ਼ ਸਿੰਘ ਬੇਦੀ (1884) ਨੇ ਇਸ ਦਾ ਜ਼ਿਕਰ ਕੀਤਾ ਹੈ।ਸ੍ਰੀ ਗੁਰੂ ਤੀਰਥ ਸੰਗ੍ਰਹਿ (ਤਾਰਾ ਸਿੰਘ ਨਿਰੋਤਮ ਅਤੇ ਸਰੂਪ ਦਾਸ ਭੱਲਾ) ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ।ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ,“ਪਿੰਡ ਘੜੂੰਆਂ (ਜ਼ਿਲ੍ਹਾ ਅੰਬਾਲਾ) ਦਾ ਵਸਨੀਕ ਭੰਡਾਰੀ ਖੱਤਰੀ, ਜੋ ਵੈਰਾਗੀਆਂ ਦਾ ਚੇਲਾ ਸੀ, ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਗੱਦੀ ਬਖ਼ਸ਼ੀ।ਵੰਸ ਘੜੂੰਏਂ ਵਿੱਚ ਅਬਾਦ ਹੈ।” ਉਂਝ ਗੁਰਦੁਆਰਾ ਹਵੇਲੀ ਸਾਹਿਬ ਵਿੱਚ ਤਾਂਬੇ ਦੀ ਪਲੇਟ ਉੱਤੇ 22 ਪ੍ਰਚਾਰਕਾਂ ਦੇ ਨਾਂ ਹਨ ਪਰ ਉਹਨਾਂ ਨਾਵਾਂ ਨਾਲ਼ੋਂ ਇਹਨਾਂ ਨਾਵਾਂ ਵਿੱਚ ਫਰਕ ਹੈ।

ਸਮਰਾਟ ਅਕਬਰ ਦੇ ਸਮੇਂ ਇੱਥੇ ਮੰਦਰ ਮੌਜੂਦ ਸਨ—ਝਾੜਖੰਡੀ (ਅਭਿਮਨਯੂ ਦੇ ਫੇਰੇ), ਸਨਾਤਕ ਧਰਮ ਮੰਦਰ (ਬਸੰਤੀ ਦੇਵੀ ਦਾ), ਟੋਭਾ (ਮਲਕੂਆਣਾ ਸਾਹਿਬ), ਜਿਸ ਨੂੰ ਪਾਂਡਵਾਂ ਦੀ ਝੀਲ ਕਿਹਾ ਜਾਂਦਾ ਹੈ (62 ਵਿੱਘੇ ਜਗ੍ਹਾ), ਦੁਆਲ਼ੇ ਵੀ ਮੰਦਰ ਸਨ।1948—49 ਵਿਚਕਾਰ ਇੱਥੇ ਬ੍ਰਾਹਮਣ ਮਾਜਰੇ ਦੇ ਸੰਤ ਪ੍ਰੀਤਮ ਦਾਸ ਨੇ ਖੁਦਾਈ ਕਰਵਾਈ, ਤਾਂ ਵੱਡੀਆਂ—ਵੱਡੀਆਂ ਇੱਟਾਂ ਨਿਕਲ਼ੀਆਂ ਸਨ, ਜਿਨ੍ਹਾਂ ਉੱਤੇ ਪੰਜੇ ਦਾ ਨਿਸ਼ਾਨ ਸੀ।

ਤਵਾਰੀਖ਼ ਗੁਰੂ ਖ਼ਾਲਸਾ ਮਹਾਂਦੇਵ ਦੀ ਔਲਾਦ ਸੰਬੰਧੀ ਸਫ਼ਾ 622 ਉੱਤੇ ਲਿਖਦਾ ਹੈ।ਗਿਆਨੀ ਗਿਆਨ ਸਿੰਘ ਸਪੱਸ਼ਟ ਕਰਦੇ ਹਨ ਕਿ ਮਹਾਂਦੇਵ ਦਾ ਮੁੰਡਾ ਕਸ਼ਮੀਰ ਮੱਲ ਸੀ ਅਤੇ ਅੱਗੋਂ ਉਹਨਾਂ ਦਾ ਪੁੱਤਰ ਸੀ ਅਤਰ ਸਿੰਘ।ਅਤਰ ਸਿੰਘ ਦੀ ਔਲਾਦ ਹੀ ਘੜੂੰਏਂ ਰਹਿੰਦੀ ਹੈ।

