ਜ਼ਾਇਰਾ ਵਸੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ਾਇਰਾ ਵਸੀਮ
Zaira Wasim snapped on sets of Rajeev Masand’s show (04) (cropped).jpg
2017 ਵਿੱਚ ਜ਼ਾਇਰਾ ਵਸੀਮ
ਜਨਮ (2000-10-23) 23 ਅਕਤੂਬਰ 2000 (ਉਮਰ 19)
ਸ੍ਰੀਨਗਰ, ਜੰਮੂ ਅਤੇ ਕਸ਼ਮੀਰ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2015 - 2019[1]
ਪੁਰਸਕਾਰਰਾਸ਼ਟਰੀ ਫ਼ਿਲਮ ਪੁਰਸਕਾਰ
ਅਸਧਾਰਨ ਪ੍ਰਾਪਤੀ ਲਈ ਨੈਸ਼ਨਲ ਚਾਈਲਡ ਅਵਾਰਡ


ਜ਼ਾਇਰਾ ਵਸੀਮ (ਜਨਮ 23 ਅਕਤੂਬਰ 2000)[2] ਇੱਕ ਸਾਬਕਾ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਸੀ। ਹਾਲਾਂਕਿ 2019 ਵਿੱਚ, ਉਸਨੇ ਬਿਆਨ ਦਿੱਤਾ ਕਿ ਉਸਨੇ ਅਦਾਕਾਰੀ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਉਸਦੇ ਧਾਰਮਿਕ ਵਿਸ਼ਵਾਸ਼ ਵਿੱਚ ਦਖ਼ਲ ਦਿੰਦਾ ਹੈ। ਫ਼ਿਲਮਫ਼ੇਅਰ ਪੁਰਸਕਾਰ ਅਤੇ ਇਕ ਰਾਸ਼ਟਰੀ ਫ਼ਿਲਮ ਪੁਰਸਕਾਰ ਸਮੇਤ ਕਈ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ ਜ਼ਾਇਰਾ ਨੂੰ ਸਾਲ 2017 ਵਿਚ ਨਵੀਂ ਦਿੱਲੀ ਦੇ ਇਕ ਸਮਾਰੋਹ ਵਿਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਸਧਾਰਨ ਪ੍ਰਾਪਤੀ ਲਈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।[3]

ਜ਼ਾਇਰਾ ਨੇ ਆਮਿਰ ਖਾਨ ਦੀ ਫ਼ਿਲਮ ਦੰਗਲ ਵਿੱਚ ਗੀਤਾ ਫੋਗਟ ਦੀ ਭੂਮਿਕਾ ਅਦਾ ਕੀਤੀ। ਵਿਸ਼ਵਭਰ ਵਿੱਚ INR 2,000 ਕਰੋੜ ਤੋਂ ਵੱਧ ਦੀ ਕਮਾਈ ਨਾਲ ਇਹ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ। ਉਹ ਸੰਗੀਤਕ ਨਾਟਕ ਫਿਲਮ ਸੀਕਰੇਟ ਸੁਪਰਸਟਾਰ (2017) ਵਿੱਚ ਇੱਕ ਉਤਸ਼ਾਹੀ ਗਾਇਕਾ ਦੇ ਅਭਿਨੈ ਕਰਕੇ ਪ੍ਰਮੁੱਖਤਾ ਪ੍ਰਾਪਤ ਹੋਈ, ਜੋ ਕਿ ਸਭ ਦੀਆਂ ਵੱਧ ਉੱਚ ਦਰਜੇ ਦੀਆਂ ਭਾਰਤੀ ਫਿਲਮਾਂ ਵਿਚ ਸ਼ੁਮਾਰ ਹੈ।

ਜੂਨ 2019 ਵਿਚ ਜ਼ਾਇਰਾ ਨੇ ਐਲਾਨ ਕੀਤਾ ਕਿ ਉਹ ਬਾਲੀਵੁੱਡ ਉਦਯੋਗ ਨੂੰ ਛੱਡ ਦੇਵੇਗੀ; ਕਿਉਂਕਿ ਇਹ ਉਸ ਦੀ ਧਾਰਮਿਕ ਪਛਾਣ ਅਤੇ ਵਿਸ਼ਵਾਸਾਂ ਨਾਲ ਟਕਰਾਉਂਦਾ ਹੈ।[4]

ਨਿੱਜੀ ਜੀਵਨ[ਸੋਧੋ]

ਜ਼ਾਇਰਾ ਦਾ ਜਨਮ ਜ਼ਹੀਦ ਅਤੇ ਜ਼ਰਕਾ ਵਸੀਮ, ਇਕ ਮੁਸਲਿਮ ਪਰਿਵਾਰ ਦੇ ਘਰ ਕਸ਼ਮੀਰ ਵਿੱਚ ਹੋਇਆ ਸੀ। ਉਸ ਦੇ ਪਿਤਾ ਸ੍ਰੀਨਗਰ ਵਿੱਚ ਇਕ ਕਾਰਜਕਾਰੀ ਪ੍ਰਬੰਧਕ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਉਸਦੀ ਮਾਂ ਇਕ ਅਧਿਆਪਕ ਹੈ। ਉਸਨੇ ਸੋਨਵਰ, ਸ੍ਰੀਨਗਰ ਵਿਚ ਸੈਂਟ ਪੌਲ ਇੰਟਰਨੈਸ਼ਨਲ ਅਕਾਦਮੀ ਤੋਂ ਦਸਵੀਂ ਜਮਾਤ ਕੀਤੀ, ਜਿਸ ਵਿੱਚ ਉਸਨੇ ਆਪਣੀ ਬੋਰਡ ਪ੍ਰੀਖਿਆ ਵਿਚ 92 ਫੀਸਦੀ ਅੰਕ ਹਾਸਲ ਕੀਤੇ।[5][6]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ
2016 ਦੰਗਲ
2017 ਸੀਕ੍ਰੇਟ ਸੁਪਰਸਟਾਰ
2019 ਦੀ ਸਕਾਈ ਇੰਜ ਪਿੰਕ[7]

ਹਵਾਲੇ[ਸੋਧੋ]