ਡਾਇਨਾ ਏਦੁਲਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾਇਨਾ ਫਰਾਮ ਏਦੁਲਜੀ (ਜਨਮ 26 ਫ਼ਰਵਰੀ 1956) ਇੱਕ ਸਾਬਕਾ ਭਾਰਤੀ ਟੈਸਟ ਕ੍ਰਿਕਟ ਖਿਡਾਰੀ ਹੈ। ਉਸਦਾ ਜਨਮ ਮੁੰਬਈ ਵਿੱਚ ਹੋਇਆ ਸੀ ਅਤੇ ਉਸਨੇ ਛੋਟੀ ਉਮਰ ਤੋਂ ਹੀ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ। ਜਿਸ ਸਮੇਂ ਡਾਇਨਾ ਨੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ, ਉਸ ਸਮੇਂ ਭਾਰਤ ਵਿੱਚ ਮਹਿਲਾ ਕ੍ਰਿਕਟ ਪ੍ਰਚੱਲਿਤ ਹੋਣੀ ਸ਼ੁਰੂ ਹੋਈ ਸੀ। ਉਸਨੇ ਆਪਣੀ ਪਹਿਲੀ ਕ੍ਰਿਕਟ ਲਡ਼ੀ 1975 ਵਿੱਚ ਖੇਡੀ ਸੀ। ਫਿਰ 1978 ਵਿੱਚ ਉਸਨੂੰ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। 120 ਵਿਕਟਾਂ ਨਾਲ ਉਹ ਭਾਰਤ ਦੀ (ਟੈਸਟ ਕ੍ਰਿਕਟ ਵਿੱਚ) ਸਭ ਤੋਂ ਜਿਆਦਾ ਵਿਕਟਾਂ ਹਾਸਿਲ ਕਰਨ ਵਾਲੀ ਖਿਡਾਰਨ ਹੈ।

1983 ਵਿੱਚ ਡਾਇਨਾ ਨੂੰ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਅਵਾਰਡ "ਅਰਜੁਨ ਅਵਾਰਡ" ਦਿੱਤਾ ਗਿਆ ਸੀ ਅਤੇ ਫਿਰ 2002 ਵਿੱਚ ਉਸਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਸੀ।[1] ਡਾਇਨਾ ਏਦੁਲਜੀ ਭਾਰਤ ਦੀਆਂ ਮਹਾਨ ਕ੍ਰਿਕਟ ਖਿਡਾਰਨਾਂ ਵਿੱਚੋਂ ਇੱਕ ਸਮਝੀ ਜਾਂਦੀ ਹੈ। 30 ਜਨਵਰੀ 2017 ਨੂੰ ਡਾਇਨਾ ਨੂੰ ਭਾਰਤੀ ਸਰਵਉੱਚ ਅਦਾਲਤ ਦੁਆਰਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸ਼ਕੀ ਪੈਨਲ ਵਿੱਚ ਸ਼ਾਮਿਲ ਕੀਤਾ ਗਿਆ ਹੈ।[2]

ਹਵਾਲੇ[ਸੋਧੋ]

  1. "Padma Awards" (PDF). Ministry of Home Affairs, Government of India. 2015. Archived from the original (PDF) on November 15, 2014. Retrieved July 21, 2015. 
  2. "Diana Edulji, the Cricketer Trusted to Run BCCI".