ਡਾਇਆਮੈਗਨੇਟਿਜ਼ਮ
ਡਾਇਆਮੈਗਨੇਟਿਜ਼ਮ ਪਦਾਰਥ ਕਿਸੇ ਬਾਹਰੀ ਲਾਗੂ ਚੁੰਬਕੀ ਫੀਲਡ ਤੋਂ ਉਲਟ ਦਿਸ਼ਾ ਵਿੱਚ ਇੱਕ ਇੰਡਿਊਸਡ ਚੁੰਬਕੀ ਫੀਲਡ ਪੈਦਾ ਕਰਦੇ ਹਨ, ਅਤੇ ਲਾਗੂ ਚੁੰਬਕੀ ਫੀਲਡ ਦੁਆਰਾ ਧੱਕੇ ਜਾਂਦੇ ਹਨ। ਇਹਨਾਂ ਦੀ ਤੁਲਨਾ ਵਿੱਚ ਪੈਰਾਮੈਗਨੈਟਿਕ ਪਦਾਰਥਾਂ ਦੁਆਰਾ ਉਲਟਾ ਵਰਤਾਓ ਪਰਦ੍ਰਸ਼ਿਤ ਹੁੰਦਾ ਹੈ। ਡਾਇਆਮੈਗਨੇਟਿਜ਼ਮ ਇੱਕ ਅਜਿਹਾ ਕੁਆਂਟਮ ਮਕੈਨੀਕਲ ਪ੍ਰਭਾਵ ਹੈ ਜੋ ਸਾਰੇ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ; ਜਦੋਂ ਚੁੰਬਕਤਾ ਪ੍ਰਤਿ ਸਿਰਫ ਇਹੀ ਯੋਗਦਾਨ ਹੁੰਦਾ ਹੈ ਤਾਂ ਪਦਾਰਥ ਨੂੰ ਇੱਕ ਡਾਇਮੈਗੈਨਟ ਕਿਹਾ ਜਾਂਦਾ ਹੈ। ਕਿਸੇ ਫੈਰੋਮੈਗਨਟ ਤੋਂ ਉਲਟ, ਇੱਕ ਡਾਇਮੈਗਨਟ ਕੋਈ ਸਥਾਈ ਚੁੰਬਕ ਨਹੀਂ ਹੁੰਦੀ । ਇਸਦੀ ਚੁੰਬਕੀ ਪਰਮੇਬਿਲਟੀ, ਪੁਲਾੜ ਦੀ ਪਰਮੇਬਿਲਟੀ μ0 ਨਾਲੋਂ ਘੱਟ ਹੁੰਦੀ ਹੈ। ਜਿਆਦਾਤਰ ਪਦਾਰਥਾਂ ਵਿੱਚ, ਡਾਇਆਮੈਗਨੇਟਿਜ਼ਮ ਇੱਕ ਕਮਜ਼ੋਰ ਪ੍ਰਭਾਵ ਹੁੰਦਾ ਹੈ, ਪਰ ਇੱਕ ਸੁਪਰਕੰਡਕਟਰ, ਸਤਹਿ ਉੱਤੇ ਵਾਲੀ ਇੱਕ ਪਤਲੀ ਤਹਿ ਨੂੰ ਛੱਡ ਕੇ, ਪੂਰੀ ਤਰਾਂ ਚੁੰਬਕੀ ਫੀਲਡ ਨੂੰ ਪਰਾਂ ਧੱਕਦਾ ਹੈ।
ਡਾਇਮੈਗਨਟ ਪਹਿਲੀ ਵਾਰ ਉਦੋਂ ਲੱਭੇ ਗਏ ਸਨ। ਜਦੋਂ 1778 ਵਿੱਚ ਸਿਬਾਲਡ ਜਸਟੀਨਸ ਬ੍ਰਗਮੈਨਸ ਨੇ ਦੇਖਿਆ ਕਿ ਬਿਸਮਥ ਅਤੇ ਐਂਟੀਮਨੀ (ਧਾਤਾਂ) ਚੁੰਬਕੀ ਫੀਲਡਾਂ ਰਾਹੀਂ ਧੱਕੀਆਂ ਗਈਆਂ । 1845 ਵਿੱਚ, ਮਾਈਕਲ ਫਾਰਾਡੇ ਨੇ ਸਾਬਤ ਕੀਤਾ ਕਿ ਇਹ ਪਦਾਰਥ ਦੀ ਇੱਕ ਵਿਸ਼ੇਸ਼ਤਾ ਸੀ। ਅਤੇ ਨਤੀਜਾ ਕੱਢਿਆ ਕਿ ਹਰੇਕ ਪਦਾਰਥ ਕਿਸੇ ਲਾਗੂ ਚੁੰਬਕੀ ਫੀਲਡ ਪ੍ਰਤਿ (ਕਿਸੇ ਡਾਇਮੈਗਨੈਟਿਕ ਜਾਂ ਪੈਰਾਮੈਗਨੈਟਿਕ ਤਰੀਕੇ ਨਾਲ) ਕੋਈ ਪ੍ਰਤਿਕ੍ਰਿਆ ਦਿਖਾਉਂਦਾ ਹੈ। ਉਸਨੇ ਵਿਲੀਅਮ ਵੀਵੈੱਲ ਦੁਆਰਾ ਸੁਝਾਏ ਜਾਣ ਤੇ ਇਸਨੂੰ ਡਾਇਮੈਗਨੇਟਿਜ਼ਮ ਦਾ ਨਾਮ ਦਿੱਤਾ ।[1]
