ਜ਼ਾਂਗ ਯੀਮੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ਾਂਗ ਯੀਮੂ
ਜਨਮ
ਜ਼ਾਂਗ ਯੀਮੂ (ਚੀਨੀ: 张艺谋)

(1950-04-02) ਅਪ੍ਰੈਲ 2, 1950 (ਉਮਰ 73)
ਅਲਮਾ ਮਾਤਰਬੀਜਿੰਗ ਫ਼ਿਲਮ ਅਕਾਦਮੀ
ਪੇਸ਼ਾਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਿਨੇਮਾਟੋਗ੍ਰਾਫ਼ਰ ਅਤੇ ਅਦਾਕਾਰ
ਜੀਵਨ ਸਾਥੀ
ਸ਼ਾਇਓ ਹੁਆ (肖华)
(ਵਿ. 1978⁠–⁠1988)

ਚੈਨ ਟਿੰਗ (陈婷)
(ਵਿ. 2011)
ਬੱਚੇਜ਼ੈਂਗ ਮੋ
ਜ਼ਾਂਗ ਇਨਾਨ
ਜ਼ੈਂਗ ਯਿਦਿੰਗ
ਜ਼ਾਂਗ ਯਿਆਓ
ਮਾਤਾ-ਪਿਤਾਜ਼ਾਂਗ ਬਿੰਗਯੁਨ
ਜਾਂਗ ਸ਼ਿਆਊ
ਪਰਿਵਾਰਜ਼ਾਂਗ ਵੀਮੂ
ਜ਼ਾਂਗ ਕੀਮੂ
ਪੁਰਸਕਾਰਸਭ ਤੋਂ ਵਧੀਆ ਗੈਰ-ਅੰਗਰੇਜ਼ੀ ਫ਼ਿਲਮ ਲਈ ਲਈ ਬਾਫ਼ਟਾ ਅਵਾਰਡ
1991 ਰੇਜ਼ ਦ ਰੈੱਡ ਲੈਨਟਰਨ
1994 ਟੂ ਲਿਵ
ਗੋਲਡਨ ਬੀਅਰ - ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ
1987 ਰੈੱਡ ਸੌਰਗ਼ਮ
ਸਿਲਵਰ ਲਾਇਨ - ਵੈਨਿਸ ਫ਼ਿਲਮ ਫ਼ੈਸਟੀਵਲ
1991 ਰੇਜ਼ ਦ ਰੈੱਡ ਲੈਂਨਟਰਨ
ਗੋਲਡਨ - ਵੈਨਿਸ ਫ਼ਿਲਮ ਫ਼ੈਸਟੀਵਲ
1992 ਦਿ ਸਟੋਰੀ ਆਫ਼ ਕਿਊ ਜੂ
1999 ਨੌਟ ਵਨ ਲੈੱਸ
ਗਰੈਂਡ ਜਿਊਰੀ ਇਨਾਮ - ਕਾਨ੍ਹਸ ਫ਼ਿਲਮ ਫ਼ੈਸਟੀਵਲ
1994 ਟੂ ਲਿਵ
ਸਭ ਤੋਂ ਵਧੀਆ ਨਿਰਦੇਸ਼ਕ ਲਈ ਬੀ.ਐਸ.ਐਫ਼.ਸੀ. ਅਵਾਰਡ
2004 ਹਾਊਸ ਔਫ਼ ਫ਼ਲਾਈਂਗ ਡੈਗਰਸ
ਸਭ ਤੋਂ ਵਧੀਆ ਨਿਰਦੇਸ਼ਕ ਲਈ ਐਨ.ਐਸ.ਐਫ਼.ਸੀ. ਅਵਾਰਡ
2004 Hero; ਹਾਊਸ ਔਫ਼ ਫ਼ਲਾਈਂਗ ਡੈਗਰਸ
ਗੋਲਡਨ ਰੂਸਟਰ ਅਵਾਰਡਸਭ ਤੋਂ ਵਧੀਆ ਨਿਰਦੇਸ਼ਕ
1999 ਨੌਟ ਵਨ ਲੈੱਸ
2000 ਦਿ ਰੋਡ ਹੋਮ
2003 ਹੀਰੋ
ਸਭ ਤੋਂ ਵਧੀਆ ਐਕਟਰ
1988 ਓਲਡ ਵੈੱਲ

