ਚੰਨੀ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Alaap bhangra.jpg

ਹਰਚਰਨਜੀਤ ਸਿੰਘ ਰੁਪਾਲ ੳ ਬੀ ਈ ਕਿੱਤੇ ਦੇ ਤੌਰ ਤੇ ਚੰਨੀ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਇੱਕ ਬਰਤਾਨਵੀ-ਭਾਰਤੀ, ਪੱਛਮ ਵਿੱਚ[1] ਭੰਗੜਾ ਸੰਗੀਤਕਾਰ ਦੇ ਪਿਤਾਮਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਚੰਨੀ, ਅਲਾਪ ਦਾ ਸਹਿ-ਬਾਨੀ, ਮੁਹਰੀ ਗਾਇਕ, ਨਿਰਮਾਤਾ ਅਤੇ ਨਿਰਦੇਸ਼ਕ ਹੈ। ਉਹ ਮਾਲੇਰਕੋਟਲਾ ਪੰਜਾਬ ਤੋਂ ਯੂਕੇ 1975 ਵਿੱਚ ਆਇਆ ਅਤੇ ਹੌਲੀ-ਹੌਲੀ ਬਰਤਾਨੀਆਂ ਦੇ ਪੰਜਾਬੀ ਨੌਜਵਾਨਾਂ ਦੇ ਦਿਲਾਂ ਚ ਪੰਜਾਬੀ ਸੰਗੀਤ ਨਾਲ ਜਗਾਹ ਬਣਾਈ। ਉਸਨੇ 1977 ਚ ਹਰਜੀਤ ਗਾਂਧੀ, ਰਣਧੀਰ ਸਹੋਤਾ ਅਤੇ ਇੰਦਰ ਕਲਸੀ ਨਾਲ ਮਿਲਕੇ ਅਲਾਪ ਸੰਗੀਤ ਮੰਡਲੀ ਦੀ ਨੀਂਹ ਰੱਖੀ।

ਪੱਛਮੀ ਅਤੇ ਪੰਜਾਬੀ ਲੋਕ ਸਾਜ਼ ਇਕੱਠੇ ਵਰਤਕੇ ਅਲਾਪ ਨੇ ਇੱਕ ਨਵਾਂ ਅਤੇ ਹੋਰ ਆਧੁਨਿਕ ਸ਼ੈਲੀ ਵਿੱਚ ਪੰਜਾਬੀ ਸੰਗੀਤ ਬਣਾਇਆ, ਜੋ ਕਿ ਬਾਅਦ ਚ ਯੂਕੇ ਭੰਗੜਾ ਦੇ ਨਾਮ ਨਾਲ ਜਾਣਿਆ ਗਿਆ।

ਅਲਾਪ, ਜਿੰਮੀ ਸਾਵਿਲ, ਯੂਬੀ40 ਦਾ ਸਹਿਯੋਗੀ ਵੀ ਬਣਿਆ ਅਤੇ ਅਮਰੀਕਾ ਦੇ ਮੈਡੀਸਨ ਸਕੂਏਅਰ ਗਾਰਡਨ, ਅਲ ਨਾਸਿਰ ਇਨਡੋਰ ਸਟੇਡੀਅਮ ਦੁਬਈ ਅਤੇ ਰੌਇਲ ਅਲਬਰਟ ਹਾਲ ਲੰਡਨ ਚ ਅਪਣੇ ਫਨ ਦਾ ਮੁਜ਼ਾਹਿਰਾ ਕੀਤਾ। ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਗੋਰਖਿਆਂ ਵਲੋਂ ਸੰਗੀਤ ਮੰਡਲੀ ਨੂੰ "ਬਹੁਤ ਵਧੀਆ" ਕਹਿਕੇ ਸਰਾਹਿਆ ਗਿਆ। ਉਸਨੇ ਆਸਟਰੇਲੀਆ,ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਵੀ ਸੰਗੀਤ ਦਾ ਪ੍ਰਦਰਸ਼ਨ ਕੀਤਾ। 1992 ਵਿਚ ਅਲਾਪ, ਪਾਕਿਸਤਾਨ ਚ ਸੰਗੀਤ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਬਰਤਾਨਵੀ-ਏਸ਼ੀਅਨ ਸੰਗੀਤ ਮੰਡਲੀ ਬਣਿਆ।