ਪਦਾਰਥ
[ਸੋਧੋ]ਪਦਾਰਥ | χv (× 10−5) |
---|---|
ਸੁਪਕੰਡਕਟਰ | −105 |
ਪਾਇਰੋਲਿਟਿਕ ਕਾਰਬਨ | −40.9 |
ਬਿਸਮਥ | −16.6 |
ਮਰਕਰੀ | −2.9 |
ਚਾਂਦੀ | −2.6 |
ਕਾਰਬਨ (ਡਾਇਮੰਡ) | −2.1 |
ਸਿੱਕਾ (ਧਾਤ) | −1.8 |
ਕਾਰਬਨ (ਗ੍ਰੇਫਾਈਟ) | −1.6 |
ਤਾਂਬਾ | −1.0 |
ਪਾਣੀ | −0.91 |
ਡਾਇਮੈਗਨੇਟਿਜ਼ਮ, ਵੱਧ ਜਾਂ ਘੱਟ ਦਰਜੇ ਨਾਲ, ਸਾਰੇ ਪਦਾਰਥਾਂ ਦੀ ਇੱਕ ਵਿਸ਼ੇਸ਼ਤਾ ਹੈ, ਅਤੇ ਹਮੇਸ਼ਾਂ ਹੀ ਕਿਸੇ ਚੁੰਬਕੀ ਫੀਲਡ ਪ੍ਰਤਿ ਪਦਾਰਥ ਦੇ ਜਵਾਬ ਇੱਕ ਕਮਜੋਰ ਯੋਗਦਾਨ ਪਾਉਂਦੀ ਹੈ। ਚੁੰਬਕਤਾ ਦੀਆਂ ਹੋਰ ਕਿਸਮਾਂ ਦਿਖਾਉਣ ਵਾਲੇ ਪਦਾਰਥਾਂ (ਜਿਵੇਂ ਫੈਰੋਮੈਗਨੇਟਿਜ਼ਮ ਜਾਂ ਪੈਰਾਮੈਗਨੇਟਿਜ਼ਮ) ਵਾਸਤੇ, ਡਾਇਮੈਗਨੈਟਿਕ ਯੋਗਦਾਨ ਮਮੂਲੀ ਬਣ ਜਾਂਦਾ ਹੈ। ਜਿਹੜੇ ਪਦਾਰਥ ਜਿਆਦਾਤਰ ਡਾਇਮੈਗਨੈਟਿਕ ਵਰਤਾਓ ਦਿਖਾਉਂਦੇ ਹਨ, ਉਹਨਾਂ ਨੂੰ ਡਾਇਮੈਗਨੈਟਿਕ ਪਦਾਰਥ ਜਾਂ ਡਾਇਮੈਗਨਟ ਕਿਹਾ ਜਾਂਦਾ ਹੈ। ਡਾਇਮੈਗਨਟ ਕਹੇ ਜਾਣ ਵਾਲੇ ਪਦਾਰਥ ਉਹ ਹੁੰਦੇ ਹਨ ਜਿਹਨਾਂ ਨੂੰ ਲੇਅਮੈਨ ਨੇ ਸਰਵ ਸਧਾਰਨ ਤੌਰ ਤੇ ਗੈਰ-ਚੁੰਬਕੀ ਕਿਹਾ, ਅਤੇ ਇਹਨਾਂ ਵਿੱਚ ਪਾਣੀ, ਲੱਕੜ, ਪੈਟ੍ਰੌਲੀਅਮ ਵਰਗੇ ਜਿਆਦਾਤਰ ਔਰਗੈਨਿਕ ਸੰਯੁਕਤ ਤੱਤ ਅਤੇ ਕੁੱਝ ਪਲਾਸਟਿਕਾਂ, ਅਤੇ ਕਈ ਧਾਤਾਂ ਜਿਵੇਂ ਤਾਂਬਾ, ਖਾਸ ਤੌਰ ਤੇ ਭਾਰੀ ਧਾਤਾਂ ਜੋ ਕਈ ਕੋਰ ਇਲੈਕਟ੍ਰੌਨ ਰੱਖਦੀਆਂ ਹਨ, ਜਿਵੇਂ ਮਰਕਰੀ ਗੋਲਡ ਅਤੇ ਬਿਸਮਥ। ਵਿਭਿੰਨ ਮੌਲੀਕਿਊਲਰ ਹਿੱਸਿਆਂ ਦੀਆਂ ਚੁੰਬਕੀ ਸਸਕੈਪਟੀਬਿਲਟੀਆਂ (ਚੁੰਬਕ ਬਣਾਉਣ ਵਿੱਚ ਅਸਾਨੀ ਦੀਆਂ ਡਿਗਰੀਆਂ) ਨੂੰ ਪਾਸਕਲ ਦੇ ਸਥਿਰਾਂਕ ਕਿਹਾ ਜਾਂਦਾ ਹੈ।
ਪਾਣੀ ਵਰਗੇ, ਜਾਂ ਪਾਣੀ ਉੱਤੇ ਅਧਾਰਿਤ ਪਦਾਰਥ ਇੱਕ ਸਾਪੇਖਿਕ ਚੁੰਬਕੀ ਪਰਮੇਬਿਲਟੀ (ਭਿੰਨਣਯੋਗਤਾ) ਰੱਖਦੇ ਹਨ ਜੋ 1 ਤੋਂ ਘੱਟ ਜਾਂ 1 ਬਰਾਬਰ ਹੁੰਦੀ ਹੈ, ਅਤੇ ਇਸੇ ਕਰਕੇ ਇਹਨਾਂ ਦੀ ਚੁੰਬਕੀ ਸਸਕੈਪਟੀਬਿਲਟੀ 0 ਬਰਾਬਰ ਜਾਂ 0 ਤੋਂ ਘੱਟ ਰਹਿੰਦੀ ਹੈ, ਕਿਉਂਕਿ ਸਸਕੈਪਟੀਬਿਲਟੀ ਨੂੰ χv = μv − 1 ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸਦਾ ਅਰਥ ਇਹ ਹੋਇਆ ਕਿ ਡਾਇਮੈਗਨੈਟਿਕ ਪਦਾਰਥ ਚੁੰਬਕੀ ਫੀਲਡਾਂ ਦੁਆਰਾ ਧੱਕੇ ਜਾਂਦੇ ਹਨ। ਫੇਰ ਵੀ, ਕਿ ਡਾਇਮੈਗਨੇਟਿਜ਼ਮ ਇੱਕ ਕਮਜੋਰ ਗੁਣ ਹੈ, ਇਸਲਈ ਇਸਦੇ ਪ੍ਰਭਾਵ ਰੋਜ਼ਾਨਾ ਜਿੰਦਗੀ ਵਿੱਚ ਦੇਖਣ ਨੂੰ ਨਹੀਂ ਮਿਲਦੇ । ਉਦਾਹਰਨ ਦੇ ਤੌਰ ਤੇ, ਪਾਣੀ ਵਰਗੇ ਡਾਇਮੈਗਨਟਾਂ ਦੀ ਚਿੰਬਕੀ ਸਸਕੈਪਟੀਬਿਲਟੀ χv = −9.05×10−6 ਹੁੰਦੀ ਹੈ। ਸਭ ਤੋਂ ਜਿਆਦਾ ਤਾਕਤਵਰ ਡਾਇਮੈਗਨਟ ਬਿਸਮਥ χv = −1.66×10−4 ਹੈ, ਬੇਸ਼ੱਕ ਪਾਇਰੋਲਿਟਿਕ ਕਾਰਬਨ ਦੀ ਸਸਕੈਪਟੀਬਿਲਟੀ ਇੱਕ ਪਲੇਨ ਅੰਦਰ χv = −4.00×10−4 ਜਿੰਨੀ ਹੋ ਸਕਦੀ ਹੈ। ਇਸਤੋਂ ਇਲਾਵਾ ਇਹ ਕਹਿਣਾ ਵੀ ਮਹੱਤਵਪੂਰਨ ਹੈ ਕਿ ਇਹ ਮੁੱਲ ਪੈਰਾਮੈਗਨਟਾਂ ਅਤੇ ਫੈਰੋਮੈਗਨਟਾਂ ਦੁਆਰਾ ਪ੍ਰਦ੍ਰਸ਼ਿਤ ਚੁੰਬਕਤਾ ਨਾਲੋਂ ਘੱਟ ਮਾਤਰਾ ਰੱਖਦੇ ਹਨ। ਧਿਆਨ ਦੇਓ ਕਿ ਕਿਉਂਕਿ χv ਨੂੰ ਅੰਦ੍ਰੂਨੀ ਚੁੰਬਕਤਾ ਅਤੇ ਲਾਗੂ ਫੀਲਡ ਦੇ ਅਨੁਪਾਤ ਤੋਂ ਲਿਆ ਜਾਂਦਾ ਹੈ, ਇਸਲਈ ਇਹ ਇੱਕ ਅਯਾਮਹੀਣ ਮੁੱਲ ਹੁੰਦਾ ਹੈ।