ਚੀਨੀ ਨਾਮ
ਰਿਵਾਇਤੀ ਚੀਨੀ
ਸਰਲ ਚੀਨੀ

ਜ਼ਾਂਗ ਯੀਮੂ (ਜਨਮ 2 ਅਪ੍ਰੈਲ 1950)[1][2] ਇੱਕ ਚੀਨੀ ਫਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ ਅਤੇ ਅਦਾਕਾਰ ਅਤੇ ਸਾਬਕਾ ਸਿਨੇਮਾਟੋਗ੍ਰਾਫ਼ਰ ਹੈ। ਉਹ ਚੀਨੀ ਫਿਲਮੀ ਨਿਰਮਾਤਾਵਾਂ ਦੀ ਪੰਜਵੀਂ ਪੀੜ੍ਹੀ ਦਾ ਹਿੱਸਾ ਹੈ, ਅਤੇ ਉਸਨੇ 1987 ਵਿੱਚ ਰੈੱਡ ਸੋਰਘਮ ਨਾਲ ਨਿਰਦੇਸ਼ਕ ਦੇ ਤੌਰ ਤੇ ਸ਼ੁਰੂਆਤ ਕੀਤੀ ਸੀ।[3]

ਜ਼ਾਂਗ ਨੂੰ ਬਹੁਤ ਸਾਰੇ ਅਵਾਰਡ ਅਤੇ ਮਾਨਤਾਵਾਂ ਮਿਲੀਆਂ, ਜਿਸ ਵਿੱਚ ਉਸਨੂੰ 1990 ਵਿੱਚ ਜੁ ਡੂ, 1991 ਵਿੱਚ ਰੇਜ਼ ਦ ਰੈੱਡ ਲੈਨਟਰਨ, ਅਤੇ 2003 ਵਿੱਚ ਹੀਰੋ ਲਈ ਸਰਵੋਤਮ ਵਿਦੇਸ਼ੀ ਫਿਲਮ ਲਈ ਨਾਮਜ਼ਦਗੀਆਂ ਮਿਲੀਆਂ। ਵੈਨਿਸ ਫਿਲਮ ਫ਼ੈਸਟੀਵਲ ਵਿੱਚ ਸਿਲਵਰ ਲਾਇਨ ਅਤੇ ਗੋਲਡਨ ਲਾਇਨ ਇਨਾਮ, ਕਾਨ ਫਿਲਮ ਫ਼ੈਸਟੀਵਲ ਵਿੱਚ ਗ੍ਰੈਂਡ ਜਿਊਰੀ ਪੁਰਸਕਾਰ ਅਤੇ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਵਿਖੇ ਗੋਲਡਨ ਬੀਅਰ ਅਵਾਰਡ ਮਿਲਿਆ ਸੀ।[4] 1993 ਦੇ 43ਵੇਂ ਬਰਲਿਨ ਅੰਤਰਰਾਸ਼ਟਰੀ ਫਿਲਮ ਫ਼ੈਸਟੀਵਲ ਵਿੱਚ ਜਿਊਰੀ ਦਾ ਮੈਂਬਰ ਸੀ।[5] ਜ਼ੈਂਗ ਨੇ 2008 ਬੀਜਿੰਗ ਗਰਮੀ ਦੀਆਂ ਓਲੰਪਿਕ ਖੇਡਾਂ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਨੂੰ ਨਿਰਦੇਸ਼ਤ ਕੀਤਾ, ਜਿਨ੍ਹਾਂ ਨੂੰ ਵੱਡੇ ਪੱਧਰ ਤੇ ਅੰਤਰ ਰਾਸ਼ਟਰੀ ਪ੍ਰਸੰਸਾ ਮਿਲੀ।

ਜ਼ਾਂਗ ਦੇ ਵਾਰ-ਵਾਰ ਆਉਂਦੇ ਵਿਸ਼ਿਆਂ ਵਿਚੋਂ ਇੱਕ ਚੀਨੀ ਲੋਕਾਂ ਦੀ ਮੁਸ਼ਕਲ ਅਤੇ ਮੁਸੀਬਤ ਦਾ ਸਾਮ੍ਹਣਾ ਕਰਨਾ ਹੈ, ਇੱਕ ਵਿਸ਼ਾ ਜਿਸ ਵਿੱਚ ਟੂ ਲਿਵ (1994) ਅਤੇ ਨੌਟ ਵਨ ਲੈੱਸ (1999) ਵਰਗੀਆਂ ਫਿਲਮਾਂ ਵਿੱਚ ਵੇਖੀ ਜਾ ਸਕਦੀ ਹੈ। ਉਸ ਦੀਆਂ ਫਿਲਮਾਂ ਖ਼ਾਸ ਤੌਰ 'ਤੇ ਰੰਗਾਂ ਦੀ ਬਹੁਤ ਜ਼ਿਆਦਾ ਵਰਤੋਂ ਲਈ ਮਸ਼ਹੂਰ ਹਨ, ਜਿਵੇਂ ਕਿ ਉਸ ਦੀਆਂ ਕੁਝ ਸ਼ੁਰੂਆਤੀ ਫਿਲਮਾਂ ਰੇਜ਼ ਦਿ ਰੈੱਡ ਲੈਂਟਰਨ, ਅਤੇ ਹੀਰੋ ਅਤੇ ਹਾਊਸ ਔਫ਼ ਫ਼ਲਾਈਂਗ ਡੈਗਰਜ਼ ਵਰਗੀਆਂ ਸ਼ਾਮਿਲ ਹਨ। ਉਸ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਜਟ ਵਾਲੀ ਫਿਲਮ ਹੈ 2016 ਦੀ ਰਾਖਸ਼ ਫਿਲਮ ਦਿ ਗ੍ਰੇਟ ਵਾਲ', ਜੋ ਇੰਪੀਰੀਅਲ ਚੀਨ ਵਿੱਚ ਸਥਾਪਤ ਕੀਤੀ ਗਈ ਸੀ ਅਤੇ ਜਿਸ ਵਿੱਚ ਮੈਟ ਡੈਮਨ ਦੇ ਅਦਾਕਾਰੀ ਕੀਤੀ ਸੀ।

