ਜੀਨ ਰਾਸੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਨ ਰਾਸੀਨ
ਜੀਨ-ਬਪਟਿਸਟੇ ਸਾਂਟੀਅਰ ਦੁਆਰਾ ਬਣਾਇਆ ਗਿਆ ਜੀਨ ਰਾਸੀਨ ਦਾ ਚਿੱਤਰ
ਜੀਨ-ਬਪਟਿਸਟੇ ਸਾਂਟੀਅਰ ਦੁਆਰਾ ਬਣਾਇਆ ਗਿਆ ਜੀਨ ਰਾਸੀਨ ਦਾ ਚਿੱਤਰ
ਜਨਮਜੀਨ-ਬਪਟਿਸਟੇ ਰਾਸੀਨ
(1639-12-22)22 ਦਸੰਬਰ 1639
ਲਾ ਫ਼ਰਟੇ-ਮਿਲੋਨ, ਫ਼ਰਾਂਸ
ਮੌਤ21 ਅਪ੍ਰੈਲ 1699(1699-04-21) (ਉਮਰ 59)
ਪੈਰਿਸ, ਫ਼ਰਾਂਸ
ਕਿੱਤਾਨਾਟਕਕਾਰ
ਨਾਗਰਿਕਤਾਫ਼ਰਾਂਸੀਸੀ
ਕਾਲ17ਵੀਂ ਸਦੀ
ਸ਼ੈਲੀਤਰਾਸਦੀ (ਮੁੱਖ ਤੌਰ 'ਤੇ), ਕੌਮੇਡੀ
ਸਾਹਿਤਕ ਲਹਿਰਕਲਾਸੀਸਿਜ਼ਮ, ਜਾਂਸੇਨਿਜ਼ਮ
ਪ੍ਰਮੁੱਖ ਕੰਮਐਂਡਰੋਮੇਕ, ਫੇਦਰੇ, ਅਥਾਲੀ

ਜੀਨ ਰਾਸੀਨ (ਫ਼ਰਾਂਸੀਸੀ: [ʒɑ̃ ʁasin]), ਬਪਟਿਜ਼ਮ ਨਾਮ ਜੀਨ ਬਪਟਿਸਮੇ-ਰਾਸੀਨ (22 ਦਿਸੰਬਰ 1639 – 21 ਅਪਰੈਲ 1699), 17ਵੀਂ ਸਦੀ ਦੇ ਤਿੰਨ ਮਹਾਨ ਫ਼ਰਾਂਸੀਸੀ ਨਾਟਕਕਾਰਾਂ ਵਿੱਚੋਂ ਇੱਕ ਸੀ (ਦੂਜੇ ਦੋ ਨਾਟਕਕਾਰ, ਮੋਲੀਏਰ ਅਤੇ ਕੌਰਨੀ ਹਨ) ਅਤੇ ਉਹ ਪੱਛਮੀ ਸੱਭਿਅਤਾ ਦਾ ਇੱਕ ਬਹੁਤ ਮਹੱਤਵਪੂਰਨ ਸਾਹਿਤਿਕ ਸ਼ਖ਼ਸ ਸੀ। ਰਾਸੀਨ ਮੁੱਖ ਤੌਰ 'ਤੇ ਇੱਕ ਤਰਾਸਦੀ ਲੇਖਕ ਸੀ ਜਿਸ ਵਿੱਚ ਉਸਨੇ ਕਈ ਨਿਓਕਲਾਸੀਕਲ ਪੂਰਨ ਨਾਟਕਾਂ ਦੀ ਰਚਨਾ ਕੀਤੀ, ਜਿਵੇਂ ਕਿ ਫੇਦਰੇ[1], ਐਂਡਰੋਮੇਕ[2] ਅਤੇ ਅਥਾਲੀ[3] ਹਾਲਾਂਕਿ ਉਸਨੇ ਇੱਕ ਕੌਮੇਡੀ ਨਾਟਕ, ਲੈਸ ਪਲੇਡਿਊਰਜ਼[4] ਅਤੇ ਇੱਕ ਮੌਨ ਤਰਾਸਦੀ ਐਸਥਰ ਵੀ ਲਿਖਿਆ ਸੀ।[5]