ਸਾਰੇ ਸੁਚਾਲਕ ਇੱਕ ਪ੍ਰਭਾਵਸ਼ਾਲੀ ਡਾਇਮੈਗਨਟਿਜ਼ਮ ਪ੍ਰਦ੍ਰਸ਼ਿਤ ਕਰਦੇ ਹਨ ਜਦੋਂ ਉਹ ਕਿਸੇ ਬਦਲ ਰਹੀ ਚੁੰਬਕੀ ਫੀਲਡ ਨੂੰ ਅਨੁਭਵ ਕਰਦੇ ਹਨ। ਇਲੈਕਟ੍ਰੌਨਾਂ ਉੱਤੇ ਲੌਰੰਟਜ਼ ਫੋਰਸ ਉਹਨਾਂ ਨੂੰ ਐਡੀ ਕਰੰਟਾਂ ਨੂੰ ਰਚਨ ਲਗਾਉਂਦਾ ਹੋਇਆ ਗੋਲ ਘੁੰਮਣ ਲਗਾ ਹਿੰਦਾ ਹੈ। ਫੇਰ ਐਡੀ ਕਰੰਟ ਲਾਗੂ ਫੀਲਡ ਤੋਂ ਉਲਟ ਦਿਸ਼ਾ ਵਿੱਚ ਥੋਪੀ ਗਈ ਚੁੰਬਕੀ ਫੀਲਡ ਪੈਦਾ ਕਰਦੇ ਹਨ, ਜੋ ਸੁਚਾਲਕ ਦੀ ਗਤੀ ਦਾ ਵਿਰੋਧ ਕਰਦੀ ਹੈ।
ਸੁਪਰਕੰਡਕਟਰ
[ਸੋਧੋ]ਸੁਪਰਕੰਡਕਟਰ ਸੰਪੂਰਣ ਡਾਇਮੈਗਨਟ ਮੰਨੇ ਜਾ ਸਕਦੇ ਹਨ (χv = −1), ਕਿਉਂਕਿ ਇਹ ਮਿਐਸਨਰ ਪ੍ਰਭਾਵ ਸਦਕਾ (ਇੱਕ ਪਤਲੀ ਸਤਹਿ ਪਰਤ ਨੂੰ ਛੱਡ ਕੇ) ਸਾਰੀਆਂ ਫੀਲਡਾਂ ਨੂੰ ਧੱਕਦੇ ਹਨ।[3] ਫੇਰ ਵੀ ਇਹ ਪ੍ਰਭਾਵ ਸਧਾਰਨ ਡਾਇਮੈਗਨੈਟਿਕ ਪਦਾਰਥਾਂ ਵਾਂਗ ਐਡੀ ਕਰੰਟਾਂ ਕਾਰਨ ਨਹੀਂ ਹੁੰਦਾ (ਸੁਪਰਸਚਾਲਕਤਾ ਉੱਤੇ ਲੇਖ ਦੇਖੋ)।
ਸਬੂਤ ਸਹਿਤ ਉਦਾਹਰਨਾਂ
[ਸੋਧੋ]ਪਾਣੀ ਦੀਆਂ ਸਤਹਿਾਂ ਦਾ ਮੁੜਨਾ
[ਸੋਧੋ]ਜੇਕਰ ਕੋਈ ਸ਼ਕਤੀਸ਼ਾਲੀ ਚੁੰਬਕ (ਜਿਵੇਂ ਕੋਈ ਸੁਪਰਚੁੰਬਕ) ਪਾਣੀ ਦੀ ਕਿਸੇ ਪਰਤ ਨਾਲ ਢਕ ਦਿੱਤੀ ਜਾਵੇ (ਜੋ ਚੁੰਬਕ ਦੇ ਵਿਆਸ ਦੀ ਤੁਲਨਾ ਵਿੱਚ ਪਤਲੀ ਹੁੰਦੀ ਹੈ), ਤਾਂ ਚੁੰਬਕ ਦੀ ਫੀਲਡ ਮਹੱਤਵਪੂਰਨ ਤੌਰ ਤੇ ਪਾਣੀ ਨੂੰ ਧੱਕਦੀ ਹੈ। ਇਹ ਪਾਣੀ ਦੀ ਸਤਹਿ ਉੱਤੇ ਇੱਕ ਛੋਟਾ ਜਿਹਾ ਡਿੰਪਲ (ਡਘੂਨ) ਪਾ ਦਿੰਦੀ ਹੈ ਜਿਸ ਨੂੰ ਇਸਦੇ ਪਰਛਾਵੇਂ ਦੀ ਮੱਦਦ ਨਾਲ ਦੇਖਿਆ ਜਾ ਸਕਦਾ ਹੈ।[4][5]
ਲੇਵੀਟੇਸ਼ਨ
[ਸੋਧੋ]ਕਿਸੇ ਚੁੰਬਕੀ ਫੀਲਡ ਅੰਦਰ ਸਥਿਰ ਸੰਤੁਲਨ ਵਿੱਚ ਡਾਇਮੈਗਨਟਾਂ ਨੂੰ ਹਵਾ ਵਿੱਚ ਉਠਾਇਆ ਜਾ ਸਕਦਾ ਹੈ, ਜਿਸ ਉੱਤੇ ਕੋਈ ਸ਼ਕਤੀ ਖਰਚ ਨਹੀਂ ਹੁੰਦੀ । ਅਰਨਸ਼ਾਅ ਦੀ ਥਿਊਰਮ ਸਥਿਰ ਚੁੰਵਕੀ ਲੇਵੀਟੇਸ਼ਨ ਦੀ ਸੰਭਾਵਨਾ ਨੂੰ ਪਹਿਲਾਂ ਤੋਂ ਹੀ ਸ਼ਾਮਿਲ ਕਰਦੀ ਲਗਦੀ ਹੈ। ਫੇਰ ਵੀ, ਅਰਨਸ਼ਾਅ ਦੀ ਥਿਊਰਮ ਸਿਰਫ ਪੌਜ਼ਟਿਵ ਸਸਕੈਪਟੀਬਿਲਟੀਆਂ ਰੱਖਣ ਵਾਲੇ ਫੈਰੋਮੈਗਨਟਾਂ (ਜੋ ਇੱਕ ਸਥਾਈ ਪੌਜ਼ਟਿਵ ਮੋਮੈਂਟ ਰੱਖਦੇ ਹਨ) ਅਤੇ ਪੈਰਾਮੈਗਨਟਾਂ (ਜੋ ਇੱਕ ਪੌਜ਼ਟਿਵ ਮੋਮੈਂਟ ਪੈਦਾ ਕਰਦੇ ਹਨ) ਵਰਗੀਆਂ ਚੀਜ਼ਾਂ ਉੱਤੇ ਹੀ ਲਾਗੂ ਹੁੰਦੀ ਹੈ। ਇਹ ਫੀਲਡ ਦੇ ਉੱਚਤਮ ਹਿੱਸੇ ਵੱਲ ਖਿੱਚੀਆਂ ਜਾਂਦੀਆਂ ਹਨ, ਜੋ ਸੁਤੰਤਰ ਸਪੇਸ ਅੰਦਰ ਹੋਂਦ ਨਹੀਂ ਰੱਖਦਾ । ਡਾਇਮੈਗਨਟਾਂ (ਜੋ ਇੱਕ ਨੈਗਟਿਵ ਮੋਮੈਂਟ ਪੈਦਾ ਕਰਦੇ ਹਨ) ਫੀਲਡ ਦੇ ਨਿਊਨਤਮ ਹਿੱਸੇ ਵੱਲ ਖਿੱਚੇ ਜਾਂਦੇ ਹਨ, ਅਤੇ ਸੁਤੰਤਰ ਸਪੇਸ ਅੰਦਰ ਇੱਕ ਫੀਲਡ ਨਿਊਨਤਮ ਹੋ ਸਕਦੀ ਹੈ।
ਪਾਇਰੋਲਿਟਿਕ ਗ੍ਰੇਫਾਈਟ ਦੀ ਇੱਕ ਪਤਲੀ ਪਰਤ, ਜੋ ਖਾਸਤੌਰ ਤੇ ਇੱਕ ਸ਼ਕਤੀਸ਼ਾਲੀ ਡਾਇਮੈਗਨੈਟਿਕ ਪਦਾਰਥ ਹੁੰਦੀ ਹੈ, ਨੂੰ ਕਿਸੇ ਚੁੰਬਕੀ ਫੀਲਡ ਅੰਦਰ ਸਥਿਰਤਾ ਨਾਲ ਤੈਰਨ ਲਗਾਇਆ ਜਾ ਸਕਦਾ ਹੈ, ਜਿਵੇਂ ਰੇਅਰ-ਅਰਥ ਸਥਾਈ ਚੁੰਬਕਾਂ ਦੀ ਫੀਲਡ ਅੰਦਰ । ਇਹ ਸਾਰਾ ਕੁੱਝ ਕਮਰੇ ਦੇ ਤਾਪਮਾਨ ਉੱਤੇ ਸਾਰੇ ਪੁਰਜਿਆਂ ਨਾਲ ਕੀਤਾ ਜਾ ਸਕਦਾ ਹੈ, ਜੋ ਡਾਇਮੈਗਨਟਿਜ਼ਮ ਨੂੰ ਦ੍ਰਿਸ਼ਟੀਗਤ ਤੌਰ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਸਾਬਤ ਕਰਦਾ ਹੈ।
ਰੇਡਬਡ ਯੂਨੀਵਰਸਟੀ ਨਿਜਮੇਗਨ, ਨੀਦਰਲੈਂਡ ਨੇ ਪ੍ਰਯੋਗ ਕੀਤੇ ਜਿੱਥੇ ਪਾਣੀ ਅਤੇ ਹੋਰ ਪਦਾਰਥਾਂ ਨੂੰ ਸਫਲਤਾਪੂਰਵਨ ਉੜਾਇਆ ਗਿਆ । ਸਭ ਤੋਂ ਜਿਆਦਾ ਦੇਖਣ ਵਾਲੀ ਚੀਜ਼, ਇੱਕ ਜਿੰਦਾ ਡੱਡੂ ਦਾ ਉੜਾਇਆ ਜਾਣਾ ਸੀ।[7]
2009 ਸਤੰਬਰ ਵਿੱਚ, ਪਾਸਾਡੇਨਾ, ਕੈਲਫੋਰਨੀਆ ਵਿਖੇ ਨਾਸਾ ਦੀ ਜੈੱਟ ਪ੍ਰੋਪਲਸ਼ਨ ਪ੍ਰਯੋਗਸ਼ਾਲਾ ਨੇ ਘੋਸ਼ਣਾ ਕੀਤੀ ਕਿ ਉਹਨਾਂ ਨੇ ਇੱਕ ਸੁਪਰਸੁਚਾਲਕ ਚੁੰਬਕ ਵਰਤਦੇ ਹੋਏ ਇੱਕ ਚੂਹੀ ਹਵਾ ਵਿੱਚ ਉੜਾਈ ਸੀ,[8] ਜੋ ਇੱਕ ਮਹੱਤਵਪੂਰਨ ਕਦਮ ਸੀ। ਕਿਉਂਕਿ ਚੂਹੇ ਡੱਡੂਆਂ ਨਾਲੋਂ ਜੈਵਿਕ ਤੌਰ ਤੇ ਮਨੁੱਖ ਦੇ ਜਿਆਦਾ ਕਰੀਬੀ ਵਿਸ਼ੇਸ਼ਤਾਵਾਂ ਰੱਖਦੇ ਹਨ।[9] ਉਹ ਹੱਡੀਆਂ ਅਤੇ ਮਾਸਪੇਸ਼ੀਆਂ ਉੱਤੇ ਸੂਖਮ-ਗਰੈਵਿਟੀ ਦੇ ਪ੍ਰਭਾਵਾਂ ਬਾਰੇ ਪ੍ਰਯੋਗ ਕਰਨ ਦੀ ਉਮੀਦ ਰੱਖਦੇ ਹਨ।
