ਜੇ ਐਮ ਜੀ ਲੇ ਕਲੇਜ਼ੀਓ
ਜੇ ਐਮ ਜੀ ਲੇ ਕਲੇਜ਼ੀਓ | |
---|---|
ਜਨਮ | ਜ਼ਿਆਂ ਮੇਰੀ ਗੁਸਤਾਵ ਲੇ ਕਲੇਜ਼ੀਓ 13 ਅਪ੍ਰੈਲ 1940 Nice, France |
ਕਿੱਤਾ | ਲੇਖਕ |
ਰਾਸ਼ਟਰੀਅਤਾ | ਫਰਾਂਸੀਸੀ |
ਕਾਲ | 1963–ਹੁਣ |
ਸ਼ੈਲੀ | ਨਾਵਲ, ਨਿੱਕੀ ਕਹਾਣੀ, ਲੇਖ, ਅਨੁਵਾਦ |
ਵਿਸ਼ਾ | ਨਿਵਾਸ, ਪਰਵਾਸ, ਬਚਪਨ, ਵਾਤਾਵਰਣ |
ਪ੍ਰਮੁੱਖ ਕੰਮ | Le Procès-Verbal, Désert |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਪੁਰਸਕਾਰ 2008 |
ਜ਼ਿਆਂ ਮੇਰੀ ਗੁਸਤਾਵ ਲੇ ਕਲੇਜ਼ੀਓ (ਫ਼ਰਾਂਸੀਸੀ: [ʒɑ̃ maʁi ɡystav lə klezjo]; ਜਨਮ 13 ਅਪ੍ਰੈਲ 1940), ਆਮ ਤੌਰ 'ਤੇ ਜੇ ਐੱਮ. ਜੀ. ਲੇ ਕਲੇਜ਼ੀਓ ਵਜੋਂ ਜਾਣਿਆ ਜਾਂਦਾ, ਇੱਕ ਫਰਾਂਸੀਸੀ ਲੇਖਕ ਅਤੇ ਪ੍ਰੋਫੈਸਰ ਹੈ। 40 ਤੋਂ ਵੱਧ ਕਿਤਾਬਾਂ ਦੇ ਲੇਖਕ, ਕਲੇਜ਼ੀਓ ਨੂੰ ਉਸਦੇ ਨਾਵਲ ਲੇ ਪ੍ਰੋਸੇ-ਵਰਲਲ ਲਈ 1963 ਦਾ ਪ੍ਰਿਕਸ ਰਿਨਾਉਦੋਟ ਪੁਰਸਕਾਰ ਦਿੱਤਾ ਗਿਆ ਅਤੇ ਉਸਦੇ ਜੀਵਨ-ਭਰ ਦੇ ਕੰਮ ਵਾਸਤੇ ਉਸਨੂੰ ਸਾਹਿਤ ਲਈ 2008 ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਵੀਡਨ ਦੀ ਨੋਬਲ ਇਨਾਮ ਕਮੇਟੀ ਨੇ ਉਸ ਨੂੰ "ਨਵੀਆਂ ਦਿਸ਼ਾਵਾਂ, ਕਾਵਿਕ ਸਾਹਸ-ਕਦਮੀ ਅਤੇ ਅਹਿਸਾਸੀ ਵਿਸਮਾਦ ਦਾ ਲੇਖਕ, ਗ਼ਾਲਿਬ ਸੱਭਿਅਤਾ ਤੋਂ ਪਰੇ ਅਤੇ ਹੇਠਾਂ ਇੱਕ ਮਨੁੱਖਤਾ ਦਾ ਖੋਜੀ" ਵਜੋਂ ਵਡਿਆਇਆ ਹੈ।
ਜੀਵਨੀ
[ਸੋਧੋ]ਲੀ ਕਲੇਜ਼ੀਓ ਦੀ ਮਾਂ ਦਾ ਜਨਮ ਫ੍ਰਾਂਸ ਦੇ ਰਿਵੇਰਾ ਸ਼ਹਿਰ ਨਾਈਸ ਵਿੱਚ ਅਤੇ ਉਸ ਦੇ ਪਿਤਾ ਦਾ ਮਾਰੀਸ਼ੀਅਸ ਟਾਪੂ (ਜਿਸ ਤੇ ਬ੍ਰਿਟਿਸ਼ ਦਾ ਅਧਿਕਾਰ ਸੀ, ਪਰ ਉਸ ਦਾ ਪਿਤਾ ਨਸਲੀ ਤੌਰ 'ਤੇ ਬ੍ਰਿਟਨ ਸੀ) ਉੱਤੇ ਹੋਇਆ ਸੀ। ਪਿਤਾ ਅਤੇ ਉਸਦੀ ਮਾਤਾ ਦੋਨੋਂ ਦੇ ਪੂਰਵਜ ਮੂਲ ਤੌਰ 'ਤੇ ਬ੍ਰਿਟਨੀ ਦੇ ਦੱਖਣ ਤੱਟ ਤੇ ਮੋਰਬੀਹਨ ਤੋਂ ਸਨ।