ਰੇਸੀਨ ਦੇ ਨਾਟਕਾਂ ਨੇ ਫ਼ਰਾਂਸੀਸੀ ਅਲੈਕਸੈਂਡਰਾਈਨ ਵਿੱਚ ਆਪਣੀ ਨਿਪੁੰਨਤਾ ਪ੍ਰਦਰਸ਼ਿਤ ਕੀਤੀ, ਇਹ ਆਪਣੇ ਕੰਮਾਂ ਵਿੱਚ ਸ਼ਾਨ, ਸ਼ੁੱਧਤਾ, ਗਤੀ ਅਤੇ ਪ੍ਰਬਲਤਾ ਲਈ ਜਾਣਿਆ ਜਾਂਦਾ ਹੈ।[6][7][8][9] ਰਾਸੀਨ ਦੀ ਕਵਿਤਾ ਦੇ ਭਾਸ਼ਾਈ ਪ੍ਰਭਾਵ ਦੇ ਕਾਰਨ ਇਸਨੂੰ ਵਿਆਪਕ ਰੂਪ ਵਿੱਚ ਨਾ ਅਨੁਵਾਦ ਹੋ ਸਕਣ ਵਾਲੀ ਕਵਿਤਾ ਮੰਨਿਆ ਜਾਂਦਾ ਹੈ।[7][10][11][12] ਹਾਲਾਂਕਿ ਬਹੁਤ ਸਾਰੇ ਪ੍ਰਸਿੱਧ ਕਵੀਆਂ ਨੇ ਇਹ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ,[10][11] ਜਿਸ ਵਿੱਚ ਲੌਵੈਲ, ਰਿਚਰਡ ਵਿਲਬਰ, ਟੈਡ ਹਿਊਜ਼, ਟੋਨੀ ਹੈਰੀਸਨ ਅਤੇ ਡੈਰੇਕ ਮਹੋਨ ਦੇ ਨਾਂ ਅੰਗਰੇਜ਼ੀ ਅਨੁਵਾਦ ਵਿੱਚ ਸ਼ਾਮਿਲ ਹਨ ਅਤੇ ਫ਼ਰੀਡਰਿਸ਼ ਸ਼ਿਲਰ ਦਾ ਨਾਮ ਜਰਮਨ ਅਨੁਵਾਦ ਲਈ ਸ਼ਾਮਿਲ ਹੈ। ਰਾਸੀਨ ਦੇ ਨਾਟਕਾਂ ਨੂੰ ਅਨੁਵਾਦ ਕਰਨ ਦੀ ਸਭ ਤੋਂ ਨਵੀਂ ਕੋਸ਼ਿਸ਼ ਜੌਫ਼ਰੀ ਆਰਜੈਂਟ ਨੇ ਕੀਤੀ ਹੈ, ਜਿਸ ਲਈ ਉਸਨੂੰ ਅਮੈਰੀਕਨ ਬੁੱਕ ਅਵਾਰਡ ਨਾਲ ਨਵਾਜਿਆ ਗਿਆ ਹੈ।[13] ਰਾਸੀਨ ਦੀ ਨਾਟਕ-ਕਲਾ ਨੂੰ ਉਸਦੀ ਮਨੋਵਿਗਿਆਨਕ ਅੰਤਰਦ੍ਰਿਸ਼ਟੀ, ਉਸ ਦੇ ਪਾਤਰਾਂ ਦੇ ਪ੍ਰਚਲਿਤ ਜਨੂੰਨ, ਅਤੇ ਉਸਦੇ ਕਥਾਨਕ ਅਤੇ ਸਟੇਜ ਦੋਹਾਂ ਦੇ ਨੰਗੇਪਣ ਦੁਆਰਾ ਦਰਸਾਇਆ ਜਾ ਸਕਦਾ ਹੈ।

ਮੁੱਢਲਾ ਜੀਵਨ[ਸੋਧੋ]

ਰਾਸੀਨ ਦਾ ਜਨਮ 22 ਦਸੰਬਰ 1639 ਨੂੰ ਉੱਤਰੀ ਫ਼ਰਾਂਸ ਵਿੱਚ ਸਥਿਤ ਲਾ ਫ਼ੇਰਟੇ-ਮਿਲੋਨ ਵਿਖੇ ਹੋਇਆ ਸੀ।ਉਸਦੇ ਮਾਤਾ-ਪਿਤਾ ਦਾ ਦੇਹਾਂਤ ਉਸਦੇ ਜਨਮ ਤੋਂ ਪਿੱਛੋਂ ਬਹੁਤ ਛੇਤੀ ਹੋ ਗਿਆ ਸੀ। ਇਸ ਪਿੱਛੋਂ ਉਸਦੀ ਦੇਖਭਾਲ ਉਸਦੇ ਦਾਦਾ-ਦਾਦੀ ਦੇ ਕੀਤੀ। 1649 ਵਿੱਚ ਉਸਦੀ ਦਾਦੇ ਦੀ ਮੌਤ ਪਿੱਛੋਂ ਉਸਦੀ ਦਾਦੀ ਉਸਨੂੰ ਲੈ ਕੇ ਪੋਰਟ ਰੋਯਾਲ ਵਿਖੇ ਆ ਗਈ, ਜਿੱਥੇ ਰਾਸੀਨ ਨੇ ਆਪਣੀ ਮੁੱਢਲੀ ਸਿੱਖਿਆ ਹਾਸਿਲ ਕੀਤੀ। ਇੱਥੇ ਹੀ ਉਸਨੇ ਕਲਾਸਿਕ ਅਤੇ ਇਸ ਤੋਂ ਇਲਾਵਾ ਯੂਨਾਨੀ ਅਤੇ ਰੋਮਨ ਮਿਥਿਹਾਸ ਬਾਰੇ ਪੜ੍ਹਿਆ ਜਿਸਦਾ ਪ੍ਰਭਾਵ ਉਸਦੇ ਆਉਣ ਵਾਲੇ ਸਮੇਂ ਵਿੱਚ ਲਿਖੇ ਨਾਟਕਾਂ ਵਿੱਚ ਨਜ਼ਰ ਆਉਂਂਦਾ ਹੈ।

