ਕੂਬੁੰਟੂ
![]() | |
![]() ਕੂਬੂੰਟੂ 13.10 "Saucy Salamander" | |
ਉੱਨਤਕਾਰ | ਬਲੂ ਸਿਸਟਮਜ਼,[1] [[Canonical Ltd.]], and community contributors[2] |
---|---|
ਆਪਰੇਟਿੰਗ ਸਿਸਟਮ ਟੱਬਰ | ਯੁਨਿਕਸ-ਵਰਗਾ |
ਕਮਕਾਜੀ ਹਾਲਤ | ਜਾਰੀ |
ਸਰੋਤ ਮਾਡਲ | ਖੁੱਲ੍ਹਾ ਸਰੋਤ |
ਪਹਿਲੀ ਰਿਲੀਜ਼ | ਅਪ੍ਰੈਲ 8, 2005 |
ਹਾਲੀਆ ਰਿਲੀਜ਼ | 14.10 (Utopic Unicorn) / ਅਕਤੂਬਰ 23, 2014 |
ਭਾਸ਼ਾਵਾਂ | ਬਹੁ-ਭਾਸ਼ੀ (55 ਤੋਂ ਜ਼ਿਆਦਾ) |
ਅਪਡੇਟ ਤਰੀਕਾ | PackageKit and/or [[Advanced Packaging Tool|APT]] |
ਪੈਕੇਜ ਮੈਨੇਜਰ | dpkg |
ਪਲੇਟਫ਼ਾਰਮ | IA-32, x86-64, [[ARM architecture|ARM]] |
ਕਰਨਲ ਕਿਸਮ | ਮੋਨੋਲਿਥਿਕ (ਲਿਨਕਸ) |
Userland | ਗਨੂ |
ਡਿਫ਼ਾਲਟ ਵਰਤੋਂਕਾਰ ਇੰਟਰਫ਼ੇਸ | KDE ਪਲਾਜ਼ਮਾ ਡੈਸਕਟਾਪ |
ਲਸੰਸ | ਆਜ਼ਾਦ ਸਾਫ਼ਟਵੇਅਰ ਲਾਇਸੰਸ (ਮੁੱਖ ਤੌਰ ਉੱਤੇ GPL) |
ਦਫ਼ਤਰੀ ਵੈੱਬਸਾਈਟ | Kubuntu |
ਕੂਬੁੰਟੂ (/kuːˈbuːntuː/ koo-BOON-too) ਜਾਂ ਕੂਬੂੰਟੂ ਊਬੁੰਟੂ
ਆਪਰੇਟਿੰਗ ਸਿਸਟਮ ਦਾ ਇੱਕ ਰੂਪ ਹੈ ਜੋ ਯੂਨਿਟੀ ਦੀ ਬਜਾਇ KDE ਪਲਾਜ਼ਮਾ ਡੈਸਕਟਾਪ ਵਰਤਦਾ ਹੈ। ਊਬੁੰਟੂ ਪ੍ਰੋਜੈਕਟ ਦਾ ਹਿੱਸਾ ਹੋਣ ਕਰ ਕੇ, ਕੂਬੁੰਟੂ ਵੀ ਓਹੀ
ਅੰਦਰੂਨੀ ਸਿਸਮ ਵਰਤਦਾ ਹੈ, ਕੂਬੁੰਟੂ ਦਾ ਹਰ ਪੈਕੇਜ ਊਬੁੰਟੂ ਵਾਲ਼ੇ ਭੰਡਾਰ ਹੀ ਵਰਤਦਾ ਹੈ,[3] ਅਤੇ ਊਬੁੰਟੂ ਵਾਂਗ ਹੀ ਬਾਕਾਇਦਾ ਰਿਲੀਜ਼ ਹੁੰਦਾ ਹੈ।[4]
ਇੱਕੋ ਮਸ਼ੀਨ ਉੱਤੇ ਦੋਵੇਂ, KDE ਪਲਾਜ਼ਮਾ ਡੈਸਕਟਾਪ (kubuntu-desktop
) ਅਤੇ ਯੂਨਿਟੀ ਡੈਸਕਟਾਪ (ubuntu-
desktop
) ਸਥਾਪਤ (install) ਕਰਨਾ ਵੀ ਮੁਮਕਿਨ ਹੈ।
2012 ਤੱਕ ਕੂਬੁੰਟੂ ਦਾ ਖ਼ਰਚਾ ਕੈਨੋਨੀਕਲ ਲਿਮਿਟਡ ਦੁਆਰਾ ਅਤੇ ਉਸ ਤੋਂ ਬਾਅਦ ਤੋਂ ਬਲੂ ਸਿਸਟਮਜ਼ ਦੁਆਰਾ ਕੀਤਾ ਜਾ ਰਿਹਾ ਹੈ। ਇਸ ਤਬਦੀਲੀ ਦੌਰਾਨ ਕੂਬੁੰਟੂ ਨੇ ਊਬੁੰਟੂ ਸਰਵਰ ਅਤੇ ਉੱਨਤਕਾਰਾਂ ਦੀ ਵਰਤੋਂ