ਪ੍ਰੋਟੀਨ ਕ੍ਰਿਸਟਲਾਂ ਦੇ ਅਧਿਐਨ ਲਈ ਕੀਤੇ ਤਾਜ਼ਾ ਪ੍ਰਯੋਗਾਂ ਨੇ ਸ਼ਕਤੀਸ਼ਾਲੀ ਚੁੰਬਕਾਂ ਦੀ ਵਰਤੋਂ ਨਾਲ ਬਣਨ ਵਾਲੀ ਇੱਕ ਤਕਨੀਕ ਲਈ ਪ੍ਰੇਰਣਾ ਦਿੱਤੀ ਹੈ ਜੋ ਧਰਤੀ ਦੀ ਗਰੈਵਿਟੀ ਨੂੰ ਜਿੱਤਣ ਲਈ ਤਰੀਕਿਆਂ ਦੇ ਵਿਕਾਸ ਦੀ ਆਗਿਆ ਦਿੰਦੀ ਹੈ।[10]
ਸਮਝਣ ਲਈ ਬਿਸਮਥ ਪਲੇਟਾਂ ਅਤੇ ਕੁੱਝ ਸਥਾਈ ਚੁੰਬਕਾਂ ਨਾਲ ਇੱਕ ਸਰਲ ਘਰੇਲੂ ਯੰਤਰ ਰਚਿਆ ਜਾ ਸਕਦਾ ਹੈ ਜੋ ਇੱਕ ਸਥਾਈ ਚੁੰਬਕ ਨੂੰ ਹਵਾ ਵਿੱਚ ਉੜਾ ਦਿੰਦਾ ਹੈ।[11]
ਥਿਊਰੀ
[ਸੋਧੋ]ਕਿਸੇ ਪਦਾਰਥ ਅੰਦਰਲੇ ਇਲੈਕਟ੍ਰੌਨ ਆਮਤੌਰ ਤੇ ਕਰੰਟ ਲੂਪਾਂ ਵਾਂਗ ਅਤੇ 0 ਪ੍ਰਤੀਰੋਧ ਪ੍ਰਭਾਵ ਨਾਲ, ਔਰਬਿਲਟਲਾਂ ਵਿੱਚ ਘੁੰਮਦੇ ਹਨ। ਇਸਤਰਾਂ ਇਹ ਕਲਪਨਾ ਕੀਤੀ ਜਾ ਸਕਦੀ ਹੈ ਕਿ ਆਮਤੌਰ ਤੇ ਡਾਇਮੈਗਨੇਟਿਜ਼ਮ ਦਾ ਪ੍ਰਭਾਵ ਬਹੁਤ ਹੀ ਸਾਂਝਾ ਹੋਣਾ ਚਾਹੀਦਾ ਹੈ, ਕਿਉਂਕਿ ਕੋਈ ਵੀ ਲਾਗੂ ਚੁੰਬਕੀ ਫੀਲਡ ਇਹਨਾਂ ਲੂਪਾਂ ਵਿੱਚ ਕਰੰਟ ਪੈਦਾ ਕਰਦੀ ਹੋਵੇਗੀ ਜੋ ਲਾਜ਼ਮੀ ਤੌਰ ਤੇ ਸੰਪੂਰਣ ਡਾਇਮੈਗਨਟ ਸੁਪਰਕੰਡਕਟਰਾਂ ਵਾਂਗ ਤਬਦੀਲੀ ਦਾ ਵਿਰੋਧ ਕਰੇਗੀ । ਫੇਰ ਵੀ ਕਿਉਂਕਿ ਇਲੈਕਟ੍ਰੌਨਾਂ ਨੂੰ ਔਰਬਿਟਲਾਂ ਅੰਦਰ ਪ੍ਰੋਟੌਨਾਂ ਦਾ ਚਾਰਜ ਠੋਸ ਤਰੀਕੇ ਨਾਲ ਬੰਨ ਕੇ ਰੱਖਦਾ ਹੈ ਅਤੇ ਹੋਰ ਅੱਗੇ ਪੌਲੀ ਐਕਸਕਲੂਜ਼ਨ ਸਿਧਾਂਤ ਵੀ ਇਹਨਾਂ ਤੇ ਰੋਕ ਲਗਾਉਂਦਾ ਹੈ, ਇਸਲਈ ਕਈ ਪਦਾਰਥ ਡਾਇਮੈਗਨੇਟਿਜ਼ਮ ਰੱਖਦੇ ਹਨ, ਪਰ ਵਿਸ਼ੇਸ਼ਤ ਤੌਰ ਤੇ ਲਾਗੂ ਫੀਲਡ ਪ੍ਰਤਿ ਬਹੁਤ ਹੀ ਘੱਟ ਪ੍ਰਤੀਕ੍ਰਿਆ ਦਿਖਾਉਂਦੇ ਹਨ।
