ਸਮੱਗਰੀ 'ਤੇ ਜਾਓ

ਡੈਬੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੈਬੀਅਨ
Debian OpenLogo
ਡੈਸਕਟਾਪ ਸਕਰੀਨ-ਤਸਵੀਰ
ਡੈਬੀਅਨ 7.0 (ਵ੍ਹੀਜ਼ੀ), ਜੀਨੋਮ 3 ਨਾਲ਼
ਉੱਨਤਕਾਰਡੈਬੀਅਨ ਪ੍ਰਾਜੈਕਟ
ਓਐੱਸ ਪਰਿਵਾਰਯੂਨਿਕਸ-ਵਰਗਾ
ਕਮਕਾਜੀ ਹਾਲਤਜਾਰੀ
ਸਰੋਤ ਮਾਡਲਖੁੱਲ੍ਹਾ ਸਰੋਤ
ਪਹਿਲੀ ਰਿਲੀਜ਼15 ਸਤੰਬਰ 1993; 30 ਸਾਲ ਪਹਿਲਾਂ (1993-09-15)
Repository
ਵਿੱਚ ਉਪਲਬਧ73 ਭਾਸ਼ਾਵਾਂ
ਅੱਪਡੇਟ ਤਰੀਕਾAPT (several front-ends available)
ਪੈਕੇਜ ਮਨੇਜਰdpkg
ਪਲੇਟਫਾਰਮਏ.ਆਰ.ਐੱਮ, IA-32, IA-64, MIPS, ਪਾਵਰਪੀਸੀ, SPARC, x86-64, ਜ਼ੈੱਡ/ਬਣਤਰ
ਕਰਨਲ ਕਿਸਮਮੋਨੋਲਿਥਿਕ: ਲਿਨਕਸ, ਕੇ ਫ਼੍ਰੀ-ਬੀ.ਐੱਸ.ਡੀ.
ਮਾਈਕ੍ਰੋਕਰਨਲ: ਹਰਡ (ਗ਼ੈਰ-ਅਧਿਕਾਰਤ)
Userlandਗਨੂ
ਡਿਫਲਟ
ਵਰਤੋਂਕਾਰ ਇੰਟਰਫ਼ੇਸ
ਜੀਨੋਮ
ਲਸੰਸDFSG-compliant
(ਆਜ਼ਾਦ ਸਾਫ਼ਟਵੇਅਰ ਲਸੰਸ[1][2])
ਅਧਿਕਾਰਤ ਵੈੱਬਸਾਈਟdebian.org

ਡੈਬੀਅਨ (/ˈdɛbiən/) ਇੱਕ ਲਿਨਅਕਸ ਆਪਰੇਟਿੰਗ ਸਿਸਟਮ ਹੈ ਜੋ ਮੁੱਖ ਤੌਰ ’ਤੇ ਆਜ਼ਾਦ ਅਤੇ ਖੁੱਲ੍ਹੇ-ਸਰੋਤ ਸਾਫ਼ਟਵੇਅਰਾਂ ਤੋਂ ਬਣਿਆ ਹੈ ਜਿਹਨਾਂ ਵਿੱਚੋਂ ਜ਼ਿਆਦਾਤਰ ਗਨੂ ਜਨਰਲ ਪਬਲਿਕ ਲਾਇਸੰਸ ਦੇ ਤਹਿਤ ਜਾਰੀ ਕੀਤੇ ਗਏ ਹਨ।

ਡੈਬੀਅਨ ਟਿਕਾਊ, ਨਿੱਜੀ ਕੰਪਿਊਟਰਾਂ ਅਤੇ ਨੈੱਟਵਰਕ ਸਰਵਰਾਂ ਤੇ ਸਭ ਤੋਂ ਵੱਧ ਵਰਤੇ ਜਾਂਦੇ ਲਿਨਅਕਸ ਵਿੱਚੋਂ ਇੱਕ ਹੈ। ਇਹ ਅਨੇਕਾਂ ਹੋਰ ਲਿਨਕਸ ਆਪਰੇਟਿੰਗ ਸਿਸਟਮਾਂ ਲਈ ਬੁਨਿਆਦ ਵਜੋਂ ਵੀ ਵਰਤਿਆ ਜਾਂਦਾ ਹੈ ਜਿਵੇਂ ਕਿ ਉਬੁੰਟੂ

ਡੈਬੀਅਨ ਪਹਿਲੀ ਵਾਰ 1993 ਵਿੱਚ ਈਅਨ ਮਰਡੌਕ ਵੱਲੋਂ ਐਲਾਨਿਆ ਗਿਆ ਅਤੇ ਪਹਿਲੀ ਟਿਕਾਊ ਰਿਲੀਜ਼ 1996 ਵਿੱਚ ਹੋਈ।

ਡੈਬੀਅਨ ਮੁੱਖ ਤੌਰ ’ਤੇ ਤਿੰਨ ਕਰਨਲਾਂ ਲਿਨਅਕਸ, ਕੇ ਫ਼੍ਰੀ-ਬੀ.ਐੱਸ.ਡੀ. ਅਤੇ ਹਰਡ ਦੀ ਵਰਤੋਂ ਕਰਦਾ ਹੈ ਅਤੇ ਇਹਨਾਂ ਮੁਤਾਬਕ ਇਹ ਤਰਤੀਬਵਾਰ ਡੈਬੀਅਨ ਗਨੂ/ਲਿਨਅਕਸ, ਡੈਬੀਅਨ ਗਨੂ/ਕੇ ਫ਼੍ਰੀ-ਬੀ.ਐੱਸ.ਡੀ. ਅਤੇ ਡੈਬੀਅਨ ਗਨੂ/ਹਰਡ ਕਹਾਉਂਦਾ ਹੈ।

ਇਤਿਹਾਸ

[ਸੋਧੋ]

ਡੈਬੀਅਨ ਪ੍ਰਾਜੈਕਟ 16 ਅਗਸਤ 1993 ਨੂੰ ਈਅਨ ਮਰਡੌਕ ਦੀ ਅਗਵਾਈ ਵਿੱਚ ਸ਼ੁਰੂ ਹੋਇਆ। ਇਸ ਦਾ ਨਾਮ ਈਅਨ ਅਤੇ ਇਸ ਦੀ ਪ੍ਰੇਮਿਕਾ (ਹੁਣ ਪਤਨੀ) ਡੈਬਰਾ ਦੇ ਨਾਂਵਾਂ ਤੋਂ ਮਿਲ ਕੇ ਬਣਿਆ ਹੈ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "License information". Retrieved 2009-02-28.
  2. "Debian GNU/Linux Licenses". Ohloh. Archived from the original on 2012-06-07. Retrieved 2009-03-27.