ਜ਼ੀਰਾ, ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੀਰਾ
ਸ਼ਹਿਰ
Jain Swetamber Temple, Zira
ਜੈਨ ਸਵੇਤਾਂਬਰ ਮੰਦਿਰ, ਜ਼ੀਰਾ
ਜ਼ੀਰਾ, ਪੰਜਾਬ is located in PunjabLua error in ਮੌਡਿਊਲ:Location_map at line 414: No value was provided for longitude.
ਜ਼ੀਰਾ, ਪੰਜਾਬ is located in India
ਪੰਜਾਬ, ਭਾਰਤ ਵਿੱਚ ਸਥਿਤੀ
Coordinates: 30°58′N 74°59′E / 30.97°N 74.99°E / 30.97; 74.99ਗੁਣਕ: 30°58′N 74°59′E / 30.97°N 74.99°E / 30.97; 74.99
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਿਰੋਜ਼ਪੁਰ
ਸਰਕਾਰ
 • ਬਾਡੀਨਗਰ ਪਾਲਿਕਾ
 • ਵਿਧਾਨ ਸਭਾ ਦਾ ਮੈਂਬਰਕੁਲਬੀਰ ਸਿੰਘ ਜ਼ੀਰਾ (ਭਾਰਤੀ ਰਾਸ਼ਟਰੀ ਕਾਂਗਰਸ)
ਅਬਾਦੀ (2011)[1]
 • ਕੁੱਲ36,732
 • ਘਣਤਾ/ਕਿ.ਮੀ. (/ਵਰਗ ਮੀਲ)
ਟਾਈਮ ਜ਼ੋਨIST (UTC+5:30)
ਪਿੰਨ142047
ਟੈਲੀਫ਼ੋਨ ਕੋਡ01682
ਵਾਹਨ ਰਜਿਸਟ੍ਰੇਸ਼ਨ ਪਲੇਟPB-47

ਜ਼ੀਰਾ ਭਾਰਤੀ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਨਗਰ ਪਾਲਿਕਾ ਹੈ।

ਇਤਿਹਾਸ[ਸੋਧੋ]

ਜ਼ੀਰੇ ਦੇ ਆਸ-ਪਾਸ ਦਾ ਖੇਤਰ ਬਹੁਤ ਸਮੇਂ ਤੱਕ ਖਾਲੀ ਪਿਆ ਰਿਹਾ ਸੀ, ਜਦੋਂ ਤੱਕ 1508 ਵਿੱਚ ਗੁਗੇਰਾ ਤੋਂ ਅਹਿਮਦ ਸ਼ਾਹ ਨੇ ਆ ਕੇ ਜ਼ੀਰਾ ਖ਼ਾਸ ਵਸਾਇਆ ਸੀ। 16ਵੀਂ ਸਦੀ ਚ ਜ਼ੀਰਾ ਸ਼ਹਿਰ ਦਾ ਨਾਮ ਯਹੀਰੇ-ਉੱਦ-ਦੀਨ ਨਾਂ ਦੇ ਰਾਜੇ ਦੇ ਨਾਮ ਤੇ ਯਹੀਰੇ ਪਿਆ ਮੰਨਿਆ ਜਾਂਦਾ ਹੈ, 16ਵੀਂ ਸਦੀ ਵਿੱਚ ਇਹ ਸ਼ਹਿਰ ਥੇਹ (ਉੱਜੜ) ਹੋ ਗਿਆ ਤੇ ਇਸ ਨੂੰ ਥੇਹ-ਯਹੀਰਾ ਕਿਹਾ ਜਾਣ ਲੱਗਾ, ਉਸ ਤੋਂ ਬਾਅਦ ਸ਼ਹਿਰ ਦੁਬਾਰਾ ਵੱਸਣ ਤੇ ਸ਼ਹਿਰ ਨੂੰ ਯਹੀਰਾ ਕਿਹਾ ਜਾਣ ਲੱਗਾ, ਹੌਲੀ ਹੌਲੀ ਯਹੀਰਾ ਤੋਂ ਜ਼ਹੀਰਾ-ਜ਼ਹੀਰਾ ਕਹਿੰਦੇ ਅੰਤ ਵਿੱਚ ਜ਼ੀਰਾ ਪੈ ਗਿਆ।