14 ਜਨਵਰੀ 1703 ਵਿੱਚ ਰਾਣਵਾਂ ਕੋਲ਼ ਹੋਈ ਲੜਾਈ ਵਿੱਚ ਘੜੂੰਆਂ ਸ਼ਾਮਲ ਸੀ।ਪੰਥ ਪ੍ਰਕਾਸ਼ ਇਸ ਸੰਬੰਧੀ ਚਾਨਣਾ ਪਾਉਂਦਾ ਹੈ।1764 ਵਿੱਚ ਮੋਰਿੰਡਾ ਕਤਲੇਆਮ ਸਮੇਂ ਇੱਥੋਂ ਦੇ ਸੂਰਬੀਰ ਰਣ ਸਿੰਘ ਅਤੇ ਦਲ ਸਿੰਘ ਮੌਜੂਦ ਸਨ।ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕਾਂ ਵਿੱਚ ਵੀ ਇਹ ਨਾਂ ਹਨ : ਬਿਨੋਦ ਸਿੰਘ ਕਾਹਨ ਸਿੰਘ, ਬਾਜ ਸਿੰਘ, ਰਣ ਸਿੰਘ ਅਤੇ ਦਲ ਸਿੰਘ।ਗਿਆਨੀ ਗਿਆਨ ਸਿੰਘ ਅਤੇ ਸੂਰਜ ਪ੍ਰਕਾਸ਼ ਵਿੱਚ ਇਸਦਾ ਜ਼ਿਕਰ ਹੈ।ਬੰਦੇ ਬਹਾਦਰ ਦੀ ਫ਼ੌਜ ਵਿੱਚ ਵੀ ਰਣ ਸਿੰਘ, ਦਲ ਸਿੰਘ, ਦਿਆ ਸਿੰਘ, ਨੰਦ ਸਿੰਘ ਅਤੇ ਭਾਗ ਸਿੰਘ ਸ਼ਾਮਿਲ ਹਨ।

* ਘੜੂੰਏਂਵਾਲ ਔ ਸਲੌਦੀਵਾਲ ਹੁਤੇ ਕਦੀਮੀ ਸਿੰਘਨ ਨਾਲ਼।

   ਰਣ ਸਿੰਘ, ਦਯਾ ਸਿੰਘ ਘੜੂੰਏਂ ਵਾਲ, ਪੀਵਣ ਪਾਣੀ ਗਏ ਉਸ ਨਾਲ਼।

(ਰਤਨ ਸਿੰਘ ਭੰਗੂ ਪੰਨਾ 471)