[1] ਉਸ ਦੇ ਦਾਦਾ ਪੂਰਵਜ ਫ਼੍ਰਾਂਸੋਈ ਅਲੇਕਸੀ ਲੇ ਕਲੇਜ਼ੀਓ 1798 ਵਿੱਚ ਫਰਾਂਸ ਤੋਂ ਭੱਜ ਗਿਆ ਸੀ ਅਤੇ ਆਪਣੀ ਪਤਨੀ ਅਤੇ ਧੀ ਨਾਲ ਮੌਰੀਸ਼ੀਸ ਵਿੱਚ ਆ ਵਸਿਆ ਸੀ, ਜੋ ਉਸ ਸਮੇਂ ਇੱਕ ਫ਼ਰਾਂਸੀਸੀ ਬਸਤੀ ਸੀ ਪਰ ਛੇਤੀ ਹੀ ਬ੍ਰਿਟਿਸ਼ ਹੱਥਾਂ ਵਿੱਚ ਜਾਣ ਵਾਲੀ ਸੀ। ਬਸਤੀਵਾਦੀਆਂ ਨੂੰ ਆਪਣੇ ਰੀਤੀ-ਰਿਵਾਜ ਬਰਕਰਾਰ ਰੱਖਣ ਅਤੇ ਫ੍ਰੈਂਚ ਭਾਸ਼ਾ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਲੇ ਕਲੇਜ਼ੀਓ ਕਿਸੇ ਸਮੇਂ ਕੁਝ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਮੌਰੀਸ਼ੀਅਸ ਵਿੱਚ ਨਹੀਂ ਰਿਹਾ, ਪਰ ਉਸਨੇ ਕਿਹਾ ਕਿ ਉਹ ਆਪਣੇ ਆਪ ਨੂੰ ਇੱਕ ਫਰਾਂਸੀਸੀ ਅਤੇ ਮੌਰੀਸ਼ੀਸੀਆਈ ਸਮਝਦਾ ਹੈ। [2][3] ਉਸ ਕੋਲ ਦੋਹਰੀ ਫ੍ਰੈਂਚ ਅਤੇ ਮੌਰੀਸ਼ੀਆਈ ਨਾਗਰਿਕਤਾ ਹੈ (1968 ਵਿੱਚ ਮੌਰੀਸ਼ੀਅਸ ਨੇ ਆਜ਼ਾਦੀ ਪ੍ਰਾਪਤ ਕੀਤੀ) ਅਤੇ ਮੌਰੀਸ਼ੀਅਸ ਨੂੰ ਉਸ ਨੇ ਆਪਣੀ "ਨਿਕੀ ਪਿਤਾਭੂਮੀ" ਕਿਹਾ।[4][5]
ਲੇ ਕਲੇਜ਼ੀਓ ਦਾ ਜਨਮ ਉਸਦੀ ਮਾਤਾ ਦੇ ਜੱਦੀ ਸ਼ਹਿਰ ਨਾਇਸ ਵਿੱਚ, ਦੂਜੇ ਵਿਸ਼ਵ ਯੁੱਧ ਦੌਰਾਨ, ਜਦੋਂ ਉਸਦਾ ਪਿਤਾ ਨਾਈਜੀਰੀਆ ਵਿੱਚ ਬ੍ਰਿਟਿਸ਼ ਫੌਜ ਵਿੱਚ ਨੌਕਰੀ ਕਰਦਾ ਸੀ, ਹੋਇਆ ਸੀ। [6] ਉਹ 1948 ਤੱਕ ਨਾਇਸ ਦੇ ਲਾਗੇ ਇੱਕ ਛੋਟੇ ਜਿਹੇ ਪਿੰਡ, ਰਾਕੇਬਿਲਿਏਰ ਵਿੱਚ ਵੱਡਾ ਹੋਇਆ ਸੀ। ਉਸ ਦੇ ਬਾਅਦ ਉਹ, ਉਸ ਦੀ ਮਾਂ ਅਤੇ ਉਸ ਦਾ ਭਰਾ ਨਾਈਜੀਰੀਆ ਵਿੱਚ ਉਸਦੇ ਪਿਤਾ ਕੋਲ ਜਾਣ ਲਈ ਜਹਾਜ਼ ਵਿੱਚ ਸਵਾਰ ਹੋਏ ਸੀ। ਉਸ ਦਾ 1991 ਦਾ ਨਾਵਲ ਓਨਿਤਸ਼ਾ ਅੰਸ਼ਿਕ ਆਤਮਕਥਾ ਹੈ। 2004 ਦੇ ਇੱਕ ਲੇਖ ਵਿਚ, ਉਸ ਨੇ ਨਾਈਜੀਰੀਆ ਵਿੱਚ ਆਪਣੇ ਬਚਪਨ ਅਤੇ ਆਪਣੇ ਮਾਪਿਆਂ ਨਾਲ ਆਪਣੇ ਰਿਸ਼ਤੇ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਹਨ।