ਬੋਹਰ-ਵਾਨ ਲੀਊਵਾਨ ਥਿਊਰਮ ਸਾਬਤ ਕਰਦੀ ਹੈ ਕਿ ਕਿਸੇ ਸ਼ੁੱਧ ਕਲਾਸੀਕਲ ਸਿਸਟਮ ਅੰਦਰ ਕੋਈ ਵੀ ਡਾਇਮੈਗਨੇਟਿਜ਼ਮ ਜਾਂ ਪੈਰਾਮੈਗਟਿਜ਼ਮ ਨਹੀਂ ਹੋ ਸਕਦਾ ਹੈ। ਫੇਰ ਵੀ, ਲਾਂਗੈਵਿਨ ਡਾਇਮੈਗਨੇਟਿਜ਼ਮ ਲਈ ਕਲਾਸੀਕਲ ਥਿਊਰੀ ਕੁਆਂਟਮ ਥਿਊਰੀ ਦੀ ਤਰਾਂ ਹੀ ਅਨੁਮਾਨ ਦਿੰਦੀ ਹੈ।[12] ਕਲਾਸੀਕਲ ਥਿਊਰੀ ਥੱਲੇ ਦਿੱਤੀ ਗਈ ਹੈ।
ਲਾਂਗੈਵਿਨ ਡਾਇਮੈਗਨੇਟਿਜ਼ਮ
[ਸੋਧੋ]ਡਾਇਮੈਗਨੇਟਿਜ਼ਮ ਦੀ ਕਲਾਸੀਕਲ ਥਿਊਰੀ ਬੰਦ ਸ਼ੈੱਲਾਂ (ਡਾਇਲੈਕਟ੍ਰਿਕ ਦੇਖੋ) ਵਾਲੇ ਐਟਮਾਂ ਵਾਲੇ ਪਦਾਰਥਾਂ ਤੇ ਲਾਗੂ ਹੁੰਦੀ ਹੈ। ਚਾਰਜ e ਅਤੇ ਪੁੰਜ m ਵਾਲੇ ਕਿਸੇ ਇਲੈਕਟ੍ਰੌਨ ਉੱਤੇ ਲਾਗੂ ਕੀਤੀ ਗਈ B ਤਾਕਤ ਵਾਲੀ ਕੋਈ ਫੀਲਡ, ω = eB / 2m ਫ੍ਰੀਕੁਐਂਸੀ ਵਾਲੇ ਲਾਰਮਰ ਪ੍ਰੀਸੈਸ਼ਨ ਨੂੰ ਜਨਮ ਦਿੰਦੀ ਹੈ। ਇਕਾਈ ਵਕਤ ਵਾਲੇ ਚੱਕਰਾਂ ਦੀ ਗਿਣਤੀ ω / 2π ਹੁੰਦੀ ਹੈ, ਇਸਲਈ Z ਇਲੈਕਟ੍ਰੌਨਾਂ ਵਾਲੇ ਕਿਸੇ ਐਟਮ ਵਾਸਤੇ ਕਰੰਟ (SI ਯੂਨਿਟਾਂ ਅੰਦਰ) [12] ਇਹ ਹੁੰਦਾ ਹੈ;
ਕਿਸੇ ਕਰੰਟ ਲੂਪ ਦੀ ਚੁੰਬਕੀ ਮੋਮੈਂਟ ਲੂਪ ਦੇ ਖੇਤਰਫਲ ਅਤੇ ਕਰੰਟ ਦੇ ਗੁਣਨਫਲ ਬਰਾਬਰ ਹੁੰਦੀ ਹੈ। ਮੰਨ ਲਓ ਫੀਲਡ ਨੂੰ z ਧੁਰੇ ਨਾਲ ਰੱਖਿਆ ਜਾਂਦਾ ਹੈ। ਔਸਤਨ ਲੂਪ ਖੇਤਰਫਲ ਹੋਵੇਗਾ, ਜਿੱਥੇ , ਇਲੈਕਟ੍ਰੌਨਾਂ ਦੀ z ਧੁਰੇ ਪ੍ਰਤਿ ਸਮਕੋਣ ਤੋਂ ਦੂਰੀ ਦਾ ਔਸਤ ਵਰਗ ਹੈ। ਇਸਲਈ ਚੁੰਬਕੀ ਮੋਮੈਂਟ ਇਹ ਬਣੇਗੀ;
ਜੇਕਰ ਚਾਰਜ ਦੀ ਵਿਸਥਾਰ-ਵੰਡ ਗੋਲਾਈ ਵਾਲੇ ਰੂਪ ਵਿੱਚ ਸਮਰੂਪ ਹੋਵੇ, ਤਾਂ ਅਸੀਂ ਮੰਨ ਸਕਦੇ ਹਾਂ ਕਿ x,y,z ਨਿਰਦੇਸ਼ਾਂਕਾਂ ਦੀ ਵਿਸਥਾਰ-ਵੰਡ ਸੁਤੰਤਰ ਅਤੇ ਇੱਕੋ ਜਿਹੀ ਵੰਡੀ ਹੋਈ ਹੈ। ਫੇਰ;
,
ਜਿੱਥੇ ਨਿਊਕਲੀਅਸ ਤੋਂ ਇਲੈਕਟ੍ਰੌਨਾਂ ਦੀ ਦੂਰੀ ਦਾ ਔਸਤਨ ਵਰਗ ਹੈ। ਇਸਲਈ,
.