  ਜ਼ੀਰਾ ਪੰਜਾਬ ਦੇ ਬਹੁਤ ਹੀ ਪੁਰਾਤਨ ਸ਼ਹਿਰਾਂ ਵਿੱਚੋ ਇੱਕ ਗਿਣਿਆ ਜਾਂਦਾ ਹੈ, ਪੁਰਾਣਾ ਹੋਣ ਦੇ ਨਾਲ ਨਾਲ ਜ਼ੀਰਾ ਨੂੰ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਤਹਿਸੀਲ ਹੋਣ ਦਾ ਮਾਣ ਹਾਸਲ ਹੈ। ਜ਼ੀਰਾ ਸ਼ਹਿਰ ਵਿੱਚ ਪੁਰਾਤਨ ਕਲਾ-ਕ੍ਰਿਤੀਆਂ,ਨਿਕਾਸ਼ੀ ਅਤੇ ਇਮਾਰਤੀ ਮਿਨਾਕਾਰੀ ਅੱਜ ਵੀ ਸ਼ਹਿਰ ਦੇ ਵਿਚਕਾਰ ਇਮਾਰਤਾਂ ਉਪਰ ਦੇਖਣ ਨੂੰ ਮਿਲ ਜਾਂਦੀ ਹੈ।
 ਜ਼ੀਰਾ ਤਹਿਸੀਲ ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਲੈ ਕੇ ਅੰਗਰੇਜ਼ੀ ਸ਼ਾਸਨ ਦੌਰਾਨ ਵੀ ਸਰਕਾਰੀ ਮਾਲਾਏ ਦਾ ਮੁੱਖ ਕੇਂਦਰ ਰਹੀ ਮੰਨੀ ਜਾਂਦੀ ਹੈ। ਮੋਗਾ ਜ਼ਿਲ੍ਹੇ ਦੇ ਬਣਨ ਤੇ ਧਰਮਕੋਟ ਜੀਰਾ ਤਹਿਸੀਲ ਤੋਂ ਵੱਖ ਹੋਣ ਤੋਂ ਪਹਿਲਾਂ ਤੱਕ ਜ਼ੀਰਾ ਤਹਿਸੀਲ ਇੱਕ ਪਾਸਿਉਂ ਸਤਲੁਜ ਕੰਡੇ ਮੱਲਾਂਵਾਲਾ ਤੋਂ ਲੈ ਕੇ ਕਵਾਂ ਵਾਲੇ ਪੱਤਨ, ਦੂਜੇ ਪਾਸੇ ਤਲਵੰਡੀ ਭਾਈ ਤੋਂ ਹਰੀਕੇ ਪੱਤਣ ਤੱਕ ਦੇ ਵਿਸ਼ਾਲ ਖੇਤਰ ਵਿੱਚ ਫੈਲੀ ਹੋਈ ਸੀ,ਜਿਸ ਚ ਲਗਭਗ 300 ਤੋਂ ਵੀ ਵੱਧ ਪਿੰਡ ਸ਼ਾਮਲ ਸਨ, ਜ਼ੀਰਾ ਤਹਿਸੀਲ ਵਿੱਚ ਜੀਰਾ ਸ਼ਹਿਰ ਦੇ ਨਾਲ ਨਾਲ ਮੱਲਾਂਵਾਲਾ, ਮੱਖੂ, ਕੋਟ-ਈਸੇ-ਖਾਂ, ਫਤਿਹਗੜ੍ਹ ਪੰਜਤੂਰ ਅਤੇ ਧਰਮਕੋਟ ਸ਼ਾਮਿਲ ਸਨ। ਜ਼ੀਰਾ ਤਹਿਸੀਲ ਅਤੇ ਜ਼ੀਰਾ ਕਚਹਿਰੀਆਂ ਵਿੱਚ ਵਕੀਲਾਂ, ਅਰਜੀ ਨਵੀਸ਼ਾ ਅਤੇ ਹੋਰ ਸਬੰਧਤ ਲੋਕਾਂ ਕੋਲ ਪੰਜਾਬ ਵਿੱਚ ਸਭ ਤੋਂ ਵੱਧ ਕੰਮ ਕਾਜ ਸੀ।