ਬਾਬਾ ਜੋਧ ਸਿੰਘ ਜੀ ਦੀ ਨੌਵੀਂ ਪੀੜ੍ਹੀ ਵਿੱਚ ਬਾਬਾ ਗੁਰੀਆ ਜੀ (1720 ਈਸਵੀ ਦੇ ਨੇੜੇ—ਤੇੜੇ) ਹੋਏ।ਉਨ੍ਹਾਂ ਦੇ ਅੱਠ ਮੁੰਡੇ ਸਨ — ਮਲੀਆ, ਰਾਉ, ਪਰਮਾ, ਪ੍ਰਿਥੀ ਚੰਦ, ਸਾਹਿਬ ਰਾਏ, ਜੈ ਕ੍ਰਿਸ਼ਨ, ਆਲਮ ਚੰਦ ਅਤੇ ਗੜਕੂ।ਬਾਬਾ ਗੁਰੀਆ ਜੀ ਦੇ ਭਰਾਵਾਂ ਦੇ ਨਾਂ ਸਨ — ਕੰਨੜ, ਬੁਲਾਰਾ, ਦਾਤਾ, ਸ਼ਿਵ ਦਾਸ। ਆਪ ਦੇ ਪਿਤਾ ਜੀ ਦਾ ਨਾਂ ਮੂਲਾ ਸੀ।ਇਹ ਵੀ ਛੇ ਭਰਾ ਸਨ — ਨਾਹਰ, ਬਾਹੜ, ਮਾਈ ਦਿੱਤਾ, ਬੁੱਲਾ ਚਾਹੜ ਅਤੇ ਜਾਗੋ। ਗੁਰੀਆ ਜੀ ਚਾਰ ਪੰਜ ਪਿੰਡਾਂ ਦੇ ਜਗੀਰਦਾਰ ਸਨ। 1779—80 ਦੇ ਕਰੀਬ ਸ੍ਰ ਅਮਰ ਸਿੰਘ ਪਟਿਆਲਾ ਨੇ (ਸ੍ਰ ਆਲਾ ਸਿੰਘ ਦਾ ਪੋਤਾ ਤੇ ਸ੍ਰ ਸਰਦੂਲ ਸਿੰਘ ਦਾ ਸਪੁੱਤਰ) ਘੜੂੰਏਂ ਨੂੰ ਰਿਆਸਤ ਪਟਿਆਲਾ ਵਿੱਚ ਮਿਲਾ ਕੇ ਅਮਰਗੜ੍ਹ ਜ਼ਿਲ੍ਹੇ ਨਾਲ਼ ਜੋੜ ਲਿਆ।

ਇਹ ਪਿੰਡ ਪੱਤੀਆਂ ਵਿੱਚ ਵੰਡਿਆ ਹੋਇਆ ਹੈ :

1. ਗੁਰੀਆ ਪੱਤੀ (ਉਹਨਾਂ ਦੇ ਭਰਾ ਕੁੰਡਲ ਦੀ ਔਲਾਦ ਵੀ ਵਿੱਚ ਹੀ ਹੈ)

2. ਜਾਗੋ ਪੱਤੀ (ਗੁਰੀਆ ਜੀ ਦਾ ਚਾਚਾ ਪਰ ਉਹ ਵੀ ਗੁਰੀਆ ਪੱਤੀ ਹੀ ਵੱਜਦੀ ਹੈ)

3. ਨਾਹਰ ਪੱਤੀ (ਗੁਰੀਆ ਜੀ ਦਾ ਚਾਚਾ)

4. ਦੱਗੋ ਪੱਤੀ (ਗੁਰੀਆ ਜੀ ਦਾ ਭਰਾ)

5. ਚਾਂਦ ਪੱਤੀ (ਬਾਬਾ ਜੋਧ ਸਿੰਘ ਦੇ ਨਾਲ਼)