ਸ਼ੈਲੀ[ਸੋਧੋ]

ਰਾਸੀਨ ਦੀ ਕਵਿਤਾ ਦੀ ਗੁਣਵੱਤਾ ਫ਼ਰਾਂਸੀਸੀ ਸਾਹਿਤ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੀ ਹੈ। ਉਸਦੇ ਦੁਆਰਾ ਵਰਤੀਆਂ ਗਈ ਫ਼ਰਾਂਸੀਸੀ ਅਲੈਕਜ਼ੈਂਡਰੀਨ ਕਾਵਿਕ ਸ਼ੈਲੀ ਨੂੰ ਇਸਦੀ ਸਦਭਾਵਨਾ, ਸਾਦਗੀ ਅਤੇ ਉੱਤਮਤਾ ਦੇ ਤੌਰ 'ਤੇ ਬਹੁਤ ਹੀ ਸ਼ਾਨਦਾਰ ਮੰਨਿਆ ਜਾਂਦਾ ਹੈ।

ਰਾਸੀਨ ਦੇ ਕੰਮਾਂ ਨੂੰ ਉਸਦੇ ਸਮਕਾਲੀਆਂ ਦੁਆਰਾ ਬਹੁਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸਦਾ ਕਾਰਨ ਉਸਦੇ ਕੁਝ ਨਾਟਕਾਂ ਜਿਵੇਂ ਕਿ ਬ੍ਰਿਟਾਨੀਸਸ (1669) ਅਤੇ ਮਿਤਰੀਡੇਟ (1673) ਵਿੱਚ ਇਤਿਹਾਸਿਕ ਤੱਥਾਂ ਘਾਟ ਸੀ। ਉਸਨੂੰ ਸਭ ਤੋਂ ਵੱਧ ਆਲੋਚਨਾ ਉਸਦੇ ਲਿਖੇ ਇੱਕ ਤਰਾਸਦੀ ਨਾਟਕ ਬੇਰੇਨੀਸ (1670) ਲਈ ਹੋਇਆ ਸੀ ਜਿਸ ਦਾ ਕਾਰਨ ਉਸ ਵਿੱਚ ਬਿਰਤਾਂਤ ਦੀ ਘਾਟ ਸੀ। ਇਸ ਤੇ ਰਾਸੀਨ ਨੇ ਜਵਾਬ ਦਿੱਤਾ ਕਿ ਸਭ ਤੋਂ ਵੱਡੀ ਤਰਾਸਦੀ ਵਿੱਚ ਕਤਲੋ-ਗ਼ਾਰਤ ਅਤੇ ਮੌਤ ਦਾ ਹੋਣਾ ਜ਼ਰੂਰੀ ਨਹੀਂ ਹੈ।

ਹਵਾਲੇ[ਸੋਧੋ]

 1. Braga, T. J. (1990). "Double Vision in Racine's Phèdre". The French Review. 64 (2): 289–298. JSTOR 395873.
 2. Coveney, Michael (16 March 2009). "Andromaque, Oxford Playhouse - Reviews, Theatre & Dance". The Independent.
 3. Mann, A. (1929). "Racine's Biblical Masterpieces, Esther and Athalie". The French Review. 3 (1): 55–57. JSTOR 379685.
 4. Jean Racine Criticism (Vol. 28)
 5. George Steiner: A Reader - Google Books
 6. Catholic Encyclopedia: Jean Racine
 7. 7.0 7.1 Iphigenia; Phaedra; Athaliah - Google Books
 8. Our Dramatic Heritage: The Golden Age - Google Books
 9. Taylor, Paul (9 September 1998). "Theatre: The mother of all dramas - Arts & Entertainment". The Independent.
 10. 10.0 10.1 The Poetry of the untranslatable: Racine's Phèdre confronted by Hughes and Lowell - Enlighten
 11. 11.0 11.1 Loftis, J. (1958). "Racine and English Classicism". Modern Language Notes. 73 (7): 541–544. JSTOR 3043031.
 12. Evans, George (9 July 1999). "Obituary: Professor Roy Knight". The Independent.
 13. "Before Columbus Foundation, Winners of the 2011 American Book Awards". Before Columbus Foundation. 7 October 2011. Archived from the original on 8 May 2012. Retrieved 12 May 2012. {{cite web}}: Unknown parameter |deadurl= ignored (|url-status= suggested) (help)

ਬਾਹਰਲੇ ਲਿੰਕ[ਸੋਧੋ]