ਜਾਰੀ ਰਖੀ।[5]
ਨਾਮ[ਸੋਧੋ]
“ਕੂਬੁੰਟੂ” ਕੈਨੋਨੀਕਲ ਦਾ ਇੱਕ ਦਰਜਸ਼ੁਦਾ ਟਰੇਡਮਾਰਕ ਹੈ।[6] ਇਸ ਦਾ ਨਾਮ ਊਬੁੰਟੂ ਦੇ ਅੱਗੇ ਇੱਕ ਕ (K) ਲਾਉਣ ਤੇ ਆਇਆ
ਹੈ ਜੋ ਕਿ KDE ਭਾਈਚਾਰੇ ਅਤੇ KDE ਪਲੇਟਫ਼ਾਰਮ ਦੀ ਤਰਜਮਾਨੀ ਕਰਦਾ ਹੈ ਜਿਸ ਉੱਪਰ ਕੂਬੁੰਟੂ ਨੂੰ ਬਣਾਇਆ ਗਿਆ ਹੈ।
ਊਬੁੰਟੂ ਇੱਕ ਬਾਂਟੂ ਲਫ਼ਜ਼ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ ਅਤੇ ਬਾਂਟੂ ਵਿਆਕਰਨ ਵਿੱਚ ਅਗੇਤਰ ਲਾ ਕੇ ਨਾਵ ਬਣਾਉਣਾ ਸ਼ਾਮਲ ਹੈ, [[ਬੇਂਬਾ
ਭਾਸ਼ਾ|ਬੇਂਬਾ]] ਵਿੱਚ ਅਗੇਤਰ ਕੂ ਦਾ ਮਤਲਬ ਹੈ ਦੇ ਵੱਲ। ਬੇਂਬਾ ਵਿੱਚ ਕੂਬੁੰਟੂ ਦਾ ਮਤਲਬ ਹੈ ਇਨਸਾਨੀਅਤ ਦੇ ਵੱਲ। ਇਤਫ਼ਾਕਨ, ਕਿਹਾ ਜਾਂਦਾ ਹੈ ਕਿ ਇਸੇ ਸ਼ਬਦ ਦਾ ਕਿਰੁੰਦੀ ਵਿੱਚ ਇਸ ਦਾ ਮਤਲਬ ਹੈ ਮੁਫ਼ਤ।[7]
ਊਬੁੰਟੂ ਨਾਲ਼ ਮੁਕਬਲਾ[ਸੋਧੋ]
ਊਬੁੰਟੂ ਅਤੇ ਕੂਬੁੰਟੂ ਵਿੱਚ ਮੁੱਖ ਵਖਰੇਂਵਾਂ ਗ੍ਰਾਫ਼ਿਕਲ ਐਪਲੀਕੇਸ਼ਨਾਂ ਅਤੇ ਸੰਦ ਹਨ।
ਸਾਫ਼ਟਵੇਅਰ | ਊਬੁੰਟੂ | ਕੂਬੁੰਟੂ |
---|---|---|
ਕਰਨਲ & ਕੋਰ | ਲਿਨਕਸ ਕਰਨਲ & ਊਬੁੰਟੂ ਕੋਰ | |
ਗ੍ਰਾਫ਼ਿਕਸ | X.Org ਸਰਵਰ | |
ਆਵਾਜ਼ | ਪਲਸਆਡੀਓ | |
ਮਲਟੀਮੀਡੀਆ | GStreamer | |
ਡੈਸਕਟਾਪ | ਯੂਨਿਟੀ | ਪਲਾਜ਼ਮਾ ਡੈਸਕਟਾਪ |
ਮੁੱਢਲੀ ਸੰਦਕਿਟ | GTK+, Nux & Qt | Qt |
ਬ੍ਰਾਊਜ਼ਰ | ਫ਼ਾਇਰਫ਼ੌਕਸ | Rekonq (13.10 ਤੱਕ), ਫ਼ਾਇਰਫ਼ੌਕਸ (14.04 ਤੋਂ) |
ਆਫ਼ਿਸ ਸੂਟ | ਲਿਬਰੇਆਫ਼ਿਸ | |
ਈਮੇਲ & PIM | ਥੰਡਰਬਰਡ | ਕੌਨਟੈਕਟ |
ਕੂਬੁੰਟੂ ਦੀ ਪਲਾਜ਼ਮਾ ਡੈਸਕਟਾਪ, ਬਿਨਾਂ ਕਿਸੇ ਬਾਹਰੀ ਸੰਦ ਅਤੇ ਕਨਫ਼ਿਗਰੇਸ਼ਨ ਫ਼ਾਇਲ ਸੰਪਾਦਨ ਦੇ, ਪੂਰੀ ਤਰ੍ਹਾਂ ਤਬਦੀਲੀਯੋਗ ਹੈ।
ਜਿਹਾ ਕਿ ਊਬੁੰਟੂ ਅਤੇ ਕੂਬੁੰਟੂ ਇੱਕੋ ਸਰੋਤ ਵਰਤਦੇ ਹਨ, ਕੋਈ ਵੀ ਸਾਫ਼ਟਵੇਅਰ ਜੋ ਇੱਕ ਤੇ ਚਲਦਾ ਹੋਵੇ ਉਹ ਦੂਜੇ ਤੇ ਵੀ ਚੱਲੇਗਾ।
ਗੈਲਰੀ[ਸੋਧੋ]
- Kubuntu1010.png
ਕੂਬੁੰਟੂ 10.10 ਦੀ ਡੈਸਕਟਾਪ
ਸਿਸਟਮ ਜ਼ਰੂਰਤਾਂ[ਸੋਧੋ]