 ਜ਼ੀਰਾ ਤਹਿਸੀਲ ਜੋ ਵੰਡ ਦੇ ਅੰਤਮ ਪਲਾਂ ਤੱਕ ਭਾਰਤ ਦੀ ਥਾਂ ਪਾਕਿਸਤਾਨ ਨੂੰ ਦੇਣ ਦੀ ਕਸ਼ਮਕਸ਼ ਵਿਚ ਰਿਹਾ ਸੀ, ਅੰਤ ਭਾਰਤ ਗਣਰਾਜ ਵਿੱਚ ਸ਼ਾਮਿਲ ਹੋਇਆ। 
 ਜ਼ੀਰਾ ਸ਼ਹਿਰ ਆਪਣੇ,ਖੇਡਾਂ, ਵਪਾਰਕ, ਰਾਜਸੀ, ਧਾਰਮਿਕ, ਅਤੇ ਸਮਾਜਿਕ ਕਾਰਨਾਂ ਕਰਕੇ ਪੰਜਾਬ ਭਰ ਵਿੱਚ ਪ੍ਰਸਿਧ ਰਿਹਾ ਹੈ। ਜ਼ੀਰਾ ਸ਼ਹਿਰ ਵਿੱਚ 1910 ਵਿੱਚ ਲਾਂਗ-ਟੈਨਿਸ ਕਲੱਬ ਮੌਜੂਦ ਸੀ, ਜ਼ੀਰਾ ਵਿਖੇ ਸਥਿਤ ਜੈਨ ਮੰਦਰ ਵਿੱਚ ਸ੍ਰੀ ਮਾਹਾਵੀਰ ਜੈਨ ਦੀ ਵੱਡੀ ਸੋਨੇ ਦੀ ਮੂਰਤੀ, ਜੋ ਬਾਅਦ ਵਿੱਚ ਚੋਰੀ ਹੋ ਗਈ ਸੀ, ਭਾਰਤ ਵਿੱਚ ਸਭ ਤੋਂ ਵੱਡੀ ਸੋਨ-ਪ੍ਰਤੀਮਾਂ ਸੀ। ਜ਼ੀਰਾ ਸ਼ਹਿਰ ਦਾ ਲਾਗਲੇ ਪਿੰਡ ਲਹਿਰਾ ਰੋਹੀ ਨੂੰ ਜੈਨ ਮੱਤ ਦੇ ਮਹਾਨ ਗੁਰੂ ਸ੍ਰੀ ਆਤਮ ਵੱਲਭ ਜੈਨ ਦੇ ਜਨਮ ਸਥਲ ਹੋਣ ਦਾ ਮਾਣ ਹਾਸਲ ਹੈ। ਉਹਨਾਂ ਦੇ ਨਾਮ ਹੇਠ ਸ਼ਹਿਰ ਵਿੱਚ ਇੱਕ ਪ੍ਰਸਿੱਧ ਸਕੂਲ 'ਜੈਨ ਸਕੂਲ ' ਚੱਲ ਰਿਹਾ ਹੈ, ਜਿਸ ਵਿੱਚ ਭਾਰਤ ਦੇ ਮੋਹਰੀ ਤਿੰਨਾਂ ਸਿੱਖਿਆ ਬੋਰਡਾਂ ਦੀ ਤਾਲੀਮ ਦਿੱਤੀ ਜਾਂਦੀ ਹੈ, ਜੋ ਆਪਣੇ ਆਪ ਚ ਵਿਲੱਖਣ ਗੱਲ ਹੈ।
  ਜ਼ੀਰਾ ਸ਼ਹਿਰ ਦਾ ਇਤਿਹਾਸ ਤੇ ਵਿਰਸਾ ਬਹੁਤ ਹੀ ਅਮੀਰ ਹੈ, ਜਿਸ ਬਾਬਤ ਤੁਸੀਂ ਪੰਜਾਬ ਯੂਨੀਵਰਸਿਟੀ ਅਤੇ ਸਰਕਾਰੀ ਕਾਲਜ, ਜ਼ੀਰਾ ਦੇ ਸਿਰਮੌਰ ਪ੍ਰੋਫੈਸਰ ਸ. ਗੁਰਚਰਨ ਸਿੰਘ ਔਲਖ ਦੀ ਕਿਤਾਬ " ਜ਼ੀਰਾ ਦਾ ਇਤਿਹਾਸ " ਵਿੱਚ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।।

ਹਵਾਲੇ[ਸੋਧੋ]