ਤਜਰਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਤਜਰਬਾ ਜਾਂ ਅਨੁਭਵ ਕਿਸੇ ਇਵੈਂਟ ਜਾਂ ਵਿਸ਼ੇ ਦੇ ਅਜਿਹੇ ਭਰਪੂਰ ਗਿਆਨ ਜਾਂ ਨਿਪੁੰਨਤਾ ਨੂੰ ਕਹਿੰਦੇ ਹਨ ਜੋ ਵਰਤਾਰੇ ਵਿਚ ਖ਼ੁਦ ਸ਼ਾਮਲ ਹੋਣ ਜਾਂ ਉਸ ਨਾਲ ਵਾਹ ਦੇ ਰਾਹੀਂ ਪ੍ਰਾਪਤ ਹੋਇਆ ਹੋਵੇ।[1] ਫ਼ਲਸਫ਼ੇ ਵਿਚ "ਅਨੁਭਵ-ਸਿੱਧ ਗਿਆਨ" ਜਾਂ "ਨਿਰਖ-ਅਧਾਰਿਤ ਗਿਆਨ" ਵਰਗੇ ਸੰਕਲਪ ਤਜਰਬੇ ਦੇ ਆਧਾਰ ਤੇ ਗਿਆਨ ਲਈ ਵਰਤੇ ਜਾਂਦੇ ਹਨ। ਇੱਕ ਵਿਸ਼ੇਸ਼ ਖੇਤਰ ਵਿੱਚ ਕਾਫ਼ੀ ਅਨੁਭਵ ਵਾਲੇ ਵਿਅਕਤੀ ਨੂੰ ਇੱਕ ਮਾਹਰ ਜਾਂ ਅਨੁਭਵੀ/ ਤਜਰਬੇਕਾਰ ਵਜੋਂ ਮਾਣ ਪ੍ਰਾਪਤ ਹੋ ਸਕਦਾ ਹੈ। ਤਜਰਬੇ ਦਾ ਸੰਕਲਪ ਆਮ ਤੌਰ ਤੇ ਪ੍ਰਸਤਾਵਤ ਗਿਆਨ ਦੀ ਬਜਾਏ ਕੁਝ ਕਰਨ ਦੇ ਤਰੀਕੇ ਦੀ ਜਾਣਕਾਰੀ ਦਾ ਲਖਾਇਕ ਹੈ: ਕਿਤਾਬੀ-ਘੋਟੇ ਦੀ ਬਜਾਏ ਸਿਧੇ ਕੰਮ ਕਰਕੇ ਸਿਖਲਾਈ। 

ਮਹਾਂਦੀਪੀ ਫ਼ਲਸਫ਼ੇ ਵਿਚ ਤਜਰਬੇ ਦੀ ਪੁੱਛਗਿੱਛ ਦੀਰਘ ਕਾਲੀਨ ਪਰੰਪਰਾ ਹੈ। ਸੋਰੇਨ ਕਿਅਰਕੇਗਾਡ ਦੇ ਫ਼ਲਸਫ਼ੇ ਵਿੱਚ ਅਨੁਭਵ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਜਰਮਨ ਸ਼ਬਦ ਏਰਫਾਹਰੂੰਗ, ਜਿਸਦਾ ਅਕਸਰ ਅੰਗਰੇਜ਼ੀ ਵਿੱਚ "experience" ਅਨੁਵਾਦ ਕੀਤਾ ਜਾਂਦਾ ਹੈ, ਦਾ ਥੋੜ੍ਹਾ ਵੱਖਰਾ ਮਤਲਬ ਹੁੰਦਾ ਹੈ, ਜੋ ਕਿ ਜ਼ਿੰਦਗੀ ਦੇ ਅਨੁਭਵਾਂ ਦੀ ਸੁਮੇਲਤਾ ਦਾ ਲਖਾਇਕ ਹੁੰਦਾ ਹੈ। 