ਸਹਿ-ਬਾਨੀ ਹਰਜੀਤ ਗਾਂਧੀ ਕੈਂਸਰ ਨਾਲ ਜੂਝਦਾ 2003 ਚ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸਦੇ ਦਾਹ ਸੰਸਕਾਰ ਤੇ 2000 ਤੋਂ ਵਧ ਲੋਕਾਂ ਨੇ ਸ਼ਿਰਕਤ ਕੀਤੀ।[2]

ਚੰਨੀ ਸਿੰਘ ਦੇ ਬਹੁਤ ਸਾਰੇ ਇਨਾਮਾਂ ਚੋਂ ਇੱਕ, ਪੰਜਾਬੀ ਸੰਗੀਤ ਦੀ ਸੇਵਾ ਲਈ,ਜੀਵਨ ਕਾਲ ਪ੍ਰਾਪਤੀ ਇਨਾਮ, ਲੈਸਟਰ ਸ਼ਹਿਰ ਦੀ ਮੁਖੀ ਮਰਿਯਮ ਡਰੇਕੋਟ ਵਲੋਂ ਬੀਬੀਸੀ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਦੀ 13ਵੀਂ ਵਰ੍ਹੇਗੰਢ ਦੇ ਜਸ਼ਨ ਦੌਰਾਨ ਦਿੱਤਾ ਗਿਆ। ਉਹ ਬੀਬੀਸੀ ਵਲੋਂ ਜੀਵਨ ਕਾਲ ਪ੍ਰਾਪਤੀ ਇਨਾਮ ਲੈਣ ਵਾਲਾ ਪਹਿਲਾ ਗਾਇਕ ਸੀ।

ਚੰਨੀ ਸਿੰਘ, ਇੱਕ ਪਹਿਲੇ ਬ੍ਰਿਟਿਸ਼ ਏਸ਼ੀਆਈ ਸਨ ਜੋ ਕਿ ਲਿਵਰਪੂਲ ਯੂਨੀਵਰਸਿਟੀ ਵਿਚ ਸੰਗੀਤ ਦੇ ਬਤੌਰ ਆਨਰੇਰੀ ਸੀਨੀਅਰ ਲੈਕਚਰਾਰ ਨਿਯੁਕਤ ਕੀਤੇ ਗਏ। ਉਹਨਾਂ ਨੇ ਫਿਰੋਜ਼ਸ਼ਾਹ ਖਾਨ ਦੀਆਂ ਫਿਲਮਾਂ ਅਤੇ ਬਾਲੀਵੁੱਡ ਦੀਆਂ ਫਿਲਮਾਂ ਜਿਵੇਂ ਯਲਗਾਰ, ਸ਼ਕਤੀਮਾਨ, ਜਾਂਨਸ਼ੀਨ ਅਤੇ ਟੌਪਲੈਸ ਨੂੰ ਸੰਗੀਤਬਧ ਕੀਤਾ।

ਸਿੰਘ ਨੂੰ ਹੰਸਲੋ[3] ਵਿਚ ਭੰਗੜਾ ਸੰਗੀਤ, ਦਾਨਪੁੰਨ ਅਤੇ ਭਾਈਚਾਰੇ ਦੀ ਸੇਵਾ ਕਰਨ ਬਦਲੇ ਸੰਨ 2012 ਚ ਰਾਣੀ ਦੇ ਜਨਮ ਦਿਨ ਤੇ ਬਰਤਾਨੀਆ ਸਾਮਰਾਜ ਦਾ ਅਧਿਕਾਰੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ। 

2012 ਦੇ ਅੱਧ ਵਿਚ ਚੰਨੀ ਨੇ ਸੁਤੰਤਰ ਸੰਗੀਤ ਪ੍ਰਕਾਸ਼ਕ, ਫੇਅਰਵੁਡ ਸੰਗੀਤ ਕੰਪਨੀ ਨਾਲ ਵਿਸ਼ਵ-ਵਿਆਪੀ ਪ੍ਰਕਾਸ਼ਨ ਸੰਧੀ ਤੇ ਦਸਤਖਤ ਕੀਤੇ।[ਹਵਾਲਾ ਲੋੜੀਂਦਾ]

ਡਿਸਕੋਗਰਾਫੀ[ਸੋਧੋ]

ਐਲਬਮ[ਸੋਧੋ]

  • ਅਲਾਪ- ਮਹਾਨ ਹਿਟ - ਮੂਵੀ ਬੋਕਸ ਵਲੋਂ ਇੱਕ 4-ਸੀਡੀ ਸੈੱਟ 

ਹਵਾਲੇ[ਸੋਧੋ]