ਪੀਅਰ ਕੌਰਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਅਰ ਕੌਰਨੀ
ਚਾਰਲਸ ਲੇ ਬਰੂਨ ਦੁਆਰਾ ਬਣਾਇਆ ਗਿਆ ਚਿੱਤਰ
ਚਾਰਲਸ ਲੇ ਬਰੂਨ ਦੁਆਰਾ ਬਣਾਇਆ ਗਿਆ ਚਿੱਤਰ
ਜਨਮ6 ਜੂਨ 1606
ਰੂਆਂ, ਨੌਰਮੈਂਡੀ
ਮੌਤ1 ਅਕਤੂਬਰ 1684 (ਉਮਰ 78 ਸਾਲ)
ਪੈਰਿਸ
ਕਿੱਤਾਨਾਟਕਕਾਰ
ਰਾਸ਼ਟਰੀਅਤਾਫ਼ਰਾਂਸੀਸੀ
ਸ਼ੈਲੀਤਰਾਸਦੀ, ਕੌਮੇਡੀ
ਪ੍ਰਮੁੱਖ ਕੰਮਲੇ ਸਿਡ
ਜੀਵਨ ਸਾਥੀਮੇਰੀ ਦੇ ਲੈਂਪੀਰੀਅਰ
ਰਿਸ਼ਤੇਦਾਰਥੌਮਸ ਕੌਰਨੀ

ਪੀਅਰ ਕੌਰਨੀ (ਫ਼ਰਾਂਸੀਸੀ ਉਚਾਰਨ: ​[pjɛʁ kɔʁnɛj]; ਜਨਮ ਰੂਆਂ, 6 ਜੂਨ 1606 – ਮੌਤ ਪੈਰਿਸ, 1 ਅਕਤੂਬਰ 1684) ਇੱਕ ਫ਼ਰਾਂਸੀਸੀ ਤਰਾਸਦੀ ਨਾਟਕਕਾਰ ਸੀ। ਉਸਨੂੰ ਆਮ ਤੌਰ 'ਤੇ 17ਵੀਂ ਸ਼ਤਾਬਦੀ ਦੇ ਤਿੰਨ ਸਭ ਤੋਂ ਮਹਾਨ ਫ਼ਰਾਂਸੀਸੀ ਨਾਟਕਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਜਿਹਨਾਂ ਵਿੱਚ ਮੋਲੀਏਰ ਅਤੇ ਜੀਨ ਰਾਸੀਨ ਦੇ ਨਾਮ ਸ਼ਾਮਿਲ ਹਨ।

ਆਪਣੀ ਜਵਾਨੀ ਦੀ ਉਮਰ ਵਿੱਚ ਹੀ ਉਸਨੂੰ ਕਾਰਡੀਨਲ ਰਿਚਲੂ ਦੀ ਮਹੱਤਵਪੂਰਨ ਸਰਪ੍ਰਸਤੀ ਹਾਸਲ ਹੋ ਗਈ ਸੀ, ਜਿਹੜਾ ਕਿ ਰਸਮੀ ਲੀਕਾਂ ਦੇ ਨਾਲ-ਨਾਲ ਕਲਾਸੀਕੀ ਤਰਾਸਦੀ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮਗਰੋਂ ਉਹਨਾਂ ਵਿਚਕਾਰ ਝਗੜਾ ਹੋ ਗਿਆ ਸੀ, ਜਿਸਦਾ ਮੁੱਖ ਕਾਰਨ ਉਸਦੀ ਸ਼ਾਹਕਾਰ ਕਿਰਤ ਲੇ ਸਿਡ ਸੀ, ਜੋ ਕਿ ਮੱਧਕਾਲ ਦੇ ਸਪੇਨੀ ਯੋਧੇ ਦੀ ਕਹਾਣੀ ਹੈ ਜਿਸ ਉੱਪਰ ਇੱਕ ਨਵੀਂ ਬਣੀ ਫ਼ਰਾਂਸੀਸੀ ਅਕਾਦਮੀ ਦੁਆਰਾ ਸ਼ਾਸਤਰੀ ਏਕਤਾ ਨੂੰ ਭੰਗ ਕਰਨ ਦਾ ਦੋਸ਼ ਲਾ ਦਿੱਤਾ ਜਾਂਦਾ ਹੈ। ਉਹ ਅਗਲੇ 40 ਸਾਲਾਂ ਤੱਕ ਬਹੁਤ ਪ੍ਰਚਲਿਤ ਤਰਾਸਦੀ ਨਾਟਕ ਲਿਖਦਾ ਰਿਹਾ।

ਕੌਰਨੀ ਪਰਿਵਾਰ ਦਾ ਕੋਟ ਔਫ਼ ਆਰਮਜ਼, 1637

ਮੁੱਢਲਾ ਜੀਵਨ[ਸੋਧੋ]

ਕੌਰਨੀ ਦਾ ਜਨਮ ਰੂਆਂ, ਨੌਰਮੈਂਡੀ, ਫ਼ਰਾਂਸ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਪੀਅਰੇ ਕੌਰਨੀ ਅਤੇ ਮਾਂ ਦਾ ਨਾਮ ਮਾਰਥਾ ਲੇ ਪੇਸੈਂਟ ਸੀ, ਉਸਦਾ ਪਿਤਾ ਇੱਕ ਵਕੀਲ ਸੀ।[1] ਉਸਦਾ ਛੋਟਾ ਭਰਾ ਥੌਮਸ ਕੌਰਨੀ ਵੀ ਇੱਕ ਮਸ਼ਹੂਰ ਨਾਟਕਕਾਰ ਸੀ। ਉਸਨੇ ਆਪਣੀ ਜੀਸਟ ਦੀ ਸਖਤ ਪੜ੍ਹਾਈ ਬੌਰਬਨ ਦੇ ਕਾਲਜ ਵਿੱਚ ਪੂਰੀ ਕੀਤੀ।[2] 18 ਸਾਲਾਂ ਦੀ ਉਮਰ ਵਿੱਚ ਉਸਨੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਉਸਦੀਆਂ ਵਿਹਾਰਕ ਕਾਨੂੰਨੀ ਕੋਸ਼ਿਸ਼ਾਂ ਕਾਫ਼ੀ ਹੱਦ ਤੱਕ ਅਸਫ਼ਲ ਹੀ ਰਹੀਆਂ। ਕੌਰਨੀ ਦੇ ਪਿਤਾ ਨੇ ਉਸ ਲਈ ਦੋ ਉੱਚ ਨੌਕਰੀਆਂ ਦਾ ਪ੍ਰਬੰਧ ਕਰ ਲਿਆ ਸੀ ਜਿਸ ਵਿੱਚ ਰੂਆਂ ਦਾ ਜੰਗਲੀ ਵਿਭਾਗ ਅਤੇ ਨਹਿਰੀ ਵਿਭਾਗ ਸ਼ਾਮਿਲ ਸੀ। ਵਿਭਾਗ ਵਿੱਚ ਕੰਮ ਕਰਦਿਆਂ ਉਸਨੇ ਆਪਣਾ ਪਹਿਲਾ ਨਾਟਕ ਲਿਖਿਆ। ਇਹ ਜਾਣਕਾਰੀ ਨਹੀਂ ਮਿਲਦੀ ਕਿ ਉਸਨੇ ਆਪਣਾ ਪਹਿਲਾ ਨਾਟਕ ਕਦੋਂ ਲਿਖਿਆ ਪਰ ਉਸਦਾ ਇਹ ਕੌਮੇਡੀ ਨਾਟਕ ਜਿਸਦਾ ਨਾਮ ਮੇਲਾਈਟ ਸੀ, ਉਸ ਸਮੇਂ ਸਾਹਮਣੇ ਆਇਆ ਜਦੋਂ ਉਸਨੇ ਇਹ ਇੱਕ ਅਦਾਕਾਰਾਂ ਦੇ ਸਮੂਹ ਨੂੰ ਵਿਖਾਇਆ ਜਿਹੜੇ ਕਿ ਉੱਥੇ ਘੁੰਮਣ ਲਈ ਆਏ ਸਨ। ਅਦਾਕਾਰਾਂ ਨੂੰ ਉਸਦਾ ਇਹ ਨਾਟਕ ਪਸੰਦ ਆਇਆ ਅਤੇ ਉਹ ਇਸਨੂੰ ਨਿਭਾਉਣ ਲਈ ਤਿਆਰ ਹੋ ਗਏ। ਇਹ ਨਾਟਕ ਪੈਰਿਸ ਵਿੱਚ ਬਹੁਤ ਪਸੰਦ ਕੀਤਾ ਗਿਆ ਅਤੇ ਇਸ ਪਿੱਛੋਂ ਉਹ ਲਗਾਤਾਰ ਨਾਟਕ ਲਿਖਣ ਲੱਗਾ। ਉਹ ਉਸੇ ਸਾਲ ਪੈਰਿਸ ਵਿੱਚ ਆ ਗਿਆ ਅਤੇ ਕੁਝ ਸਮੇਂ ਵਿੱਚ ਹੀ ਉਸਦਾ ਨਾਮ ਫ਼ਰਾਂਸੀਸੀ ਸਟੇਜ ਦੇ ਮਸ਼ਹੂਰ ਨਾਟਕਕਾਰਾਂ ਵਿੱਚ ਗਿਣਿਆ ਜਾਣ ਲੱਗਾ। ਉਸਦਾ ਪਹਿਲਾ ਤਰਾਸਦੀ ਨਾਟਕ ਮੇਡੀ ਦਾ ਨਿਰਮਾਣ 1635 ਵਿੱਚ ਕੀਤਾ ਗਿਆ ਸੀ।

