ਉਬੁੰਟੂ (ਆਪਰੇਟਿੰਗ ਸਿਸਟਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉਬੁੰਟੂ
Logo-ubuntu no(r)-black orange-hex.svg
Ubuntu 14.10 Desktop.png
ਉਬੁੰਟੂ ਡੈਸਕਟਾਪ 14.10 Utopic Unicorn ਦੀ ਇੱਕ ਸਕਰੀਨ-ਤਸਵੀਰ
ਉੱਨਤਕਾਰ ਕੈਨੋਨੀਕਲ ਲਿਮਿਟਿਡ, ਉਬੁੰਟੂ ਭਾਈਚਾਰਾ
ਆਪਰੇਟਿੰਗ ਸਿਸਟਮ ਟੱਬਰ ਲਿਨਕਸ
ਕਮਕਾਜੀ ਹਾਲਤ ਜਾਰੀ
ਸਰੋਤ ਮਾਡਲ ਖੁੱਲ੍ਹਾ ਸਰੋਤ
ਪਹਿਲੀ ਰਿਲੀਜ਼ 20 ਅਕਤੂਬਰ 2004; 12 ਸਾਲ ਪਹਿਲਾਂ (2004-10-20)
ਹਾਲੀਆ ਰਿਲੀਜ਼ 14.10 Utopic Unicorn / 23 ਅਕਤੂਬਰ 2014; 2 ਸਾਲ ਪਹਿਲਾਂ (2014-10-23)[1]
ਮੰਡੀਕਰਨ ਟੀਚਾ ਨਿੱਜੀ ਕੰਪਿਊਟਰ, ਸਰਵਰ, ਟੈਬਲਟ ਕੰਪਿਊਟਰ (ਉਬੁੰਟੂ ਟੱਚ), ਸਮਾਰਟ ਟੀਵੀ (ਉਬੁੰਟੂ ਟੀਵੀ), ਸਮਾਰਟਫ਼ੋਨ
ਭਾਸ਼ਾਵਾਂ 55 ਤੋਂ ਜ਼ਿਆਦਾ ਭਾਸ਼ਾਵਾਂ
ਮਕਾਮੀ ਭਾਈਚਾਰਿਆਂ ਦੁਆਰਾ
ਅਪਡੇਟ ਤਰੀਕਾ ਏ.ਪੀ.ਟੀ. (ਸਾਫ਼ਟਵੇਅਰ ਅਪਡੇਟਰ, ਉਬੁੰਟੂ ਸਾਫ਼ਟਵੇਅਰ ਕੇਂਦਰ)
ਪੈਕੇਜ ਮੈਨੇਜਰ dpkg, Click packages
ਪਲੇਟਫ਼ਾਰਮ IA-32, x86-64,[2] ARMv7,[2][3][4][5][6] ARM64, Power
ਕਰਨਲ ਕਿਸਮ ਮੋਨੋਲਿਥਿਕ (ਲਿਨਕਸ)
Userland ਗਨੂ
ਡਿਫ਼ਾਲਟ ਵਰਤੋਂਕਾਰ ਇੰਟਰਫ਼ੇਸ
ਲਸੰਸ ਆਜ਼ਾਦ ਸਾਫ਼ਟਵੇਅਰ ਲਾਇਸੰਸ
(ਮੁੱਖ ਤੌਰ ’ਤੇ GPL)
ਦਫ਼ਤਰੀ ਵੈੱਬਸਾਈਟ www.ubuntu.com

ਉਬੁੰਟੂ (ਅਸਲ ਤੌਰ ’ਤੇ /ʊˈbntʊ/ uu-BOON-tuu ਉਬੂਨਟੁ, ਕੰਪਨੀ ਦੀ ਵੈੱਬਸਾਇਟ ਮੁਤਾਬਕ /ʊˈbʊnt/ uu-BUUN-too ਉਬੁੰਟੂ)[7][8], ਉਬੂਨਟੁ ਜਾਂ ਊਬੁੰਟੂ ਇੱਕ ਡੈਬੀਅਨ-ਅਧਾਰਤ ਲਿਨਕਸ ਆਪਰੇਟਿੰਗ ਸਿਸਟਮ ਹੈ ਜਿਸਦਾ ਡਿਫ਼ਾਲਟ ਡੈਕਸਟਾਪ ਵਾਤਾਵਰਨ ਯੂਨਿਟੀ ਹੈ। ਇਹ ਆਜ਼ਾਦ ਸਾਫ਼ਟਵੇਅਰ ’ਤੇ ਅਧਾਰਤ ਹੈ ਅਤੇ ਇਸ ਦਾ ਨਾਮ ਦੱਖਣੀ ਅਫ਼ਰੀਕੀ ਫ਼ਲਸਫ਼ੇ "ਉਬੂਨਟੁ" ’ਤੇ ਰੱਖਿਆ ਗਿਆ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ

ਇਹ ਸਭ ਤੋਂ ਮਸ਼ਹੂਰ ਲਿਨਕਸ ਆਪਰੇਟਿੰਗ ਸਿਸਟਮ ਹੈ ਜੋ 2004 ਵਿੱਚ ਕੈਨੋਨੀਕਲ ਲਿਮਿਟਿਡ ਵੱਲੋਂ ਸ਼ੁਰੂ ਕੀਤਾ ਗਿਆ। ਇਸਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਿੱਜੀ ਕੰਪਿਊਟਰਾਂ ’ਤੇ ਇੰਸਟਾਲ ਕਰ ਕੇ ਵਰਤਿਆ ਜਾ ਸਕਦਾ ਹੈ। ਇੰਸਟਾਲ ਕਰਨ ਤੋਂ ਪਹਿਲਾਂ, ਡੀਵੀਡੀ ਜਾਂ ਪੈੱਨ ਡ੍ਰਾਇਵ ਤੋਂ, ਇਸ ਦੀ ਸਿੱਧੀ ਪਰਖ ਵੀ ਕੀਤੀ ਜਾ ਸਕਦੀ ਹੈ ਜੋ ਕਿ ਇਸ ਦੇ ਇੰਸਟਾਲ ਹੋਣ ਵਰਗਾ ਅਹਿਸਾਸ ਕਰਵਾਉਂਦੀ ਹੈ।

ਗੁਣ / ਫ਼ੀਚਰ[ਸੋਧੋ]

ਉਬੁੰਟੂ ਦੀ ਆਮ ਇੰਸਟਾਲ ਵਿੱਚ ਕਾਫ਼ੀ ਸਾਫ਼ਟਵੇਅਰ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਜਿੰਨ੍ਹਾਂ ਵਿੱਚਲਿਬਰੇਆਫ਼ਿਸ, ਫ਼ਾਇਰਫ਼ੌਕਸ, ਥੰਡਰਬਰਡ, ਟ੍ਰਾਂਸਮਿਸ਼ਨ, ਅਤੇ ਕਈ ਹਲਕੀਆਂ ਖੇਡਾਂ ਜਿਵੇਂ ਸੂਡੋਕੂ ਅਤੇ ਸ਼ਤਰੰਜ ਆਦਿ ਸ਼ਾਮਲ ਹਨ।[9][10] ਹੋਰ ਵਾਧੂ ਸਾਫ਼ਟਵੇਅਰ ਜੋ ਆਮ ਇੰਸਟਾਲ ਵਿੱਚ ਨਹੀਂ ਹੁੰਦੇ ਉਹਨਾਂ ਵਿੱਚ ਐਵੋਲਿਊਸ਼ਨ, ਗਿੰਪ, ਵਿੱਚੇ ਦਿੱਤੇ ਗਏ ਉਬੁੰਟੂ ਸਾਫ਼ਟਵੇਅਰ ਕੇਂਦਰ ਤੋਂ ਲਏ ਜਾ ਸਕਦੇ ਹਨ। ਮਾਈਕ੍ਰੋਸਾਫ਼ਟ ਆਫ਼ਿਸ ਅਤੇ ਮਾਈਕ੍ਰੋਸਾਫ਼ਟ ਵਿੰਡੋਜ਼ ਦੇ ਹੋਰ ਸਾਫ਼ਟਵੇਅਰ ਵਾਈਨ ਜਾਂ ਵਰਚੂਅਲ ਮਸ਼ੀਨ ਜਿਵੇਂ ਕਿ ਵਰਚੂਅਲਬਾਕਸ ਜਾਂ ਵੀ.ਐਮ.ਵੇਅਰ ਵਰਕਸਟੇਸ਼ਨ ਦੀ ਮਦਦ ਨਾਲ਼ ਚਲਾਏ ਜਾ ਸਕਦੇ ਹਨ।

ਇੰਸਟਾਲ ਕਰਨਾ[ਸੋਧੋ]

ਉਬੁੰਟੂ ਚਲਾ ਰਿਹਾ ਨੀਸਕਸ ਐੱਸ, ਇੱਕ ਸਮਾਰਟਫ਼ੋਨ ਜਿਹੜਾ ਉਬੁੰਟੂ ਤੋਂ ਪਹਿਲਾਂ ਐਂਡ੍ਰਾਇਡ ਵਰਤਦਾ ਸੀ

