ਸਮੱਗਰੀ 'ਤੇ ਜਾਓ

ਸੋਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੋਲਡ ਤੋਂ ਮੋੜਿਆ ਗਿਆ)
ਸੋਨੇ ਦੇ ਟੁਕੜੇ

ਸੋਨਾ (ਅੰਗ੍ਰੇਜ਼ੀ: Gold) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 79 ਹੈ ਅਤੇ ਇਸ ਲਈ Au ਸੰਕੇਤਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਪਰਮਾਣੂ-ਭਾਰ 196.966569 amu ਹੈ। ਸੋਨਾ ਸਭ ਤੋਂ ਕੀਮਤੀ ਅਤੇ ਅਲੱਭ ਧਾਤ ਹੈ, ਇਸ ਨੂੰ ਮੁਦਰਾ, ਗਹਿਣਿਆਂ ਅਤੇ ਮੂਰਤੀਆਂ ਆਦਿ ਲਈ ਵਰਤਿਆ ਜਾਂਦਾ ਹੈ। ਸੋਨਾ ਦਾਣੇ ਜਾਂ ਡਲੀ ਦੇ ਰੁਪ ਵਿੱਚ ਪੱਥਰਾਂ, ਚਟਾਨਾਂ ਦੇ ਪਾੜ, ਅਤੇ ਨਹਿਰਾਂ ਜਾਂ ਕੋਈ ਵੀ ਵਗ ਰਹੇ ਪਾਣੀ ਦੀ ਮਿਟੀ ਵਿੱਚੋਂ ਮਿਲਦਾ ਹੈ। ਸੋਨਾ ਗਾੜ੍ਹਾ, ਨਰਮ, ਚਮਕਦਾਰ, ਅਤੇ ਸਭ ਤੋਂ ਜ਼ਿਆਦਾ ਕੁਟੀਣਯੋਗ ਅਤੇ ਨਰਮ ਧਾਤ ਹੈ। ਇਸ ਦੀ ਅੱਜ ਕਲ੍ਹ ਦੀ ਨਵੀਂ ਵਰਤੋਂ ਦੰਦਸਾਜ਼ੀ ਅਤੇ ਇਲੈਕਟ੍ਰਾਨਿਕਸ ਵਿੱਚ ਵੀ ਹੈ।

ਸੋਨੇ ਦੀ ਚਕਾਚੌਂਧ ਤੋਂ ਮਨੁੱਖ ਅਤਿਅੰਤ ਪੁਰਾਤਨ ਕਾਲ ਤੋਂ ਹੀ ਪ੍ਰਭਾਵਿਤ ਹੈ ਕਿਉਂਕਿ ਬਹੁਤ ਕਰਕੇ ਇਹ ਕੁਦਰਤ ਵਿੱਚ ਅਜ਼ਾਦ ਦਸ਼ਾ ਵਿੱਚ ਮਿਲਦਾ ਹੈ। ਪ੍ਰਾਚੀਨ ਸਭਿਅਤਾ ਕਾਲ ਵਿੱਚ ਵੀ ਇਸ ਧਾਤੂ ਨੂੰ ਸਨਮਾਨ ਪ੍ਰਾਪਤ ਸੀ। ਈਸਾ ਤੋਂ 2500 ਸਾਲ ਪਹਿਲਾਂ ਸਿੰਧ ਘਾਟੀ ਦੀ ਸਭਿਅਤਾ ਵਿੱਚ (ਜਿਸਦੇ ਨਿਸ਼ਾਨ ਮੋਹਿੰਜੋਦੜੋ ਅਤੇ ਹੜੱਪਾ ਵਿੱਚ ਮਿਲੇ ਹਨ) ਸੋਨਾ ਦੀ ਵਰਤੋਂ ਗਹਿਣੇ ਬਣਾਉਣ ਲਈ ਹੋਇਆ ਕਰਦੀ ਸੀ। ਉਸ ਸਮੇਂ ਦੱਖਣ ਭਾਰਤ ਦੇ ਮੈਸੂਰ ਪ੍ਰਦੇਸ਼ ਤੋਂ ਇਹ ਧਾਤੁ ਪ੍ਰਾਪਤ ਹੁੰਦੀ ਸੀ। ਚਰਕ ਸੰਹਿਤਾ ਵਿੱਚ (ਈਸਾ ਤੋਂ 300 ਸਾਲ ਪੂਰਵ) ਸੋਨਾ ਅਤੇ ਉਸਦੀ ਭਸਮ ਦਾ ਔਸ਼ਧੀ ਦੇ ਰੂਪ ਵਿੱਚ ਵਰਣਨ ਆਇਆ ਹੈ।

ਕੀਮਤ

[ਸੋਧੋ]

ਸੋਨੇ ਨੂੰ ਟਰੋਏ ਔਂਸ ਅਤੇ ਗਰਾਮ ਨਾਲ ਮਿਣਿਆ ਜਾਂਦਾ ਹੈ। ਜਦ ਸੋਨੇ ਨੂੰ ਬਾਕੀ ਧਾਤਾਂ ਨਾਲ ਮਿਲਾਂਦੇ ਹਨ, ਤਾਂ ਇਸ ਲਈ ਕੈਰਟ ਵਰਤੇ ਜਾਂਦੇ ਹਨ, ਜਿਥੇ 24 ਤੋਲਿਆਂ ਵਿੱਚ ਸਭ ਤੋਂ ਜ਼ਿਆਦਾ ਸੋਨਾ ਹੈ।

ਬਾਹਰੀ ਕੜੀ

[ਸੋਧੋ]