ਕੂਬੁੰਟੂ ਦਾ ਡੈਸਕਟਾਪ ਵਰਜਨ ਹਾਲ ਦੀ ਘੜੀ ਇਨਟੈੱਲ x86 ਅਤੇ AMD64 ਬਣਤਰਾਂ ਦੀ ਹਿਮਾਇਤ ਕਰਦਾ ਹੈ। ਕੁਝ ਰੀਲੀਜ਼ਾਂ ਹੋਰ ਬਣਤਰਾਂ ਦੀ ਵੀ ਹਿਮਾਇਤ ਕਰਦਿਆਂ ਹਨ ਜਿੰਨ੍ਹਾਂ ਵਿੱਚ SPARC,[8] ਪਾਵਰਪੀਸੀ,[9][10] IA-64 (Itanium), ਅਤੇ ਪਲੇਸਟੇਸ਼ਨ 3 (ਹਾਲਾਂਕਿ ਅਪਰੈਲ 2010 ਵਿੱਚ ਸੋਨੀ ਵੱਲੋਂ ਇੱਕ ਅਪਡੇਟ ਨੇ ਅਦਰOS ਬੰਦ ਕਰ ਦਿੱਤਾ ਹੈ ਜਿਸ ਕਰ ਕੇ ਪਲੇਸਟੇਸ਼ਨ 3 ਕੋਈ ਹੋਰ ਆਪਰੇਟਿੰਗ ਸਿਸਟਮ ਨਹੀਂ ਚਲਾ ਸਕਦਾ।
ਇੱਕ ਡੈਸਕਟਾਪ ਇੰਸਟਾਲ ਲਈ ਘੱਟੋ-ਘੱਟ ਜ਼ਰੂਰਤਾਂ ਹਨ: ਇੱਕ 700 ਮੈਗਾਹਰਟਜ਼ x86 ਪ੍ਰੋਸੈਸਰ, 512 ਮੈਗਾਬਾਈਟ ਦੀ ਰੈਮ, 5 ਗੀਗਾਬਾਈਟ ਹਾਰਡ ਡ੍ਰਾਈਵ ਥਾਂ,[11] ਅਤੇ ਇੱਕ ਵੀਡੀਓ ਕਾਰਡ ਜੋ 640×480 ਦੇ ਸਕਰੀਨੀ ਚਾਰ-ਚੁਫੇਰੇ ਉੱਤੇ VGA ਦੀ ਹਿਮਾਇਤ ਕਰਦਾ ਹੋਵੇ। ਡੈਸਕਟਾਪ ਇੰਸਟਾਲ ਲਈ ਸਿਫ਼ਾਰਿਸ਼ਸ਼ੁਦਾ ਜ਼ਰੂਰਤਾਂ ਹਨ: 1 ਗੀਗਾਹਰਟਜ਼ ਜਾਂ ਬਿਹਤਰ x86 ਪ੍ਰੋਸੈਸਰ, 1 ਗੀਗਾਬਾਈਟ ਦੀ ਰੈਮ, 15 ਗੀਗਾਬਾਈਟ ਹਾਰਡ ਡ੍ਰਾਈਵ ਥਾਂ,[12] ਅਤੇ ਇੱਕ ਵੀਡੀਓ ਕਾਰਡ ਜੋ 1024×768 ਦੇ ਸਕਰੀਨੀ ਚਾਰ-ਚੁਫੇਰੇ ਉੱਤੇ VGA ਦੀ ਹਿਮਾਇਤ ਕਰਦਾ ਹੋਵੇ, ਅਤੇ ਹੋ ਸਕੇ ਤਾਂ ਵਿਖਾਲਾ ਪ੍ਰਭਾਵ (visual effects) ਦੀ ਵੀ ਹਿਮਾਇਤ ਕਰਦਾ ਹੋਵੇ।
ਡੈਸਕਟਾਪ & ਲੈਪਟਾਪ[11] | ||
---|---|---|
ਜ਼ਰੂਰੀ | ਸਿਫ਼ਾਰਿਸ਼ਸ਼ੁਦਾ | |
ਪ੍ਰੋਸੈਸਰ | 1 ਗੀਗਾਹਰਟਜ਼ (x86) | 1 ਗੀਗਾਹਰਟਜ਼ (x86) ਤੋਂ ਬਿਹਤਰ |
ਰੈਮ | 512 ਮੈਗਾਬਾਈਟ | 1 ਗੀਗਾਬਾਈਟ |
ਹਾਰਡ ਡ੍ਰਾਈਵ ਸਮਰਥਾ | 4 ਗੀਗਾਬਾਈਟ[12] | 10 ਗੀਗਾਬਾਈਟ[12] |
ਵੀਡੀਓ ਕਾਰਡ | VGA @ 640×480 | VGA @ 1024×768 |
ਹੋਰ ਵੇਖੋ[ਸੋਧੋ]
ਹਵਾਲੇ[ਸੋਧੋ]
- ↑ {{cite web|url=http://www.kubuntu.org/news/kubuntu-to-be-sponsored-by-blue-systems |title=to be Sponsored by Blue Systems|publisher=Kubuntu |date=2012-04-10|accessdate=2013-09-23}}
