ਚੰਦਰਿਕਾ (ਅਖ਼ਬਾਰ)
ਤਸਵੀਰ:Chandrika(newspaper)Logo.png | |
ਤਸਵੀਰ:Chandrika(newspaper)Cover.jpg | |
ਕਿਸਮ | Daily newspaper |
---|---|
ਫਾਰਮੈਟ | Broadsheet |
ਮਾਲਕ | Muslim Printing and Publishing Co Ltd |
ਪ੍ਰ੍ਕਾਸ਼ਕ | P K K Bava |
ਸੰਪਾਦਕ | C.P. Saidalavi |
ਸਥਾਪਨਾ | 1934 | , Thalassery
ਭਾਸ਼ਾ | Malayalam |
ਮੁੱਖ ਦਫ਼ਤਰ | Kozhikode[1] |
Circulation | More than 400000 |
ਵੈੱਬਸਾਈਟ | chandrikadaily |
ਮੁਫ਼ਤ ਆਨਲਾਈਨ ਪੁਰਾਲੇਖ | epaper |
ਚੰਦਰਿਕਾ ਇੱਕ ਮਲਿਆਲਮ ਅਖ਼ਬਾਰ ਹੈ, ਜੋ ਮੁਸਲਿਮ ਪ੍ਰਿੰਟਿੰਗ ਅਤੇ ਪਬਲਿਸ਼ਿੰਗ ਕੰਪਨੀ, ਕੇਰਲ ਦੁਆਰਾ ਚਲਾਇਆ ਜਾਂਦਾ ਹੈ।[2][3][4][5][6][7] ਇਹ ਇੰਡੀਅਨ ਯੂਨੀਅਨ ਮੁਸਲਿਮ ਲੀਗ [8] ਮੁਖ ਪੱਤਰ ਹੈ ਅਤੇ ਕੋਜ਼ੀਕੋਡ, ਕੰਨੂਰ, ਮੱਲਾਪੁਰਮ, ਕੋਚੀ, ਤ੍ਰਿਵੇਂਦਰਮ, ਕੋਟਾਯਮ, ਦੋਹਾ, ਦੁਬਈ, ਰਿਆਦ, ਬਹਿਰੀਨ, ਦਮਾਮ ਅਤੇ ਜੇਦਾਹ ਤੋਂ ਪ੍ਰਕਾਸ਼ਿਤ ਹੁੰਦਾ ਹੈ। ਚੰਦਰਿਕਾ ਦੀ ਸਥਾਪਨਾ ਪੱਛੜੇ ਭਾਈਚਾਰਿਆਂ ਦੀ ਸਹਾਇਤਾ ਲਈ ਮਾਲਾਬਾਰ ਮੁਸਲਮਾਨਾਂ ਤੋਂ ਇੱਕ ਅਖ਼ਬਾਰ ਕੱਢਣ ਦੀ ਪਹਿਲੀ ਕੋਸ਼ਿਸ਼ ਵਜੋਂ ਕੀਤੀ ਗਈ ਸੀ।
ਇਤਿਹਾਸ
[ਸੋਧੋ]ਚੰਦਰਿਕਾ ਦੀ ਸਥਾਪਨਾ ਸਾਲ 1934 ਵਿੱਚ ਥਲਾਸੇਰੀ ਵਿੱਚ ਕੀਤੀ ਗਈ ਸੀ ਅਤੇ ਇਸਨੇ ਜਨਵਰੀ 2011 ਵਿੱਚ ਆਪਣੀ ਪਲੈਟੀਨਮ ਜੁਬਲੀ ਮਨਾਈ ਸੀ ਚੰਦਰਿਕਾ ਨੇ 1936 ਵਿੱਚ ਕੋਝੀਕੋਡ ਤੋਂ ਪ੍ਰਕਾਸ਼ਨ ਸ਼ੁਰੂ ਕੀਤਾ।
ਕੇਰਲ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਸੀਐਚ ਮੁਹੰਮਦ ਕੋਯਾ ਕਦੇ ਚੰਦਰਿਕਾ ਦੇ ਮੁੱਖ ਸੰਪਾਦਕ ਸਨ।
ਸਾਬਕਾ ਕੇਂਦਰੀ ਮੰਤਰੀ ਸ੍ਰੀ ਈ.ਅਹਿਮਦ ਕਦੇ ਅਖ਼ਬਾਰ ਦੇ ਰਿਪੋਰਟਰ ਸਨ ਅਤੇ ਬਾਅਦ ਵਿੱਚ ਅਖ਼ਬਾਰ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸੇਵਾ ਨਿਭਾਈ।[9]
"ਦ ਨਿਊ ਇੰਡੀਅਨ ਐਕਸਪ੍ਰੈਸ" ਦੀਆਂ ਰਿਪੋਰਟਾਂ ਦੇ ਅਨੁਸਾਰ, ਪਲਰੀਵੱਟਮ ਫਲਾਈਓਵਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਬਕਾ ਲੋਕ ਨਿਰਮਾਣ ਮੰਤਰੀ ਨੂੰ ਬੁੱਕ ਕਰਨ ਤੋਂ ਬਾਅਦ, ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਰੋਜ਼ਾਨਾ ਚੰਦਰਿਕਾ ਦੇ ਮੁੱਖ ਦਫਤਰ 'ਤੇ ਛਾਪੇਮਾਰੀ ਕੀਤੀ ਸੀ।
ਪਰਿਭਾਸ਼ਾ
[ਸੋਧੋ]ਚੰਦਰਿਕਾ (ਸੰਸਕ੍ਰਿਤ ਵਿੱਚ) ਦਾ ਅਰਥ ਹੈ ਅਨੰਦਮਈ ਚੰਦਰਮਾ।
ਇਹ ਵੀ ਵੇਖੋ
[ਸੋਧੋ]- ਮਲਿਆਲਮ ਭਾਸ਼ਾ ਦੇ ਅਖਬਾਰਾਂ ਦੀ ਸੂਚੀ
- ਮਲਿਆਲਮ-ਭਾਸ਼ਾ ਦੇ ਅਖ਼ਬਾਰਾਂ ਦੀ ਸੂਚੀ
- ਭਾਰਤ ਵਿੱਚ ਅਖਬਾਰਾਂ ਦੀ ਸੂਚੀ