ਤ੍ਰਪਣ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਰਪਣ ਤੋਂ ਰੀਡਿਰੈਕਟ)
Jump to navigation Jump to search
ਤ੍ਰਪਣ
ਨਿਰਦੇਸ਼ਕਕੇ ਬਿਕਰਮ ਸਿੰਘ
ਨਿਰਮਾਤਾਐੰਨਐਫਡੀਸੀ
ਦੂਰਦਰਸ਼ਨ
ਲੇਖਕਨੀਲਾਭ
ਕੇ ਬਿਕਰਮ ਸਿੰਘ
ਸਿਤਾਰੇਓਮ ਪੁਰੀ
ਰੇਵਤੀ
ਦੀਨਾ ਪਾਠਕ
ਮਨੋਹਰ ਸਿੰਘ
ਮੀਤਾ ਵਸ਼ਿਸ਼ਟ
ਸੰਗੀਤਕਾਰਰਜਤ ਢੋਲਕੀਆ
ਸੰਪਾਦਕਰੇਣੂ ਸਲੂਜਾ ]
ਰਿਲੀਜ਼ ਮਿਤੀ(ਆਂ)1994
ਮਿਆਦ140 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਤਰਪਣ (The Absolution[1]) 1994 ਵਿੱਚ ਬਣੀ ਭਾਰਤੀ ਹਿੰਦੀ ਡਰਾਮਾ ਫ਼ਿਲਮ ਹੈ ਜਿਸਦੇ ਲੇਖਕ ਅਤੇ ਨਿਰਦੇਸ਼ਕ ਕੇ ਬਿਕਰਮ ਸਿੰਘ, ਅਤੇ ਮੁੱਖ ਅਦਾਕਾਰ ਓਮ ਪੁਰੀ, ਰੇਵਤੀ, ਦੀਨਾ ਪਾਠਕ, ਮਨੋਹਰ ਸਿੰਘ ਅਤੇ ਮੀਤਾ ਵਸ਼ਿਸ਼ਟ ਹਨ। ਕੇ ਬਿਕਰਮ ਸਿੰਘ[2] ਦੀ ਨਿਰਦੇਸ਼ਿਤ ਇਸ ਪਹਿਲੀ ਫ਼ਿਲਮ ਦਾ ਨਿਰਮਾਣ ਐੰਨਐਫਡੀਸੀ ਅਤੇ ਦੂਰਦਰਸ਼ਨ ਨੇ ਮਿਲ ਕੇ ਕਰਵਾਇਆ ਸੀ।[3] ਇਹਦੀ ਕਹਾਣੀ 1940ਵਿਆਂ ਦੇ ਰਾਜਸਥਾਨ ਦੇ ਇੱਕ ਕਲਪਿਤ ਪਿੰਡ ਸੇਖਾਵਤੀ ਦੀ ਹੈ, ਜਿਥੇ ਕੋਈ ਕੁੜੀ ਸੱਤ ਸਾਲ ਤੋਂ ਵੱਡੀ ਨਹੀਂ ਹੁੰਦੀ। ਇਸ ਵਿੱਚ ਚਾਰ ਅੰਤਰ-ਸੰਬੰਧਿਤ ਕਹਾਣੀਆਂ ਦੇ ਰਾਹੀਂ ਦੱਖਣ-ਏਸ਼ੀਆ ਵਿੱਚ ਵਿਆਪਕ ਲਾਨਅਤ ਸੰਪਰਦਾਇਕਤਾ ਅਤੇ ਜਾਤਵਾਦ ਦੇ ਗੰਭੀਰ ਸਵਾਲ ਉਠਾਏ ਗਏ ਹਨ।[3][4]

ਇਹ ਫ਼ਿਲਮ ਮਾਸਕੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਮੋਨਟਰੀਅਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਸ਼ਿਕਾਗੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਅਤੇ ਕਾਹਰਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਜਾ ਚੁੱਕੀ ਹੈ।[5] ਇਸ ਵਿੱਚ ਠਾਕੁਰ ਸਮੁਦਾਏ ਦੀ ਠੁਕਰਾਈ ਦੀ ਚੰਗੀ-ਖਾਸੀ ਮਲਾਮਤ ਦੇਖਣ ਨੂੰ ਮਿਲਦੀ ਹੈ।

ਕਾਸਟ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]