ਇਹੋ ਨਹੀਂ, ਪਰਜਾ ਮੰਡਲ ਦੀ ਲਹਿਰ ਸਮੇਂ ਵੀ ਇਸ ਪਿੰਡ ਨੇ ਪੂਰਾ ਯੋਗਦਾਨ ਪਾਇਆ।7 ਜਨਵਰੀ 1940 ਈਸਵੀ ਨੂੰ ਪਰਜਾ ਮੰਡਲੀਆਂ ਉੱਤੇ ਘੜੂੰਏਂ ਵਿੱਚ ਗੋਲ਼ੀ ਚੱਲੀ ਅਤੇ ਇਸ ਸੰਬੰਧੀ 26 ਬੰਦਿਆਂ ਉੱਤੇ ਕੇਸ ਚੱਲਿਆ।ਇਹਨਾਂ ਵਿੱਚੋਂ ਛੇ ਨੂੰ ਸਖ਼ਤ ਸਜ਼ਾ ਹੋਈ।ਚੰਨਣ ਸਿੰਘ ਨੂੰ ਛੇ ਮਹੀਨੇ ਹਨ੍ਹੇਰ ਕੋਠੜੀ ਵਿੱਚ ਰੱਖਿਆ ਗਿਆ।ਕਰਮ ਸਿੰਘ ਅਤੇ ਉਹਨਾਂ ਦਾ ਲੜਕਾ ਬਚਨ ਸਿੰਘ, ਅਜਮੇਰ ਸਿੰਘ ਪੱੁਤਰ ਮਾਨ ਸਿੰਘ, ਨਿਰਵੈਰ ਸਿੰਘ ਪੁੱਤਰ ਨਰਾਇਣ ਸਿੰਘ ਨੂੰ ਸਜ਼ਾਵਾਂ ਹੋਈਆਂ।ਵੈਦ ਚੰਨਣ ਸਿੰਘ ਨੂੰ 160 ਰੁਪਏ ਜੁਰਮਾਨਾ ਤੇ ਡੇਢ ਸਾਲ ਦੀ ਕੈਦ। 60 ਆਦਮੀਆਂ ਨੂੰ ਬਸੀ ਪਠਾਣਾਂ ਹਵਾਲਾਤ ਵਿੱਚ ਬੰਦ ਕੀਤਾ ਗਿਆ।ਸ੍ਰ ਹਜੂਰਾ ਸਿੰਘ ਭਗੌੜਾ ਹੀ ਰਿਹਾ, ਉਹ ਗ੍ਰਿਫ਼ਤਾਰ ਨਾ ਹੋਇਆ।ਇਹ ਉਹ ਸਮਾਂ ਸੀ, ਜਦੋਂ ਗਿਆਨੀ ਜੈਲ ਸਿੰਘ ਵੀ ਪਿੰਡ ਰੁਕ ਕੇ ਲੰਘਦੇ ਸਨ।ਪਰਜਾ ਮੰਡਲ ਤੋਂ ਇਲਾਵਾ ਅਜ਼ਾਦ ਹਿੰਦ ਫ਼ੌਜ ਵਿੱਚ ਵੀ ਪਿੰਡ ਦੇ ਕਈ ਸੂਰਬੀਰਾਂ ਨੇ ਆਪਣੇ ਜੌਹਰ ਦਿਖਾਏ ਨੇ।1897—98 ਵਿੱਚ ਦਰਬਾਰ ਸਾਹਿਬ ਵਿੱਚ ਬਿਜਲੀ ਦੀ ਫੀਟਿੰਗ ਸੰਬੰਧੀ ਵਿਵਾਦ ਉੱਠਿਆ ਸੀ,ਤਾਂ ਉਸ ਸਮੇਂ ਵੀ ਘੜੂੰਏਂ ਦੀ ਗੁਰਦੁਆਰਾ ਕਮੇਟੀ ਨੇ ਅਗਾਂਹਵਧੂ ਰੋਲ (ਬਿਜਲੀ ਦੇ ਹੱਕ ਵਿੱਚ ਮਤਾ) ਅਦਾ ਕੀਤਾ।

ਪਿੰਡ ਵਿੱਚ ਦੋ ਗੁਰਦੁਆਰੇ ਗੁਰੂ ਸਾਹਿਬਾਨ ਦੀ ਯਾਦ ਵਿੱਚ ਨੇ, ਜਿਨ੍ਹਾਂ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲ਼ੇ ਕਰਵਾ  ਰਹੇ ਹਨ।ਘੜੂੰਏਂ ਕੋਲ਼ 18,000 ਵਿੱਘੇ ਜ਼ਮੀਨ ਹੈ।ਡੇਰਾ ਬਰਾਗੀਆਂ ਕੋਲ਼ 60 ਵਿੱਘੇ, ਉਦਾਸੀਆਂ ਕੋਲ਼ 100 ਵਿੱਘੇ ਅਤੇ ਗੁਸਾਈਆਂ ਦੇ ਡੇਰੇ ਕੋਲ਼ 80 ਵਿੱਘੇ ਜ਼ਮੀਨ ਹੈ।ਨਿਰਮਲੀਆਂ ਦੇ ਡੇਰੇ ਦੀ 80 ਵਿੱਘੇ ਜ਼ਮੀਨ ਸੀ ਪਰ ਹੁਣ ਇਹ ਡੇਰਾ ਖ਼ਤਮ ਹੋ ਗਿਆ ਹੈ।

