ਸਮੱਗਰੀ 'ਤੇ ਜਾਓ

ਜਗਦੀਸ਼ ਮੰਦਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਦੀਸ਼ ਮੰਦਿਰ

ਜਗਦੀਸ਼ ਮੰਦਿਰ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਮੰਦਿਰ ਹੈ। ਇਹ ਆਕਾਰ ਪੱਖੋਂ ਬਹੁਤ ਵੱਡਾ ਹੈ, ਇਸਲਈ ਇੱਥੇ ਆਣ ਵਾਲੇ ਹਰ ਸੈਲਾਨੀ ਲਈ ਇਹ ਖਿੱਚ ਦਾ ਕੇਂਦਰ ਰਹਿੰਦਾ ਹੈ। ਇਸ ਨੂੰ ਪਹਿਲਾਂ ਜਗਨਨਾਥ ਰਾਏ ਦਾ ਮੰਦਿਰ ਆਖਿਆ ਜਾਂਦਾ ਸੀ ਪਰ ਹੁਣ ਇਸਨੂੰ ਜਗਦੀਸ਼-ਜੀ ਦਾ ਮੰਦਿਰ ਕਹਿੰਦੇ ਹਨ। ਮੰਦਿਰ ਬਹੁਤ ਉੱਚਾਈ ਉੱਪਰ ਸਥਿਤ ਹੈ ਅਤੇ ਇਸ ਦੀ ਉਸਾਰੀ 1651 ਵਿੱਚ ਪੂਰੀ ਹੋਈ। ਦੋ ਮੰਜ਼ਿਲਾਂ ਦਾ ਇੱਕ ਮੰਡਪ ਇਸ ਦੇ ਨਾਲ ਜੁੜਿਆ ਹੋਇਆ ਹੈ। ਮੰਡਪ ਦੀ ਇੱਕ ਹੋਰ ਮੰਜ਼ਿਲ ਹੈ ਜੋ ਪਿਰਾਮਿਡ ਆਕਾਰ ਵਿੱਚ ਹੈ। ਇਸ ਦੀ ਉਸਾਰੀ 1651 ਵਿੱਚ ਮਹਾਰਾਣਾ ਜਗਤ ਸਿੰਘ ਨੇ 1651 ਵਿੱਚ ਕਰਵਾਇਆ ਸੀ। ਇਹ ਮਰੁ-ਗੁਰਜਰਾ ਭਵਨ ਨਿਰਮਾਣ ਕਲਾ ਦੀ ਇੱਕ ਉੱਤਮ ਉਦਾਹਰਨ ਹੈ।

ਦਿੱਖ

[ਸੋਧੋ]

ਮਹਿਲ ਤੋਂ ਮਹਿਜ਼ 150 ਮੀਟਰ ਦੀ ਦੂਰੀ ’ਤੇ ਭਗਵਾਨ ਜਗਦੀਸ਼ ਦਾ ਮੰਦਿਰ ਇੰਡੋ-ਆਰੀਅਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਪੇਸ਼ ਕਰਦਾ ਹੈ। ਇਸ ਮੰਦਿਰ ਦਾ ਨਿਰਮਾਣ ਮਹਾਰਾਣਾ ਜਗਤ ਸਿੰਘ ਨੇ 1651 ਨੂੰ ਵੈਦਿਕ ਸਿਧਾਤਾਂ ਅਨੁਸਾਰ ਕਰਵਾਇਆ ਸੀ। ਮੰਦਿਰ ਦੀਆਂ ਕੰਧਾਂ ’ਤੇ ਸਭ ਤੋਂ ਹੇਠਾਂ ਨਜ਼ਰਵੱਟੂ ਜਾਂ ਮਖੌਟੇ ਬਣਾਏ ਗਏ ਹਨ। ਇਸ ਤੋਂ ਉੱਪਰ ਵੱਲ ਹਾਥੀ ਅਤੇ ਘੋੜੇ (ਜੋ ਸ਼ਕਤੀ ਦਾ ਪ੍ਰਤੀਕ ਹਨ), ਫਿਰ ਪਰਜਾ ਅਤੇ ਉਸ ਦੇ ਕੰਮ ਧੰਦੇ, ਇਸ ਤੋਂ ਉੱਪਰ ਕਲਾਵਾਂ ਨੂੰ ਦਰਸਾਇਆ ਗਿਆ ਹੈ ਅਤੇ ਸਭ ਤੋਂ ਉੱਪਰ ਦੇਵੀ ਦੇਵਤਿਆਂ ਦੀਆਂ  ਮੂਰਤੀਆਂ ਹਨ। ਉੱਪਰ ਵਾਲਾ ਗੁੰਬਦ ਬ੍ਰਹਿਮੰਡ ਦੀ ਅਲੌਕਿਕ ਊਰਜਾ ਨੂੰ ਇਕੱਤਰ ਕਰਨ ਲਈ ਤਿਆਰ ਕੀਤਾ ਗਿਆ ਹੈ। ਮੰਦਿਰ ਦੇ ਵਿਚਕਾਰ ਭਗਵਾਨ ਜਗਦੀਸ਼ ਦੀ ਕਾਲੇ ਪੱਥਰ ਤੋਂ ਬਣਾਈ ਗਈ ਵਿਸ਼ਾਲ ਮੂਰਤੀ ਸੁਸ਼ੋਭਿਤ ਹੈ। ਇੱਥੇ ਹਰ ਸਾਲ ਜਗਨਨਾਥ ਪੁਰੀ ਦੀ ਤਰ੍ਹਾਂ ਰੱਥ ਯਾਤਰਾ ਵੀ ਕੱਢੀ ਜਾਂਦੀ ਹੈ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]