ਉਬੁੰਟੂ ਦੇ ਵੱਖ-ਵੱਖ ਉਤਪਾਦਾਂ ਲਈ ਸਿਸਟਮ ਜ਼ਰੂਰਤਾਂ ਵੱਖ-ਵੱਖ ਹਨ। ਉਬੁੰਟੂ ਦੀ 14.04 ਡੈਸਕਟਾਪ ਰਿਲੀਜ਼ ਦੀ ਇੱਕ ਨਿੱਜੀ ਕੰਪਿਊਟਰ ਇੰਸਟਾਲ ਲਈ 768 ਮੈਗਾਬਾਈਟ ਰੈਮ ਅਤੇ 5 ਗੀਗਾਬਾਈਟ ਡਿਸਕ ਥਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।[11] ਘੱਟਤਾਕਤਵਰ ਕੰਪਿਊਟਰਾਂ ਲਈ ਉਬੁੰਟੂ ਦੇ ਹੋਰ ਰੂਪ, ਲੂਬੁੰਟੂ ਅਤੇ ਜ਼ੂਬੁੰਟੂ ਮੌਜੂਦ ਹਨ। 12.04 ਤੋਂ ਉਬੁੰਟੂ ਏ.ਆਰ.ਐੱਮ. ਬਣਤਰ ਦੀ ਵੀ ਹਿਮਾਇਤ ਕਰਦਾ ਹੈ।[2][3][4][5] ਉਬੁੰਟੂ ਪਾਵਰਪੀਸੀ,[2][12][13] ਅਤੇ SPARC ਪਲੇਟਫ਼ਾਰਮਾਂ ਉੱਤੇ ਵੀ ਉਪਲਬਧ ਹੈ ਹਾਲਾਂਕਿ ਕਿ ਇਹਨਾਂ ਪਲੇਟਫ਼ਾਰਮ ਦੀ ਅਧਿਕਾਰਿਤ ਰੂਪ ਵਿੱਚ ਹਿਮਾਇਤ ਨਹੀਂ ਕੀਤੀ ਗਈ।[14]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. ਐਡਮ ਕੋਨਰਡ (23 ਅਕਤੂਬਰ 2014). "Ubuntu 14.10 (Utopic Unicorn) released". Ubuntu Mailing Lists. Retrieved 23 ਅਕਤੂਬਰ 2014.  Check date values in: |access-date=, |date= (help)
  2. 2.0 2.1 2.2 2.3 "Supported Hardware". Official Ubuntu Documentation. Retrieved 7 ਜੁਲਾਈ 2012.  Check date values in: |access-date= (help)
  3. 3.0 3.1 "Ubuntu 11.10 will support ARM processors to take on Red Hat". The Inquirer. 10 ਅਕਤੂਬਰ 2011. Retrieved 20 ਅਕਤੂਬਰ 2011.  Check date values in: |access-date=, |date= (help)
  4. 4.0 4.1 ਪੌਲ, ਰਾਇਨ (26 April 2012). "Precise Pangolin rolls out: Ubuntu 12.04 released, introduces Unity HUD". Ars Technica. Condé Nast. Retrieved 7 ਜੁਲਾਈ 2012.  Check date values in: |access-date= (help)
  5. 5.0 5.1 Larabel, Michael (23 ਜਨਵਰੀ 2012). "Ubuntu's Already Making Plans For ARM In 2014, 2015". Phoronix. Retrieved 7 ਜੁਲਾਈ 2012.  Check date values in: |access-date=, |date= (help)
  6. Vaughan-Nichols, Steven J. (22 ਅਗਸਤ 2011). "Ubuntu Linux bets on the ARM server". ZDNet. Retrieved 20 ਅਕਤੂਬਰ 2011.  Check date values in: |access-date=, |date= (help)
  7. "About Ubuntu. The Ubuntu Story". Canonical Ltd. Retrieved 21 ਅਗਸਤ 2012.  Check date values in: |access-date= (help)
  8. "This is How You Pronounce Ubuntu". www.danielmiessler.com. 23 ਅਕਤੂਬਰ 2007. Retrieved 18 ਜੂਨ 2014.  Check date values in: |access-date=, |date= (help)
  9. "Games/NativeFreeUbuntuGames - Community Help Wiki". Help.ubuntu.com. 25 ਜੂਨ 2011. Retrieved 2 ਮਈ 2014.  Check date values in: |access-date=, |date= (help)
  10. "Apps/Games - GNOME Wiki!". Wiki.gnome.org. 6 ਦਿਸੰਬਰ 2013. Retrieved 2 ਮਈ 2014.  Check date values in: |access-date=, |date= (help)
  11. "Ubuntu 14.04 LTS Desktop". Retrieved 30 ਅਪਰੈਲ 2014.  Check date values in: |access-date= (help)
  12. Larabel, Michael (14 ਮਾਰਚ 2012). "Ubuntu Plans To Drop Non-SMP PowerPC Support". Phoronix. Retrieved 7 ਜੁਲਾਈ 2012.  Check date values in: |access-date=, |date= (help)
  13. "Technical Board Decision". ਫ਼ਰਵਰੀ 2007. Retrieved 13 ਜੂਨ 2008.  Check date values in: |access-date=, |date= (help)
  14. "Ubuntu 10.04 LTS (Lucid Lynx)". cdimage.ubuntu.com. Retrieved 24 ਜੁਲਾਈ 2010.  Check date values in: |access-date= (help)