ਮਿਸਾਲ ਦੇ ਤੌਰ ਤੇ, ਕੁਝ ਧਾਰਮਿਕ ਪਰੰਪਰਾਵਾਂ (ਜਿਵੇਂ ਕਿ ਬੋਧੀ ਧਰਮ, ਸੁਰਤ ਸ਼ਬਦ ਯੋਗ, ਰਹੱਸਵਾਦ ਅਤੇ ਪੈਂਟੇਕੋਸਟਲਿਜ਼ਮ) ਅਤੇ ਵਿਦਿਅਕ ਪੈਰਾਦੀਮ, ਜਿਵੇਂ ਕਿ ਫੌਜੀ ਭਰਤੀ ਦੀ ਸਿਖਲਾਈ (ਜਿਸ ਨੂੰ "ਬੂਟ ਕੈਂਪ" ਵੀ ਕਿਹਾ ਜਾਂਦਾ ਹੈ) ਦੀ ਕੰਡੀਸ਼ਨਿੰਗ, ਮਨੁੱਖੀ ਗਿਆਨ-ਸਿਧਾਂਤ ਦੀ ਅਨੁਭਵੀ ਪ੍ਰਕਿਰਤੀ ਤੇ ਜ਼ੋਰ ਦਿੰਦੇ ਹਨ। ਇਹ ਵਿਕਲਪਾਂ ਤੋਂ ਬਿਲਕੁਲ ਉਲਟ ਹੈ: ਸਿਧਾਂਤ, ਮੰਤਕ ਜਾਂ ਤਰਕ ਦੀਆਂ ਪਰੰਪਰਾਵਾਂ। ਸੈਰ-ਸਪਾਟਾ, ਅਤਿ ਖੇਡਾਂ ਅਤੇ ਮਨੋਰੰਜਨ ਲਈ ਨਸ਼ਿਆਂ ਦੀ ਵਰਤੋਂ ਵਰਗੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਵਾਲੇ ਵੀ ਅਨੁਭਵ ਦੇ ਮਹੱਤਵ ਤੇ ਜ਼ੋਰ ਦਿੰਦੇ ਹਨ। 

ਸ਼ਬਦ ਤਜਰਬੇ ਦਾ ਇਤਿਹਾਸ ਤਜਰਬੇ ਦੇ ਸੰਕਲਪ ਦੇ ਨਾਲ ਨੇੜਿਓਂ ਜੁੜਦਾ ਹੈ। 

ਅਨੁਭਵ ਦੀਆਂ ਕਿਸਮਾਂ  [ਸੋਧੋ]

"ਤਜਰਬਾ" ਸ਼ਬਦ ਦਾ ਮਤਲਬ ਕੁਝ ਕੁ ਅਸਪਸ਼ਟ ਜਾਂ ਬਹੁਅਰਥੀ ਹੋ ਸਕਦਾ ਹੈ, ਜੋ ਮਾਨਸਿਕ ਤੌਰ 'ਤੇ ਅਣ-ਸੋਧੀਆਂ ਤੁਰੰਤ ਬੋਧ ਦੀਆਂ ਘਟਨਾਵਾਂ ਦਾ ਲਖਾਇਕ ਹੋ ਸਕਦਾ ਹੈ ਅਤੇ ਉਨ੍ਹਾਂ ਘਟਨਾਵਾਂ ਬਾਰੇ ਬਾਅਦ ਨੂੰ ਸੋਚ ਵਿਚਾਰ ਕਰਨ ਜਾਂ ਉਨ੍ਹਾਂ ਦੀ ਵਿਆਖਿਆ ਤੇ ਬਾਅਦ ਕਸੀਦ ਕੀਤੀ ਸਿਆਣਪ ਦਾ ਵੀ। 

