ਜੌਹਰ
ਜੌਹਰ (जौहर) ਪੁਰਾਣੇ ਸਮੇਂ ਵਿੱਚ ਭਾਰਤ ਵਿੱਚ ਰਾਜਪੂਤ ਔਰਤਾਂ ਦੁਆਰਾ ਆਪਣੇ ਸਵੈਮਾਨ ਦੀ ਰਾਖੀ ਲਈ ਕੁਰਬਾਨੀ ਦੀ ਇੱਕ ਕਿਰਿਆ ਹੈ .ਜਦੋਂ ਲੜਾਈ ਵਿੱਚ ਹਾਰ ਨਿਸ਼ਚਿਤ ਹੋ ਜਾਂਦੀ ਸੀ ਤਾਂ ਪੁਰਖ ਲੜਾਈ ਲਈ ਤਿਆਰ ਹੋਕੇ ਵੀਰਗਤੀ ਪ੍ਰਾਪਤ ਕਰਨ ਨਿਕਲ ਜਾਂਦੇ ਸਨ ਅਤੇ ਔਰਤਾਂ ਜੌਹਰ ਲੈ ਲੈਂਦੀਆਂ ਸਨ। ਜੌਹਰ ਕਿਰਿਆ[1] ਵਿੱਚ ਰਾਜਪੂਤ ਔਰਤਾਂ ਕਿਲੇ ਨੂੰ ਅੱਗ ਲਗਾਕੇ ਉਸ ਵਿੱਚ ਆਪ ਦਾ ਕੁਰਬਾਨੀ ਦੇ ਦਿੰਦੀਆਂ ਸਨ. ਜੌਹਰ ਦਾ ਮਤਲਬ ਹੈ ਆਤਮਹੱਤਿਆ। ਜੌਹਰ ਕਿਰਿਆ ਦੀਆਂ ਸਭ ਤੋਂ ਜਿਆਦਾ ਘਟਨਾਵਾਂ ਭਾਰਤ ਵਿੱਚ ਮੁਗਲ ਕਾਲ ਸਮੇਂ ਹੋਈਆਂ।[2]
ਜੌਹਰ
[ਸੋਧੋ]ਜੌਹਰ ਸ਼ਬਦ ਕਈ ਵਿਦਵਾਨਾਂ ਨੇ "ਜੀਵ-ਹਰ" ਤੋਂ ਕਲਪਿਆ ਹੈ।[3]
ਘਟਨਾਵਾਂ
[ਸੋਧੋ]ਅਕਬਰ ਦੇ ਸਮੇਂ ਵੇਲੇ ਚਿਤੌੜਗੜ੍ਹ ਦਾ ਜੌਹਰ
[ਸੋਧੋ]ਅਕਬਰ ਨੇ ਰਾਜ ਭਾਗ ਸੰਭਲਾਣ ਤੋਂ ਬਾਅਦ ਆਪਣੇ ਸੰਬੰਧ ਰਾਜਪੂਤਾਨੇ ਨਾਲ ਜੋੜਨ ਲਈ ਅੰਬਰ ਦੇ ਰਾਜਾ ਬਿਹਾਰੀ ਮੱਲ ਦੀ ਕੰਨਿਆਂ ਨਾਲ ਸ਼ਾਦੀ ਕੀਤੀ। ਕੰਨਿਆਂ ਇੱਕ ਮੁਸਲਮਾਨ ਨੂੰ ਦੇਣ ਕਾਰਨ ਮੇਵਾਰਪਤਿ (ਮੇਵਾਰ ਦਾ ਰਾਜਾ) ਰਾਣਾ ਉਦਯ ਸਿੰਘ ਅੰਬਰ ਦੇ ਰਾਜਾ ਤੋਂ ਘ੍ਰਿਣਾ ਕਰਦਾ ਸੀ। ਇਸ ਕਰਕੇ ਰਾਣਾ ਉਦਯ ਸਿੰਘ ਨੂੰ ਸੁਭਾਵਿਕ ਹੀ ਅਕਬਰ ਦਾ ਵੈਰ ਸਮਝਿਆ ਜਾਂਦਾ ਸੀ। ਅਕਬਰ ਨੇ ਰਾਣੇ ਨੂੰ ਸਜ਼ਾ ਦੇਣ ਵਾਸਤੇ ਸੰਮਤ ੧੬੨੪ (ਈਸਵੀ ਸੰਨ ੧੫੬੭) ਵਿੱਚ ਚਤੌੜਗੜ੍ਹ ਉਤੇ ਹਮਲਾ ਕਰ ਦਿੱਤਾ। ਉਦਯ ਸਿੰਘ ਘਾਇਲ ਹੋ ਕੇ ਭੱਜ ਗਿਆ, ਪਰ ਦੋ ਸੂਰਮੇ ਇਸ ਲੜਾਈ ਵਿੱਚ ਇਸ ਬਹਾਦਰੀ ਨਾਲ ਲੜੇ ਕਿ ਉਹਨਾਂ ਦਾ ਨਾਮ ਇਤਿਹਾਸ ਵਿੱਚ ਸਦਾ ਲਈ ਰੌਸ਼ਨ ਹੋ ਗਿਆ। ਉਹ ਦੋ ਸੂਰਮੇ ਸਨ: ਬੇਦਨੌਰ ਦਾ ਰਈਸ ਜੈਮਲ ਅਤੇ ਕੈਲਵਾਰਾ ਦਾ ਸਰਦਾਰ ਪੱਤੋ (ਫੱਤਾ)। ਇਹਨਾਂ ਦੋਵਾਂ ਸੂਰਮਿਆਂ ਨੂੰ ਜੈਮਲ-ਫੱਤਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਜੈਮਲ-ਫੱਤਾ ਮੇਵਾਰ ਦੇ ੧੬ ਵੱਡੇ ਰਈਸਾਂ ਵਿੱਚੋਂ ਸਨ। ਜੈਮਲ ਅੰਤ ਨੂੰ ਅਕਬਰ ਦੀ ਗੋਲੀ ਨਾਲ ਸ਼ਹੀਦ ਹੋਇਆ ਜਿਸਦਾ ਜਿਕਰ ਅਕਬਰ ਨੇ ਆਪ ਅਤੇ ਜਹਾਂਗੀਰ ਨੇ ਲਿਖਿਆ ਹੈ। ਜੈਮਲ ਦੇ ਮਰਣ ਉਪਰੰਤ ਕਿਲੇ ਅੰਦਰ ਜੌਹਰ ਦੀ ਰਸਮ ਹੋਈ ਜਿਸ ਨਾਲ ਕਿਲੇ ਅੰਦਰ ੯ ਰਾਣੀਆਂ, ੫ ਰਾਜਪੁਤ੍ਰੀਆਂ, ੨ ਰਾਜਕੁਮਾਰ ਅਤੇ ਰਾਜਪੂਤਾਂ ਦੀਆਂ ਬਹੁਤ ਇਸਤ੍ਰੀਆਂ ਅਗਨੀ ਵਿੱਚ ਭਸਮ ਹੋਈਆਂ। ੧੧ ਚੇਤ ਸੰਮਤ ੧੬੨੪ ਦਾ ਇਹ ਸਾਕਾ ਮੇਵਾਰ ਵਿੱਚ ਅੱਜ ਤੱਕ ਘਰ ਘਰ ਮਨਾਇਆ ਜਾਂਦਾ ਹੈ।[4]
ਹਵਾਲੇ
[ਸੋਧੋ]- ↑ https://www.flickr.com/photos/olderock/4848380506
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-02-05. Retrieved 2015-08-28.
{{cite web}}
: Unknown parameter|dead-url=
ignored (|url-status=
suggested) (help) - ↑ ਨਾਭਾ, ਕਾਨ੍ਹ ਸਿੰਘ (1930). ਗੁਰੁਸ਼ਬਦ ਰਤਨਾਕਰ ਮਹਾਨ ਕੋਸ਼. Amritsar: ਮਹਾਂਰਾਜਾ ਭੂਪੇਂਦ੍ਰਸਿੰਘ ਸਾਹਿਬ ਮਹੇਂਦ੍ਰ ਬਹਾਦੁਰ ਪਟਿਆਲਾਪਤਿ. p. 538. ISBN 81-7116-280-0.
ਜੌਹਰ ੬
- ↑ ਨਾਭਾ, ਕਾਨ੍ਹ ਸਿੰਘ (1930). ਗੁਰਸਬਦ ਰਤਨਾਕਰ ਮਹਾਨ ਕੋਸ਼. Amritsar: ਮਹਾਂਰਾਜਾ ਭੂਪੇਂਦ੍ਰਸਿੰਘ ਸਾਹਿਬ ਮਹੇਂਦ੍ਰ ਬਹਾਦੁਰ ਪਟਿਆਲਾਪਤਿ. p. 34. ISBN 81-7116-280-0.
ਅਕਬਰ