- ↑ {{cite web|url=https://launchpad.net/people/kubuntu-members%7Ctitle=Kubuntu Members in Launchpad|publisher=Launchpad.net|date=2006-01-13 |accessdate=2013-09-23}}
- ↑ "Is Kubuntu a fork?". Archived from the original on 2008-03-07.
- ↑ {{cite web|url=https://wiki.kubuntu.org/Kubuntu%7Ctitle=Kubuntu Wiki |publisher=Wiki.kubuntu.org|date=2013-03-10 |accessdate=2013-09-23}}
- ↑ {{cite news|url=http://www.wired.com/wiredenterprise/2012/04/kubuntu-blue-systems/ |title=Kubuntu Linux Gets New Sugar Daddy| work=Wired| first=Caleb |last=Garling|date=2012-04-11}}
- ↑ UK registered trademark #E4541661 "KUBUNTU", filed 2005–07–08.
- ↑ {{cite web|url=http://www.kubuntu.org/faq.php#kubuntumeaning%7Ctitle=Meaning of Kubuntu|archiveurl = http://web.archive.org/web/20080307181806/http://www.kubuntu.org/faq.php#kubuntumeaning |archivedate = 2008-03-07}}
- ↑ "Kubuntu 8.04 Releases". Retrieved 2009-03-11.
- ↑ "Technical Board Decision – February 2007". Retrieved 2008-06-13.
- ↑ "Kubuntu 8.04 Releases". Retrieved 2009-03-11.
- ↑ 11.0 11.1 "Ubuntu System Requirements". Retrieved 2014-09-03. ਹਵਾਲੇ ਵਿੱਚ ਗਲਤੀ:Invalid
<ref>
tag; name "SystemRequirements" defined multiple times with different content - ↑ 12.0 12.1 12.2 "Ubuntu Desktop Edition". Retrieved 2008-06-13.