ਅਨੂਸੂਚਿਤ ਜਾਤੀ ਦੀ ਪੱਤੀ ਮਾਜਰੀ (ਗੁਰਦੁਆਰਾ ਨੰਬਰ 2) ਹੈ।ਬਾਬਾ ਗੁਰੀਆ ਦੇ ਕਈ ਕਬਜੇ ਵਾਲ਼ੇ ਪਿੰਡ ਬੇ ਚਿਰਾਗ ਹਨ।ਬਾਬਾ ਨਾਹਰ ਦੀ ਔਲਾਦ ਦੇ ਅੱਗੇ ਕੁਝ ਘਰਾਂ ਨੇ ਬਰੌਲੀ ਪਿੰਡ ਬਣਾ ਲਿਆ । ਕੁਝ ਘਰਾਂ ਨੂੰ ਗੁਰੂ ਜੀ ਬ੍ਰਾਹਮਣ ਮਾਜਰੇ ਲੈ ਗਏ।ਚਾਂਦਪੱਤੀ ਦੇ ਇੱਕ ਪੂਰੇ ਪਰਿਵਾਰ ਨੇ ਮੁੱਲਾਂਪੁਰ ਦਾਖਾ ਦੇ ਨੇੜੇ ਤਲਵੰਡੀ ਖੁਰਦ ਪਿੰਡ ਵਸਾ ਲਿਆ।ਇਸੇ ਤਰ੍ਹਾਂ ਘੜੈਲਾ—ਘੜੈਲੀ (ਰਾਮਪੁਰਾ ਫੂਲ) ਤੇ ਸ਼ਾਂਤਪੁਰ ਵੀ ਜਾ ਵਸਾਇਆ।ਪਿੰਡ ਵਿੱਚ ਮੁਰੱਬੇਬੰਦੀ 1952 ਈਸਵੀ ਵਿੱਚ ਹੋਈ।ਮੁੱਖ ਗੋਤ ਧਨੋਆ ਹੈ ਅਤੇ ਇਸਦੀ ਕੁੱਲ ਵੋਟ 5060 ਹੈ।ਇਸ ਦੇ ਦੱਖਣ ਵਾਲ਼ੇ ਪਾਸੇ ਪੱਛੜੀ ਜਾਤੀ, ਵਿਚਕਾਰ ਗੁਸਾਈਆਂ ਦੀਆਂ ਸਮਾਧਾਂ ਅਤੇ ਆਲ਼ੇ—ਦੁਆਲ਼ੇ ਹੋਰ ਪਰਿਵਾਰ ਰਹਿੰਦੇ ਹਨ।ਲੁਹਾਰਾਂ,ਤਰਖਾਣਾਂ, ਸੁਨਿਆਰਾਂ ਦਾ ਕੰਮ ਉਨ੍ਹੀ ਦਿਨੀਂ ਬੜੇ ਜ਼ੋਰਾਂ ਉੱਤੇ ਸੀ।ਦਸਵੀਂ ਤੱਕ ਕੁੜੀਆਂ ਦਾ ਸਕੂਲ ਅਤੇ ਬਾਰਵੀਂ ਤੱਕ ਮੁੰਡਿਆਂ ਦਾ ਹੈ, ਜਿੱਥੇ ਹੁਣ ਕੁੜੀਆਂ ਵੀ ਪੜ੍ਹਦੀਆਂ ਹਨ।ਡੇਰਾ ਬਾਬਾ ਉਦਾਸੀਆਂ ਨੇ ਹਸਪਤਾਲ਼, ਬੈਂਕ, ਸਟੇਡੀਅਮ, ਡਾਕ—ਘਰ, ਟੈਲੀਫੋਨ ਐਕਸਚੇਂਜ, ਪੁਲੀਸ ਚੌਕੀ ਅਤੇ ਪਾਣੀ ਦੀ ਟੈਂਕੀ ਬਣਾਉਣ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ।ਉਂਝ ਬਾਇਓ ਗੈਸ ਪਲਾਂਟ ਵੀ ਹੈ ਪਰ ਅੱਜਕੱਲ੍ਹ ਇਹ ਬੰਦ ਹੈ।

ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚੋਂ ਸਵਰ ਸ੍ਰੀ ਭਗਵਾਨ ਸਿੰਘ (ਮਹਰਾਜਾ ਪਟਿਆਲਾ ਦੇ ਅਹਿਲਕਾਰ), ਬਸ਼ੇਸ਼ਰ ਸਿੰਘ, ਇੰਦਰ ਸਿੰਘ (ਮੁਲਾਜ਼ਮ), ਗੁਰਦਿਆਲ ਸਿੰਘ (ਪੈਪਸੂ ਵੇਲ਼ੇ ਵਿਧਾਇਕ), ਸੁਰੈਣ ਸਿੰਘ ਧਨੋਆ (ਚੀਫ ਸੈਕਟਰੀ ਪੰਜਾਬ), ਜਗਤ ਸਿੰਘ (ਸਾਬਕਾ ਵਿਧਾਇਕ), ਹਰਨੈਕ ਸਿੰਘ ਘੜੂੰਆਂ (ਸਾਬਕਾ ਵਿਧਾਇਕ ਅਤੇ ਸਾਹਿਤਕਾਰ), ਜਥੇਦਾਰ ਮੋਖਾ ਸਿੰਘ (ਸ਼੍ਰੋਮਣੀ ਕਮੇਟੀ ਮੈਂਬਰ), ਕਰਮ ਸਿੰਘ ਪਾਲਟੇ (ਜੁਆਇੰਟ ਰਜਿਸਟਰਾਰ) , ਬਾਵਾ ਸਿੰਘ, ਕਿਸ਼ਨ ਸਿੰਘ, ਮਾਨ ਸਿੰਘ (ਵਿੰਗ ਕਮਾਂਡਰ), ਰਾਜਿੰਦਰਪਾਲ ਸਿੰਘ (ਰਿਟਾਇਰ ਬਿਰਗੇਡੀਅਰ), ਸੰਤ ਬਾਬਾ ਦਰਸ਼ਨ ਸਿੰਘ (ਢੱਕੀ ਸਾਹਿਬ ਵਾਲ਼ੇ ਮਕਸੂਦੜਾ ਸਾਹਿਬ), ਅਰਜਨ ਸਿੰਘ (ਜਾਗੋ ਪੱਤੀ) ਅਤੇ ਦਰਸ਼ਨ ਸਿੰਘ ਮਠਾੜੂ (ਚੀਫ ਇੰਜੀਨੀਅਰ ਅਸਾਮ)।ਕੁਲਦੀਪ ਸਿੰਘ ਗਰੇਵਾਲ ਦੇ ਗੁਰੀਆ ਪੱਤੀ ਵਿੱਚ ਨਾਨਕੇ ਹਨ ਅਤੇ ਉਹ ਇਸ ਪਿੰਡ ਦਾ ਇਤਿਹਾਸ ਲਿਖਣ ਲਈ ਘੜੂੰਏਂ ਹੀ ਟਿਕੇ ਹੋਏ ਹਨ।ਅਜੇ ਇਸ ਲੇਖ ਨੇ ਹੋਰ ਵਿਸਥਾਰ ਲੈਣਾ ਹੈ ਪਰ ਫਿਰ ਵੀ ਛਪਵਾਉਣ ਤੋਂ ਪਹਿਲਾਂ ਸੋਧ ਜ਼ਰੂਰੀ ਹੈ।

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਪੰਜਾਬ ਦੇ ਸਾਬਕਾ ਮੰਤਰੀ ਤੇ ਉੱਘੇ ਲੇਖਕ ਹਰਨੇਕ ਸਿੰਘ ਘੜੂੰਆਂ ਅਤੇ ਚੰਡੀਗੜ੍ਹ ਦੇ ਸਾਬਕਾ ਚੀਫ ਕਮਿਸ਼ਨਰ ਸ੍ਰੀ ਧਨੋਆ।

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]