ਜੀਤੇਂਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
220px-Jeetendra 2012 ekta birthday.jpg

ਜੀਤੇਂਦਰ (ਜਨਮ ਦਾ ਨਾਂ ਰਵੀ ਕਪੂਰ, ਜਨਮ 7 ਅਪ੍ਰੈਲ 1942)[1] ਭਾਰਤੀ ਫ਼ਿਲਮੀ ਅਦਾਕਾਰ ਅਤੇ ਟੀਵੀ ਅਤੇ ਫ਼ਿਲਮ ਪ੍ਰਡਿਉਸਰ, ਬਾਲਾਜੀ ਟੈਲੀਫ਼ਿਲਮਜ, ਬਾਲਾਜੀ ਮੋਸ਼ਨ ਪਿਕਚਰ ਅਤੇ ਏਐਲਟੀ ਐਟਰਟ੍ਰੇਨਮੈਂਟ ਦੇ ਚੇਅਰਮੈਨ ਹਨ। ਜਿਤੇਂਦਰ ਡਾਂਸ ਕਰਨ ਕਰਕੇ ਵਧੇਰੇ ਮਸ਼ਹੂਰ ਹਨ। ਇਨ੍ਹਾਂ ਨੁੰ  ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਪੁਰਸਕਾਰਨਾਲ 2003 ਵਿਚ ਅਤੇ ਸਕਰੀਨ ਲਾਈਫਟਾਈਮ ਅਚੀਵਮੈਂਟ ਪੁਰਸਕਾਰ 2005 ਵਿਚ ਮਿਲਿਆ।

ਸ਼ੁਰੂਆਤੀ ਜਿੰਦਗੀ[ਸੋਧੋ]

ਜੀਤੇਂਦਰ ਅਮ੍ਰਿਤਸਰ, ਪੰਜਾਬ ਵਿਚ ਜਨਮਿਆ। ਬਚਪਨ ਦਾ ਨਾਂ ਰਵੀ ਕਪੂਰ ਸੀ। ਪਿਤਾ ਦਾ ਨਾਂ ਅਮਰਨਾਥ ਅਤੇ ਮਾਤਾ ਦਾ ਨਾਂ ਕ੍ਰਿਸ਼ਨਾ ਕਪੂਰ ਸੀ।  ਉਸ ਨੇ ਗਿਰਗੌਮ ਵਿਚ ਸੰਤ ਸੇਬਾਸਿਯਨ ਦੇ ਗਏਨ ਹਾਈ ਸਕੂਲ ਵਿਚ ਸਕੂਲੀ ਸਿਖਿਆ ਅਤੇ  ਆਪਣੇ ਦੋਸਤ ਰਾਜੇਸ਼ ਖੰਨਾ ਨਾਲ ਸਿਧਾਰਥ ਕਾਲਜ ਵਿਚ ਪੜਾਈ ਕੀਤੀ।[2][3]

ਪੇਸ਼ਾ[ਸੋਧੋ]

ਜੀਤੇਂਦਰ ਫ਼ਿਲਮੀ ਅਦਾਕਾਰੀ ਦੇ ਵਿਚ 1960 ਤੋਂ ਲੈਕੇ 1990 ਤੱਕ ਪੂਰੀ ਤਰ੍ਹਾਂ ਸਰਗਰਮ ਰਿਹਾ। ਜੀਤੇਂਦਰ ਨੇ ਆਪਣੀ ਫ਼ਿਲਮੀ ਜਿੰਦਗੀ ਦੀ ਸ਼ੁਰੂਆਤ ਵੀ ਸ਼ਾਂਤਾਰਾਮ (1964) ਦੀ ਫ਼ਿਲਮ ਗੀਤ ਗਾਇਆ ਪੱਥਰੋਂ ਨੇ  ਤੋਂ ਕੀਤੀ। ਫ਼ਿਲਮ ਫ਼ਰਜ਼ (1967)  ਸਫਲਤਾ ਦੀ ਮੀਲ ਪੱਥਰ ਸਾਬਿਤ ਹੋਈ।[4][5]

ਜੀਤੇਂਦਰ ਨੇ ਹਿੰਦੀ ਸਿਨੇਮੇ ਦੀਆਂ ਲਗਭਗ  200 ਫ਼ਿਲਮਾਂ ਦੇ ਵਿਚ ਕੰਮ ਕੀਤਾ। ਫ਼ਿਲਮਾਂ ਵਿਚ ਇਨ੍ਹਾਂ ਦੀ ਅਕਸਰ ਜੋੜੀ ਸ਼੍ਰੀ ਦੇਵੀ, ਜੈਯਾ ਪ੍ਰਧਾ ਨਾਲ ਹੁੰਦੀ ਸੀ। ਜੀਤੇਂਦਰ ਨੇ ਦੱਖਣੀ ਭਾਰਤੀ ਫਿਲਮਾਂ ਅਤੇ ਤੇਲਗੂ ਫ਼ਿਲਮਾਂ ਵਿਚ ਵੀ ਕੰਮ ਕੀਤਾ। 

ਨਿੱਜੀ ਜਿੰਦਗੀ[ਸੋਧੋ]

ਜੀਤੇਂਦਰ ਆਪਣੀ ਪਤਨੀ  ਸ਼ੋਭਾ ਨੂੰ ਉਦੋ ਮਿਲਿਆ, ਜਦੋ ਉਹ ਸਿਰਫ 14 ਸਾਲ ਦੀ ਸੀ। ਉਸਨੇ ਸਕੂਲੀ ਸਿਖਿਆ ਖਤਮ ਹੋਣ ਤੋਂ ਬਾਅਦ ਏਅਰ ਹੋਸਟੈਸ ਵਜੋਂ ਨੌਕਰੀ ਕਰਨ ਲੱਗੀ। ਇਸ ਸਮੇਂ ਜੀਤੇਂਦਰ ਫ਼ਿਲਮੀ ਅਦਾਕਾਰੀ ਵਿਚ ਮਿਹਨਤ ਕਰ ਰਿਹਾ ਸੀ।1972 ਤੋਂ 1974 ਦੇ ਦੌਰਾਨ ਇਹ ਦੋਵੇਂ ਪਿਆਰ ਸਬੰਧ 'ਚ ਰਹੇ ਬਾਅਦ ਵਿਚ ਵਿਅਾਹ ਕਰਵਾਇਆ। ਜੀਤੇਂਦਰ ਦਾ ਪੁੱਤਰ ਤੁਸ਼ਾਰ ਕਪੂਰ ਅਤੇ ਦੀ ਏਕਤਾ ਕਪੂਰ ਹਨ।

ਹਵਾਲੇ[ਸੋਧੋ]

  1. "Jeetendra Biography". filmibeat.com. Retrieved 27 October 2014. 
  2. "Jeetendra Biography, Jeetendra Bio data, Profile, Videos, Photos". http://www.in.com/. Retrieved 2016-04-07.  External link in |website= (help)
  3. "Jeetendra". IMDb. Retrieved 2016-04-07. 
  4. "Jeetendra Biography - Jeetendra Childhood, Film Actor Jeetendar Profile". lifestyle.iloveindia.com. Retrieved 2016-04-07. 
  5. "Jeetendra Biography, Jeetendra Bio data, Profile, Videos, Photos". http://www.in.com/. Retrieved 2016-04-07.  External link in |website= (help)