ਜੇਕਰ ਇਕਾਈ ਘਣਫਲ਼ ਵਿੱਚ ਐਟਮਾਂ ਦੀ ਸੰਖਿਆ ਹੋਵੇ, ਤਾਂ S I ਇਕਾਈਆਂ ਅੰਦਰ ਡਾਇਮੈਗਨੈਟਿਕ ਸਸਕੈਪਟੀਬਿਲਟੀ ਇਹ ਹੋਵੇਗੀ;
ਧਾਤਾਂ ਅੰਦਰ
[ਸੋਧੋ]ਲਾਂਗੈਵਿਨ ਥਿਊਰੀ ਧਾਤਾਂ ਉੱਤੇ ਲਾਗੂ ਨਹੀਂ ਕੀਤੀ ਜਾਂਦੀ ਕਿਉਂਕਿ ਉਹ ਗੈਰ-ਸਥਾਨਬੱਧ ਇਲੈਕਟ੍ਰੌਨ ਰੱਖਦੀਆਂ ਹਨ। ਕਿਸੇ ਸੁੰਤਤਰ ਇਲੈਕਟ੍ਰੌਨ ਗੈਸ ਦੇ ਡਾਇਮੈਗਨੈਟਿਜ਼ਮ ਲਈ ਥਿਊਰੀ ਨੂੰ ਲਾਨਦਾਓ ਡਾਇਮੈਗਨੇਟਿਜ਼ਮ ਕਿਹਾ ਜਾਂਦਾ ਹੈ, ਅਤੇ ਇਸਦੀ ਥਾਂ ਲੌਰੰਟਜ਼ ਫੋਰਸ ਕਾਰਣ ਵਕਰਿਤ ਹੋਏ ਵਕਰਿਤ ਰਸਤਿਆਂ ਕਰਕੇ ਬਣੀ ਕਮਜ਼ੋਰ ਵਿਰੋਧੀ-ਕ੍ਰਿਆ ਫੀਲਡ ਉੱਤੇ ਵਿਚਾਰ ਕੀਤਾ ਜਾਂਦਾ ਹੈ। ਫੇਰ ਵੀ, ਲਾਨਦਾਓ ਚੁੰਬਕਤਾ ਦੀ ਤੁਲਨਾ ਗੈਰਸਥਾਨਬੱਧ ਇਲੈਕਟ੍ਰੌਨਾਂ ਦੇ ਸਪਿੱਨਾਂ ਦੇ ਧਰੁਵੀਕਰਨ ਨਾਲ ਸਬੰਧਤ ਇੱਕ ਪ੍ਰਭਾਵ ਪੌਲੀ ਪੈਰਾਮੈਗਨੇਟਿਜ਼ਮ ਨਾਲ ਕੀਤੀ ਜਾਣੀ ਚਾਹੀਦੀ ਹੈ।[13][14]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Jackson, Roland (21 July 2014). "John Tyndall and the Early History of Diamagnetism". Annals of Science: 4. doi:10.1080/00033790.2014.929743. Retrieved 28 October 2014.
- ↑ Nave, Carl L. "Magnetic Properties of Solids". Hyper Physics. Retrieved 2008-11-09.
- ↑ Poole, Jr., Charles P. (2007). Superconductivity (2nd ed.). Amsterdam: Academic Press. p. 23. ISBN 9780080550480.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Choi, Charles Q. (2009-09-09). "Mice levitated in lab". Live Science. Retrieved September 2011.
{{cite web}}
: Check date values in:|accessdate=
(help) - ↑ Kleiner, Kurt (08-10-2007). "Magnetic gravity trick grows perfect crystals". New Scientist. Retrieved September 2011.
{{cite web}}
: Check date values in:|accessdate=
and|date=
(help) - ↑ "Fun with diamagnetic levitation". ForceField. 02-12-2008. Archived from the original on February 12, 2008. Retrieved September 2011.
{{cite web}}
: Check date values in:|accessdate=
and|date=
(help); Unknown parameter|deadurl=
ignored (|url-status=
suggested) (help) - ↑ 12.0 12.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Chang, M. C. "Diamagnetism and paramagnetism" (PDF). NTNU lecture notes. Retrieved 2011-02-24.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਬਾਹਰੀ ਲਿੰਕ
[ਸੋਧੋ]- Video of a museum-style magnetic elevation train model that uses diamagnetism
- Videos of frogs and other diamagnets levitated in a strong magnetic field Archived 2013-08-27 at the Wayback Machine.
- Diamagnetic Levitation (YouTube)
- Large Pyrolytic Carbon Square Floating (YouTube)
- Video of a piece of neodymium magnet levitating between blocks of bismuth. Archived 2012-02-15 at the Wayback Machine.
- Website about this device, with images (in Finnish). Archived 2012-02-15 at the Wayback Machine.
- CS1 errors: dates
- CS1 errors: unsupported parameter
- Articles with hatnote templates targeting a nonexistent page
- Articles with GND identifiers
- Pages with authority control identifiers needing attention
- Articles with J9U identifiers
- Articles with NDL identifiers
- ਪਦਾਰਥ ਅੰਦਰ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ
- ਮੈਗਨੈਟਿਕ ਲੇਵੀਟੇਸ਼ਨ
- ਚੁੰਬਕਤਾ