ਕੁਝ ਸਿਆਣਪ-ਅਨੁਭਵ ਸਮੇਂ ਦੇ ਨਾਲ ਇਕੱਤਰ ਹੋ ਜਾਂਦੇ ਹਨ,[2]  ਹਾਲਾਂਕਿ ਕੋਈ ਜਣਾ ਇੱਕ ਹੀ ਵਿਸ਼ੇਸ਼ ਘੜੀ ਪਲ ਦੀ ਘਟਨਾ ਦਾ ਅਨੁਭਵ (ਅਤੇ ਉਸ ਤੋਂ ਆਮ ਜਾਣਕਾਰੀ ਪ੍ਰਾਪਤ ਕਰ) ਸਕਦਾ ਹੈ।

ਕੋਈ ਜਣਾ (ਉਦਾਹਰਨ ਲਈ) ਸਰੀਰਕ, ਮਾਨਸਿਕ, ਭਾਵਨਾਤਮਕ, ਆਤਮਿਕ, ਦੂਜੇ ਦੇ ਹੰਡਾਏ ਦੀ ਕਲਪਨਾ ਕਰਕੇ ਅਤੇ ਵਰਚੂਅਲ ਅਨੁਭਵਾਂ (ਵਿਚਕਾਰ) ਅੰਤਰ ਕਰ ਸਕਦਾ ਹੈ। 

ਸਰੀਰਕ[ਸੋਧੋ]

ਸਰੀਰਕ ਅਨੁਭਵ ਉਦੋਂ ਹੁੰਦਾ ਹੈ ਜਦੋਂ ਕਿਸੇ ਵਸਤੂ ਜਾਂ ਵਾਤਾਵਰਣ ਵਿੱਚ ਤਬਦੀਲੀ ਹੁੰਦੀ ਹੈ।[3] ਦੂਜੇ ਸ਼ਬਦਾਂ ਵਿਚ, ਸਰੀਰਕ ਤਜਰਬੇ ਨਿਰੀਖਣਯੋਗ ਵਰਤਾਰਿਆਂ ਨਾਲ ਜੁੜਦੇ ਹਨ। ਉਹਨਾਂ ਨੂੰ ਮੋਡਾਲ (ਗੁਣਾਂ ਦੀਆਂ ਧਾਰਨੀ ਹੋਣ ਦੀ ਪ੍ਰਤੀਨਿਧਤਾ ਕਰਨ ਵਾਲੀਆਂ) ਵਿਸ਼ੇਸ਼ਤਾਵਾਂ ਨਾ ਹੀ  ਮਾਨਸਿਕ ਤਜਰਬੇ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। 

ਮਾਨਸਿਕ[ਸੋਧੋ]