ਵਿਰਸਾ[ਸੋਧੋ]

ਨਾਟਕਕਾਰ, ਲੇਖਕ ਅਤੇ ਦਾਰਸ਼ਨਿਕ ਵੋਲਟੇਅਰ ਨੇ ਫ਼ਰਾਂਸੀਸੀ ਅਕਾਦਮੀ ਦੀ ਮਦਦ ਨਾਲ ਕੌਰਨੀ ਦੀਆਂ ਨਾਟਕੀ ਕਿਰਤਾਂ ਦੀ ਵਿਆਖਿਆ 12 ਭਾਗਾਂ ਵਿੱਚ ਛਪਵਾਈ ਜਿਸਦਾ ਨਾਮ ਕੋਮੈਂਟੇਅਰਸ ਸਰ ਕੌਰਨੀ ਸੀ।[3][4][5] ਵੋਲਟੇਅਰ ਨੇ ਫ਼ਰਾਂਸੀਸੀ ਅਕਾਦਮੀ ਨੂੰ ਕੌਰਨੀ ਦੇ ਕੰਮਾਂ ਬਾਰੇ ਦੱਸਿਆ ਕਿ ਉਸਨੇ ਫ਼ਰਾਂਸੀਸੀ ਜ਼ਬਾਨ ਲਈ ਉਹ ਕੰਮ ਕੀਤਾ ਹੈ ਜਿਹੜਾ ਕਿ ਹੋਮਰ ਨੇ ਯੂਨਾਨ ਲਈ ਕੀਤਾ ਹੈ, ਜਿਸ ਵਿੱਚ ਉਸਨੇ ਦੁਨੀਆ ਨੂੰ ਵਿਖਾਇਆ ਹੈ ਕਿ ਕਲਾ ਨੂੰ ਇਸ ਤਰ੍ਹਾਂ ਵੀ ਪੇਸ਼ ਕੀਤਾ ਜਾ ਸਕਦਾ ਹੈ।[5][6][7][7]

ਹਵਾਲੇ[ਸੋਧੋ]

 1. Corneille and His Times, François M. Guizot; 1852, Harper & Bros., NY; p.130: "His [Corneille's] father was a royal advocate at the marble table in Normandy...."
 2. Lycée Pierre Corneille de Rouen – History
 3. "Introduction" in Commentaires sur Corneille Critical edition by David Williams, in Œuvres complètes de Voltaire Volume 53 (Voltaire Foundation, Oxford)
 4. Caplan, Jay (1999). In the King's Wake: Post-Absolutist Culture in France (in ਅੰਗਰੇਜ਼ੀ). University of Chicago Press. p. 181. ISBN 9780226093116.
 5. 5.0 5.1 Williams, David (1976). "The Role of the Foreign Theatre in Voltaire's "Corneille"". The Modern Language Review. 71 (2): 282–293. doi:10.2307/3724782. JSTOR 3724782.
 6. "The commentary" in Commentaires sur Corneille Critical edition by David Williams, in Œuvres complètes de Voltaire Volume 53 p. 192 (Voltaire Foundation, Oxford)
 7. 7.0 7.1 "Preface" in Commentaires sur Corneille Critical edition by David Williams, in Œuvres complètes de Voltaire Volume 53 (Voltaire Foundation, Oxford)

ਹੋਰ ਪੜ੍ਹੋ[ਸੋਧੋ]

 • Ekstein, Nina. Corneille's Irony. Charlottesville: Rookwood Press, 2007.
 • Harrison, Helen. Pistoles/Paroles: Money and Language in Seventeenth-Century French Comedy. Charlottesville: Rookwood Press, 1996.
 • Hubert, J. D. Corneille's Performative Metaphors. Charlottesville: Rookwood Press, 1997.
 • Nelson, Robert J. Corneille: His Heroes and Their Worlds. Philadelphia: University of Pennsylvania Press, 1963.
 • Yarrow, P.J. Corneille. London: Macmillan & Co., 1963.

ਬਾਹਰਲੇ ਲਿੰਕ[ਸੋਧੋ]