ਸ਼ੁਰੂਆਤੀ ਜੀਵਨ[ਸੋਧੋ]

ਜ਼ਾਂਗ ਸ਼ੈਨਸ਼ੀ ਸੂਬੇ ਦੀ ਰਾਜਧਾਨੀ ਸ਼ੀਆਨ ਵਿੱਚ ਹੋਇਆ ਸੀ। ਜ਼ਾਂਗ ਦਾ ਪਿਤਾ, ਝਾਂਗ ਬਿੰਗਜੁਨ ਚਮੜੀ ਦਾ ਡਾਕਟਰ ਸੀ ਅਤੇ ਉਹ ਚੀਨੀ ਗ੍ਰਹਿ ਯੁੱਧ ਦੌਰਾਨ ਚਿਆਂਗ ਕਾਈ ਸ਼ੇਕ ਅਧੀਨ ਰਾਸ਼ਟਰੀ ਇਨਕਲਾਬੀ ਫੌਜ ਵਿੱਚ ਇੱਕ ਅਧਿਕਾਰੀ ਸੀ। ਉਸ਼ਦੇ ਇੱਕ ਚਾਚੇ ਨੇ ਅਤੇ ਇੱਕ ਵੱਡੇ ਭਰਾ ਨੇ 1949 ਦੀ ਹਾਰ ਤੋਂ ਬਾਅਦ ਤਾਈਵਾਨ ਵਿੱਚ ਰਾਸ਼ਟਰਵਾਦੀ ਤਾਕਤਾਂ ਦਾ ਪਿੱਛਾ ਕੀਤਾ ਸੀ। ਜ਼ੈਂਗ ਦੀ ਮਾਂ ਜੈਂਗ ਸ਼ਿਆਊ ਸ਼ਿਆਨ ਜਿਆਓ ਟੌਂਗ ਯੂਨੀਵਰਸਿਟੀ ਵਿੱਚ ਇੱਕ ਡਾਕਟਰ ਸੀ ਅਤੇ ਉਹ ਸ਼ਿਆਨ ਮੈਡੀਕਲ ਯੂਨੀਵਰਸਿਟੀ ਤੋਂ ਪੜ੍ਹੀ ਸੀ। ਉਸ ਦੇ ਦੋ ਛੋਟੇ ਭਰਾ ਜ਼ਾਂਗ ਵੀਮੂ (张伟谋) ਅਤੇ ਜ਼ਾਂਗ ਕੀਮੂ ਹਨ।[6] ਜਿਸਦੇ ਕਾਰਨ ਉਸਨੂੰ ਆਪਣੀ ਮੁੱਢਲੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।[7][8]

ਹਵਾਲੇ[ਸੋਧੋ]

  1. Farquhar, Mary (May 2002). "Zhang Yimou". Senses of Cinema. Archived from the original on 2010-10-13. Retrieved 2010-09-27.
  2. Date of Birth at Britannica
  3. Jonathan Crow. "Zhang Yimou - Biography". Allmovie. Retrieved 2009-01-12.
  4. "Zhang Yimou Bio". tribute.ca. Retrieved 2010-09-01.
  5. "Berlinale: 1993 Juries". berlinale.de. Archived from the original on 2015-09-11. Retrieved 2011-05-29. {{cite web}}: Unknown parameter |dead-url= ignored (help)
  6. 张艺谋的父亲母亲及家族历史 [History of Zhang Yimou's Parents and Family]. iFeng (in ਚੀਨੀ). 2008-10-05.
  7. Memoirs from the Beijing Film Academy: The Genesis of China's Fifth Generation. Ni Zhen, translated by Chris Berry. Durham, NC: Duke University Press, 2002, pp. 44.
  8. "Zhang Yimou". Retrieved 29 July 2017.