ਮਾਨਸਿਕ ਤਜਰਬੇ ਵਿਚ ਬੁੱਧੀ ਅਤੇ ਚੇਤਨਾ ਦਾ ਪਹਿਲੂ ਸ਼ਾਮਲ ਹੁੰਦਾ ਹੈ ਜਿਸਦਾ ਅਨੁਭਵ ਸੋਚ,ਬੋਧ, ਮੈਮੋਰੀ, ਭਾਵਨਾ, ਇੱਛਾ ਅਤੇ ਕਲਪਨਾ ਦੇ ਸੰਜੋਗਾਂ ਦੇ ਤੌਰ ਤੇ ਹੁੰਦਾ ਹੈ, ਜਿਸ ਵਿੱਚ ਸਾਰੀਆਂ ਅਚੇਤ ਬੋਧਕ ਪ੍ਰਕਿਰਿਆਵਾਂ ਵੀ ਸ਼ਾਮਲ ਹਨ। ਇਹ ਪਦ ਇਕ ਸੰਵੇਦ ਪ੍ਰਕਿਰਿਆ ਦਾ ਲਖਾਇਕ ਹੋ ਸਕਦਾ ਹੈ। ਮਾਨਸਿਕ ਤਜਰਬਾ ਅਤੇ ਭੌਤਿਕ ਦਿਮਾਗ਼ ਨਾਲ ਇਸ ਦੇ ਸੰਬੰਧ ਦਾਰਸ਼ਨਿਕ ਬਹਿਸ ਦਾ ਖੇਤਰ ਬਣਦੇ ਹਨ: ਕੁਝ ਇੱਕਰੂਪਤਾ ਸਿਧਾਂਤਕਾਰਾਂ ਨੇ ਸ਼ੁਰੂ ਵਿੱਚ ਦਲੀਲ ਦਿੱਤੀ ਸੀ ਕਿ ਦਿਮਾਗ਼ ਅਤੇ ਮਾਨਸਿਕ ਸਥਿਤੀਆਂ ਦੀ ਇੱਕਰੂਪਤਾ ਕੇਵਲ ਕੁਝ ਕੁ ਸੰਵੇਦਨਾਵਾਂ ਲਈ ਹੀ ਢੁਕਵੀਂ ਸੀ। ਜ਼ਿਆਦਾਤਰ ਸਿਧਾਂਤਕਾਰਾਂ ਨੇ, ਹਾਲਾਂਕਿ, ਸਾਰੇ ਮਾਨਸਿਕ ਤਜ਼ਰਬੇ ਨੂੰ ਕਲਾਵੇ ਵਿੱਚ ਲੈਣ ਲਈ ਇਸ ਦ੍ਰਿਸ਼ਟੀਕੋਣ ਦਾ ਸਰਲੀਕਰਨ ਕਰ ਦਿੱਤਾ।[4][ਹਵਾਲਾ ਲੋੜੀਂਦਾ]

ਭਾਵਨਾਤਮਕ[ਸੋਧੋ]

ਰੂਹਾਨੀ[ਸੋਧੋ]

ਧਾਰਮਿਕ[ਸੋਧੋ]

ਸਮਾਜਿਕ[ਸੋਧੋ]

ਵਰਚੁਅਲ ਅਤੇ ਸਿਮੂਲੇਸ਼ਨ[ਸੋਧੋ]

ਅੰਤਰਮੁਖੀ[ਸੋਧੋ]

ਹਵਾਲੇ[ਸੋਧੋ]

  1. Compare various contemporary definitions given in the OED (2nd edition, 1989): "[...] 3. The actual observation of facts or events, considered as a source of knowledge.[...] 4. a. The fact of being consciously the subject of a state or condition, or of being consciously affected by an event. [...] b. In religious use: A state of mind or feeling forming part of the inner religious life; the mental history (of a person) with regard to religious emotion. [...] 6. What has been experienced; the events that have taken place within the knowledge of an individual, a community, mankind at large, either during a particular period or generally. [...] 7. a. Knowledge resulting from actual observation or from what one has undergone. [...] 8. The state of having been occupied in any department of study or practice, in affairs generally, or in the intercourse of life; the extent to which, or the length of time during which, one has been so occupied; the aptitudes, skill, judgement, etc. thereby acquired."
  2. Note for example Levitt, Heidi M. (1999). "The Development of Wisdom: An Analysis of Tibetan Buddhist Experience". Journal of Humanistic Psychology. 39 (2): 86–105. doi:10.1177/0022167899392006. Retrieved 2010-01-21. Instead of significant events, however, they spoke of gradual experiences, such as learning through teachings day by day. 
  3. Compare: Popper, Karl R.; Eccles, John C. (1977). The self and its brain. Berlin: Springer International. p. 425. ISBN 3-540-08307-3. You would agree, I think, that in our experience of the world everything comes to us through the senses [...] 
  4. Christensen, Scott M.; Turner, Dale R. (1993). Folk psychology and the philosophy of mind. Routledge. p. xxi. ISBN 978-0-8058-0931-2. Retrieved 2009-12-01. Some identity theorists originally argued that the identity of brain and mental states held only for a few sensations. Most theorists, however, generalized the view to cover all mental experience.