1958 ਤੋਂ ਲੈ ਕੇ 1959 ਤਕ ਇੰਗਲੈਂਡ ਵਿੱਚ ਬ੍ਰਿਸਟਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ,[7] ਉਸ ਨੇ ਨਾਇਸ ਦੇ ਇੰਸਟੀਟਿਊਟ ਡੀ'ਟਿਊਡਜ਼ ਲਿਟਰਰੇਅਰਜ਼ ਵਿਖੇ ਆਪਣੀ ਅੰਡਰ ਗਰੈਜੂਏਟ ਡਿਗਰੀ ਕੀਤੀ।[8] 1964 ਵਿੱਚ ਲੇ ਕਲੇਜ਼ੀਓ ਨੇ ਪ੍ਰੋਵੇਂਸ ਯੂਨੀਵਰਸਿਟੀ ਤੋਂ ਹੈਨਰੀ ਮਿਕੌਕਸ ਤੇ ਇੱਕ ਥੀਸਿਸ ਦੇ ਨਾਲ ਮਾਸਟਰ ਦੀ ਡਿਗਰੀ ਹਾਸਿਲ ਕੀਤੀ।[9]
ਹਵਾਲੇ
[ਸੋਧੋ]- ↑
- ↑ "Internet might have stopped Hitler". comcast.net. 7 December 2008. Archived from the original on 9 December 2008. Retrieved 12 December 2008.
Though he was born in France, Le Clézio's father is British and he holds dual nationality with Mauritius, where his family has roots
{{cite web}}
: Unknown parameter|dead-url=
ignored (|url-status=
suggested) (help) - ↑
- ↑
- ↑
- ↑ della Fazia Amoia, Alba; Alba Amoia; Bettina Liebowitz (2009). Multicultural Writers Since 1945. Westport, Connecticut: Greenwood Publishing Group. pp. 313–318. ISBN 978-0-313-30688-4.
- ↑ "Jean-Marie Gustave Le Clézio wins Nobel Prize". University of Bristol. 10 October 2008. Retrieved 2008-11-07.
- ↑ MBA-unice.edu Archived 8 August 2009 at the Wayback Machine.
- ↑ Marshall, Bill; Cristina Johnston. France and the Americas. ABC-CLIO, 2005. ISBN 1-85109-411-3. p.697